
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਸਲ ਵਿਚ ਸੰਸਦ ਮੈਂਬਰ ਕੰਗਨਾ ਨੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ ਸਟੋਰੀ ਜ਼ਰੀਏ ਨੌਜਵਾਨਾਂ ਅਤੇ ਔਰਤਾਂ ਦੀ ਅਜ਼ਾਦੀ ਬਾਰੇ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ‘ਜਨਰੇਸ਼ਨ ਗਟਰ’ ਸ਼ਬਦ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਨੌਜਵਾਨਾਂ ਅਤੇ ਔਰਤਾਂ ਦੇ ਵਿਹਾਰ ਬਾਰੇ ਉਨ੍ਹਾਂ ਦੀ ਟਿੱਪਣੀ ਦਾ ਗ਼ਲਤ ਅਰਥ ਲਿਆ ਗਿਆ। ਕੰਗਨਾ ਨੇ ਆਜ਼ਾਦ ਅਤੇ ਕਰੀਅਰ ਬਣਾਉਣ ਵਾਲੀਆਂ ਔਰਤਾਂ ਦੀ ਮਿਸਾਲ ਦਿੰਦੇ ਹੋਏ ਕਿਹਾ ਸੀ ਕਿ ਉਹ ਆਪਣੇ ਫੈਸਲੇ ਖ਼ੁਦ ਲੈਂਦੀਆਂ ਹਨ ਅਤੇ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਵੀ ਖ਼ੁਦ ਚੁੱਕਦੀਆਂ ਹਨ।

ਜਾਸ, ਹਰਿਦਵਾਰ : ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੇ ‘ਜਨਰੇਸ਼ਨ ਗਟਰ’ ਬਿਆਨ 'ਤੇ ਚੱਲ ਰਹੇ ਵਿਵਾਦ ਦਰਮਿਆਨ ਸਵਾਮੀ ਰਾਮਦੇਵ ਨੇ ਐਤਵਾਰ ਨੂੰ ਇੱਥੇ ‘ਜਵਾਬ’ ਦਿੱਤਾ ਹੈ। ‘ਇਕ ਮੁਲਕ ਇਕ ਚੋਣ’ ਦੇ ਸਬੰਧ ਵਿਚ ਇੱਥੇ ਕਰਵਾਏ ਸੰਤ ਸਮਾਗਮ ਵਿਚ ਸਵਾਮੀ ਰਾਮਦੇਵ ਨੇ ਮੀਡੀਆ ਦੇ ਸਵਾਲ ’ਤੇ ਕਿਹਾ ਕਿ ਸਵਾਮੀ ਰਾਮਦੇਵ ਕੀ ਹਨ, ਇਹ ਦੇਸ਼ ਨੂੰ ਪਤਾ ਹੈ। ਰਾਮਦੇਵ ਹੁਰਾਂ ਦਾ ਯੋਗਦਾਨ ਕੀ ਹੈ, ਇਹ ਵੀ ਦੇਸ਼ ਨੂੰ ਪਤਾ ਹੈ। ਇਸ ਲਈ, ਮੈਂ ਹੋਛੇ ਲੋਕਾਂ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਰਾਮਦੇਵ ਦੇ ਇਸ ਬਿਆਨ ਤੋਂ ਬਾਅਦ ਫਿਲਮ ਕਲਾਕਾਰ ਤੋਂ ਸਿਆਸਤਦਾਨ ਬਣੀ ਕੰਗਨਾ ਨਾਲ ਸ਼ੁਰੂ ਹੋਈ ਜੁਬਾਨੀ ਜੰਗ ਚਰਚਾ ਵਿਚ ਆ ਗਈ ਹੈ।
ਅਸਲ ਵਿਚ ਸੰਸਦ ਮੈਂਬਰ ਕੰਗਨਾ ਨੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ ਸਟੋਰੀ ਜ਼ਰੀਏ ਨੌਜਵਾਨਾਂ ਅਤੇ ਔਰਤਾਂ ਦੀ ਅਜ਼ਾਦੀ ਬਾਰੇ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ‘ਜਨਰੇਸ਼ਨ ਗਟਰ’ ਸ਼ਬਦ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਨੌਜਵਾਨਾਂ ਅਤੇ ਔਰਤਾਂ ਦੇ ਵਿਹਾਰ ਬਾਰੇ ਉਨ੍ਹਾਂ ਦੀ ਟਿੱਪਣੀ ਦਾ ਗ਼ਲਤ ਅਰਥ ਲਿਆ ਗਿਆ। ਕੰਗਨਾ ਨੇ ਆਜ਼ਾਦ ਅਤੇ ਕਰੀਅਰ ਬਣਾਉਣ ਵਾਲੀਆਂ ਔਰਤਾਂ ਦੀ ਮਿਸਾਲ ਦਿੰਦੇ ਹੋਏ ਕਿਹਾ ਸੀ ਕਿ ਉਹ ਆਪਣੇ ਫੈਸਲੇ ਖ਼ੁਦ ਲੈਂਦੀਆਂ ਹਨ ਅਤੇ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਵੀ ਖ਼ੁਦ ਚੁੱਕਦੀਆਂ ਹਨ। ਕੰਗਨਾ ਦੇ ਇਸ ਬਿਆਨ ’ਤੇ ਰਾਮਦੇਵ ਨੇ ਇਕ ਇਲੈਕਟ੍ਰਾਨਿਕ ਮੀਡੀਆ ਦੇ ਪ੍ਰੋਗਰਾਮ ਵਿਚ ਕਿਹਾ ਸੀ ਕਿ ਜੈੱਨ-ਜ਼ੀ ਨੂੰ ‘ਗਟਰ-ਪਟਰ’ ਕਹਿਣਾ ਵਿਗੜੇ ਹੋਏ ਦਿਮਾਗ ਦੀ ਨਿਸ਼ਾਨੀ ਹੈ। ਉਨ੍ਹਾਂ ਨੇ ਕੰਗਨਾ ਦੀ ਕਾਬਲੀਅਤ ਬਚਪਨ, ਜਵਾਨੀ ਅਤੇ ‘ਪੁਰਾਣੇ ਕਾਰਨਾਮਿਆਂ’ ਬਾਰੇ ਵੀ ਸਵਾਲ ਉਠਾਏ ਸਨ।