ਵਿਦੇਸ਼ਾਂ 'ਚ ਛਾਈ ਕੰਗਨਾ ਦੀ Bharat Bhhagya Viddhaata, ਵਰਲਡਵਾਈਡ ਕਲੈਕਸ਼ਨ 'ਚ ਵਿਖਾਇਆ ਟਸ਼ਨ
ਬੀ-ਟਾਊਨ ਦੀ ਲੇਡੀ ਸੁਪਰਸਟਾਰ ਵਜੋਂ ਕੰਗਨਾ ਰਣੌਤ ਨੂੰ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਕੰਗਨਾ ਨੇ ਆਪਣੀ ਨਵੀਂ ਫ਼ਿਲਮ 'ਭਾਰਤ ਭਾਗਿਆ ਵਿਧਾਤਾ' (Bharat Bhhagya Viddhaata) ਰਾਹੀਂ ਸਿਨੇਮਾਘਰਾਂ ਵਿੱਚ ਵਾਪਸੀ ਕੀਤੀ ਹੈ। ਇਸ ਫ਼ਿਲਮ ਨੂੰ ਸਮੀਖਿਅਕਾਂ ਅਤੇ ਦਰਸ਼ਕਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ।
Publish Date: Sun, 14 Jun 2026 01:16 PM (IST)
Updated Date: Sun, 14 Jun 2026 01:18 PM (IST)

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਬੀ-ਟਾਊਨ ਦੀ ਲੇਡੀ ਸੁਪਰਸਟਾਰ ਵਜੋਂ ਕੰਗਨਾ ਰਣੌਤ ਨੂੰ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਕੰਗਨਾ ਨੇ ਆਪਣੀ ਨਵੀਂ ਫ਼ਿਲਮ 'ਭਾਰਤ ਭਾਗਿਆ ਵਿਧਾਤਾ' (Bharat Bhhagya Viddhaata) ਰਾਹੀਂ ਸਿਨੇਮਾਘਰਾਂ ਵਿੱਚ ਵਾਪਸੀ ਕੀਤੀ ਹੈ। ਇਸ ਫ਼ਿਲਮ ਨੂੰ ਸਮੀਖਿਅਕਾਂ ਅਤੇ ਦਰਸ਼ਕਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ।
ਜਿਸ ਸਦਕਾ ਕਈ ਫ਼ਿਲਮਾਂ ਦੇ ਰਿਲੀਜ਼ ਹੋਣ ਦੇ ਬਾਵਜੂਦ 'ਭਾਰਤ ਭਾਗਿਆ ਵਿਧਾਤਾ' ਨੇ ਵਰਲਡਵਾਈਡ ਕਲੈਕਸ਼ਨ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਬਾਜ਼ਾਰ 'ਚ ਆਪਣਾ ਦਬਦਬਾ ਕਾਇਮ ਕੀਤਾ ਹੈ। ਆਓ ਜਾਣਦੇ ਹਾਂ ਕਿ ਰਿਲੀਜ਼ ਦੇ ਪਹਿਲੇ ਦੋ ਦਿਨਾਂ ਵਿੱਚ ਦੁਨੀਆ ਭਰ ਵਿੱਚ ਇਸ ਫ਼ਿਲਮ ਨੇ ਕਿੰਨੀ ਕਮਾਈ ਕੀਤੀ ਹੈ।
'ਭਾਰਤ ਭਾਗਿਆ ਵਿਧਾਤਾ' ਨੇ ਕੀਤਾ ਕਮਾਲ
12 ਜੂਨ ਯਾਨੀ ਸ਼ੁੱਕਰਵਾਰ ਨੂੰ ਕੰਗਨਾ ਰਣੌਤ ਸਟਾਰਰ ਡਰਾਮਾ ਫ਼ਿਲਮ 'ਭਾਰਤ ਭਾਗਿਆ ਵਿਧਾਤਾ' ਨੂੰ ਵੱਡੇ ਪਰਦੇ 'ਤੇ ਰਿਲੀਜ਼ ਕੀਤਾ ਗਿਆ। ਇਸ ਫ਼ਿਲਮ ਦੇ ਟ੍ਰੇਲਰ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਕਾਫੀ ਜ਼ਿਆਦਾ ਸੀ ਅਤੇ ਫ਼ਿਲਮ ਦੇਖਣ ਤੋਂ ਬਾਅਦ ਇਹ ਹੋਰ ਵੀ ਵਧ ਗਿਆ ਹੈ।
ਆਪਣੀ ਸ਼ਾਨਦਾਰ ਕਹਾਣੀ ਦੇ ਦਮ 'ਤੇ ਕੰਗਨਾ ਦੀ 'ਭਾਰਤ ਭਾਗਿਆ ਵਿਧਾਤਾ' ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ ਅਤੇ ਵਪਾਰਕ ਤੌਰ 'ਤੇ ਇਸ ਫ਼ਿਲਮ ਨੇ ਘਰੇਲੂ ਬਾਕਸ ਆਫ਼ਿਸ ਤੋਂ ਲੈ ਕੇ ਅੰਤਰਰਾਸ਼ਟਰੀ ਬਾਜ਼ਾਰ ਤੱਕ ਆਪਣੀ ਧਾਕ ਜਮਾਈ ਹੈ।
ਹੁਣ ਰਿਲੀਜ਼ ਦੇ ਪਹਿਲੇ ਦੋ ਦਿਨਾਂ ਦੇ ਅੰਦਰ 'ਭਾਰਤ ਭਾਗਿਆ ਵਿਧਾਤਾ' ਨੇ ਗਲੋਬਲੀ 3 ਕਰੋੜ ਦੀ ਕਮਾਈ ਕਰ ਲਈ ਹੈ, ਬੇਸ਼ੱਕ ਕਮਾਈ ਦਾ ਇਹ ਅੰਕੜਾ ਬਹੁਤ ਵੱਡਾ ਨਹੀਂ ਹੈ, ਪਰ 'ਹਾਂਟੇਡ 3ਡੀ' (Haunted 3D) ਅਤੇ 'ਮੈਂ ਵਾਪਸ ਆਊਂਗਾ' ਵਰਗੀਆਂ ਕਈ ਫ਼ਿਲਮਾਂ ਨਾਲ ਬਾਕਸ ਆਫ਼ਿਸ ਟਕਰਾਅ ਦੇ ਬਾਵਜੂਦ ਕੰਗਨਾ ਰਣੌਤ ਦੀ ਫ਼ਿਲਮ ਦੀ ਕਮਾਈ ਦੇ ਅੰਕੜਿਆਂ ਦੀ ਤਾਰੀਫ਼ ਕਰਨੀ ਤਾਂ ਬਣਦੀ ਹੈ।
ਮੌਜੂਦਾ ਸਮੇਂ ਵਿੱਚ 'ਭਾਰਤ ਭਾਗਿਆ ਵਿਧਾਤਾ' ਕਾਰੋਬਾਰ ਦੇ ਮਾਮਲੇ ਵਿੱਚ ਆਪਣੀ ਛਾਪ ਛੱਡਦੀ ਨਜ਼ਰ ਆ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਸ਼ਨੀਵਾਰ ਵਾਂਗ ਐਤਵਾਰ ਨੂੰ ਵੀ ਇਸ ਫ਼ਿਲਮ ਦੀ ਕਮਾਈ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
ਸੱਚੀ ਘਟਨਾ 'ਤੇ ਆਧਾਰਿਤ ਫ਼ਿਲਮ
ਦਰਅਸਲ 'ਭਾਰਤ ਭਾਗਿਆ ਵਿਧਾਤਾ' ਦੀ ਤਾਰੀਫ਼ ਇਸ ਕਰਕੇ ਵੀ ਹੋ ਰਹੀ ਹੈ ਕਿ ਨਿਰਦੇਸ਼ਕ ਮਨੋਜ ਤਪਾੜੀਆ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਸਾਲ 2008 ਵਿੱਚ ਹੋਏ ਮੁੰਬਈ ਅੱਤਵਾਦੀ ਹਮਲੇ (26/11) ਦੌਰਾਨ ਇੱਕ ਹਸਪਤਾਲ ਦੀਆਂ ਨਰਸਾਂ ਦੀ ਦਲੇਰੀ ਦੀ ਸੱਚੀ ਕਹਾਣੀ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕਈ ਮਾਸੂਮਾਂ ਦੀ ਜਾਨ ਬਚਾਈ ਸੀ। 26/11 ਦੀ ਘਟਨਾ ਵਿੱਚ ਅਣਗੌਲੇ ਯੋਧੇ ਰਹੀਆਂ ਇਨ੍ਹਾਂ ਨਰਸਾਂ ਦੀ ਬਹਾਦਰੀ ਦਾ ਪਰਚਮ 'ਭਾਰਤ ਭਾਗਿਆ ਵਿਧਾਤਾ' ਵਿੱਚ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਹੈ।