ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਲਾਂ, 250 ਕਰੋੜ ਦੇ ਮਾਮਲੇ ਨੂੰ ਲੈ ਕੇ ਕਾਨੂੰਨੀ ਚੱਕਰਾਂ 'ਚ ਫਸੀ; ਜਾਣੋ ਹੁਣ ਕੀ ਪਿਆ ਪੰਗਾ? ਬੀ-ਟਾਊਨ ਦੀ ਲੇਡੀ ਸੁਪਰਸਟਾਰ ਕੰਗਨਾ ਰਣੌਤ (Kangana Ranaut) ਦਾ ਨਾਂ ਇਸ ਵੇਲੇ ਆਉਣ ਵਾਲੀ ਫ਼ਿਲਮ 'ਕੁਈਨ 2' ਨੂੰ ਲੈ ਕੇ ਚਰਚਾ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਕੰਗਨਾ ਨੇ 'ਕੁਈਨ 2' ਦੀ ਸ਼ੂਟਿੰਗ ਖ਼ਤਮ ਕੀਤੀ ਹੈ ਅਤੇ ਫ਼ਿਲਮ ਹੁਣ ਪੋਸਟ-ਪ੍ਰੋਡਕਸ਼ਨ 'ਚ ਪਹੁੰਚ ਗਈ ਹੈ। ਪਰ ਇਸ ਤੋਂ ਪਹਿਲਾਂ 'ਕੁਈਨ 2' (Queen 2) ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।
Publish Date: Tue, 07 Jul 2026 10:49 AM (IST)
Updated Date: Tue, 07 Jul 2026 10:52 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ - ਬੀ-ਟਾਊਨ ਦੀ ਲੇਡੀ ਸੁਪਰਸਟਾਰ ਕੰਗਨਾ ਰਣੌਤ (Kangana Ranaut) ਦਾ ਨਾਂ ਇਸ ਵੇਲੇ ਆਉਣ ਵਾਲੀ ਫ਼ਿਲਮ 'ਕੁਈਨ 2' ਨੂੰ ਲੈ ਕੇ ਚਰਚਾ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਕੰਗਨਾ ਨੇ 'ਕੁਈਨ 2' ਦੀ ਸ਼ੂਟਿੰਗ ਖ਼ਤਮ ਕੀਤੀ ਹੈ ਅਤੇ ਫ਼ਿਲਮ ਹੁਣ ਪੋਸਟ-ਪ੍ਰੋਡਕਸ਼ਨ 'ਚ ਪਹੁੰਚ ਗਈ ਹੈ। ਪਰ ਇਸ ਤੋਂ ਪਹਿਲਾਂ 'ਕੁਈਨ 2' (Queen 2) ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।
ਰਿਪੋਰਟਾਂ ਦੀ ਮੰਨੀਏ ਤਾਂ 'ਕੁਈਨ 2' ਦੇ ਮੇਕਰਸ ਦੇ ਖ਼ਿਲਾਫ਼ ਮੁੰਬਈ ਹਾਈ ਕੋਰਟ (ਬੰਬੇ ਹਾਈ ਕੋਰਟ) 'ਚ 250 ਕਰੋੜ ਰੁਪਏ ਦੇ ਹਰਜਾਨੇ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਪੂਰਾ ਮਾਮਲਾ ਕੀ ਹੈ, ਆਓ ਜਾਣਦੇ ਹਾਂ-
'ਕੁਈਨ 2' 'ਤੇ ਛਿੜਿਆ ਵਿਵਾਦ
ਸਾਲ 2013 'ਚ 'ਕੁਈਨ' ਦਾ ਪਹਿਲਾ ਭਾਗ ਰਿਲੀਜ਼ ਹੋਇਆ ਸੀ। ਉਸ ਦੌਰਾਨ ਕੰਗਨਾ ਰਣੌਤ ਦੀ ਇਸ ਸੁਪਰਹਿੱਟ ਫ਼ਿਲਮ ਦਾ ਨਿਰਮਾਣ 'ਫੈਂਟਮ ਸਟੂਡੀਓਜ਼' ਫ਼ਿਲਮ ਪ੍ਰੋਡਕਸ਼ਨ ਹਾਊਸ ਦੁਆਰਾ ਕੀਤਾ ਗਿਆ ਸੀ। ਹੁਣ ਵਿਕਾਸ ਬਹਿਲ ਦੇ ਨਿਰਦੇਸ਼ਨ ਹੇਠ ਬਣਨ ਵਾਲੀ 'ਕੁਈਨ 2' ਦਾ ਨਿਰਮਾਣ 'ਜੀਓ ਸਟਾਰ' ਪ੍ਰੋਡਕਸ਼ਨ ਹਾਊਸ ਕਰ ਰਿਹਾ ਹੈ ਅਤੇ ਇਸੇ ਕਾਰਨ ਇਹ ਵਿਵਾਦ ਛਿੜਿਆ ਹੈ।
'ਮਿਡ-ਡੇ' ਦੀ ਰਿਪੋਰਟ ਮੁਤਾਬਕ, ਅਸਲੀ ਮੇਕਰਸ ਵਜੋਂ 'ਫੈਂਟਮ ਸਟੂਡੀਓਜ਼' ਨੇ 'ਜੀਓ ਸਟਾਰ' ਦੇ ਖ਼ਿਲਾਫ਼ ਬੰਬੇ ਹਾਈ ਕੋਰਟ 'ਚ 250 ਕਰੋੜ ਰੁਪਏ ਦਾ ਮੁਕੱਦਮਾ (ਲਾਅ ਸੂਟ) ਦਾਇਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਸਾਡੀ ਫ਼ਿਲਮ ਬਣਾਉਣ ਤੋਂ ਪਹਿਲਾਂ ਅਧਿਕਾਰਤ ਇਜਾਜ਼ਤ ਨਹੀਂ ਲਈ ਹੈ। ਕਾਪੀਰਾਈਟ ਦੀ ਉਲੰਘਣਾ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਜੀਓ ਸਟਾਰ ਨੇ ਬਿਨਾਂ ਇਜਾਜ਼ਤ ਦੇ ਇੰਟੈਲੈਕਚੁਅਲ ਪ੍ਰਾਪਰਟੀ (IP) ਦੀ ਵਰਤੋਂ ਕੀਤੀ ਹੈ।
ਇਸ ਵਜ੍ਹਾ ਕਰਕੇ ਫਿਲਹਾਲ ਰਿਲੀਜ਼ ਤੋਂ ਪਹਿਲਾਂ ਹੀ 'ਕੁਈਨ 2' ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲਾਂਕਿ, ਅਜੇ 'ਕੁਈਨ 2' ਦੇ ਮੇਕਰਸ ਵੱਲੋਂ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਜੇਕਰ ਮਾਮਲਾ ਹੋਰ ਵਧਦਾ ਹੈ ਤਾਂ ਕੰਗਨਾ ਰਣੌਤ ਦੀ ਇਸ ਆਉਣ ਵਾਲੀ ਫ਼ਿਲਮ ਦੀ ਰਿਲੀਜ਼ 'ਤੇ ਵੀ ਖ਼ਤਰਾ ਮੰਡਰਾ ਸਕਦਾ ਹੈ।
'ਕੁਈਨ 2' ਦਾ ਸਭ ਨੂੰ ਇੰਤਜ਼ਾਰ
ਜਿਵੇਂ ਹੀ ਕੰਗਨਾ ਰਣੌਤ ਦੀ 'ਕੁਈਨ 2' ਦੀ ਸ਼ੂਟਿੰਗ ਖ਼ਤਮ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ, ਉਵੇਂ ਹੀ ਸਿਨੇਮਾ ਪ੍ਰੇਮੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਇਸ ਦੀ ਰਿਲੀਜ਼ ਲਈ ਬੇਤਾਬ ਨਜ਼ਰ ਆਉਣ ਲੱਗੇ ਅਤੇ ਹਰ ਪਾਸੇ 'ਕੁਈਨ 2' ਦੀ ਚਰਚਾ ਹੋਣ ਲੱਗੀ। ਪਰ ਕਾਨੂੰਨੀ ਮਾਮਲੇ 'ਚ ਫਸਣ ਤੋਂ ਬਾਅਦ ਹੁਣ ਕੰਗਨਾ ਦੇ ਪ੍ਰਸ਼ੰਸਕਾਂ ਨੂੰ ਕਿਤੇ ਨਾ ਕਿਤੇ ਨਿਰਾਸ਼ਾ ਹੱਥ ਲੱਗ ਸਕਦੀ ਹੈ।