Baahubali 3 Confirm: ਪ੍ਰਭਾਸ-ਅਨੁਸ਼ਕਾ ਨੇ 'ਬਾਹੂਬਲੀ 3' 'ਤੇ ਲਾਈ ਮੋਹਰ, Netflix ਡਾਕੂਮੈਂਟਰੀ ’ਚ ਕਰ ਦਿੱਤਾ ਖ਼ੁਲਾਸਾ!
'ਬਾਹੁਬਲੀ' ਅਤੇ 'ਬਾਹੁਬਲੀ 2' ਨੇ ਭਾਰਤੀ ਸਿਨੇਮਾ ਨੂੰ ਦੁਨੀਆ ਭਰ ’ਚ ਇੱਕ ਵੱਖਰੀ ਪਛਾਣ ਦਿਵਾਉਣ ਦਾ ਕੰਮ ਕੀਤਾ ਸੀ। ਉੱਥੇ ਹੀ 'ਬਾਹੁਬਲੀ 2' ਦੇ ਅੰਤ ਵਿੱਚ ਬਾਹੁਬਲੀ ਦੇ ਸਿੰਘਾਸਨ 'ਤੇ ਬੈਠਣ ਤੋਂ ਬਾਅਦ ਲੋਕਾਂ ਨੂੰ ਲੱਗਿਆ ਸੀ ਕਿ ਕਹਾਣੀ ਖ਼ਤਮ ਹੋ ਗਈ ਹੈ ਪਰ ਹੁਣ ਫ਼ਿਲਮ ਦੇ ਮੁੱਖ ਕਲਾਕਾਰਾਂ ਨੇ ਪ੍ਰਸ਼ੰਸਕਾਂ ਨੂੰ ਇੱਕ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ, ਜਿਸ ਨਾਲ 'ਬਾਹੁਬਲੀ 3' ਦੇ ਆਫ਼ੀਸ਼ੀਅਲ ਬਣਨ ਦੀ ਖ਼ਬਰ 'ਤੇ ਲਗਪਗ ਮੋਹਰ ਲੱਗ ਚੁੱਕੀ ਹੈ।
Publish Date: Fri, 26 Jun 2026 12:30 PM (IST)
Updated Date: Fri, 26 Jun 2026 12:34 PM (IST)

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। 'ਬਾਹੁਬਲੀ' ਅਤੇ 'ਬਾਹੁਬਲੀ 2' ਨੇ ਭਾਰਤੀ ਸਿਨੇਮਾ ਨੂੰ ਦੁਨੀਆ ਭਰ ’ਚ ਇੱਕ ਵੱਖਰੀ ਪਛਾਣ ਦਿਵਾਉਣ ਦਾ ਕੰਮ ਕੀਤਾ ਸੀ। ਉੱਥੇ ਹੀ 'ਬਾਹੁਬਲੀ 2' ਦੇ ਅੰਤ ਵਿੱਚ ਬਾਹੁਬਲੀ ਦੇ ਸਿੰਘਾਸਨ 'ਤੇ ਬੈਠਣ ਤੋਂ ਬਾਅਦ ਲੋਕਾਂ ਨੂੰ ਲੱਗਿਆ ਸੀ ਕਿ ਕਹਾਣੀ ਖ਼ਤਮ ਹੋ ਗਈ ਹੈ ਪਰ ਹੁਣ ਫ਼ਿਲਮ ਦੇ ਮੁੱਖ ਕਲਾਕਾਰਾਂ ਨੇ ਪ੍ਰਸ਼ੰਸਕਾਂ ਨੂੰ ਇੱਕ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ, ਜਿਸ ਨਾਲ 'ਬਾਹੁਬਲੀ 3' ਦੇ ਆਫ਼ੀਸ਼ੀਅਲ ਬਣਨ ਦੀ ਖ਼ਬਰ 'ਤੇ ਲਗਪਗ ਮੋਹਰ ਲੱਗ ਚੁੱਕੀ ਹੈ।
ਕੀ 'ਬਾਹੁਬਲੀ 3' ਹੋ ਗਈ ਕਨਫਰਮ?
