ਹੁਣ ਹੋਵੇਗਾ ਗੋਵਿੰਦਾ ਦੇ ਬੇਟੇ ਯਸ਼ਵਰਧਨ ਦਾ ਬਾਲੀਵੁੱਡ ਡੈਬਿਊ, ਏਕਤਾ ਕਪੂਰ ਦੀ 'Hero Ki Horrorine' ਦੀ ਰਿਲੀਜ਼ ਡੇਟ ਦਾ ਐਲਾਨ
ਵੱਡੇ ਪਰਦੇ 'ਤੇ ਵੀ 'ਭੂਤ ਬੰਗਲਾ' ਅਤੇ 'ਦ ਵਵਾਨ' ਵਰਗੀਆਂ ਫ਼ਿਲਮਾਂ ਰਾਹੀਂ ਉਨ੍ਹਾਂ ਨੇ ਇਸ ਜਾਨਰ 'ਚ ਆਪਣੀ ਪਕੜ ਬਣਾਈ ਰੱਖੀ ਹੈ। ਹੁਣ ਏਕਤਾ ਇਕ ਵਾਰ ਫਿਰ 'ਹੀਰੋ ਕੀ ਹੌਰਰੋਇਨ' (Hero Ki Horrorine) ਨਾਲ ਦਰਸ਼ਕਾਂ ਵਿਚਕਾਰ ਆ ਰਹੀ ਹੈ। ਇਸ ਫ਼ਿਲਮ ਰਾਹੀਂ ਗੋਵਿੰਦਾ ਦੇ ਬੇਟੇ ਯਸ਼ਵਰਧਨ ਆਹੂਜਾ ਸਿਨੇਮਾ ਜਗਤ 'ਚ ਡੈਬਿਊ ਕਰਨਗੇ। ਮੇਕਰਜ਼ ਵੱਲੋਂ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।
Publish Date: Wed, 18 Nov 2026 03:17 PM (IST)
Updated Date: Wed, 18 Nov 2026 03:19 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਨਿਰਮਾਤਾ ਏਕਤਾ ਆਰ. ਕਪੂਰ ਦਾ ਹਾਰਰ ਜਾਨਰ ਨਾਲ ਪੁਰਾਣਾ ਨਾਤਾ ਰਿਹਾ ਹੈ। ਉਨ੍ਹਾਂ ਨੇ ਟੀਵੀ ਤੋਂ ਲੈ ਕੇ ਫ਼ਿਲਮਾਂ ਤੱਕ ਇਸ ਜਾਨਰ 'ਚ ਕਈ ਅਜਿਹੇ ਪ੍ਰੋਜੈਕਟ ਦਿੱਤੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ। ਹਾਰਰ ਨੂੰ ਦਰਸ਼ਕਾਂ ਵਿਚਕਾਰ ਲੋਕਪ੍ਰਿਯ ਬਣਾਉਣ 'ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ।
ਵੱਡੇ ਪਰਦੇ 'ਤੇ ਵੀ 'ਭੂਤ ਬੰਗਲਾ' ਅਤੇ 'ਦ ਵਵਾਨ' ਵਰਗੀਆਂ ਫ਼ਿਲਮਾਂ ਰਾਹੀਂ ਉਨ੍ਹਾਂ ਨੇ ਇਸ ਜਾਨਰ 'ਚ ਆਪਣੀ ਪਕੜ ਬਣਾਈ ਰੱਖੀ ਹੈ। ਹੁਣ ਏਕਤਾ ਇਕ ਵਾਰ ਫਿਰ 'ਹੀਰੋ ਕੀ ਹੌਰਰੋਇਨ' (Hero Ki Horrorine) ਨਾਲ ਦਰਸ਼ਕਾਂ ਵਿਚਕਾਰ ਆ ਰਹੀ ਹੈ। ਇਸ ਫ਼ਿਲਮ ਰਾਹੀਂ ਗੋਵਿੰਦਾ ਦੇ ਬੇਟੇ ਯਸ਼ਵਰਧਨ ਆਹੂਜਾ ਸਿਨੇਮਾ ਜਗਤ 'ਚ ਡੈਬਿਊ ਕਰਨਗੇ। ਮੇਕਰਜ਼ ਵੱਲੋਂ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।
ਕਦੋਂ ਰਿਲੀਜ਼ ਹੋਵੇਗੀ 'ਹੀਰੋ ਕੀ ਹੌਰਰੋਇਨ'?
ਲੰਬੇ ਸਮੇਂ ਬਾਅਦ ਏਕਤਾ ਕਪੂਰ ਦੀ ਫ਼ਿਲਮ 'ਹੀਰੋ ਕੀ ਹੌਰਰੋਇਨ' ਰਾਹੀਂ ਨਿਰਦੇਸ਼ਕ ਸਾਜਿਦ ਖ਼ਾਨ ਸਿਨੇਮਾ ਜਗਤ 'ਚ ਵਾਪਸੀ ਕਰਨ ਲਈ ਤਿਆਰ ਹਨ। ਸਾਜਿਦ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਫ਼ਿਲਮ ਹਾਰਰ ਅਤੇ ਮਨੋਰੰਜਨ ਦਾ ਨਵਾਂ ਅੰਦਾਜ਼ ਲੈ ਕੇ ਆਵੇਗੀ। ਮੇਕਰਜ਼ ਵੱਲੋਂ ਬੁੱਧਵਾਰ ਨੂੰ ਯਸ਼ਵਰਧਨ ਆਹੂਜਾ ਦੀ ਪਹਿਲੀ ਫ਼ਿਲਮ 'ਹੀਰੋ ਕੀ ਹੌਰਰੋਇਨ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਮੁਤਾਬਕ ਇਹ ਹਾਰਰ-ਕਾਮੇਡੀ ਫ਼ਿਲਮ ਅਗਲੇ ਸਾਲ 5 ਫਰਵਰੀ 2027 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਏਕਤਾ ਦੀ ਖ਼ਾਸੀਅਤ ਰਹੀ ਹੈ ਕਿ ਉਨ੍ਹਾਂ ਨੇ ਹਮੇਸ਼ਾ ਦਰਸ਼ਕਾਂ ਦੀ ਪਸੰਦ ਨੂੰ ਸਮਝਦਿਆਂ ਵੱਖ-ਵੱਖ ਤਰ੍ਹਾਂ ਦੀਆਂ ਕਹਾਣੀਆਂ ਪੇਸ਼ ਕੀਤੀਆਂ ਹਨ। ਟੀਵੀ 'ਤੇ ਵੀ ਉਨ੍ਹਾਂ ਨੇ ਕਈ ਅਜਿਹੇ ਸ਼ੋਅ ਅਤੇ ਫ੍ਰੈਂਚਾਇਜ਼ੀ ਬਣਾਈਆਂ ਹਨ, ਜਿਨ੍ਹਾਂ ਨੂੰ ਸਾਲਾਂ ਤੱਕ ਦਰਸ਼ਕਾਂ ਦਾ ਪਿਆਰ ਮਿਲਦਾ ਰਿਹਾ ਹੈ। ਹੁਣ ਉਹ ਆਪਣੇ ਇਸੇ ਤਜਰਬੇ ਨਾਲ 'ਹੀਰੋ ਕੀ ਹੌਰਰੋਇਨ' ਰਾਹੀਂ ਵੱਡੇ ਪਰਦੇ 'ਤੇ ਇਕ ਨਵੀਂ ਕਹਾਣੀ ਲੈ ਕੇ ਆ ਰਹੀ ਹੈ।
ਇਕ ਰਹੱਸਮਈ ਦੁਨੀਆ 'ਤੇ ਆਧਾਰਿਤ 'ਹੀਰੋ ਕੀ ਹੌਰਰੋਇਨ' ਦਾ ਨਿਰਦੇਸ਼ਨ ਸਾਜਿਦ ਖ਼ਾਨ ਨੇ ਕੀਤਾ ਹੈ। ਫ਼ਿਲਮ 'ਚ ਦਰਸ਼ਕਾਂ ਨੂੰ ਡਰ ਦੇ ਨਾਲ-ਨਾਲ ਭਰਪੂਰ ਮਨੋਰੰਜਨ ਵੀ ਦੇਖਣ ਨੂੰ ਮਿਲੇਗਾ। ਇਹ ਫ਼ਿਲਮ ਜੈ ਹੋ ਮੀਡੀਆ ਵੈਂਚਰਜ਼ ਦਾ ਪ੍ਰੋਡਕਸ਼ਨ ਹੈ, ਜਿਸ ਨੂੰ ਬਾਲਾਜੀ ਟੈਲੀਫ਼ਿਲਮਜ਼ ਲਿਮਟਿਡ ਪੇਸ਼ ਕਰ ਰਿਹਾ ਹੈ। ਫ਼ਿਲਮ ਦੇ ਨਿਰਮਾਤਾ ਸ਼ੋਭਾ ਕਪੂਰ, ਏਕਤਾ ਆਰ. ਕਪੂਰ ਅਤੇ ਅਮਰ ਬੁਟਾਲਾ ਹਨ। ਅਮਰ ਬੁਟਾਲਾ ਇਸ ਤੋਂ ਪਹਿਲਾਂ 'ਬਜਰੰਗੀ ਭਾਈਜਾਨ', 'ਕੇਸਰੀ' ਅਤੇ 'ਮਿਸ਼ਨ ਮਜਨੂੰ' ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ।
ਫ਼ਿਲਮ 'ਚ ਨਜ਼ਰ ਆਵੇਗੀ ਇਹ ਅਦਾਕਾਰਾ
ਫ਼ਿਲਮ 'ਹੀਰੋ ਕੀ ਹੌਰਰੋਇਨ' ਦੀ ਮੁੱਖ ਅਦਾਕਾਰਾ ਦੀ ਗੱਲ ਕਰੀਏ ਤਾਂ ਇਸ 'ਚ ਅਦਾਕਾਰਾ ਨਿਤਾਂਸ਼ੀ ਗੋਇਲ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਨਿਰਦੇਸ਼ਕ ਕਿਰਨ ਰਾਓ ਦੀ ਫ਼ਿਲਮ 'ਲਾਪਤਾ ਲੇਡੀਜ਼' ਰਾਹੀਂ ਨਿਤਾਂਸ਼ੀ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਖ਼ੂਬ ਵਾਹ-ਵਾਹੀ ਖੱਟੀ ਸੀ। ਹੁਣ ਉਹ ਵੱਡੇ ਪਰਦੇ 'ਤੇ ਯਸ਼ਵਰਧਨ ਆਹੂਜਾ ਨਾਲ ਧਮਾਲ ਮਚਾਉਂਦੀ ਨਜ਼ਰ ਆਵੇਗੀ।