- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਲਪਾ ਸ਼ੈਟੀ ਕਹਿੰਦੀ ਹੈ, "ਮੈਨੂੰ ਨਹੀਂ ਪਤਾ ਹੈ ਕਿ ਸਹੀ ਪੈਰੇਂਟਿੰਗ ਕੀ ਹੁੰਦੀ ਹੈ। ਅੱਜ ਦੇ ਬੱਚੇ, ਉਨ੍ਹਾਂ ਦੀ ਸੋਚ ਅਲੱਗ ਹੈ, ਉਨ੍ਹਾਂ ਦਾ ਐਕਸਪੋਜ਼ਰ ਅਲੱਗ ਹੈ। ਸੱਚ ਆਖਾਂ ਤਾਂ ਮੈਂ ਜਦੋਂ ਆਪਣੇ ਬੱਚਿਆਂ ਦੀ ਉਮਰ ਵਿੱਚ ਸੀ ਤਾਂ ਉਨੀ ਸਮਝਦਾਰ ਨਹੀਂ ਸੀ, ਜਿੰਨੇ ਉਹ ਹਨ।

ਐਂਟਰਟੇਨਮੈਂਟ ਬਿਊਰੋ,ਮੁੰਬਈ : ਚਾਹੇ ਮਾਂ ਕਲਾਕਾਰ ਹੋਵੇ ਜਾਂ ਆਮ, ਜ਼ਿੰਮੇਵਾਰੀਆਂ ਜ਼ਿਆਦਾ ਉਸ 'ਤੇ ਹੀ ਹੁੰਦੀਆਂ ਹਨ। ਬਾਕੀ ਮਾਂਵਾਂ ਦੀ ਤਰ੍ਹਾਂ ਅਦਾਕਾਰਾ ਜਾਂ ਦੋ ਬੱਚਿਆਂ ਦੀ ਮਾਂ ਸ਼ਿਲਪਾ ਸ਼ੈਟੀ (Shilpa Shetty) ਵੀ ਸਹੀ ਪੈਰੇਂਟਿੰਗ ਦਾ ਤਰੀਕਾ ਲੱਭ ਰਹੀ ਹੈ।
ਸ਼ਿਲਪਾ ਸ਼ੈਟੀ ਕਹਿੰਦੀ ਹੈ, "ਮੈਨੂੰ ਨਹੀਂ ਪਤਾ ਹੈ ਕਿ ਸਹੀ ਪੈਰੇਂਟਿੰਗ ਕੀ ਹੁੰਦੀ ਹੈ। ਅੱਜ ਦੇ ਬੱਚੇ, ਉਨ੍ਹਾਂ ਦੀ ਸੋਚ ਅਲੱਗ ਹੈ, ਉਨ੍ਹਾਂ ਦਾ ਐਕਸਪੋਜ਼ਰ ਅਲੱਗ ਹੈ। ਸੱਚ ਆਖਾਂ ਤਾਂ ਮੈਂ ਜਦੋਂ ਆਪਣੇ ਬੱਚਿਆਂ ਦੀ ਉਮਰ ਵਿੱਚ ਸੀ ਤਾਂ ਉਨੀ ਸਮਝਦਾਰ ਨਹੀਂ ਸੀ, ਜਿੰਨੇ ਉਹ ਹਨ।
ਸ਼ਿਲਪਾ ਸ਼ੈਟੀ ਦੀ ਸਹੀ ਪੈਰੇਂਟਿੰਗ
ਉਹ ਕਹਿੰਦੀ ਹੈ, "ਮੈਨੂੰ ਇੰਨੇ ਸਾਲ ਵਿਚ ਆਪਣੇ ਅਨੁਭਵਾਂ ਤੋਂ ਇਹੀ ਸਮਝ ਆਇਆ ਹੈ ਕਿ ਮਾਤਾ-ਪਿਤਾ ਨੂੰ ਬੱਚਿਆਂ ਨੂੰ ਖੇਡਣ ਦੇਣਾ ਚਾਹੀਦਾ ਹੈ। ਮੈਂ ਇਹ ਨਹੀਂ ਕਹਿੰਦੀ ਕਿ ਉਨ੍ਹਾਂ ਨੂੰ ਅਨੁਸ਼ਾਸਨ ਵਿਚ ਨਾ ਰਖੋ ਅਤੇ ਜੋ ਇਹ ਕਰਨਾ ਚਾਹੁੰਦੇ ਨੇ ਕਰਨ ਦਿਓ। ਉਨ੍ਹਾਂ ਲਈ ਜੋ ਠੀਕ ਹੈ ਉਹ ਤੁਸੀਂ ਕਰੋ, ਇਹ ਸਾਡਾ ਕਰਤੱਵ ਹੈ, ਪਰ ਇਸਦੇ ਨਾਲ ਹੀ ਉਨ੍ਹਾਂ ਨੂੰ ਅਨੁਸ਼ਾਸਨ ਵਿਚ ਰਖੋ।"
