ਬਾਲੀਵੁੱਡ ਦਾ ਸਭ ਤੋਂ ਵੱਡਾ ਖੁਲਾਸਾ : ਅਕਸ਼ੇ ਕੁਮਾਰ ਕਰਕੇ ਟਵਿੰਕਲ ਖੰਨਾ ਨੂੰ ਥੱਪੜ ਮਾਰਨ ਵਾਲੇ ਸਨ ਆਮਿਰ ਖਾਨ, ਜਾਣੋ ਕੀ ਸੀ ਪੂਰਾ ਮਾਮਲਾ!
ਟਵਿੰਕਲ ਖੰਨਾ ਭਾਵੇਂ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ਦੀ ਸੂਚੀ 'ਚ ਆਪਣਾ ਨਾਂ ਦਰਜ ਨਾ ਕਰਵਾ ਸਕੀ ਹੋਵੇ, ਪਰ ਉਸਨੇ ਆਪਣੇ ਕਰੀਅਰ 'ਚ 'ਮੇਲਾ', 'ਬਰਸਾਤ' ਅਤੇ 'ਜਬ ਪਿਆਰ ਕਿਸੇ ਸੇ ਹੋਤਾ ਹੈ' ਵਰਗੀਆਂ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ ਹਨ। 'ਮੇਲਾ' ਉਸ ਦੌਰ 'ਚ ਭਾਵੇਂ ਬਾਕਸ ਆਫ਼ਿਸ 'ਤੇ ਫ਼ਲਾਪ ਰਹੀ ਹੋਵੇ, ਪਰ ਅੱਜ ਦੇ ਸਮੇਂ 'ਚ ਇਹ ਫ਼ਿਲਮ ਇੱਕ 'ਕਲਟ ਕਲਾਸਿਕ' ਬਣ ਚੁੱਕੀ ਹੈ। ਕੀ ਤੁਸੀਂ ਜਾਣਦੇ ਹੋ ਕਿ 'ਮੇਲਾ' ਦੀ ਸ਼ੂਟਿੰਗ ਦੌਰਾਨ ਇੱਕ ਵਾਰ ਅਕਸ਼ੇ ਕੁਮਾਰ ਦੇ ਚੱਕਰ 'ਚ ਟਵਿੰਕਲ ਖੰਨਾ ਨੂੰ ਥੱਪੜ ਪੈਣ ਵਾਲਾ ਸੀ। ਉਨ੍ਹਾਂ ਨੂੰ ਇਹ ਤਮਾਚਾ ਕੋਈ ਹੋਰ ਨਹੀਂ, ਬਲਕਿ 'ਮਿਸਟਰ ਪਰਫੈਕਸ਼ਨਿਸਟ' ਆਮਿਰ ਖਾਨ ਮਾਰਨ ਵਾਲੇ ਸਨ। ਟਵਿ
Publish Date: Sat, 20 Jun 2026 01:21 PM (IST)
Updated Date: Sat, 20 Jun 2026 01:24 PM (IST)

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ - ਟਵਿੰਕਲ ਖੰਨਾ ਭਾਵੇਂ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ਦੀ ਸੂਚੀ 'ਚ ਆਪਣਾ ਨਾਂ ਦਰਜ ਨਾ ਕਰਵਾ ਸਕੀ ਹੋਵੇ ਪਰ ਉਸ ਨੇ ਆਪਣੇ ਕਰੀਅਰ 'ਚ 'ਮੇਲਾ', 'ਬਰਸਾਤ' ਅਤੇ 'ਜਬ ਪਿਆਰ ਕਿਸੇ ਸੇ ਹੋਤਾ ਹੈ' ਵਰਗੀਆਂ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ ਹਨ। 'ਮੇਲਾ' ਉਸ ਦੌਰ 'ਚ ਭਾਵੇਂ ਬਾਕਸ ਆਫ਼ਿਸ 'ਤੇ ਫ਼ਲਾਪ ਰਹੀ ਹੋਵੇ, ਪਰ ਅੱਜ ਦੇ ਸਮੇਂ 'ਚ ਇਹ ਫ਼ਿਲਮ ਇੱਕ 'ਕਲਟ ਕਲਾਸਿਕ' ਬਣ ਚੁੱਕੀ ਹੈ। ਕੀ ਤੁਸੀਂ ਜਾਣਦੇ ਹੋ ਕਿ 'ਮੇਲਾ' ਦੀ ਸ਼ੂਟਿੰਗ ਦੌਰਾਨ ਇੱਕ ਵਾਰ ਅਕਸ਼ੇ ਕੁਮਾਰ ਦੇ ਚੱਕਰ 'ਚ ਟਵਿੰਕਲ ਖੰਨਾ ਨੂੰ ਥੱਪੜ ਪੈਣ ਵਾਲਾ ਸੀ। ਉਨ੍ਹਾਂ ਨੂੰ ਇਹ ਤਮਾਚਾ ਕੋਈ ਹੋਰ ਨਹੀਂ, ਬਲਕਿ 'ਮਿਸਟਰ ਪਰਫੈਕਸ਼ਨਿਸਟ' ਆਮਿਰ ਖਾਨ ਮਾਰਨ ਵਾਲੇ ਸਨ। ਟਵਿੰਕਲ ਦੀ ਕਿਸ ਗੱਲ 'ਤੇ ਆਮਿਰ ਖਾਨ ਗੁੱਸੇ ਨਾਲ ਲਾਲ ਹੋਏ ਸਨ, ਪੜ੍ਹੋ ਇਹ ਦਿਲਚਸਪ ਕਿੱਸਾ।
'ਮੇਲਾ' ਦੀ ਸ਼ੂਟਿੰਗ ਦੌਰਾਨ ਟਵਿੰਕਲ 'ਤੇ ਭੜਕੇ ਸਨ ਆਮਿਰ ਖਾਨ
ਸਾਲ 2015 'ਚ ਜਦੋਂ ਟਵਿੰਕਲ ਖੰਨਾ ਦੀ ਕਿਤਾਬ 'ਮਿਸੇਜ਼ ਫਨੀ ਬੋਨਸ' ਲਾਂਚ ਹੋਈ ਸੀ, ਉਸ ਸਮੇਂ ਆਮਿਰ ਖਾਨ ਵੀ ਉੱਥੇ ਮੌਜੂਦ ਸਨ। ਕਰਨ ਜੌਹਰ ਨੇ ਉਸ ਦੌਰਾਨ ਜਦੋਂ ਆਮਿਰ ਖਾਨ ਨੂੰ ਪੁੱਛਿਆ ਕਿ ਟਵਿੰਕਲ ਖੰਨਾ ਨਾਲ ਕੰਮ ਕਰਨ ਦਾ ਉਨ੍ਹਾਂ ਦਾ ਅਨੁਭਵ ਕੇਹਾ ਸੀ? ਕੀ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਚੰਗੀ ਅਭਿਨੇਤਰੀ ਹੈ? ਆਮਿਰ ਖਾਨ ਕੁਝ ਬੋਲ ਪਾਉਂਦੇ, ਉਸ ਤੋਂ ਪਹਿਲਾਂ ਹੀ ਟਵਿੰਕਲ ਖੰਨਾ ਨੇ 'ਮੇਲਾ' ਦੀ ਸ਼ੂਟਿੰਗ ਦੌਰਾਨ ਦਾ ਕਿੱਸਾ ਸੁਣਾਉਂਦੇ ਹੋਏ ਕਿਹਾ, "ਨਹੀਂ, ਨਹੀਂ.. ਇਹਨਾਂ ਨੇ ਇੱਕ ਵਾਰ ਮੇਰੇ ਕੋਲੋਂ ਗੁੱਸੇ 'ਚ ਪੁੱਛਿਆ, 'ਤੁਸੀਂ ਇਹ ਕੀ ਕਰ ਰਹੇ ਹੋ? ਅਜਿਹਾ ਵਿਵਹਾਰ ਕਿਉਂ ਹੈ ਤੁਹਾਡਾ? ਕੰਮ 'ਤੇ ਬਿਲਕੁਲ ਵੀ ਧਿਆਨ ਨਹੀਂ ਹੈ?' ਮੈਂ ਬੋਲਿਆ, 'ਮੈਂ ਅਕਸ਼ੇ ਕੁਮਾਰ ਬਾਰੇ ਸੋਚ ਰਹੀ ਹਾਂ।' ਉਸ ਵੇਲੇ ਆਮਿਰ ਨੂੰ ਇੰਨਾ ਗੁੱਸਾ ਆਇਆ ਕਿ ਉਹ ਮੈਨੂੰ ਥੱਪੜ ਮਾਰਨ ਵਾਲੇ ਸਨ। ਮੈਨੂੰ ਅਜੇ ਵੀ ਯਾਦ ਹੈ ਕਿ ਅਸੀਂ ਦੋਵੇਂ ਕਿਸੇ ਆਊਟਡੋਰ ਲੋਕੇਸ਼ਨ 'ਤੇ ਸ਼ੂਟ ਕਰ ਰਹੇ ਸੀ।"
"ਲੋਕਾਂ ਦੀ ਬੇਇੱਜ਼ਤੀ ਕਰਨ 'ਚ ਇਹ ਐਕਸਪਰਟ ਹੈ" - ਆਮਿਰ ਖਾਨ
ਟਵਿੰਕਲ ਖੰਨਾ ਦੀ ਇਹ ਗੱਲ ਸੁਣ ਕੇ ਆਮਿਰ ਹੈਰਾਨ ਹੋ ਗਏ ਅਤੇ ਉਨ੍ਹਾਂ ਨੇ ਕਿਹਾ, "ਕੀ ਸੱਚਮੁੱਚ?" ਟਵਿੰਕਲ ਨੇ ਕਿਹਾ, "ਜੀ ਹਾਂ।" ਆਮਿਰ ਨੇ ਅੱਗੇ ਕਿਹਾ, "ਮੈਂ ਇਸ ਤਰ੍ਹਾਂ ਦਾ ਰਿਐਕਸ਼ਨ ਨਹੀਂ ਦਿੱਤਾ ਸੀ...", ਜਿਸ ਨੂੰ ਸੁਣ ਕੇ ਟਵਿੰਕਲ ਨੇ ਤੁਰੰਤ ਕਿਹਾ ਕਿ "ਤੁਸੀਂ ਮੂੰਹ ਬਣਾ ਰਹੇ ਸੀ?"
ਟਵਿੰਕਲ ਦੀ ਇਹ ਗੱਲ ਸੁਣ ਕੇ ਆਮਿਰ ਵੀ ਹੱਸ ਪਏ ਅਤੇ ਉਨ੍ਹਾਂ ਨੇ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਕਿਹਾ, "ਮੈਨੂੰ ਲੱਗਦਾ ਹੈ ਕਿ ਉਹ ਫ਼ਿਲਮ 'ਚ ਬਹੁਤ ਸ਼ਾਨਦਾਰ ਸੀ ਅਤੇ ਹਰ ਕਿਸੇ 'ਚ ਇੱਕ ਵੱਖਰੀ ਕਾਬਲੀਅਤ ਹੁੰਦੀ ਹੈ। ਟਵਿੰਕਲ ਦੇ ਅੰਦਰ ਵੀ ਕੁਝ ਬਹੁਤ ਹੀ ਖ਼ਾਸ ਗੱਲਾਂ ਹਨ, ਜਿਵੇਂ ਲੋਕਾਂ ਦੀ ਬੇਇੱਜ਼ਤੀ ਕਰਨਾ, ਜਿਸ 'ਚ ਉਹ ਬਹੁਤ ਐਕਸਪਰਟ ਹੈ। ਜਦੋਂ ਤੋਂ ਮੈਂ ਇਸਨੂੰ ਜਾਣਦਾ ਹਾਂ.. ਇਸਨੇ ਪੂਰੀ ਜ਼ਿੰਦਗੀ ਮੇਰੀ ਬੇਇੱਜ਼ਤੀ ਹੀ ਕੀਤੀ ਹੈ।"
ਸਾਲ 2000 'ਚ ਰੀਲੀਜ਼ ਹੋਈ ਸੀ 'ਮੇਲਾ'
ਦੱਸ ਦੇਈਏ ਕਿ ਫ਼ਿਲਮ 'ਮੇਲਾ' ਸਾਲ 2000 'ਚ ਰੀਲੀਜ਼ ਹੋਈ ਸੀ, ਜਿਸ 'ਚ ਆਮਿਰ ਖਾਨ ਨੇ 'ਕਿਸ਼ਨ ਪਿਆਰੇ' ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ 'ਚ ਟਵਿੰਕਲ ਖੰਨਾ ਨੇ 'ਰੂਪਾ' ਦਾ ਰੋਲ ਅਦਾ ਕੀਤਾ ਸੀ। ਧਰਮੇਂਦਰ ਦਰਸ਼ਨ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ 'ਚ ਆਮਿਰ ਖਾਨ ਦੇ ਭਰਾ ਫ਼ੈਜ਼ਲ ਖਾਨ ਵੀ ਮੁੱਖ ਭੂਮਿਕਾ 'ਚ ਸਨ, ਜੋ 'ਸ਼ੰਕਰ ਸ਼ਾਨੇ' ਬਣੇ ਸਨ। ਉਸ ਸਮੇਂ ਇਹ ਫ਼ਿਲਮ 16 ਕਰੋੜ ਰੁਪਏ ਦੇ ਬਜਟ 'ਚ ਬਣੀ ਸੀ, ਜਿਸਦਾ ਗ੍ਰਾਸ ਕਲੈਕਸ਼ਨ 28 ਤੋਂ 29 ਕਰੋੜ ਰੁਪਏ ਤੱਕ ਰਿਹਾ ਸੀ।