- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਂਚ ਨੇ ਕਿਹਾ ਕਿ ਦੇਸ਼ ਵਿਚ ਕ੍ਰਿਏਟੀਵਿਟੀ ਹੈ। ਐਨੀਮੇਸ਼ਨ ਬੱਚਿਆਂ ਲਈ ਹੈ। ਅੱਜ-ਕੱਲ੍ਹ ਕੋਈ ਕਿਤਾਬਾਂ ਨਹੀਂ ਪੜ੍ਹ ਰਿਹਾ। ਇਹ ਚੀਜ਼ਾਂ ਕਲਾ ਦੇ ਰਸਤੇ 'ਚ ਨਹੀਂ ਆਉਣੀਆਂ ਚਾਹੀਦੀਆਂ। Odisha Government ਨੇ ਦਲੀਲ ਦਿੱਤੀ ਸੀ ਕਿ ਭਗਵਾਨ ਜਗਨਨਾਥ ਦੇ ਚਿਤਰਨ 'ਤੇ ਕੁਝ ਵਰਗਾਂ ਦੇ ਇਤਰਾਜ਼ਾਂ ਤੋਂ ਬਾਅਦ ਫਿਲਮ ਦੀ ਰਿਲੀਜ਼ ਨਾਲ ਕਾਨੂੰਨ-ਵਿਵਸਥਾ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਓਡੀਸ਼ਾ ਸਰਕਾਰ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿਚ ‘ਮਹਾਪ੍ਰਭੂ ਜਗਨਨਾਥ’ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਐਨੀਮੇਸ਼ਨ ਬੱਚਿਆਂ ਲਈ ਬਣਾਈ ਗਈ ਕਲਾ ਦਾ ਇਕ ਨਵਾਂ ਰੂਪ ਹੈ ਤੇ ਅਜਿਹੀਆਂ ਪਟੀਸ਼ਨਾਂ ਦੇ ਕਾਰਨ ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਜਸਟਿਸ ਬੀਵੀ ਨਾਗਰਤਨਾ ਤੇ ਜਸਟਿਸ ਆਰ. ਮਹਾਦੇਵਨ ਦੇ ਬੈਂਚ ਨੇ ਦਲੀਲਾਂ ਸੁਣਨ ਤੋਂ ਬਾਅਦ ਫਿਲਮ ਨੂੰ ਪ੍ਰਦਰਸ਼ਿਤ ਕਰਨ ਲਈ ਦਿੱਤੇ ਆਪਣੇ ਪਹਿਲਾਂ ਦੇ ਹੁਕਮ 'ਚ ਸੋਧ ਕਰਨ ਤੋਂ ਇਨਕਾਰ ਕਰ ਦਿੱਤਾ।
ਬੈਂਚ ਨੇ ਕਿਹਾ ਕਿ ਦੇਸ਼ ਵਿਚ ਕ੍ਰਿਏਟੀਵਿਟੀ ਹੈ। ਐਨੀਮੇਸ਼ਨ ਬੱਚਿਆਂ ਲਈ ਹੈ। ਅੱਜ-ਕੱਲ੍ਹ ਕੋਈ ਕਿਤਾਬਾਂ ਨਹੀਂ ਪੜ੍ਹ ਰਿਹਾ। ਇਹ ਚੀਜ਼ਾਂ ਕਲਾ ਦੇ ਰਸਤੇ 'ਚ ਨਹੀਂ ਆਉਣੀਆਂ ਚਾਹੀਦੀਆਂ। ਓਡੀਸ਼ਾ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਭਗਵਾਨ ਜਗਨਨਾਥ ਦੇ ਚਿਤਰਨ 'ਤੇ ਕੁਝ ਵਰਗਾਂ ਦੇ ਇਤਰਾਜ਼ਾਂ ਤੋਂ ਬਾਅਦ ਫਿਲਮ ਦੀ ਰਿਲੀਜ਼ ਨਾਲ ਕਾਨੂੰਨ-ਵਿਵਸਥਾ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਤੋਂ ਪਹਿਲਾਂ, ਅਦਾਲਤ ਨੇ ਭਗਵਾਨ ਜਗਨਨਾਥ ਯਾਤਰਾ ਦੇ ਉਤਸਵ ਤੋਂ ਬਾਅਦ 28 ਜੁਲਾਈ ਜਾਂ ਉਸ ਤੋਂ ਬਾਅਦ ਐਨੀਮੇਟਡ ਫਿਲਮ ਦੀ ਪੂਰੇ ਭਾਰਤ 'ਚ ਰਿਲੀਜ਼ ਦੀ ਇਜਾਜ਼ਤ ਦਿੱਤੀ ਸੀ। ਬੈਂਚ ਨੇ ਰੇਖਾਂਕਿਤ ਕੀਤਾ ਸੀ ਕਿ ਐਨੀਮੇਟਡ ਫਿਲਮ ਯੂਟਿਊਬ 'ਤੇ ਪਹਿਲਾਂ ਹੀ ਪ੍ਰਦਰਸ਼ਿਤ ਕੀਤੀ ਜਾ ਚੁੱਕੀ ਹੈ ਜੋ ਇਕ ਵੈੱਬ ਸੀਰੀਜ਼ 'ਤੇ ਅਧਾਰਿਤ ਹੈ ਅਤੇ ਸੈਂਸਰ ਬੋਰਡ ਨੇ ਇਸ ਨੂੰ ਦਿਖਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ।