Exclusive : ਸ਼ਾਹਰੁਖ ਖਾਨ ਦੀ ‘ਕਿੰਗ’ 'ਚ ਹੋਈ ‘ਹਨੂਮਾਨ ਅੰਸ਼’ ਦੇ ਅਦਾਕਾਰ ਦੀ ਐਂਟਰੀ, ਕਦੇ ਦੂਰਦਰਸ਼ਨ ਦੇ ਸੀਰੀਅਲਾਂ 'ਚ ਕਰਦੇ ਸਨ ਕੰਮ
ਚੰਦਨ ਕੇ. ਆਨੰਦ ਦੇ ਇਸ ਬਿਆਨ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ‘ਹਨੂਮਾਨ ਅੰਸ਼’ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੂੰ ਕਈ ਵੱਡੇ ਪ੍ਰੋਜੈਕਟ ਮਿਲ ਰਹੇ ਹਨ ਅਤੇ ਅਦਾਕਾਰ ਵਜੋਂ ਆਉਣ ਵਾਲੇ ਸਮੇਂ 'ਚ ਉਹ ਸ਼ਾਹਰੁਖ ਵਰਗੇ ਵੱਡੇ ਸੁਪਰਸਟਾਰਾਂ ਨਾਲ ਕੰਮ ਕਰਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਚੰਦਨ ਸੁਪਰਸਟਾਰ ਰਿਤਿਕ ਰੋਸ਼ਨ ਅਤੇ ਅਨਿਲ ਕਪੂਰ ਨਾਲ ਫਿਲਮ ‘ਫਾਈਟਰ’ 'ਚ ਸਕ੍ਰੀਨ ਸ਼ੇਅਰ ਕਰ ਚੁੱਕੇ ਹਨ।
Publish Date: Sun, 20 Sep 2026 03:59 PM (IST)
Updated Date: Sun, 20 Sep 2026 04:04 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਇਸ ਸਮੇਂ ਸਿਨੇਮਾਘਰਾਂ 'ਚ ਫਿਲਮ ‘ਹਨੂਮਾਨ ਅੰਸ਼’ (Hanuman Ansh) ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀ ਨਜ਼ਰ ਆ ਰਹੀ ਹੈ। ਨੀਮ ਕਰੋਲੀ ਬਾਬਾ ਦੀ ਬਾਇਓਪਿਕ ਇਸ ਫਿਲਮ ਦੀ ਕਹਾਣੀ ਤੇ ਕਲਾਕਾਰਾਂ ਦੀ ਸ਼ਾਨਦਾਰ ਅਦਾਕਾਰੀ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਹੁਣ ਖ਼ਬਰ ਆ ਰਹੀ ਹੈ ਕਿ ‘ਹਨੂਮਾਨ ਅੰਸ਼’ ਦੇ ਇਕ ਅਦਾਕਾਰ ਦੇ ਹੱਥ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਕਿੰਗ’ (King Movie) ਲੱਗ ਗਈ ਹੈ।
ਅਜਿਹੇ 'ਚ ਆਓ ਜਾਣਦੇ ਹਾਂ ਕਿ ‘ਹਨੂਮਾਨ ਅੰਸ਼’ ਦਾ ਉਹ ਕਿਹੜਾ ਕਲਾਕਾਰ ਹੈ, ਜੋ ਆਉਣ ਵਾਲੇ ਸਮੇਂ 'ਚ ਸ਼ਾਹਰੁਖ ਦੀ ਬਹੁਚਰਚਿਤ ਫਿਲਮ ‘ਕਿੰਗ’ 'ਚ ਆਪਣੀ ਦਮਦਾਰ ਅਦਾਕਾਰੀ ਦੀ ਛਾਪ ਛੱਡਦਾ ਨਜ਼ਰ ਆਵੇਗਾ।
ਸ਼ਾਹਰੁਖ ਖਾਨ ਦੀ ‘ਕਿੰਗ’ 'ਚ ਨਜ਼ਰ ਆਵੇਗਾ ਇਹ ਅਦਾਕਾਰ
ਲੰਬੇ ਸਮੇਂ ਤੋਂ ਸ਼ਾਹਰੁਖ ਖਾਨ (Shah Rukh Khan) ਸਟਾਰਰ ਫਿਲਮ ‘ਕਿੰਗ’ ਦੀ ਚਰਚਾ ਚੱਲ ਰਹੀ ਹੈ। ‘ਪਠਾਨ’ ਅਤੇ ‘ਵਾਰ’ ਵਰਗੀਆਂ ਸਫਲ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਸਿਧਾਰਥ ਆਨੰਦ ਦੇ ਨਿਰਦੇਸ਼ਨ 'ਚ ਬਣ ਰਹੀ ‘ਕਿੰਗ’ ਦੀ ਕਾਸਟ ਨੂੰ ਲੈ ਕੇ ਹੁਣ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਦਰਅਸਲ, ‘ਹਨੂਮਾਨ ਅੰਸ਼’ ਫਿਲਮ 'ਚ ਡਾ. ਰਾਮ ਨੰਦਨ ਭੋਸਲੇ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਚੰਦਨ ਕੇ. ਆਨੰਦ (Chandan K. Anand) ਨੇ ਹਾਲ ਹੀ 'ਚ ਦੈਨਿਕ ਜਾਗਰਣ ਨਾਲ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ‘ਕਿੰਗ’ ਫਿਲਮ ਦਾ ਹਿੱਸਾ ਬਣ ਗਏ ਹਨ।
ਚੰਦਨ ਨੇ ਦੱਸਿਆ ਹੈ- “ਹਨੂਮਾਨ ਅੰਸ਼ ਫਿਲਮ ਤੋਂ ਬਾਅਦ ਮੇਰੇ ਹੱਥ ਕਈ ਵੱਡੇ ਪ੍ਰੋਜੈਕਟ ਲੱਗੇ ਹਨ, ਜਿਨ੍ਹਾਂ 'ਚ ਸੁਪਰਸਟਾਰ ਸ਼ਾਹਰੁਖ ਖਾਨ ਦੀ ਬਹੁਚਰਚਿਤ ਫਿਲਮ ‘ਕਿੰਗ’ ਦਾ ਨਾਮ ਵੀ ਸ਼ਾਮਲ ਹੈ। ਇਸ ਫਿਲਮ 'ਚ ਤੁਸੀਂ ਮੈਨੂੰ ਇਕ ਅਹਿਮ ਕਿਰਦਾਰ ਨਿਭਾਉਂਦੇ ਦੇਖੋਗੇ।”
ਚੰਦਨ ਕੇ. ਆਨੰਦ ਦੇ ਇਸ ਬਿਆਨ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ‘ਹਨੂਮਾਨ ਅੰਸ਼’ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੂੰ ਕਈ ਵੱਡੇ ਪ੍ਰੋਜੈਕਟ ਮਿਲ ਰਹੇ ਹਨ ਅਤੇ ਅਦਾਕਾਰ ਵਜੋਂ ਆਉਣ ਵਾਲੇ ਸਮੇਂ 'ਚ ਉਹ ਸ਼ਾਹਰੁਖ ਵਰਗੇ ਵੱਡੇ ਸੁਪਰਸਟਾਰਾਂ ਨਾਲ ਕੰਮ ਕਰਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਚੰਦਨ ਸੁਪਰਸਟਾਰ ਰਿਤਿਕ ਰੋਸ਼ਨ ਅਤੇ ਅਨਿਲ ਕਪੂਰ ਨਾਲ ਫਿਲਮ ‘ਫਾਈਟਰ’ 'ਚ ਸਕ੍ਰੀਨ ਸ਼ੇਅਰ ਕਰ ਚੁੱਕੇ ਹਨ।
ਇੰਨਾ ਹੀ ਨਹੀਂ, ਅਦਾਕਾਰ ਚੰਦਨ ਆਨੰਦ ਨੇ ਕਰੀਬ ਇਕ ਦਹਾਕੇ ਤੱਕ ਦੂਰਦਰਸ਼ਨ ਟੀਵੀ ਚੈਨਲ ਦੇ ‘ਜਬ ਜਬ ਬਹਾਰ ਆਏ’ ਅਤੇ ‘ਧਰਮਕਸ਼ੇਤਰ’ ਸਮੇਤ ਕਈ ਟੀਵੀ ਸੀਰੀਅਲਾਂ 'ਚ ਕੰਮ ਕੀਤਾ ਹੈ।
‘ਕਿੰਗ’ 'ਚ ਨਜ਼ਰ ਆਉਣਗੇ ਇਹ ਕਲਾਕਾਰ
ਜੇ ਗੱਲ ਕੀਤੀ ਜਾਵੇ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਕਿੰਗ’ ਦੀ ਕਾਸਟ ਦੀ ਤਾਂ ਚੰਦਨ ਆਨੰਦ ਤੋਂ ਇਲਾਵਾ ਇਸ ਫਿਲਮ 'ਚ ਦੀਪਿਕਾ ਪਾਦੁਕੋਣ, ਸੁਹਾਨਾ ਖਾਨ, ਰਾਘਵ ਜੁਯਾਲ, ਅਨਿਲ ਕਪੂਰ, ਜੈਕੀ ਸ਼ਰਾਫ, ਜੈਦੀਪ ਅਹਲਾਵਤ ਅਤੇ ਸੌਰਭ ਸ਼ੁਕਲਾ ਵਰਗੇ ਕਲਾਕਾਰ ਅਹਿਮ ਕਿਰਦਾਰਾਂ 'ਚ ਨਜ਼ਰ ਆਉਣਗੇ। ਦੱਸਿਆ ਗਿਆ ਹੈ ਕਿ ਫਿਲਮ ‘ਕਿੰਗ’ 24 ਦਸੰਬਰ 2026 ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਜਾਵੇਗੀ।