ਪਾਕਿਸਤਾਨ 'ਚ ਰਿਲੀਜ਼ ਹੋਵੇਗੀ ਰਣਬੀਰ ਕਪੂਰ ਦੀ Ramayana? ਗੁਆਂਢੀ ਮੁਲਕ ਦੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਠਾਈ ਮੰਗ
ਪਾਕਿਸਤਾਨ 'ਚ ਰਹਿਣ ਵਾਲੇ ਇਕ ਨਾਗਰਿਕ ਨੇ ਸੋਨੀ ਪਿਕਚਰਜ਼ ਐਂਟਰਟੇਨਮੈਂਟ ਨੂੰ ਆਪਣੇ ਦੇਸ਼ 'ਚ 'ਰਾਮਾਇਣ' ਰਿਲੀਜ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉੱਥੇ ਰਹਿਣ ਵਾਲੇ ਲੱਖਾਂ ਹਿੰਦੂ ਇਸ ਫ਼ਿਲਮ ਨੂੰ ਵੱਡੇ ਪਰਦੇ 'ਤੇ ਦੇਖਣਾ ਚਾਹੁੰਦੇ ਹਨ। ਇੰਸਟਾਗ੍ਰਾਮ 'ਤੇ ਇਕ ਯੂਜ਼ਰ ਨੇ ਵੀਡੀਓ ਰਾਹੀਂ ਸੋਨੀ ਐਂਟਰਟੇਨਮੈਂਟ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫ਼ਿਲਮ ਨੂੰ ਪਾਕਿਸਤਾਨ ਦੇ ਸਿਨੇਮਾਘਰਾਂ 'ਚ ਲਿਆਉਣ ਬਾਰੇ ਵਿਚਾਰ ਕਰੇ, ਭਾਵੇਂ ਉੱਥੇ ਇਸ ਦਾ ਸਿਰਫ਼ ਅੰਗਰੇਜ਼ੀ ਵਰਜ਼ਨ ਹੀ ਰਿਲੀਜ਼ ਕੀਤਾ ਜਾ ਸਕੇ।
Publish Date: Sat, 17 Oct 2026 04:58 PM (IST)
Updated Date: Sat, 17 Oct 2026 05:01 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ 'ਰਾਮਾਇਣ' ਦੀਵਾਲੀ 2026 'ਤੇ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਮੇਕਰਜ਼ ਇਸ ਨੂੰ ਦੁਨੀਆ ਭਰ 'ਚ ਵੱਡੇ ਪੱਧਰ 'ਤੇ ਰਿਲੀਜ਼ ਕਰਨ ਦੀ ਤਿਆਰੀ ਕਰ ਰਹੇ ਹਨ। ਉੱਥੇ ਹੀ ਹੁਣ ਗੁਆਂਢੀ ਦੇਸ਼ ਪਾਕਿਸਤਾਨ 'ਚ ਵੀ ਇਸ ਨੂੰ ਰਿਲੀਜ਼ ਕਰਨ ਦੀ ਮੰਗ ਉੱਠ ਰਹੀ ਹੈ।
ਪਾਕਿਸਤਾਨ 'ਚ ਉੱਠੀ 'ਰਾਮਾਇਣ' ਨੂੰ ਰਿਲੀਜ਼ ਕਰਨ ਦੀ ਮੰਗ
ਪਾਕਿਸਤਾਨ 'ਚ ਰਹਿਣ ਵਾਲੇ ਇਕ ਨਾਗਰਿਕ ਨੇ ਸੋਨੀ ਪਿਕਚਰਜ਼ ਐਂਟਰਟੇਨਮੈਂਟ ਨੂੰ ਆਪਣੇ ਦੇਸ਼ 'ਚ 'ਰਾਮਾਇਣ' ਰਿਲੀਜ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉੱਥੇ ਰਹਿਣ ਵਾਲੇ ਲੱਖਾਂ ਹਿੰਦੂ ਇਸ ਫ਼ਿਲਮ ਨੂੰ ਵੱਡੇ ਪਰਦੇ 'ਤੇ ਦੇਖਣਾ ਚਾਹੁੰਦੇ ਹਨ। ਇੰਸਟਾਗ੍ਰਾਮ 'ਤੇ ਇਕ ਯੂਜ਼ਰ ਨੇ ਵੀਡੀਓ ਰਾਹੀਂ ਸੋਨੀ ਐਂਟਰਟੇਨਮੈਂਟ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫ਼ਿਲਮ ਨੂੰ ਪਾਕਿਸਤਾਨ ਦੇ ਸਿਨੇਮਾਘਰਾਂ 'ਚ ਲਿਆਉਣ ਬਾਰੇ ਵਿਚਾਰ ਕਰੇ, ਭਾਵੇਂ ਉੱਥੇ ਇਸ ਦਾ ਸਿਰਫ਼ ਅੰਗਰੇਜ਼ੀ ਵਰਜ਼ਨ ਹੀ ਰਿਲੀਜ਼ ਕੀਤਾ ਜਾ ਸਕੇ।
ਸੋਸ਼ਲ ਮੀਡੀਆ 'ਤੇ ਕੀਤੀ ਅਪੀਲ
ਸੋਨੀ ਪਿਕਚਰਜ਼ ਐਂਟਰਟੇਨਮੈਂਟ ਭਾਰਤ ਤੋਂ ਬਾਹਰ ਇਸ ਫ਼ਿਲਮ ਦਾ ਗਲੋਬਲ ਡਿਸਟ੍ਰੀਬਿਊਟਰ ਹੈ, ਜਦਕਿ ਇਸ ਪ੍ਰੋਜੈਕਟ ਨੂੰ ਪ੍ਰਾਈਮ ਫੋਕਸ ਸਟੂਡੀਓਜ਼, DNEG ਅਤੇ ਮੌਨਸਟਰ ਮਾਈਂਡ ਕ੍ਰਿਏਸ਼ਨਜ਼ ਦੇ ਸਹਿਯੋਗ ਨਾਲ ਤਿਆਰ ਕੀਤਾ ਜਾ ਰਿਹਾ ਹੈ। ਯੂਜ਼ਰ ਨੇ ਕਿਹਾ ਕਿ ਉਹ ਹਿੰਦੀ ਵਰਜ਼ਨ ਨੂੰ ਤਰਜੀਹ ਦੇਣਗੇ, ਪਰ ਅੰਗਰੇਜ਼ੀ ਵਰਜ਼ਨ ਦਾ ਵੀ ਸਵਾਗਤ ਕਰਨਗੇ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਖ਼ਰਾਬ ਸਬੰਧਾਂ ਕਾਰਨ ਫ਼ਿਲਮ ਦੀ ਰਿਲੀਜ਼ ਮੁਸ਼ਕਲ ਹੋ ਸਕਦੀ ਹੈ।
ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਸਿਨੇਮਾਘਰ 'ਚ ਫ਼ਿਲਮ ਦੇਖਣ ਦਾ ਮੌਕਾ ਉਨ੍ਹਾਂ ਲਈ ਬਹੁਤ ਮਾਇਨੇ ਰੱਖਦਾ ਹੈ। ਉਨ੍ਹਾਂ ਕਿਹਾ, “ਇਕ ਹਿੰਦੂ ਅਤੇ ਸਨਾਤਨੀ ਹੋਣ ਦੇ ਨਾਤੇ, ਮੈਂ ਸੱਚਮੁੱਚ ਇਸ ਫ਼ਿਲਮ ਨੂੰ ਵੱਡੇ ਪਰਦੇ 'ਤੇ ਦੇਖਣਾ ਚਾਹੁੰਦਾ ਹਾਂ। ਜੇਕਰ ਤੁਸੀਂ ਪਾਕਿਸਤਾਨ 'ਚ ਇਸ ਦਾ ਅੰਗਰੇਜ਼ੀ ਵਰਜ਼ਨ ਰਿਲੀਜ਼ ਕਰ ਸਕਦੇ ਹੋ, ਤਾਂ ਇਹ ਬਹੁਤ ਵਧੀਆ ਹੋਵੇਗਾ। ਜੇਕਰ ਤੁਸੀਂ ਹਿੰਦੀ ਵਰਜ਼ਨ ਰਿਲੀਜ਼ ਕਰ ਸਕੋ, ਤਾਂ ਇਹ ਸਭ ਤੋਂ ਵਧੀਆ ਗੱਲ ਹੋਵੇਗੀ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਗੱਲ ਸਮਝੋਗੇ।”
