- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲੀਵੁੱਡ ਡੀਵਾ ਅਨੁਸ਼ਕਾ ਸ਼ਰਮਾ ਨੇ ਆਪਣੀ ਸ਼ਾਨਦਾਰੀ ਅਦਾਕਾਰੀ ਦੇ ਦਮ 'ਤੇ ਇਕ ਖ਼ਾਸ ਮੁਕਾਮ ਹਾਸਿਲ ਕੀਤਾ ਹੈ। ਆਪਣੇ ਫ਼ਿਲਮੀ ਕਰੀਅਰ 'ਚ ਅਨੁਸ਼ਕਾ ਸ਼ਰਮਾ ਨੇ ਕਈ ਤਰ੍ਹਾਂ ਦੇ ਰੋਲ ਨਿਭਾਏ ਹਨ ਅਤੇ ਕਈ ਤਰ੍ਹਾਂ ਦਾ ਅਵਾਰਡ ਵੀ ਜਿੱਤੇ ਹਨ। ਅੱਜ 1 ਮਈ ਨੂੰ ਅਨੁਸ਼ਕਾ ਸ਼ਰਮਾ ਆਪਣਾ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 1 ਮਈ 1988 ਨੂੰ ਅਯੁੱਧਿਆ 'ਚ ਹੋਇਆ ਸੀ।

Happy Birthday Anushka Sharma: ਬਾਲੀਵੁੱਡ ਡੀਵਾ ਅਨੁਸ਼ਕਾ ਸ਼ਰਮਾ ਨੇ ਆਪਣੀ ਸ਼ਾਨਦਾਰੀ ਅਦਾਕਾਰੀ ਦੇ ਦਮ 'ਤੇ ਇਕ ਖ਼ਾਸ ਮੁਕਾਮ ਹਾਸਿਲ ਕੀਤਾ ਹੈ। ਆਪਣੇ ਫ਼ਿਲਮੀ ਕਰੀਅਰ 'ਚ ਅਨੁਸ਼ਕਾ ਸ਼ਰਮਾ ਨੇ ਕਈ ਤਰ੍ਹਾਂ ਦੇ ਰੋਲ ਨਿਭਾਏ ਹਨ ਅਤੇ ਕਈ ਤਰ੍ਹਾਂ ਦਾ ਅਵਾਰਡ ਵੀ ਜਿੱਤੇ ਹਨ। ਅੱਜ 1 ਮਈ ਨੂੰ ਅਨੁਸ਼ਕਾ ਸ਼ਰਮਾ ਆਪਣਾ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 1 ਮਈ 1988 ਨੂੰ ਅਯੁੱਧਿਆ 'ਚ ਹੋਇਆ ਸੀ। ਅਨੁਸ਼ਕਾ ਦੇ ਜਨਮ ਦਿਨ 'ਤੇ ਅਸੀਂ ਤੁਹਾਨੂੰ ਦੱਸ ਰਹੇ ਹਨ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ....
.jpg)
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਹਰਿਦੁਆਰ ਸਥਿਤ ਅਨੰਤ ਬਾਬਾ ਨੂੰ ਆਪਣਾ ਗੁਰੂ ਮੰਨਦਾ ਹੈ। ਕੋਈ ਸ਼ੁੱਭ ਕੰਮ ਕਰਨ ਤੋਂ ਪਹਿਲਾਂ ਅਨੁਸ਼ਕਾ ਅਨੰਤ ਬਾਬਾ ਦੀ ਆਗਿਆ ਜ਼ਰੂਰ ਲੈਂਦੀ ਹੈ। ਅਨੁਸ਼ਕਾ ਸਾਲ 2008 'ਚ ਫ਼ਿਲਮ 'ਰੱਬ ਨੇ ਬਣਾ ਦੀ ਜੋੜੀ' ਨਾਲ ਡੈਬਿਊ ਕੀਤਾ ਸੀ ਅਤੇ ਇਸ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਨੇ ਅਨੰਤ ਬਾਬਾ ਦੇ ਆਸ਼ਰਮ 'ਚ ਹਵਨ ਕਰਾਏ ਸਨ। ਅਨੁਸ਼ਕਾ ਸ਼ਰਮਾ ਦੀ ਇਹ ਫ਼ਿਲਮ ਸੁਪਰਹਿੱਟ ਰਹੀ ਸੀ। ਹਾਲਾਂਕਿ ਅਨੁਸ਼ਕਾ ਸ਼ਰਮਾ 'ਚ ਐਕਟਰੈਸ ਨਹੀਂ ਬਲਕਿ ਜਨਰਲਿਸਟ ਬਣਨਾ ਚਾਹੁੰਦੀ ਸੀ।
.jpg)
ਹਰਿਦੁਆਰ 'ਚ ਜਨਮੇ ਅਨੰਤ ਬਾਬਾ ਦਾ ਅਸਲੀ ਨਾਂ ਪ੍ਰਦੀਪ ਅਗਨੀਹੋਤਰੀ ਹੈ। 15 ਸਾਲਦੀ ਉਮਰ 'ਚ ਉਨ੍ਹਾਂ ਨੇ ਆਪਣਾ ਘਰ ਛੱਡ ਦਿੱਤਾ ਸੀ ਅਤੇ ਅਧਿਆਤਮਕ ਮਾਰਗ 'ਤੇ ਚੱਲ ਪਏ ਸਨ। ਕਾਫ਼ੀ ਘੱਟ ਉਮਰ 'ਚ ਉਨ੍ਹਾਂ ਨੇ ਵੇਦ, ਵੇਦਾਂਤ ਅਤੇ ਉਪਨਿਸ਼ਦ, ਕੁੰਡਲਿਨੀ ਯੋਗੀ, ਜਯੋਤਿਸ਼ੀ ਦੀ ਸਿੱਖਿਆ ਹਾਸਿਲ ਕਰ ਲਈ ਸੀ। ਅਨੁਸ਼ਕਾ ਅਤੇ ਉਨ੍ਹਾਂ ਪਰਿਵਾਰ ਦੇ ਅਨੰਤ ਬਾਬਾ 'ਤੇ ਅਟੁੱਟ ਵਿਸ਼ਵਾਸ ਹੈ। ਸਾਲ 2015 'ਚ ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦੀ ਜਿੱਤ ਅਤੇ ਵਿਰਾਟ ਦੇ ਬਿਹਤਰ ਪ੍ਰਦਰਸ਼ਨ ਨੂੰ ਲੈ ਕੇ ਅਨੁਸ਼ਕਾ ਨੇ ਅਨੰਤ ਬਾਬਾ ਦੇ ਆਸ਼ਰਮ 'ਚ ਭਗਵਾਨ ਸ਼ਿਵ ਦਾ ਵਿਸ਼ੇਸ਼ ਰੂਦਰਅਭਿਸ਼ੇਕ ਕਰਵਾਇਆ ਸੀ।

ਦੱਸ ਦਈਏ ਕਿ ਅਨੰਤ ਬਾਬਾ ਦਾ ਹਰਿਦੁਆਰ 'ਚ ਅਨੰਤ ਧਾਮ ਹੈ। ਇਕ ਇੰਟਰਵਿਊ 'ਚ ਅਨੁਸ਼ਕਾ ਸ਼ਰਮਾ ਨੇ ਕਿਹਾ ਸੀ ਕਿ ਜਦੋਂ ਉਹ ਸ਼ਾਂਤੀ ਦੀ ਤਲਾਸ਼ 'ਚ ਹੁੰਦੀ ਹੈ ਤਾਂ ਉਹ ਇਸ ਆਸ਼ਰਮ 'ਚ ਕੁਝ ਸਮਾਂ ਗੁਜ਼ਾਰਦੀ ਹੈ। ਅਨੁਸ਼ਕਾ ਸ਼ਰਮਾ ਨੇ ਸਾਲ 2017 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਵਿਆਹ ਕਰ ਲਿਆ ਸੀ। ਇਸ ਵਿਆਹ ਨਾਲ ਸਬੰਧਤ ਸਾਰੇ ਹਵਨ ਅਨੰਤ ਬਾਬਾ ਨੇ ਕੀਤੇ ਸਨ। ਅਨੁਸ਼ਕਾ ਹੀ ਨਹੀਂ ਵਿਰਾਟ ਕੋਹਲੀ ਨੇ ਵੀ ਆਪਣਾ 30ਵਾਂ ਜਨਮ ਦਿਨ ਅਨੰਤ ਬਾਬਾ ਦੇ ਆਸ਼ਰਮ 'ਚ ਹੀ ਮਨਾਇਆ ਸੀ। ਆਪਣੇ 30ਵੇਂ ਜਨਮ ਦਿਨ 'ਤੇ ਕੋਹਲੀ ਨੇ ਆਸ਼ਰਮ 'ਚ ਕਈ ਧਾਰਮਿਕ ਹਵਨ ਕਰਵਾਏ ਸਨ।