- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਚੀਫ ਜਸਟਿਸ ਡੀਵਾਈ ਚੰਦਰਚੂੜ ਵਲੋਂ ਸੌਂਪੀ ਗਈ ਇਕ ਰਿਪੋਰਟ ਦਾ ਕੋਰਟ ਨੇ ਨੋਟਿਸ ਲਿਆ ਸੀ ਤੇ ਮਈ ਵਿਚ ਉਨ੍ਹਾਂ ਨੂੰ ਸਾਲਸੀ ਨਿਯੁਕਤ ਕੀਤਾ ਸੀ। 15 ਦੌਰ ਦੀ ਗੱਲਬਾਤ ਦੇ ਬਾਵਜੂਦ ਕੋਈ ਨਤੀਜਾ ਨਹੀਂ ਨਿਕਲ ਸਕਿਆ। ਮਰਹੂਮ ਸੰਜੇ ਕਪੂਰ ਬਾਲੀਵੁੱਡ ਕਲਾਕਾਰ ਕ੍ਰਿਸ਼ਮਾ ਕਪੂਰ ਦੇ ਪਤੀ ਸਨ ਤੇ ਦੋਵਾਂ ਵਿਚ ਤਲਾਕ ਹੋ ਚੁੱਕਾ ਹੋਇਆ ਸੀ।

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮਰਹੂਮ ਉਦਯੋਗਪਤੀ ਸੰਜੇ ਕਪੂਰ ਦੇ ਪਰਿਵਾਰ ਵਿਚ ਜਾਇਦਾਦ ਨੂੰ ਲੈ ਕੇ ਚੱਲ ਰਹੇ ਵਿਵਾਦ ’ਚ ਵਿਚੋਲਗੀ ਦੀ ਪ੍ਰਕਿਰਿਆ ਬੰਦ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਸਮਝੌਤਾ ਕਰਾਉਣ ਦੀਆਂ ਕੋਸ਼ਿਸ਼ਾਂ ਕਿਸੇ ਸਿੱਟੇ ’ਤੇ ਨਹੀਂ ਪਹੁੰਚ ਸਕੀਆਂ। ਇਸ ਲਈ ਹੁਣ ਸਾਰੀਆਂ ਧਿਰਾਂ ਨੂੰ ਕਾਨੂੰਨੀ ਲੜਾਈ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਸਾਬਕਾ ਚੀਫ ਜਸਟਿਸ ਡੀਵਾਈ ਚੰਦਰਚੂੜ ਵਲੋਂ ਸੌਂਪੀ ਗਈ ਇਕ ਰਿਪੋਰਟ ਦਾ ਕੋਰਟ ਨੇ ਨੋਟਿਸ ਲਿਆ ਸੀ ਤੇ ਮਈ ਵਿਚ ਉਨ੍ਹਾਂ ਨੂੰ ਸਾਲਸੀ ਨਿਯੁਕਤ ਕੀਤਾ ਸੀ। 15 ਦੌਰ ਦੀ ਗੱਲਬਾਤ ਦੇ ਬਾਵਜੂਦ ਕੋਈ ਨਤੀਜਾ ਨਹੀਂ ਨਿਕਲ ਸਕਿਆ। ਮਰਹੂਮ ਸੰਜੇ ਕਪੂਰ ਬਾਲੀਵੁੱਡ ਕਲਾਕਾਰ ਕ੍ਰਿਸ਼ਮਾ ਕਪੂਰ ਦੇ ਪਤੀ ਸਨ ਤੇ ਦੋਵਾਂ ਵਿਚ ਤਲਾਕ ਹੋ ਚੁੱਕਾ ਹੋਇਆ ਸੀ।