ਟਾਈਮ ਮੈਨੇਜਮੈਂਟ ਨੂੰ ਕਰਦੀ ਹੈ ਫਾਲੋ
ਕੰਮ ਵਿਚ ਬਿਜ਼ੀ ਸ਼ਿਲਪਾ ਆਪਣੇ ਬੱਚਿਆ ਦੇ ਲਈ ਕਿਵੇਂ ਸਮਾਂ ਕੱਢਦੀ ਹੈ? ਇਸ 'ਤੇ ਉਹ ਕਹਿੰਦੀ ਹੈ,"ਕਈ ਵਾਰ ਮੈਨੂੰ ਵੀ ਯਕੀਨ ਨਹੀਂ ਹੁੰਦਾ ਹੈ। ਹਾਲਾਂਕਿ, ਮੇਰੇ ਲਈ ਟਾਈਮ ਮੈਨੇਜਮੈਂਟ ਹੀ ਕੰਮ ਕਰਦਾ ਹੈ, ਜੋ ਚੀਜ਼ਾਂ ਜ਼ਰੂਰੀ ਹਨ ਉਨ੍ਹਾਂ ਨੂੰ ਪਹਿਲ ਦਿੰਦੀ ਹੈ। ਮੈਨੂੰ ਖੁਦ ਅਨੁਸ਼ਾਸਨ ਵਿਚ ਰਹਿਣਾ ਪਸੰਦ ਹੈ। ਹੁਣ ਜਦੋਂ ਸ਼ਾਮ ਨੂੰ ਜੇਕਰ ਮੇਰਾ ਕੋਈ ਈਵੈਂਟ ਹੈ ਅਤੇ ਮੈਨੂੰ ਪਤਾ ਹੈ ਕਿ ਖਾਣ ਦਾ ਮੌਕਾ ਨਹੀਂ ਮਿਲੇਗਾ ਤਾਂ ਮੈਂ ਪਹਿਲਾਂ ਹੀ ਚੰਗੀ ਤਰ੍ਹਾਂ ਖਾ ਲੈਂਦੀ ਹਾਂ।
ਅਜਿਹਾ ਨਹੀਂ ਹੈ ਕਿ ਕੰਮ ਦੇ ਕਾਰਨ ਖਾਣਾ ਛੱਡ ਦਿਓ। ਕੰਮ ਕਰ ਰਹੀ ਹਾਂ ਤਾਂ ਖਾਣਾ- ਪੀਣਾ ਸਭ ਸਮੇਂ 'ਤੇ ਹੋਣਾ ਚਾਹੀਦਾ ਹੈ, ਉਨ੍ਹਾਂ ਦੇ ਕੰਮ ਦਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ । ਕੇਵਲ ਮੇਰਾ ਹੀ ਨਹੀਂ, ਬੱਚਿਆਂ ਦਾ ਖਾਣਾ ਸਮੇਂ 'ਤੇ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਸਹੀ ਯੋਜਨਾ ਹੋਵੇ ਤਾਂ ਸਭ ਹੋ ਜਾਂਦਾ ਹੈ। ਦੱਸ ਦੇਈਏ ਕਿ ਸ਼ਿਲਪਾ ਆਪਣੇ ਪ੍ਰੋਡਕਸ਼ਨ ਹਾਊਸ ਦੀ ਸਕ੍ਰਿਪਟ 'ਤੇ ਕੰਮ ਕਰ ਰਹੀ ਹੈ, ਜਿਸ 'ਤੇ ਉਹ ਜਲਦ ਕੰਮ ਸ਼ੁਰੂ ਕਰੇਗੀ।