ਜਾਨ੍ਹਵੀ ਕਪੂਰ ਦੇ AI-ਮਾਰਫ਼ਡ 'ਚੁੱਟਾਮੱਲੇ' ਵੀਡੀਓ 'ਤੇ ਭੜਕੇ Junior NTR, ਕਿਹਾ- 'ਕਿਸੇ ਨੂੰ ਨਹੀਂ ਬਖ਼ਸ਼ਾਂਗਾ...'
ਜਾਨ੍ਹਵੀ ਕਪੂਰ ਦੇ ਮਾਰਫ਼ਡ ਵੀਡੀਓ 'ਤੇ ਹੁਣ ਉਨ੍ਹਾਂ ਦੇ ਕੋ-ਸਟਾਰ ਜੂਨੀਅਰ ਐੱਨਟੀਆਰ (Jr NTR) ਨੇ ਗੁੱਸਾ ਕੱਢਿਆ ਹੈ। ਨਾਲ ਹੀ ਕਾਨੂੰਨੀ ਕਾਰਵਾਈ (Legal Action) ਕਰਨ ਦੀ ਧਮਕੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੀ ਜਾਨ੍ਹਵੀ ਕਪੂਰ ਦਾ ਇਹ ਵੀਡੀਓ ਬਣਾਇਆ ਹੈ, ਉਹ ਉਨ੍ਹਾਂ ਨੂੰ ਬਖ਼ਸ਼ਣਗੇ ਨਹੀਂ।
Publish Date: Sat, 03 Oct 2026 04:30 PM (IST)
Updated Date: Sat, 03 Oct 2026 04:35 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਜਾਨ੍ਹਵੀ ਕਪੂਰ (Janhvi Kapoor) ਦਾ ਇੱਕ ਮਾਰਫ਼ਡ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਮਾਰਫ਼ਡ ਵੀਡੀਓ 2024 'ਚ ਆਈ ਫਿਲਮ 'ਦੇਵਰਾ' ਦੇ ਗਾਣੇ 'ਚੁੱਟਾਮੱਲੇ' ਨੂੰ ਲੈ ਕੇ ਬਣਾਇਆ ਗਿਆ ਹੈ। ਜਾਨ੍ਹਵੀ ਕਪੂਰ ਦੇ ਮਾਰਫ਼ਡ ਵੀਡੀਓ 'ਤੇ ਹੁਣ ਉਨ੍ਹਾਂ ਦੇ ਕੋ-ਸਟਾਰ ਜੂਨੀਅਰ ਐੱਨਟੀਆਰ (Jr NTR) ਨੇ ਗੁੱਸਾ ਕੱਢਿਆ ਹੈ। ਨਾਲ ਹੀ ਕਾਨੂੰਨੀ ਕਾਰਵਾਈ (Legal Action) ਕਰਨ ਦੀ ਧਮਕੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੀ ਜਾਨ੍ਹਵੀ ਕਪੂਰ ਦਾ ਇਹ ਵੀਡੀਓ ਬਣਾਇਆ ਹੈ, ਉਹ ਉਨ੍ਹਾਂ ਨੂੰ ਬਖ਼ਸ਼ਣਗੇ ਨਹੀਂ।
ਜਾਨ੍ਹਵੀ ਦੇ ਵੀਡੀਓ 'ਤੇ ਭੜਕੇ ਜੂਨੀਅਰ ਐੱਨਟੀਆਰ
ਜੂਨੀਅਰ ਐੱਨਟੀਆਰ ਨੇ 3 ਅਕਤੂਬਰ ਨੂੰ ਸੋਸ਼ਲ ਮੀਡੀਆ 'ਤੇ ਜਾਨ੍ਹਵੀ ਕਪੂਰ ਦੇ ਮਾਰਫ਼ਡ 'ਚੁੱਟਾਮੱਲੇ' ਵੀਡੀਓ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਐਕਸ (X) ਹੈਂਡਲ 'ਤੇ ਲਿਖਿਆ-
"ਘਿਨੌਣਾ, ਬਿਮਾਰ ਮਾਨਸਿਕਤਾ ਵਾਲਾ ਅਤੇ ਬੇਸ਼ਰਮ... ਇਕ ਅਜਿਹੇ ਦੇਸ਼ ਵਿਚ ਜਿੱਥੇ ਔਰਤਾਂ ਨੂੰ ਮਾਂ ਅਤੇ ਦੇਵੀ ਦੇ ਰੂਪ 'ਚ ਪੂਜਿਆ ਜਾਂਦਾ ਹੈ, ਜਿੱਥੇ 'ਮਾਤ੍ਰੀਦੇਵੋ ਭਵ' ਸਿਰਫ਼ ਇਕ ਕਹਾਵਤ ਨਹੀਂ ਸਗੋਂ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ, ਉੱਥੇ ਕੁਝ ਲੋਕ ਇੰਨੇ ਨੀਵੇਂ ਡਿੱਗ ਗਏ ਹਨ ਕਿ ਉਹ AI ਦਾ ਇਸਤੇਮਾਲ ਕਰ ਕੇ ਕਿਸੇ ਔਰਤ ਦਾ ਬੇਹੱਦ ਅਪਮਾਨਜਨਕ ਤਰੀਕੇ ਨਾਲ ਅਨਾਦਰ ਕਰ ਰਹੇ ਹਨ।"
ਵੀਡੀਓ ਬਣਾਉਣ ਵਾਲੇ ਦੇ ਖਿਲਾਫ਼ ਲੈਣਗੇ ਐਕਸ਼ਨ
ਜੂਨੀਅਰ ਐੱਨਟੀਆਰ ਨੇ ਅੱਗੇ ਲਿਖਿਆ, 'AI ਦਾ ਇਸਤੇਮਾਲ ਕਰ ਕੇ ਅਜਿਹੀ ਘਿਨੌਣੀ ਚੀਜ਼ ਇੰਨੀ ਸ਼ਰਮਨਾਕ ਹੈ ਕਿ ਇਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮਾਰਫ਼ਡ 'ਚੁੱਟਾਮੱਲੇ' ਵੀਡੀਓ ਦੇ ਪਿੱਛੇ ਜੋ ਘਟੀਆ ਲੋਕ ਹਨ, ਮੈਂ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਬਖ਼ਸ਼ਾਂਗਾ। ਇਸ ਨੂੰ ਬਣਾਉਣ ਵਾਲਿਆਂ ਤੇ ਇਸ ਨੂੰ ਫੈਲਾਉਣ ਵਾਲਿਆਂ ਦੇ ਖਿਲਾਫ਼ ਮੈਂ ਹਰ ਸੰਭਵ ਕਾਨੂੰਨੀ ਕਾਰਵਾਈ ਕਰਾਂਗਾ।'
In a land that worships women as mothers and goddesses, where "Matrudevo Bhava" is not just a phrase but a part of our culture, some people have fallen so low that they are using AI to disrespect a woman in the most degrading way possible. Using…
— Jr NTR (@tarak9999) October 3, 2026
ਭਾਰਤ ਸਰਕਾਰ ਤੋਂ ਕੀਤੀ ਗੁਜ਼ਾਰਿਸ਼
ਜੂਨੀਅਰ ਐੱਨਟੀਆਰ ਨੇ ਆਪਣੇ ਪ੍ਰਸ਼ੰਸਕਾਂ (Fans) ਤੋਂ ਗੁਜ਼ਾਰਿਸ਼ ਕੀਤੀ ਹੈ ਕਿ ਉਹ ਅਜਿਹੇ ਕੰਟੈਂਟ ਨੂੰ ਨਾ ਦੇਖਣ, ਨਾ ਸ਼ੇਅਰ ਕਰਨ ਤੇ ਨਾ ਹੀ ਉਨ੍ਹਾਂ 'ਤੇ ਕੋਈ ਪ੍ਰਤੀਕਿਰਿਆ ਦੇਣ। ਉਨ੍ਹਾਂ ਇਹ ਵੀ ਕਿਹਾ, 'ਅੱਜ ਇਹ ਕਿਸੇ ਹੋਰ ਨਾਲ ਹੋ ਰਿਹਾ ਹੈ। ਕੱਲ੍ਹ ਇਹ ਤੁਹਾਡੀ ਮਾਂ, ਭੈਣ, ਪਤਨੀ ਜਾਂ ਧੀ ਨਾਲ ਵੀ ਹੋ ਸਕਦਾ ਹੈ। ਇਹ ਇੱਕ ਗੰਭੀਰ ਮੁੱਦਾ ਹੈ ਅਤੇ ਮੈਂ ਸਾਰੀਆਂ ਸੂਬਾ ਸਰਕਾਰਾਂ ਅਤੇ ਭਾਰਤ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਉਹ ਸਖ਼ਤ ਕਦਮ ਚੁੱਕਣ ਅਤੇ AI ਦੀ ਦੁਰਵਰਤੋਂ ਖਿਲਾਫ਼ ਕੜੇ ਨਿਯਮ ਬਣਾਉਣ।'