- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਨੇ ਅੱਗੇ ਕਿਹਾ, 'ਪਰ ਮੇਰੀ ਪਰਵਰਿਸ਼ ਕਾਫ਼ੀ ਹੱਦ ਤੱਕ ਕ੍ਰਿਸ਼ਚੀਅਨ ਮਾਹੌਲ ਵਿੱਚ ਹੋਈ। ਬੱਚੇ ਪ੍ਰਾਰਥਨਾ ਕਰਦੇ ਸਨ ਅਤੇ ਉਸ ਤੋਂ ਬਾਅਦ ਦੂਜੇ ਧਰਮਾਂ ਦੀਆਂ ਪ੍ਰਾਰਥਨਾਵਾਂ ਵੀ ਹੁੰਦੀਆਂ ਸਨ। ਉਹ ਦਿਵਾਲੀ ਵਾਂਗ ਹੀ ਕ੍ਰਿਸਮਸ ਵੀ ਮਨਾਉਂਦੇ ਸਨ। ਮੇਰੀ ਪਰਵਰਿਸ਼ ਅਜਿਹੀ ਹੀ ਰਹੀ ਹੈ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸੈਫ਼ ਅਲੀ ਖ਼ਾਨ ਨੇ ਦੱਸਿਆ ਹੈ ਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਖੁੱਲ੍ਹੇ ਵਿਚਾਰਾਂ ਨਾਲ ਖ਼ਾਸ ਕਰਕੇ ਧਰਮ ਨੂੰ ਲੈ ਕੇ ਕਰਦੇ ਹਨ । ਸੈਫ਼ ਅਲੀ ਖ਼ਾਨ ਇੱਕ ਅਜਿਹੇ ਪਰਿਵਾਰ ਤੋਂ ਆਉਂਦੇ ਹਨ ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਦੋਵੇਂ ਵਿਆਹ ਵੀ ਵੱਖਰੇ ਧਰਮਾਂ ਵਿੱਚ ਹੋਏ ਹਨ। ਪਹਿਲਾ ਅੰਮ੍ਰਿਤਾ ਸਿੰਘ ਨਾਲ ਅਤੇ ਦੂਜਾ ਕਰੀਨਾ ਕਪੂਰ ਨਾਲ। ਸੈਫ਼ ਦੇ ਮਾਤਾ-ਪਿਤਾ ਕ੍ਰਿਕਟਰ ਮੰਸੂਰ ਅਲੀ ਖ਼ਾਨ ਪਟੌਦੀ ਅਤੇ ਸ਼ਰਮੀਲਾ ਟੈਗੋਰ ਸਨ।
ਬੱਚਿਆਂ ਨੂੰ ਸਿਖਾਉਂਦੇ ਹਨ ਧਰਮ ਬਾਰੇ ਇਹ ਗੱਲਾਂ
'ਵੀ ਦ ਵੀਮੈਨ' ਦੇ ਲੰਡਨ ਐਡੀਸ਼ਨ ਵਿੱਚ ਗੱਲ ਕਰਦਿਆਂ ਸੈਫ਼ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਧਰਮ ਬਾਰੇ ਚਰਚਾ ਕਰਨਾ ਚੰਗਾ ਲੱਗਦਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਉਹ ਖ਼ੁਦ ਬਹੁਤ ਜ਼ਿਆਦਾ ਧਾਰਮਿਕ ਨਹੀਂ ਹਨ।
ਸੈਫ਼ ਨੇ ਕਿਹਾ, "ਇਹ ਇੱਕ ਅਜਿਹੀ ਗੱਲਬਾਤ ਹੈ ਜੋ ਮੈਨੂੰ ਉਨ੍ਹਾਂ ਨਾਲ ਕਰਨਾ ਪਸੰਦ ਹੈ ਕਿਉਂਕਿ ਮੈਂ ਖ਼ੁਦ ਬਹੁਤ ਜ਼ਿਆਦਾ ਧਾਰਮਿਕ ਇਨਸਾਨ ਨਹੀਂ ਹਾਂ। ਮੇਰੀ ਮਾਂ ਨੇ ਮੈਨੂੰ ਸਿਖਾਇਆ ਅਤੇ ਮੈਂ ਆਪਣੇ ਬੱਚਿਆਂ ਨੂੰ ਸਿਖਾਇਆ ਕਿ ਰੱਬ ਇੱਕ ਹੈ ਅਤੇ ਉਸਦੇ ਕਈ ਨਾਮ ਹਨ। ਇਹ ਬਹੁਤ ਸਿੱਧੀ ਤੇ ਸਧਾਰਨ ਜਿਹੀ ਗੱਲ ਹੈ। ਤੁਸੀਂ ਵੱਖ-ਵੱਖ ਥਾਵਾਂ 'ਤੇ ਉਸਦੀ ਪੂਜਾ ਕਰਦੇ ਹੋ ਅਤੇ ਜੇਕਰ ਤੁਹਾਡਾ ਧਰਮ ਦੂਜਿਆਂ ਪ੍ਰਤੀ ਪਿਆਰ ਅਤੇ ਮੁਆਫ਼ੀ ਦੀ ਗੱਲ ਕਰਦਾ ਹੈ ਤਾਂ ਬੱਸ ਇਹੀ ਕਾਫ਼ੀ ਹੈ।"
ਵੱਖ-ਵੱਖ ਧਰਮਾਂ ਵਿਚਕਾਰ ਵੱਡੇ ਹੋਏ ਸੈਫ਼
ਐਕਟਰ ਨੇ ਆਪਣੇ ਬਚਪਨ ਬਾਰੇ ਵੀ ਗੱਲ ਕੀਤੀ ਅਤੇ ਦੱਸਿਆ ਕਿ ਕ੍ਰਿਸ਼ਚੀਅਨ (ਈਸਾਈ) ਸਕੂਲਾਂ ਵਿੱਚ ਪੜ੍ਹਦਿਆਂ ਉਨ੍ਹਾਂ ਨੂੰ ਵੱਖ-ਵੱਖ ਧਰਮਾਂ ਬਾਰੇ ਜਾਣਨ ਦਾ ਮੌਕਾ ਮਿਲਿਆ। ਸੈਫ਼ ਨੇ ਦੱਸਿਆ, 'ਮੈਂ ਚਰਚ ਅਤੇ ਅਜਿਹੇ ਸਕੂਲਾਂ ਵਿੱਚ ਵੱਡਾ ਹੋਇਆ ਹਾਂ ਜਿੱਥੇ ਦਿਨ ਦੀ ਸ਼ੁਰੂਆਤ ਚੈਪਲ ਵਿੱਚ ਪ੍ਰਾਰਥਨਾ ਨਾਲ ਹੁੰਦੀ ਸੀ। ਮੈਂ ਇਹ ਕਹਿ ਕੇ ਉਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਕਿ ਮੈਂ ਦੂਜੇ ਧਰਮ ਦਾ ਹਾਂ ਅਤੇ ਫਿਰ ਉਨ੍ਹਾਂ ਨੇ ਸਾਡੇ ਨਾਲ ਗੱਲ ਕਰਨ ਲਈ ਇੱਕ ਮੌਲਵੀ ਨੂੰ ਬੁਲਾ ਲਿਆ। ਉਹ ਤਰੀਕਾ ਕੰਮ ਨਹੀਂ ਆਇਆ'।
ਉਨ੍ਹਾਂ ਨੇ ਅੱਗੇ ਕਿਹਾ, 'ਪਰ ਮੇਰੀ ਪਰਵਰਿਸ਼ ਕਾਫ਼ੀ ਹੱਦ ਤੱਕ ਕ੍ਰਿਸ਼ਚੀਅਨ ਮਾਹੌਲ ਵਿੱਚ ਹੋਈ। ਬੱਚੇ ਪ੍ਰਾਰਥਨਾ ਕਰਦੇ ਸਨ ਅਤੇ ਉਸ ਤੋਂ ਬਾਅਦ ਦੂਜੇ ਧਰਮਾਂ ਦੀਆਂ ਪ੍ਰਾਰਥਨਾਵਾਂ ਵੀ ਹੁੰਦੀਆਂ ਸਨ। ਉਹ ਦਿਵਾਲੀ ਵਾਂਗ ਹੀ ਕ੍ਰਿਸਮਸ ਵੀ ਮਨਾਉਂਦੇ ਸਨ। ਮੇਰੀ ਪਰਵਰਿਸ਼ ਅਜਿਹੀ ਹੀ ਰਹੀ ਹੈ। ਮੈਂ ਕਦੇ ਇਸ ਬਾਰੇ ਜ਼ਿਆਦਾ ਸੋਚਿਆ ਨਹੀਂ। ਇਹ ਬੱਸ ਹੁੰਦਾ ਗਿਆ'।
ਤੈਮੂਰ ਦੇ ਸਮਝਦਾਰ ਜਵਾਬ ਨੇ ਕੀਤਾ ਪ੍ਰਭਾਵਿਤ
ਸੈਫ਼ ਨੇ ਆਪਣੇ ਨੌਂ ਸਾਲ ਦੇ ਬੇਟੇ ਤੈਮੂਰ ਅਲੀ ਖ਼ਾਨ ਨਾਲ ਹੋਈ ਹਾਲੀਆ ਗੱਲਬਾਤ ਬਾਰੇ ਵੀ ਦੱਸਿਆ, ਜਿਸ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ। ਸੈਫ਼ ਨੇ ਦੱਸਿਆ, 'ਮੈਂ ਉਸ ਨੂੰ ਪੁੱਛਿਆ, 'ਧਰਮ ਅਤੇ ਮੈਥੋਡੋਲੋਜੀ ਜਾਂ ਕਾਰਜ ਪ੍ਰਣਾਲੀ ਵਿੱਚ ਕੀ ਫ਼ਰਕ ਹੈ?' ਤੈਮੂਰ ਨੇ ਜਵਾਬ ਦਿੱਤਾ, 'ਧਰਮ ਵਿੱਚ ਅਸੀਂ ਪ੍ਰਾਰਥਨਾ ਕਰਦੇ ਹਾਂ ਅਤੇ ਤਰੀਕੇ ਵਿੱਚ ਅਸੀਂ ਅਜਿਹਾ ਨਹੀਂ ਕਰਦੇ'।
ਸੈਫ਼ ਨੇ ਕਿਹਾ ਇਹ ਇੱਕ ਚੰਗਾ ਜਵਾਬ ਹੈ, ਉਨ੍ਹਾਂ ਨੇ ਕਿਹਾ ਕਿ ਅਸੀਂ ਲਗਾਤਾਰ ਇਨ੍ਹਾਂ ਚੀਜ਼ਾਂ ਬਾਰੇ ਗੱਲ ਕਰਦੇ ਰਹਿੰਦੇ ਹਾਂ। ਮੈਂ ਕਿਸਮਤ ਵਾਲਾ ਹਾਂ ਕਿ ਮੈਂ ਇਸ ਤਰੀਕੇ ਨਾਲ ਵੱਡਾ ਨਹੀਂ ਹੋਇਆ। ਮੇਰੀ ਮਾਂ ਦੀ ਸੋਚ ਇਨ੍ਹਾਂ ਮਾਮਲਿਆਂ ਵਿੱਚ ਖੁੱਲ੍ਹੀ ਸੀ ਅਤੇ ਮੇਰੀ ਪਤਨੀ ਦੀ ਵੀ ਅਜਿਹੀ ਹੀ ਸੋਚ ਹੈ।
ਸੈਫ਼ ਅਲੀ ਖ਼ਾਨ ਦਾ ਵਰਕਫਰੰਟ
ਸੈਫ਼ ਅਲੀ ਖ਼ਾਨ ਹਾਲ ਹੀ ਵਿੱਚ ਨੈੱਟਫਲਿਕਸ ਫ਼ਿਲਮ 'ਕਰਤੱਵ' ਵਿੱਚ ਨਜ਼ਰ ਆਏ ਸਨ। ਇਸ ਤੋਂ ਬਾਅਦ ਉਹ ਆਪਣੀ ਅਗਲੀ ਫ਼ਿਲਮ 'ਹੈਵਾਨ' ਦੀ ਤਿਆਰੀ ਕਰ ਰਹੇ ਹਨ, ਜਿਸ ਵਿੱਚ ਉਹ ਅਕਸ਼ੈ ਕੁਮਾਰ ਨਾਲ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਉਹ ਰਾਹੁਲ ਢੋਲਕੀਆ ਦੀ ਫ਼ਿਲਮ 'ਹਮ ਹਿੰਦੁਸਤਾਨੀ' ਵਿੱਚ ਵੀ ਦਿਖਣ ਵਾਲੇ ਹਨ।