ਫ਼ਿਲਮ ਦੇ ਅੰਤਰਰਾਸ਼ਟਰੀ ਡਿਸਟ੍ਰੀਬਿਊਟਰ ਵਜੋਂ ਸੋਨੀ ਇਕ ਅਜਿਹੀ ਕੰਪਨੀ ਹੈ, ਜਿਸ ਨਾਲ ਵਿਦੇਸ਼ਾਂ 'ਚ ਸਿਨੇਮਾਘਰਾਂ 'ਚ ਫ਼ਿਲਮ ਰਿਲੀਜ਼ ਕਰਨ ਲਈ ਸੰਪਰਕ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਦੇ ਗਲੋਬਲ ਡਿਸਟ੍ਰੀਬਿਊਸ਼ਨ ਸਮਝੌਤੇ ਤੋਂ ਇਹ ਯਕੀਨੀ ਨਹੀਂ ਹੁੰਦਾ ਕਿ ਫ਼ਿਲਮ ਪਾਕਿਸਤਾਨ 'ਚ ਰਿਲੀਜ਼ ਹੋਵੇਗੀ ਹੀ। ਫਿਲਹਾਲ ਉਪਲਬਧ ਜਾਣਕਾਰੀ 'ਚ ਪਾਕਿਸਤਾਨ 'ਚ ਫ਼ਿਲਮ ਦੀ ਰਿਲੀਜ਼ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਸੋਸ਼ਲ ਮੀਡੀਆ ਯੂਜ਼ਰਜ਼ ਨੇ ਦਿੱਤੇ ਅਜਿਹੇ ਪ੍ਰਤੀਕਰਮ
ਇਸ ਅਪੀਲ ਨੂੰ ਯੂਜ਼ਰਜ਼ ਵੱਲੋਂ ਸਮਰਥਨ ਮਿਲਿਆ ਹੈ। ਕੁਝ ਲੋਕਾਂ ਨੇ ਕਿਹਾ ਕਿ ਉਹ ਵੀ ਪਾਕਿਸਤਾਨ 'ਚ ਫ਼ਿਲਮ ਰਿਲੀਜ਼ ਕਰਨ ਦੀ ਮੰਗ ਕਰਨਗੇ। ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਕਿਹਾ ਕਿ ਇਹ ਫ਼ਿਲਮ ਪਾਕਿਸਤਾਨ ਦੇ ਬਾਕਸ ਆਫ਼ਿਸ 'ਤੇ ਬਹੁਤ ਵਧੀਆ ਪ੍ਰਦਰਸ਼ਨ ਕਰ ਸਕਦੀ ਹੈ। ਉਨ੍ਹਾਂ ਲਿਖਿਆ, “ਇਸ 'ਚ ਪਾਕਿਸਤਾਨ ਦੇ ਸਾਰੇ ਰਿਕਾਰਡ ਤੋੜਨ ਦੀ ਸਮਰੱਥਾ ਹੈ।” ਯੂਜ਼ਰਜ਼ ਨੇ ਤਾਂ ਇਹ ਵੀ ਕਿਹਾ ਕਿ ਇਹ ਫ਼ਿਲਮ ਮੁਸਲਿਮ ਦਰਸ਼ਕਾਂ ਨੂੰ ਵੀ ਪਸੰਦ ਆਵੇਗੀ।
'ਰਾਮਾਇਣ: ਪਾਰਟ 1' (Ramayana: Part 1) ਨੂੰ ਨਮਿਤ ਮਲਹੋਤਰਾ ਨੇ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ 'ਚ ਰਣਬੀਰ ਕਪੂਰ ਭਗਵਾਨ ਰਾਮ, ਸਾਈ ਪੱਲਵੀ ਸੀਤਾ, ਰਵੀ ਦੂਬੇ ਲਕਸ਼ਮਣ, ਯਸ਼ ਰਾਵਣ ਅਤੇ ਸਨੀ ਦਿਓਲ ਹਨੂਮਾਨ ਦੀ ਭੂਮਿਕਾ 'ਚ ਨਜ਼ਰ ਆਉਣਗੇ।
ਇਹ ਫ਼ਿਲਮ ਦੋ ਭਾਗਾਂ 'ਚ ਰਿਲੀਜ਼ ਹੋਵੇਗੀ। ਇਸ ਦਾ ਪਹਿਲਾ ਭਾਗ ਦੀਵਾਲੀ 2026 ਅਤੇ ਦੂਜਾ ਭਾਗ ਦੀਵਾਲੀ 2027 'ਤੇ ਰਿਲੀਜ਼ ਹੋਵੇਗਾ।