40ਵੇਂ ਦਿਨ Hanuman Ansh ਦੀ ਹਨੇਰੀ 'ਚ ਉੱਡ ਗਈਆਂ 4 ਬਲਾਕਬਸਟਰ ਫਿਲਮਾਂ, ਕਮਾਈ 'ਚ ਇਨ੍ਹਾਂ ਫਿਲਮਾਂ ਦਾ ਕੀਤਾ ਸਫਾਇਆ ਨਿਰਦੇਸ਼ਕ ਵਿਸ਼ਾਲ ਚਤੁਰਵੇਦੀ ਤੇ ਅਦਾਕਾਰ ਸ਼ੋਭਿਨਵ ਸਤਿਆ ਦੀ ਹਨੂਮਾਨ ਅੰਸ਼ ਫਿਲਮ ਦਾ ਕੁੱਲ ਬਜਟ ਮਹਿਜ਼ 2 ਕਰੋੜ ਰੁਪਏ ਹੈ ਤੇ ਹੁਣ ਤਕ ਇਹ ਫਿਲਮ ਬਾਕਸ ਆਫਿਸ 'ਤੇ 115 ਗੁਣਾ ਤੋਂ ਵੱਧ ਕਮਾਈ ਕਰ ਚੁੱਕੀ ਹੈ, ਜੋ ਆਪਣੇ ਆਪ 'ਚ ਇਕ ਵੱਡਾ ਰਿਕਾਰਡ ਹੈ। ਸਭ ਤੋਂ ਜ਼ਿਆਦਾ ਮੁਨਾਫਾ ਕਮਾਉਣ ਦੇ ਮਾਮਲੇ 'ਚ ਹਨੁਮਾਨ ਅੰਸ਼ 2026 ਦੀ ਇਕਲੌਤੀ ਫਿਲਮ ਬਣ ਚੁੱਕੀ ਹੈ।
Publish Date: Wed, 16 Sep 2026 01:58 PM (IST)
Updated Date: Wed, 16 Sep 2026 02:02 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਫਿਲਮ ਹਨੂਮਾਨ ਅੰਸ਼ ਨੇ ਸਫਲਤਾ ਦੇ ਮਾਮਲੇ 'ਚ ਹਿੰਦੀ ਸਿਨੇਮਾ ਦੀ ਪਰਿਭਾਸ਼ਾ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਵੀਕੈਂਡ ਤੋਂ ਇਲਾਵਾ ਵਰਕਿੰਗ ਡੇਜ਼ 'ਚ ਵੀ ਨੀਮ ਕਰੋਲੀ ਬਾਬਾ ਦੀ ਇਸ ਬਾਇਓਪਿਕ ਫਿਲਮ ਨੇ ਬਾਕਸ ਆਫਿਸ 'ਤੇ ਇਤਿਹਾਸਕ ਪ੍ਰਦਰਸ਼ਨ ਕਰ ਕੇ ਦਿਖਾਇਆ ਹੈ ਜੋ ਰਿਲੀਜ਼ ਦੇ 40ਵੇਂ ਦਿਨ ਵੀ ਜਾਰੀ ਰਿਹਾ ਹੈ।
ਹੁਣ ਹਨੂਮਾਨ ਅੰਸ਼ ਨੇ 40ਵੇਂ ਦਿਨ ਬਾਕਸ ਆਫਿਸ 'ਤੇ ਸਭ ਤੋਂ ਜ਼ਿਆਦਾ ਕੁਲੈਕਸ਼ਨ ਦੇ ਮਾਮਲੇ 'ਚ ਹਿੰਦੀ ਸਿਨੇਮਾ ਦੀਆਂ ਚਾਰ ਵੱਡੀਆਂ ਬਲਾਕਬਸਟਰ ਫਿਲਮਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਹਨੂਮਾਨ ਅੰਸ਼ ਨੇ ਪਿੱਛੇ ਛੱਡ ਦਿੱਤਾ ਹੈ।
ਇਨ੍ਹਾਂ 4 ਫਿਲਮਾਂ 'ਤੇ ਭਾਰੀ ਪਈ ਹਨੂਮਾਨ ਅੰਸ਼ ਗੱਲ ਕੀਤੀ ਜਾਵੇ ਹਨੂਮਾਨ ਅੰਸ਼ ਦੀ ਰਿਲੀਜ਼ ਦੇ 40ਵੇਂ ਦਿਨ ਘਰੇਲੂ ਬਾਕਸ ਆਫਿਸ 'ਤੇ ਕੀਤੀ ਕਮਾਈ ਦੀ ਤਾਂ ਸੈਕਨਿਲਕ ਦੀ ਰਿਪੋਰਟ ਮੁਤਾਬਕ ਰਿਲੀਜ਼ ਦੇ ਛੇਵੇਂ ਮੰਗਲਵਾਰ ਨੂੰ ਨੀਮ ਕਰੋਲੀ ਬਾਬਾ ਦੀ ਬਾਇਓਪਿਕ ਫਿਲਮ ਹਨੂਮਾਨ ਅੰਸ਼ ਨੇ 8.25 ਕਰੋੜ ਰੁਪਏ ਦਾ ਜ਼ਬਰਦਸਤ ਕਾਰੋਬਾਰ ਕੀਤਾ ਹੈ। ਇਸ ਦੇ ਨਾਲ ਹੀ ਭਾਰਤ 'ਚ ਹਨੂਮਾਨ ਅੰਸ਼ ਦੀ ਕੁੱਲ ਕਮਾਈ 231 ਕਰੋੜ ਰੁਪਏ ਤੋਂ ਪਾਰ ਪਹੁੰਚ ਗਈ ਹੈ।
40ਵੇਂ ਦਿਨ ਕਮਾਈ ਦੇ ਮਾਮਲੇ 'ਚ ਹਨੂਮਾਨ ਅੰਸ਼ ਨੇ ਜਿਨ੍ਹਾਂ ਫਿਲਮਾਂ ਨੂੰ ਪਿੱਛੇ ਛੱਡਿਆ ਹੈ, ਉਨ੍ਹਾਂ ਦੀ ਡਿਟੇਲ ਇਸ ਤਰ੍ਹਾਂ ਹੈ— ਹਨੂਮਾਨ ਅੰਸ਼ (Hanuman Ansh 2026) – 8.25 ਕਰੋੜ ਰੁਪਏ (40ਵੇਂ ਦਿਨ ਦੀ ਕਮਾਈ)
ਧੁਰੰਧਰ (Dhurandhar 2025) – 2.60 ਕਰੋੜ ਰੁਪਏ (40ਵੇਂ ਦਿਨ ਦੀ ਕਮਾਈ)
ਪਠਾਨ (Pathaan 2023) – 2.55 ਕਰੋੜ ਰੁਪਏ (40ਵੇਂ ਦਿਨ ਦੀ ਕਮਾਈ)
ਛਾਵਾ (Chhaava 2025) – 1.40 ਕਰੋੜ ਰੁਪਏ (40ਵੇਂ ਦਿਨ ਦੀ ਕਮਾਈ)
ਉਰੀ- ਦ ਸਰਜੀਕਲ ਸਟ੍ਰਾਈਕ (Uri-The Surgical Strike 2019) – 1.38 ਕਰੋੜ ਰੁਪਏ (40ਵੇਂ ਦਿਨ ਦੀ ਕਮਾਈ)
ਇਸ ਤਰ੍ਹਾਂ ਹਨੂਮਾਨ ਅੰਸ਼ ਨੇ ਆਪਣੀ ਦਮਦਾਰ ਕਮਰਸ਼ੀਅਲ ਪਰਫਾਰਮੈਂਸ ਦੀ ਬਦੌਲਤ ਬਾਲੀਵੁੱਡ ਦੀਆਂ ਇਨ੍ਹਾਂ ਚਾਰ ਵੱਡੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਕਾਮਯਾਬੀ ਦਾ ਇੱਕ ਅਨੋਖਾ ਇਤਿਹਾਸ ਰਚ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਨੂਮਾਨ ਅੰਸ਼ ਇਸ ਸਾਲ ਦੀਆਂ ਬਾਲੀਵੁੱਡ ਦੀਆਂ ਸਭ ਤੋਂ ਸਫਲ ਫਿਲਮਾਂ ਦੇ ਮਾਮਲੇ 'ਚ ਟਾਪ-3 'ਚ ਸ਼ਾਮਲ ਹੋ ਗਈ ਹੈ।
ਬਜਟ ਤੋਂ 115 ਗੁਣਾ ਜ਼ਿਆਦਾ ਕਮਾਈ ਨਿਰਦੇਸ਼ਕ ਵਿਸ਼ਾਲ ਚਤੁਰਵੇਦੀ ਤੇ ਅਦਾਕਾਰ ਸ਼ੋਭਿਨਵ ਸਤਿਆ ਦੀ ਹਨੂਮਾਨ ਅੰਸ਼ ਫਿਲਮ ਦਾ ਕੁੱਲ ਬਜਟ ਮਹਿਜ਼ 2 ਕਰੋੜ ਰੁਪਏ ਹੈ ਤੇ ਹੁਣ ਤਕ ਇਹ ਫਿਲਮ ਬਾਕਸ ਆਫਿਸ 'ਤੇ 115 ਗੁਣਾ ਤੋਂ ਵੱਧ ਕਮਾਈ ਕਰ ਚੁੱਕੀ ਹੈ, ਜੋ ਆਪਣੇ ਆਪ 'ਚ ਇਕ ਵੱਡਾ ਰਿਕਾਰਡ ਹੈ। ਸਭ ਤੋਂ ਜ਼ਿਆਦਾ ਮੁਨਾਫਾ ਕਮਾਉਣ ਦੇ ਮਾਮਲੇ 'ਚ ਹਨੁਮਾਨ ਅੰਸ਼ 2026 ਦੀ ਇਕਲੌਤੀ ਫਿਲਮ ਬਣ ਚੁੱਕੀ ਹੈ।