- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਬਿੱਗ ਬੌਸ 20' ਨੇ 60 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ JioHotstar ’ਤੇ 100 ਕਰੋੜ ਘੰਟਿਆਂ ਦਾ ਵਾਚ ਟਾਈਮ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਹ ਫਰੈਂਚਾਈਜ਼ੀ ਦਾ ਸਭ ਤੋਂ ਤੇਜ਼ੀ ਨਾਲ ਇਸ ਮੁਕਾਮ ਤੱਕ ਪਹੁੰਚਣ ਵਾਲਾ ਸੀਜ਼ਨ ਬਣ ਗਿਆ ਹੈ। ਇਹ ਉਪਲਬਧੀ ਉਸ ਸਮੇਂ ਹਾਸਲ ਹੋਈ ਹੈ, ਜਦੋਂ ਭਾਰਤ ਵਿੱਚ ਇਸ ਸ਼ੋਅ ਦੇ 20 ਸਾਲ ਪੂਰੇ ਹੋ ਰਹੇ ਹਨ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਰਿਐਲਿਟੀ ਸ਼ੋਅ 'ਬਿੱਗ ਬੌਸ ਹਿੰਦੀ' ਦਾ 20ਵਾਂ ਸੀਜ਼ਨ ਸ਼ੁਰੂਆਤ ਤੋਂ ਹੀ ਸੁਰਖ਼ੀਆਂ ਵਿੱਚ ਬਣਿਆ ਹੋਇਆ ਹੈ। ਕਦੇ ਸਲਮਾਨ ਖ਼ਾਨ ਵੱਲੋਂ ਪੈਪਰਾਜ਼ੀ ਨੂੰ ਫਟਕਾਰ ਲਾਉਣ ਦਾ ਮਾਮਲਾ ਹੋਵੇ ਜਾਂ 'ਵੀਕੈਂਡ ਕਾ ਵਾਰ' ਦੌਰਾਨ ਬਾਡੀ-ਸ਼ੇਮਿੰਗ ਅਤੇ ਆਨਲਾਈਨ ਟ੍ਰੋਲਿੰਗ ’ਤੇ ਆਪਣੀ ਗੱਲ ਰੱਖਣ ਦਾ ਅੰਦਾਜ਼, ਸ਼ੋਅ ਲਗਾਤਾਰ ਦਰਸ਼ਕਾਂ ਦਾ ਧਿਆਨ ਖਿੱਚ ਰਿਹਾ ਹੈ। ਹੁਣ ਇਸ ਸੀਜ਼ਨ ਨੇ ਇਕ ਹੋਰ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ।
JioHotstar ’ਤੇ 100 ਕਰੋੜ ਘੰਟਿਆਂ ਤੋਂ ਪਾਰ ਹੋਇਆ ਵਾਚ ਟਾਈਮ
'ਬਿੱਗ ਬੌਸ 20' ਨੇ 60 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ JioHotstar ’ਤੇ 100 ਕਰੋੜ ਘੰਟਿਆਂ ਦਾ ਵਾਚ ਟਾਈਮ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਹ ਫਰੈਂਚਾਈਜ਼ੀ ਦਾ ਸਭ ਤੋਂ ਤੇਜ਼ੀ ਨਾਲ ਇਸ ਮੁਕਾਮ ਤੱਕ ਪਹੁੰਚਣ ਵਾਲਾ ਸੀਜ਼ਨ ਬਣ ਗਿਆ ਹੈ। ਇਹ ਉਪਲਬਧੀ ਉਸ ਸਮੇਂ ਹਾਸਲ ਹੋਈ ਹੈ, ਜਦੋਂ ਭਾਰਤ ਵਿੱਚ ਇਸ ਸ਼ੋਅ ਦੇ 20 ਸਾਲ ਪੂਰੇ ਹੋ ਰਹੇ ਹਨ।
ਦੁਨੀਆ ਭਰ ਵਿੱਚ ਵੀ ਬਣਿਆ ਦਰਸ਼ਕਾਂ ਦੀ ਪਸੰਦ
JioHotstar ਮੁਤਾਬਕ, ਇਸ ਸੀਜ਼ਨ ਨੂੰ ਹੁਣ ਤੱਕ 350 ਕਰੋੜ ਤੋਂ ਵੱਧ ਵੋਟ ਮਿਲ ਚੁੱਕੇ ਹਨ, ਜੋ ਪਿਛਲੇ ਸੀਜ਼ਨ ਦੇ ਮੁਕਾਬਲੇ 71 ਫ਼ੀਸਦੀ ਵੱਧ ਹਨ। ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਇਹ ਸ਼ੋਅ ਯੂਕੇ, ਕੈਨੇਡਾ ਅਤੇ ਸਿੰਗਾਪੁਰ ਵਿੱਚ JioHotstar ਦੇ ਟਾਪ-5 ਟਾਈਟਲਜ਼ ਵਿੱਚ ਲਗਾਤਾਰ ਸ਼ਾਮਲ ਰਿਹਾ ਹੈ।
ਉੱਥੇ ਹੀ UAE ਵਿੱਚ ਇਹ ਲਾਈਵ-ਸਟ੍ਰੀਮਿੰਗ ਪਲੇਟਫਾਰਮ Starzplay ’ਤੇ ਨੰਬਰ-1 ਸ਼ੋਅ ਬਣਿਆ ਹੋਇਆ ਹੈ। ਲਾਂਚ ਤੋਂ ਬਾਅਦ ਇਹ ਪਲੇਟਫਾਰਮ ਦੇ ਟਾਪ-10 ਟਾਈਟਲਜ਼ ਵਿੱਚ ਵੀ ਆਪਣੀ ਜਗ੍ਹਾ ਬਣਾਈ ਰੱਖਣ ਵਿੱਚ ਕਾਮਯਾਬ ਰਿਹਾ ਹੈ।
ਸਲਮਾਨ ਖ਼ਾਨ ਨੇ ਕੇਕ ਕੱਟ ਕੇ ਮਨਾਇਆ ਜਸ਼ਨ
ਇਸ ਵੱਡੀ ਉਪਲਬਧੀ ਦਾ ਜਸ਼ਨ ਮਨਾਉਣ ਲਈ ਸਲਮਾਨ ਖ਼ਾਨ ਨੇ ਸ਼ੋਅ ਦੇ ਸੈੱਟ ’ਤੇ ਕੇਕ ਕੱਟਿਆ। ਇਸ ਜਸ਼ਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।
Salman Khan cuts the cake as Bigg Boss 20 creates history on JioHotstar! 🔥❤️ https://t.co/vJabH9cutV — BBTak (@BiggBoss_Tak) November 6, 2026
6 ਸਤੰਬਰ ਨੂੰ ਹੋਇਆ ਸੀ ਪ੍ਰੀਮੀਅਰ
ਸਲਮਾਨ ਖ਼ਾਨ ਵੱਲੋਂ ਹੋਸਟ ਕੀਤੇ ਜਾ ਰਹੇ 'ਬਿੱਗ ਬੌਸ ਹਿੰਦੀ' ਦੇ 20ਵੇਂ ਸੀਜ਼ਨ ਦੀ ਸ਼ੁਰੂਆਤ 6 ਸਤੰਬਰ ਨੂੰ JioHotstar ਅਤੇ Colors TV ’ਤੇ ਹੋਈ ਸੀ। ਪਹਿਲੇ ਦੋ ਮਹੀਨਿਆਂ ਦੌਰਾਨ ਕਈ ਮੁਕਾਬਲੇਬਾਜ਼ ਸ਼ੋਅ ਤੋਂ ਬਾਹਰ ਹੋ ਚੁੱਕੇ ਹਨ। ਰੋਹੇਦ ਖ਼ਾਨ ਸ਼ੋਅ ਵਿੱਚੋਂ ਬਾਹਰ ਹੋਣ ਵਾਲੇ ਪਹਿਲੇ ਮੁਕਾਬਲੇਬਾਜ਼ ਸਨ। ਇਸ ਤੋਂ ਬਾਅਦ ਅਦਾਕਾਰਾ ਈਸ਼ਾ ਰਿਖੀ ਬਾਹਰ ਹੋਈ। ਗਾਇਕਾ ਰੀਤੀ ਤਿਵਾੜੀ ਨੂੰ ਇਕ ਟਾਸਕ ਦੌਰਾਨ ਆਪਣੀ ਆਖ਼ਰੀ ਲਾਈਫਲਾਈਨ ਗੁਆਉਣ ਤੋਂ ਬਾਅਦ ਮਿਡ-ਵੀਕ ਐਵਿਕਸ਼ਨ ਵਿੱਚ ਸ਼ੋਅ ਛੱਡਣਾ ਪਿਆ।