JFF Mumbai 2026: ਮੁੰਬਈ 'ਚ ਸਿਨੇਮਾ ਦਾ ਮਹਾਕੁੰਭ, 28 ਅਕਤੂਬਰ ਤੋਂ ਸ਼ੁਰੂ ਹੋਵੇਗਾ ਜਾਗਰਣ ਫ਼ਿਲਮ ਫੈਸਟੀਵਲ; 130 ਫ਼ਿਲਮਾਂ ਦੀ ਹੋਵੇਗੀ ਸਕ੍ਰੀਨਿੰਗ
JFF ਮੁੰਬਈ ਲਈ ਇਸ ਵਾਰ 500 ਤੋਂ ਵੱਧ ਫ਼ਿਲਮਾਂ ਦੀਆਂ ਐਂਟਰੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ 'ਚੋਂ 130 ਬਿਹਤਰੀਨ ਫ਼ਿਲਮਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਨੂੰ ਸਮਾਗਮ ਦੌਰਾਨ ਦਿਖਾਇਆ ਜਾਵੇਗਾ। ਆਓ ਜਾਣਦੇ ਹਾਂ ਕਿ ਜਾਗਰਣ ਫ਼ਿਲਮ ਫੈਸਟੀਵਲ ਮੁੰਬਈ 'ਚ ਇਸ ਵਾਰ ਕੀ ਕੁਝ ਖ਼ਾਸ ਹੋਣ ਵਾਲਾ ਹੈ।
Publish Date: Wed, 21 Oct 2026 04:10 PM (IST)
Updated Date: Wed, 21 Oct 2026 04:30 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸਿਨੇਮਾ ਜਗਤ ਦੇ ਸਭ ਤੋਂ ਪ੍ਰਸਿੱਧ ਅਤੇ ਵੱਡੇ ਸਮਾਗਮਾਂ 'ਚੋਂ ਇੱਕ ਜਾਗਰਣ ਫ਼ਿਲਮ ਫੈਸਟੀਵਲ (JFF) 2026 ਦਾ ਕਾਰਵਾਂ ਹੁਣ ਮਾਇਆਨਗਰੀ ਯਾਨੀ ਮੁੰਬਈ ਵੱਲ ਰਵਾਨਾ ਹੋ ਗਿਆ ਹੈ। ਜਾਗਰਣ ਫ਼ਿਲਮ ਫੈਸਟੀਵਲ ਦੇ ਮੁੰਬਈ ਐਡੀਸ਼ਨ ਨੂੰ ਲੈ ਕੇ ਸਿਨੇਮਾ ਪ੍ਰੇਮੀਆਂ ਦਾ ਉਤਸ਼ਾਹ ਕਾਫ਼ੀ ਵਧ ਗਿਆ ਹੈ।
JFF ਮੁੰਬਈ ਲਈ ਇਸ ਵਾਰ 500 ਤੋਂ ਵੱਧ ਫ਼ਿਲਮਾਂ ਦੀਆਂ ਐਂਟਰੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ 'ਚੋਂ 130 ਬਿਹਤਰੀਨ ਫ਼ਿਲਮਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਨੂੰ ਸਮਾਗਮ ਦੌਰਾਨ ਦਿਖਾਇਆ ਜਾਵੇਗਾ। ਆਓ ਜਾਣਦੇ ਹਾਂ ਕਿ ਜਾਗਰਣ ਫ਼ਿਲਮ ਫੈਸਟੀਵਲ ਮੁੰਬਈ 'ਚ ਇਸ ਵਾਰ ਕੀ ਕੁਝ ਖ਼ਾਸ ਹੋਣ ਵਾਲਾ ਹੈ।
ਜਾਗਰਣ ਫ਼ਿਲਮ ਫੈਸਟੀਵਲ ਸਾਲਾਂ ਤੋਂ ਕਲਾ, ਸੱਭਿਆਚਾਰ ਅਤੇ ਕਹਾਣੀ ਸੁਣਾਉਣ ਦੀ ਵਿਲੱਖਣ ਕਲਾ ਨੂੰ ਪੇਸ਼ ਕਰਨ ਦਾ ਇੱਕ ਵੱਡਾ ਮੰਚ ਰਿਹਾ ਹੈ। ਇਸ ਤੋਂ ਇਲਾਵਾ, ਇਸ ਫ਼ਿਲਮ ਸਮਾਗਮ ਦਾ ਮਕਸਦ ਫ਼ਿਲਮ ਨਿਰਮਾਤਾਵਾਂ, ਕਲਾਕਾਰਾਂ ਅਤੇ ਸਿਨੇਮਾ ਪ੍ਰੇਮੀਆਂ ਨੂੰ ਇੱਕ-ਦੂਜੇ ਨਾਲ ਜੋੜ ਕੇ ਰੱਖਣਾ ਹੈ। ਮੁੰਬਈ 'ਚ ਹੋਣ ਵਾਲੇ JFF 'ਚ ਵੀ ਅਜਿਹਾ ਹੀ ਦੇਖਣ ਨੂੰ ਮਿਲੇਗਾ। ਇਸ ਦੀ ਸ਼ੁਰੂਆਤ 28 ਅਕਤੂਬਰ ਤੋਂ ਹੋਣ ਜਾ ਰਹੀ ਹੈ। ਫ਼ਿਲਮ ਫੈਸਟੀਵਲ ਦਾ ਸ਼ਡਿਊਲ ਇਸ ਤਰ੍ਹਾਂ ਹੈ :
- ਜਾਗਰਣ ਫ਼ਿਲਮ ਫੈਸਟੀਵਲ (JFF 2026): ਮੁੰਬਈ
- ਫੈਸਟੀਵਲ ਦੀਆਂ ਤਰੀਕਾਂ: 28 ਤੋਂ 31 ਅਕਤੂਬਰ 2026
- ਸਥਾਨ: ਸਿਨੇਪੋਲਿਸ, ਫਨ ਰਿਪਬਲਿਕ ਮਾਲ, ਅੰਧੇਰੀ ਵੈਸਟ, ਮੁੰਬਈ
- ਐਵਾਰਡ ਸਮਾਗਮ ਦੀ ਤਰੀਕ: 1 ਨਵੰਬਰ 2026, ਸ਼ਾਮ 7:30 ਵਜੇ ਤੋਂ
- ਐਵਾਰਡ ਸਮਾਗਮ ਦਾ ਸਥਾਨ: ਗ੍ਰੈਂਡ ਸੰਗਮ ਬਾਲਰੂਮ, JW ਮੈਰੀਅਟ, ਜੁਹੂ, ਮੁੰਬਈ
- ਥੀਮ: ਸਿਨੇਮਾ ਨਾਲ ਪਿਆਰ ਨਾ ਕਰੋ, ਇਸ ਨੂੰ ਜੀਓ।
ਜਾਗਰਣ ਫ਼ਿਲਮ ਫੈਸਟੀਵਲ ਦੇ ਮੁੰਬਈ ਐਡੀਸ਼ਨ ਲਈ ਇਸ ਵਾਰ 500 ਤੋਂ ਵੱਧ ਫ਼ਿਲਮਾਂ ਦੀਆਂ ਐਂਟਰੀਆਂ ਆਈਆਂ ਸਨ। ਇਨ੍ਹਾਂ 'ਚ ਦੇਸ਼ ਅਤੇ ਵਿਦੇਸ਼ ਦੇ ਸਿਨੇਮਾ ਦੀਆਂ ਫ਼ਿਲਮਾਂ ਸ਼ਾਮਲ ਸਨ। ਵੱਖ-ਵੱਖ ਸ਼੍ਰੇਣੀਆਂ ਦੇ ਆਧਾਰ 'ਤੇ ਚੁਣੀਆਂ ਗਈਆਂ ਫ਼ਿਲਮਾਂ ਦਾ ਵੇਰਵਾ ਇਸ ਤਰ੍ਹਾਂ ਹੈ:
- ਕੁੱਲ ਪ੍ਰਾਪਤ ਫ਼ਿਲਮਾਂ: 500 ਤੋਂ ਵੱਧ
- ਸਕ੍ਰੀਨਿੰਗ ਲਈ ਚੁਣੀਆਂ ਗਈਆਂ ਕੁੱਲ ਫ਼ਿਲਮਾਂ (JFF 2026 - ਮੁੰਬਈ): 130
- ਭਾਰਤੀ ਫੀਚਰ ਫ਼ਿਲਮਾਂ: 33
- ਭਾਰਤੀ ਲਘੂ ਫ਼ਿਲਮਾਂ (ਸ਼ਾਰਟਸ): 51
- ਭਾਰਤੀ ਡਾਕੂਮੈਂਟਰੀਆਂ: 11
- ਅੰਤਰਰਾਸ਼ਟਰੀ ਫੀਚਰ ਫ਼ਿਲਮਾਂ: 12
- ਅੰਤਰਰਾਸ਼ਟਰੀ ਲਘੂ ਫ਼ਿਲਮਾਂ (ਸ਼ਾਰਟਸ): 17
- ਅੰਤਰਰਾਸ਼ਟਰੀ ਡਾਕੂਮੈਂਟਰੀਆਂ: 6
25 ਤੋਂ ਜ਼ਿਆਦਾ ਦੇਸ਼ਾਂ ਨੇ ਲਿਆ ਹਿੱਸਾ
ਜਾਗਰਣ ਫ਼ਿਲਮ ਫੈਸਟੀਵਲ 2026 ਦੇ ਇਸ ਐਡੀਸ਼ਨ 'ਚ 25 ਤੋਂ ਵੱਧ ਦੇਸ਼ਾਂ ਦੇ ਸਿਨੇਮਾ ਜਗਤ ਨੇ ਹਿੱਸਾ ਲਿਆ ਹੈ। ਇਸ 'ਚ 35 ਤੋਂ ਵੱਧ ਭਾਸ਼ਾਵਾਂ ਦੀਆਂ ਫ਼ਿਲਮਾਂ ਅਤੇ ਡਾਕੂਮੈਂਟਰੀਆਂ ਸ਼ਾਮਲ ਹਨ। ਇਸ ਬਾਰੇ ਵਿਸਥਾਰ ਨਾਲ ਗੱਲ ਕਰੀਏ ਤਾਂ ਇਸ 'ਚ ਅੰਤਰਰਾਸ਼ਟਰੀ ਪੱਧਰ ਦੀਆਂ 20 ਵੱਖ-ਵੱਖ ਭਾਸ਼ਾਵਾਂ ਦੀਆਂ ਫ਼ਿਲਮਾਂ ਅਤੇ ਭਾਰਤ ਦੀਆਂ 15 ਭਾਸ਼ਾਵਾਂ ਦੇ ਸਿਨੇਮਾ ਦੀ ਝਲਕ ਦੇਖਣ ਨੂੰ ਮਿਲੇਗੀ।
ਇਸ ਤੋਂ ਇਲਾਵਾ, 24 ਫ਼ਿਲਮਾਂ ਦਾ ਪ੍ਰੀਮੀਅਰ ਜਾਗਰਣ ਫ਼ਿਲਮ ਫੈਸਟੀਵਲ ਮੁੰਬਈ 2026 ਦੌਰਾਨ ਕੀਤਾ ਜਾਵੇਗਾ। ਇਨ੍ਹਾਂ 'ਚੋਂ 13 ਫ਼ਿਲਮਾਂ ਨੂੰ ਵਰਲਡ ਪ੍ਰੀਮੀਅਰ, 2 ਨੂੰ ਏਸ਼ੀਆ ਪ੍ਰੀਮੀਅਰ ਅਤੇ 9 ਫ਼ਿਲਮਾਂ ਨੂੰ ਇੰਡੀਆ ਪ੍ਰੀਮੀਅਰ ਲਈ ਚੁਣਿਆ ਗਿਆ ਹੈ।
ਓਪਨਿੰਗ ਅਤੇ ਕਲੋਜ਼ਿੰਗ ਫਿਲਮਾਂ (ਮੁੰਬਈ)
ਮੁੰਬਈ 'ਚ ਹੋਣ ਵਾਲੇ ਜਾਗਰਣ ਫ਼ਿਲਮ ਫੈਸਟੀਵਲ ਦੇ ਉਦਘਾਟਨ ਅਤੇ ਸਮਾਪਤੀ ਸਮਾਰੋਹ ਨੂੰ ਧਿਆਨ 'ਚ ਰੱਖਦਿਆਂ ਵੱਖ-ਵੱਖ ਸ਼੍ਰੇਣੀਆਂ ਦੇ ਆਧਾਰ 'ਤੇ ਫ਼ਿਲਮਾਂ ਦੀ ਚੋਣ ਕੀਤੀ ਗਈ ਹੈ।
ਓਪਨਿੰਗ ਭਾਰਤੀ ਫੀਚਰ ਫ਼ਿਲਮ (ਏਸ਼ੀਆ ਪ੍ਰੀਮੀਅਰ) - ਪਾਸਟ ਟੈਂਸ 'Pastt Tense'
- ਨਿਰਦੇਸ਼ਕ: ਅਨੰਤ ਨਾਰਾਇਣ ਮਹਾਦੇਵਨ
- ਮਿਆਦ: 112 ਮਿੰਟ
- ਭਾਸ਼ਾ: ਹਿੰਦੀ
- ਦੇਸ਼: ਭਾਰਤ
ਓਪਨਿੰਗ ਅੰਤਰਰਾਸ਼ਟਰੀ ਫੀਚਰ ਫ਼ਿਲਮ (ਇੰਡੀਆ ਪ੍ਰੀਮੀਅਰ : ਸਟੀਲ ਅਵੇ (Steal Away)
- ਨਿਰਦੇਸ਼ਕ: ਕਲੇਮੈਂਟ ਵਰਗੋ
- ਮਿਆਦ: 113 ਮਿੰਟ
- ਭਾਸ਼ਾਵਾਂ: ਅੰਗਰੇਜ਼ੀ, ਫਰੈਂਚ ਅਤੇ ਲਿੰਗਾਲਾ
- ਦੇਸ਼: ਕੈਨੇਡਾ ਅਤੇ ਬੈਲਜੀਅਮ
ਕੰਟਰੀ ਫੋਕਸ (ਵਿਸ਼ੇਸ਼ ਦੇਸ਼) : ਅਨੈਸਕੂ, ਸਕਿੰਡ ਅਲਾਈਵ (Enescu, Skinned Alive)
- ਨਿਰਦੇਸ਼ਕ: ਤੋਮਾ ਐਨਾਚੇ
- ਭਾਸ਼ਾਵਾਂ: ਰੋਮਾਨੀਆਈ ਅਤੇ ਫਰੈਂਚ
ਕਲੋਜ਼ਿੰਗ ਫ਼ਿਲਮ- ਗੋਂਧਲ (Gondhal)
- ਨਿਰਦੇਸ਼ਕ: ਸੰਤੋਸ਼ ਦਵਾਖਰ
- ਮਿਆਦ: 120 ਮਿੰਟ
- ਭਾਸ਼ਾ: ਮਰਾਠੀ
- ਦੇਸ਼: ਭਾਰਤ
ਇਹ ਫ਼ਿਲਮ ਆਸਕਰ ਲਈ ਅਧਿਕਾਰਤ ਐਂਟਰੀ ਹੈ।
ਜੇਐੱਫਐੱਫ ਮੁੰਬਈ 'ਚ ਸੈਸ਼ਨ ਦੇ ਆਧਾਰ 'ਤੇ ਸ਼ਾਮਲ ਹੋਣ ਵਾਲੇ ਸੈਲੇਬਸ
ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਹੈ, 28 ਤੋਂ 31 ਅਕਤੂਬਰ ਤੱਕ ਮੁੰਬਈ 'ਚ ਜਾਗਰਣ ਫ਼ਿਲਮ ਫੈਸਟੀਵਲ 2026 ਦਾ ਅਗਲਾ ਐਡੀਸ਼ਨ ਕਰਵਾਇਆ ਜਾਵੇਗਾ। ਇਸ 'ਚ ਕਈ ਫ਼ਿਲਮੀ ਸਿਤਾਰੇ ਸ਼ਾਮਲ ਹੋਣਗੇ। ਰੋਜ਼ਾਨਾ ਦੇ ਸੈਸ਼ਨਾਂ ਦਾ ਵੇਰਵਾ ਇਸ ਤਰ੍ਹਾਂ ਹੈ:
28 ਅਕਤੂਬਰ
ਆਨੰਦ ਐੱਲ. ਰਾਏ ਅਤੇ ਅੰਸ਼ ਦੁੱਗਲ ਨਾਲ ਗੱਲਬਾਤ (ਫ਼ਿਲਮ 'ਨਖਰੇਵਾਲੀ') — ਦੁਪਹਿਰ 12:15 ਵਜੇ।
ਅਦਾ ਸ਼ਰਮਾ ਨਾਲ ਗੱਲਬਾਤ — ਦੁਪਹਿਰ 1 ਵਜੇ।
ਇਮਤਿਆਜ਼ ਅਲੀ ਅਤੇ ਮੋਹਿਤ ਚੌਧਰੀ ਨਾਲ ਗੱਲਬਾਤ — ਦੁਪਹਿਰ 2 ਵਜੇ।
ਪਰੇਸ਼ ਰਾਵਲ ਨਾਲ ਗੱਲਬਾਤ। ਇਸ 'ਚ ਆਦਿੱਤਿਆ ਰਾਵਲ, ਸ਼ਰੀਬ ਹਾਸ਼ਮੀ, ਤਨਿਸ਼ਠਾ ਚੈਟਰਜੀ ਅਤੇ ਅਨੰਤ ਨਾਰਾਇਣ ਮਹਾਦੇਵਨ ਵੀ ਸ਼ਾਮਲ ਹੋਣਗੇ — ਸ਼ਾਮ 5:30 ਵਜੇ।
29 ਅਕਤੂਬਰ 2026
ਅਮੋਲ ਗੁਪਤੇ ਨਾਲ ਵਰਕਸ਼ਾਪ — ਸਵੇਰੇ 10:45 ਵਜੇ।
'ਦ ਆਰੇਂਜ ਇਕਾਨਮੀ' ਅਤੇ ਹੁਨਰ-ਆਧਾਰਿਤ ਰਚਨਾਤਮਕ ਸਿੱਖਿਆ ਬਾਰੇ ਸੈਸ਼ਨ (MAAC ਵੱਲੋਂ ਪੇਸ਼) — ਦੁਪਹਿਰ 12 ਵਜੇ।
ਕੀ ਤੁਹਾਡੇ ਕੋਲ ਕੋਈ ਹੁਨਰ ਹੈ? ਐਕਟਿੰਗ, ਫ਼ਿਲਮ ਮੇਕਿੰਗ, ਲੇਖਣ, ਐਡਿਟਿੰਗ, ਸਿਨੇਮੈਟੋਗ੍ਰਾਫੀ ਆਦਿ ਰਾਹੀਂ ਪੈਸੇ ਕਮਾਉਣ ਬਾਰੇ ਸ਼ਿਖਰ ਥੀਏਟਰਵਾਲਾ ਨਾਲ ਸੈਸ਼ਨ — ਦੁਪਹਿਰ 12:45 ਵਜੇ।
ਕਾਸਟਿੰਗ ਸੈਸ਼ਨ: ਮੁਕੇਸ਼ ਛਾਬੜਾ ਨਾਲ ਗੱਲਬਾਤ — ਉਹ ਤੁਹਾਨੂੰ ਕਾਸਟ ਕਿਉਂ ਕਰਨ? ਦੁਪਹਿਰ 2:45 ਵਜੇ।
30 ਅਕਤੂਬਰ 2026
ਸੌਰਭ ਸਚਦੇਵਾ ਨਾਲ ਐਕਟਿੰਗ ਵਰਕਸ਼ਾਪ: ਤੁਸੀਂ ਇਕ ਅਦਾਕਾਰ ਹੋ... ਫਿਰ ਤੁਹਾਨੂੰ ਕਿਸ ਗੱਲ ਨੇ ਰੋਕਿਆ ਹੋਇਆ ਹੈ? — ਦੁਪਹਿਰ 2:45 ਵਜੇ।
31 ਅਕਤੂਬਰ 2026
ਏਰੀਨਾ ਐਨੀਮੇਸ਼ਨ ਵੱਲੋਂ AI ਫ਼ਿਲਮ ਮੇਕਿੰਗ ਵਰਕਸ਼ਾਪ — ਦੁਪਹਿਰ 12:15 ਵਜੇ।
ਕਿਸੇ ਕਿਰਦਾਰ ਦੀ ਕਾਸਟਿੰਗ: ਅਨਮੋਲ ਆਹੂਜਾ ਨਾਲ ਕਾਸਟਿੰਗ ਸੈਸ਼ਨ — ਦੁਪਹਿਰ 3:15 ਵਜੇ।
ਜਾਗਰਣ ਫ਼ਿਲਮ ਫੈਸਟੀਵਲ ਮੁੰਬਈ 2026 ਨਾਲ ਕਿਵੇਂ ਜੁੜੀਏ?