- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਹਾਲ ਹੀ ਵਿੱਚ ਅਦਾਕਾਰਾ ਸ਼ਰੁਤੀ ਹਾਸਨ ਨੇ ਮਾਸਿਕ ਧਰਮ ਅਤੇ ਇਸ ਦੌਰਾਨ ਹੋਣ ਵਾਲੇ ਦਰਦ ਬਾਰੇ ਸੋਹਾ ਅਲੀ ਖਾਨ ਦੇ ਸ਼ੋਅ ਵਿੱਚ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਪੀਰੀਅਡਜ਼ ਦੌਰਾਨ ਸ਼ੂਟਿੰਗ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਦੱਸਣ ਦੇ ਨਾਲ ਇਹ ਵੀ ਦੱਸਿਆ ਕਿ ਉਹ ਕਿਉਂ ਰੋਜ਼ਾਨਾ ਹਜ਼ਾਰ ਵਾਰ ਇਹ ਦੁਆ ਮੰਗਦੀ ਹੈ ਕਿ ਮਰਦਾਂ ਨੂੰ ਵੀ ਪੀਰੀਅਡਜ਼ ਆਉਣ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਮਹਿਲਾਵਾਂ ਨੂੰ ਹੋਣ ਵਾਲੇ ਪੀਰੀਅਡਜ਼ ਦੇ ਦਰਦ ਨੂੰ ਲੈ ਕੇ ਬਾਲੀਵੁੱਡ ਵਿੱਚ ਪਹਿਲਾਂ ਵੀ ਕਈ ਵਾਰ ਚਰਚਾ ਹੋ ਚੁੱਕੀ ਹੈ। ਹੁਣ ਹਾਲ ਹੀ ਵਿੱਚ ਅਦਾਕਾਰਾ ਸ਼ਰੁਤੀ ਹਾਸਨ ਨੇ ਮਾਸਿਕ ਧਰਮ ਅਤੇ ਇਸ ਦੌਰਾਨ ਹੋਣ ਵਾਲੇ ਦਰਦ ਬਾਰੇ ਸੋਹਾ ਅਲੀ ਖਾਨ ਦੇ ਸ਼ੋਅ ਵਿੱਚ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਪੀਰੀਅਡਜ਼ ਦੌਰਾਨ ਸ਼ੂਟਿੰਗ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਦੱਸਣ ਦੇ ਨਾਲ ਇਹ ਵੀ ਦੱਸਿਆ ਕਿ ਉਹ ਕਿਉਂ ਰੋਜ਼ਾਨਾ ਹਜ਼ਾਰ ਵਾਰ ਇਹ ਦੁਆ ਮੰਗਦੀ ਹੈ ਕਿ ਮਰਦਾਂ ਨੂੰ ਵੀ ਪੀਰੀਅਡਜ਼ ਆਉਣ।
ਮਰਦਾਂ ਨੂੰ ਲੈ ਕੇ ਸ਼ਰੁਤੀ ਹਾਸਨ ਨੇ ਕਹੀ ਇਹ ਗੱਲ
ਸੋਹਾ ਅਲੀ ਖਾਨ ਦੇ ਪੋਡਕਾਸਟ ਵਿੱਚ ਖ਼ਾਸ ਮਹਿਮਾਨ ਵਜੋਂ ਪਹੁੰਚੀ ਸ਼ਰੁਤੀ ਹਾਸਨ ਨੇ ਕਿਹਾ ਕਿ ਜੇਕਰ ਪੀਰੀਅਡ ਲੀਵ ਵੀ ਵਰਕ ਕਾਂਟ੍ਰੈਕਟ ਦਾ ਹਿੱਸਾ ਬਣ ਜਾਵੇ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ, ਕਿਉਂਕਿ ਮਾਸਿਕ ਧਰਮ ਨੂੰ ਅਜੇ ਵੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।
ਸੋਹਾ ਨਾਲ ਗੱਲਬਾਤ ਦੌਰਾਨ ਸ਼ਰੁਤੀ ਹਾਸਨ ਨੇ ਅੱਗੇ ਕਿਹਾ, “ਮੈਨੂੰ ਲੱਗਦਾ ਹੈ ਕਿ ਵਰਕ ਕਲਚਰ ਵਿੱਚ ਮਰਦ ਪੀਰੀਅਡਜ਼ ਦੇ ਦਰਦ ਨੂੰ ਉਦੋਂ ਹੀ ਸਮਝ ਸਕਣਗੇ, ਜਦੋਂ ਉਹ ਖੁਦ ਇਸ ਵਿੱਚੋਂ ਲੰਘਣਗੇ। ਮੈਂ ਹਜ਼ਾਰ ਵਾਰ ਇਹ ਪ੍ਰਾਰਥਨਾ ਕਰਦੀ ਹਾਂ ਕਿ ਮਰਦਾਂ ਨੂੰ ਵੀ ਪੀਰੀਅਡਜ਼ ਆਉਣ, ਤਾਂ ਹੀ ਇਸ ਦਾ ਹੱਲ ਨਿਕਲੇਗਾ। ਉਸ ਤੋਂ ਬਾਅਦ ਪੀਰੀਅਡ ਲੀਵ ਸਾਡੇ ਕਾਂਟ੍ਰੈਕਟ ਵਿੱਚ ਲਿਖੀ ਜਾਵੇਗੀ।”
ਸ਼ਰੁਤੀ ਹਾਸਨ ਦੀ ਇਸ ਗੱਲ ਨਾਲ ਸੋਹਾ ਅਲੀ ਖਾਨ ਵੀ ਸਹਿਮਤ ਨਜ਼ਰ ਆਈ ਅਤੇ ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਵੀ ਮਰਦ ਮੁਕਾਬਲਾ ਕਰਨ ਲੱਗ ਜਾਣਗੇ ਕਿ ਕਿਸ ਨੂੰ ਜ਼ਿਆਦਾ ਬਲੀਡਿੰਗ ਹੁੰਦੀ ਹੈ ਜਾਂ ਕਿਸ ਦਾ ਟੈਂਪੋਨ ਕਿੰਨਾ ਵੱਡਾ ਹੈ।
PCOS ਦੀ ਸਮੱਸਿਆ ਨਾਲ ਜੂਝ ਚੁੱਕੀ ਹੈ ਸ਼ਰੁਤੀ ਹਾਸਨ
ਸ਼ਰੁਤੀ ਹਾਸਨ ਨੇ ਮਾਸਿਕ ਧਰਮ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਦੱਸਿਆ ਕਿ ਉਹ PCOS (ਪੋਲੀਸਿਸਟਿਕ ਓਵਰੀ ਸਿੰਡਰੋਮ) ਦੀ ਸਮੱਸਿਆ ਨਾਲ ਜੂਝ ਚੁੱਕੀ ਹੈ, ਜਿਸ ਕਾਰਨ ਪੀਰੀਅਡਜ਼ ਦੌਰਾਨ ਉਨ੍ਹਾਂ ਨੂੰ ਕਾਫ਼ੀ ਦਰਦ ਹੁੰਦਾ ਹੈ। ਸ਼ਰੁਤੀ ਨੇ ਦੱਸਿਆ ਕਿ ਕਰੀਅਰ ਦੀ ਸ਼ੁਰੂਆਤ ਵਿੱਚ ਉਹ ਇਸ ਬਾਰੇ ਬਿਲਕੁਲ ਵੀ ਗੱਲ ਨਹੀਂ ਕਰਦੀ ਸੀ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਸ ਵਿਸ਼ੇ ’ਤੇ ਚਰਚਾ ਨਹੀਂ ਹੁੰਦੀ।
ਉਨ੍ਹਾਂ ਨੇ ਕਿਹਾ, “ਜਦੋਂ ਮੈਂ ਪਹਿਲੀ ਵਾਰ ਆਪਣੇ ਡਾਇਰੈਕਟਰ ਨੂੰ ਦੱਸਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਹਾਂ, ਮੇਰੀ ਧੀ ਹੈ, ਉਸ ਨੂੰ ਵੀ ਕ੍ਰੈਂਪਸ ਹੁੰਦੇ ਹਨ। ਪਰ ਜਦੋਂ ਇੱਕ ਅਦਾਕਾਰ ਦੇ ਗੋਡੇ ਦੀ ਸਰਜਰੀ ਹੋਈ ਤਾਂ ਉਸ ਦੇ ਹਿਸਾਬ ਨਾਲ ਸਭ ਕੁਝ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ।”
ਅਦਾਕਾਰਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਹ ਸੋਚ ਕੇ ਡਾਇਰੈਕਟਰ ਨਾਲ ਗੱਲ ਕੀਤੀ ਕਿ ਸ਼ਾਇਦ ਇਸ ਨੂੰ ਸਮਝਿਆ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਇਸ ਦੀ ਬਜਾਏ ਸੈੱਟ ਦਾ ਮਾਹੌਲ ਹੀ ਪੂਰੀ ਤਰ੍ਹਾਂ ਬਦਲ ਗਿਆ।
ਵਿਜੈ ਸੇਤੂਪਤੀ ਨਾਲ ਵੱਡੇ ਪਰਦੇ ’ਤੇ ਬਣੇਗੀ ਜੋੜੀ
ਸ਼ਰੁਤੀ ਹਾਸਨ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਸਾਲ 2025 ਵਿੱਚ ਫ਼ਿਲਮ ‘ਕੂਲੀ’ ਵਿੱਚ ਨਜ਼ਰ ਆਈ ਸੀ। ਹੁਣ ਉਹ ਜਲਦ ਹੀ ਵਿਜੈ ਸੇਤੂਪਤੀ ਨਾਲ ਫ਼ਿਲਮ ‘ਟ੍ਰੇਨ’ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਦੁਲਕਰ ਸਲਮਾਨ ਨਾਲ ਅਦਾਕਾਰਾ ਦੀ ਜੋੜੀ ਫ਼ਿਲਮ ‘ਅਕਾਸਾਮਾਲੋ ਓਕਾ ਤਾਰਾ’ ਵਿੱਚ ਦੇਖਣ ਨੂੰ ਮਿਲੇਗੀ।
ਇਨ੍ਹਾਂ ਦੋਵਾਂ ਫ਼ਿਲਮਾਂ ਤੋਂ ਇਲਾਵਾ ਸ਼ਰੁਤੀ ਐੱਸ.ਐੱਸ. ਰਾਜਾਮੌਲੀ ਦੀ ਮੋਸਟ ਅਵੇਟਿਡ ਫ਼ਿਲਮ ‘ਵਾਰਾਣਸੀ’ ਵਿੱਚ ਵੀ ਵੌਇਸ ਆਰਟਿਸਟ ਵਜੋਂ ਕੰਮ ਕਰ ਰਹੀ ਹੈ। ਇਸ ਫ਼ਿਲਮ ਵਿੱਚ ਮਹੇਸ਼ ਬਾਬੂ ਅਤੇ ਪ੍ਰਿਯੰਕਾ ਚੋਪੜਾ ਮੁੱਖ ਭੂਮਿਕਾਵਾਂ ਵਿੱਚ ਹਨ।