
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੈਂਚ ਨੇ ਕਿਹਾ ਕਿ ਜਾਹਨਵੀ ਕਪੂਰ ਦੀਆਂ ਮੰਗਾਂ ਬਹੁਤ ਵਿਆਪਕ ਸਨ ਅਤੇ ਕੇਸ ਵਿਚ ਵੱਖ-ਵੱਖ ਸ਼੍ਰੇਣੀ ਦੇ ਹਜ਼ਾਰਾਂ ਯੂਆਰਐੱਲ ਨੂੰ ਦੇਖਦੇ ਹੋਏ ਕੋਰਟ ਨੇ ਸਾਰੇ 6884 ਯੂਆਰਐੱਲ ਹਟਾਉਣ ਦਾ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ ਅਦਾਕਾਰਾ ਦੇ ਵਕੀਲ ਨੂੰ ਇਤਰਾਜ਼ਯੋਗ ਯੂਆਰਐੱਲ, ਇੰਟਰਨੈੱਟ ਮੀਡੀਆ ਖਾਤੇ ਅਤੇ ਹੋਰ ਡਿਜੀਟਲ ਸਮੱਗਰੀ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਣ ਦੀ ਹਦਾਇਤ ਦਿੱਤੀ ਹੈ।

ਜਾਸ, ਨਵੀਂ ਦਿੱਲੀ: ਨਿੱਜੀ ਅਧਿਕਾਰਾਂ ਦੀ ਸੁਰੱਖਿਆ ਦੀ ਮੰਗ ਨਾਲ ਜੁੜੀ ਅਦਾਕਾਰਾ ਜਾਹਨਵੀ ਕਪੂਰ ਦੀ ਪਟੀਸ਼ਨ ’ਤੇ ਹਾਈ ਕੋਰਟ ਨੇ ਸਾਰੇ 6884 ਇਤਰਾਜ਼ਯੋਗ ਯੂਆਰਐੱਲ ਹਟਾਉਣ ਦਾ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਮਾਮਲੇ ਦੀ ਸੁਣਵਾਈ ਤੋਂ ਬਾਅਦ ਜੱਜ ਅਨੂਪ ਜੈਰਾਮ ਭੰਭਾਨੀ ਦੀ ਬੈਂਚ ਨੇ ਅਸ਼ਲੀਲ ਅਤੇ ਇਤਰਾਜ਼ਯੋਗ 552 ਯੂਆਰਐੱਲ ਹਟਾਉਣ ਦਾ ਨਿਰਦੇਸ਼ ਦਿੱਤਾ ਜਿਨ੍ਹਾਂ ਵਿਚ ਉਨ੍ਹਾਂ ਖ਼ਿਲਾਫ਼ ਬਹੁਤ ਹੀ ਅਸ਼ਲੀਲ ਸਮੱਗਰੀ ਸੀ। ਬੈਂਚ ਨੇ ਕਿਹਾ ਕਿ ਜਾਹਨਵੀ ਕਪੂਰ ਦੀਆਂ ਮੰਗਾਂ ਬਹੁਤ ਵਿਆਪਕ ਸਨ ਅਤੇ ਕੇਸ ਵਿਚ ਵੱਖ-ਵੱਖ ਸ਼੍ਰੇਣੀ ਦੇ ਹਜ਼ਾਰਾਂ ਯੂਆਰਐੱਲ ਨੂੰ ਦੇਖਦੇ ਹੋਏ ਕੋਰਟ ਨੇ ਸਾਰੇ 6884 ਯੂਆਰਐੱਲ ਹਟਾਉਣ ਦਾ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ ਅਦਾਕਾਰਾ ਦੇ ਵਕੀਲ ਨੂੰ ਇਤਰਾਜ਼ਯੋਗ ਯੂਆਰਐੱਲ, ਇੰਟਰਨੈੱਟ ਮੀਡੀਆ ਖਾਤੇ ਅਤੇ ਹੋਰ ਡਿਜੀਟਲ ਸਮੱਗਰੀ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਣ ਦੀ ਹਦਾਇਤ ਦਿੱਤੀ ਹੈ।