'ਬਾਹੁਬਲੀ 3' (Baahubali 3) ਨੂੰ ਲੈ ਕੇ ਨਵੀਆਂ ਅਟਕਲਾਂ ਉਦੋਂ ਸ਼ੁਰੂ ਹੋਈਆਂ ਜਦੋਂ ਡਾਕੂਮੈਂਟਰੀ 'ਬਾਹੁਬਲੀ: ਦ ਟਾਰਚਬੀਅਰਰ' ਦੀ ਇੱਕ ਵਾਇਰਲ ਕਲਿੱਪ ਸਾਹਮਣੇ ਆਈ। ਇਸ ਕਲਿੱਪ ਵਿੱਚ ਪ੍ਰਭਾਸ, ਰਾਣਾ ਦੱਗੂਬਾਤੀ ਅਤੇ ਅਨੁਸ਼ਕਾ ਸ਼ੈੱਟੀ ਇਸ ਫ੍ਰੈਂਚਾਈਜ਼ੀ ਦੀ ਇੱਕ ਹੋਰ ਫ਼ਿਲਮ ਵੱਲ ਇਸ਼ਾਰਾ ਕਰਦੇ ਹੋਏ ਨਜ਼ਰ ਆਏ।
ਕਲਿੱਪ ’ਚ ਰਾਣਾ ਕਹਿੰਦੇ ਹਨ, 'ਹੋ ਸਕਦਾ ਹੈ ਕਿ ਦੁਨੀਆ ਅਜੇ ਇਸਦੇ ਲਈ ਤਿਆਰ ਨਾ ਹੋਵੇ ਪਰ ਬਾਹੁਬਲੀ ਜ਼ਰੂਰ ਆਵੇਗੀ...' ਇਸ ਤੋਂ ਬਾਅਦ ਪ੍ਰਭਾਸ (Prabhas) ਤਿੰਨ ਉਂਗਲਾਂ ਦਿਖਾਉਂਦੇ ਹਨ ਅਤੇ ਮੁਸਕਰਾਉਂਦੇ ਹਨ, ਜਿਸ ਨਾਲ ਅਨੁਸ਼ਕਾ ਸਮੇਤ ਸੋਫੇ 'ਤੇ ਬੈਠੇ ਸਾਰੇ ਲੋਕ ਹੱਸਣ ਲੱਗ ਜਾਂਦੇ ਹਨ। ਇਹ ਪਲ ਫੈਨਜ਼ ਦੇ ਵਿਚਕਾਰ ਚਰਚਾ ਦਾ ਵਿਸ਼ਾ ਬਣ ਗਿਆ ਹੈ, ਖ਼ਾਸਕਰ ਇਸ ਲਈ ਕਿਉਂਕਿ ਕਲਿੱਪ ਇਨ੍ਹਾਂ ਸ਼ਬਦਾਂ ਨਾਲ ਖ਼ਤਮ ਹੁੰਦੀ ਹੈ, 'ਅਤੇ ਇਹ ਵਿਰਾਸਤ ਜਾਰੀ ਰਹੇਗੀ'।
ਫੈਨਜ਼ ਦੇ ਵਿਚਕਾਰ ਮਚੀ ਹਲਚਲ
ਇਸ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਡ ਫੈਨਜ਼ ਦੇ ਵਿਚਕਾਰ ਹਲਚਲ ਮਚ ਗਈ ਹੈ। ਇੱਕ ਯੂਜ਼ਰ ਨੇ ਲਿਖਿਆ, 'ਬਾਹੁਬਲੀ 3 ਅਧਿਕਾਰਤ ਤੌਰ 'ਤੇ ਬਣ ਰਹੀ ਹੈ! ਇੰਤਜ਼ਾਰ ਆਖਰਕਾਰ ਖ਼ਤਮ ਹੋਣ ਵਾਲਾ ਹੈ। ਐੱਸ.ਐੱਸ. ਰਾਜਾਮੌਲੀ (SS Rajamouli) ਨੇ ਪ੍ਰਭਾਸ, ਰਾਣਾ ਦੱਗੂਬਾਤੀ ਅਤੇ ਅਨੁਸ਼ਕਾ ਸ਼ੈੱਟੀ ਦੇ ਨਾਲ ਮਿਲ ਕੇ ਪੁਸ਼ਟੀ ਕੀਤੀ ਹੈ ਕਿ ਬਾਹੁਬਲੀ 3 ਦਾ ਅਧਿਕਾਰਤ ਐਲਾਨ ਜਲਦੀ ਹੀ ਹੋਣ ਵਾਲਾ ਹੈ'।
ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਬਾਹੁਬਲੀ ਨੇ ਭਾਰਤੀ ਸਿਨੇਮਾ ਨੂੰ ਬਦਲ ਦਿੱਤਾ ਅਤੇ ਕਹਾਣੀ ਸੁਣਾਉਣ ਦੇ ਤਰੀਕੇ, ਪੈਮਾਨੇ, ਵਿਜ਼ੂਅਲਸ ਅਤੇ ਬਾਕਸ ਆਫ਼ਿਸ 'ਤੇ ਸਫਲਤਾ ਦੇ ਮਾਮਲੇ ਵਿੱਚ ਨਵੇਂ ਮਾਪਦੰਡ ਸਥਾਪਿਤ ਕੀਤੇ।
'ਬਾਹੁਬਲੀ' ਦੀ ਡਾਕੂਮੈਂਟਰੀ ਰਿਲੀਜ਼
'ਬਾਹੁਬਲੀ' ਨੇ ਭਾਰਤੀ ਸਿਨੇਮਾ ਦੀ ਤਸਵੀਰ ਬਦਲ ਦਿੱਤੀ ਸੀ। ਇਸਦੇ 10 ਸਾਲਾਂ ਤੋਂ ਵੱਧ ਸਮੇਂ ਬਾਅਦ, 26 ਜੂਨ ਨੂੰ ਨੈੱਟਫਲਿਕਸ 'ਤੇ 'ਬਾਹੁਬਲੀ: ਦ ਟਾਰਚਬੀਅਰਰ' (Baahubali: The torchbearer) ਰਿਲੀਜ਼ ਹੋਈ। ਇਹ ਚਾਰ ਐਪੀਸੋਡ ਦੀ ਇੱਕ ਡਾਕੂਮੈਂਟਰੀ ਹੈ ਜੋ ਇਸ ਫ੍ਰੈਂਚਾਈਜ਼ੀ ਦੇ ਬਣਨ ਅਤੇ ਇਸਦੇ ਲੰਬੇ ਸਮੇਂ ਤੱਕ ਬਣੇ ਰਹਿਣ ਵਾਲੇ ਅਸਰ ਬਾਰੇ ਦੱਸਦੀ ਹੈ।
ਇਹ ਡਾਕੂਮੈਂਟਰੀ ਦਿਖਾਉਂਦੀ ਹੈ ਕਿ ਕਿਵੇਂ ਇਹ ਯਾਦਗਾਰ ਫ਼ਿਲਮਾਂ ਸੋਚੀਆਂ ਗਈਆਂ, ਬਣਾਈਆਂ ਗਈਆਂ ਅਤੇ ਕਿਵੇਂ ਇਹਨਾਂ ਨੇ ਭਾਰਤੀ ਸਿਨੇਮਾ ਨੂੰ ਗਲੋਬਲ ਸਟੇਜ ਤੱਕ ਪਹੁੰਚਾਇਆ। ਇਸ ਵਿੱਚ ਪਰਦੇ ਦੇ ਪਿੱਛੇ ਦੇ ਫੁਟੇਜ, ਕਾਸਟ ਦੇ ਇੰਟਰਵਿਊ ਅਤੇ ਸੈੱਟ ਦੇ ਅਜਿਹੇ ਪਲ ਦਿਖਾਏ ਗਏ ਹਨ ਜੋ ਪਹਿਲਾਂ ਕਦੇ ਨਹੀਂ ਦੇਖੇ ਗਏ।
'ਬਾਹੁਬਲੀ' ਫ੍ਰੈਂਚਾਈਜ਼ੀ ਬਾਰੇ
ਐੱਸ.ਐੱਸ. ਰਾਜਾਮੌਲੀ ਦੁਆਰਾ ਡਾਇਰੈਕਟ ਕੀਤੀ ਗਈ 'ਬਾਹੁਬਲੀ' ਵਿੱਚ ਪ੍ਰਭਾਸ, ਰਾਣਾ ਦੱਗੂਬਾਤੀ, ਅਨੁਸ਼ਕਾ ਸ਼ੈੱਟੀ, ਤਮੰਨਾ ਭਾਟੀਆ, ਰਮਿਆ ਕ੍ਰਿਸ਼ਨਨ ਅਤੇ ਨਾਸਿਰ ਮੁੱਖ ਭੂਮਿਕਾਵਾਂ ਵਿੱਚ ਸਨ। 2015 ਅਤੇ 2017 ਵਿੱਚ ਰਿਲੀਜ਼ ਹੋਈਆਂ ਇਹ ਦੋਵੇਂ ਫ਼ਿਲਮਾਂ ਭਾਰਤੀ ਸਿਨੇਮਾ ਦੀਆਂ ਸਭ ਤੋਂ ਸਫਲ ਫ੍ਰੈਂਚਾਈਜ਼ੀਆਂ ਵਿੱਚੋਂ ਇੱਕ ਬਣ ਗਈਆਂ ਅਤੇ ਇਹਨਾਂ ਨੇ ਪ੍ਰਭਾਸ ਨੂੰ ਪੈਨ-ਇੰਡੀਆ ਸਟਾਰ ਬਣਾ ਦਿੱਤਾ।