
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹੈਦਰਾਬਾਦ 'ਚ Toxic ਦੇ ਪ੍ਰੀ-ਰਿਲੀਜ਼ ਇਵੈਂਟ ਦੌਰਾਨ ਯਸ਼ ਨੇ ਫ਼ਿਲਮ 'ਚ ਔਰਤਾਂ ਨੂੰ ਦਿਖਾਏ ਜਾਣ ਦੇ ਤਰੀਕੇ ਨੂੰ ਲੈ ਕੇ ਹੋ ਰਹੀ ਆਲੋਚਨਾ ਦਾ ਜਵਾਬ ਦਿੱਤਾ ਤੇ ਡਾਇਰੈਕਟਰ ਗੀਤੂ ਮੋਹਨਦਾਸ ਦਾ ਬਚਾਅ ਕੀਤਾ। ਉਨ੍ਹਾਂ ਕਿਹਾ, 'ਸਮਾਜ... ਉਹ ਕੁਝ ਵੀ ਕਹਿ ਸਕਦੇ ਹਨ, ਸ਼ਾਇਦ ਇਸ ਨੂੰ ਸਵੀਕਾਰ ਨਾ ਕਰਨ, ਪਰ ਅਸਲ ਗੱਲ ਇਹ ਹੈ ਕਿ ਹਰ ਕੋਈ ਤੁਹਾਨੂੰ ਦੇਖੇਗਾ। ਮੈਨੂੰ ਮੇਰੇ ਪੈਸੇ ਲਈ ਨਹੀਂ, ਸਗੋਂ ਮੇਰੇ ਕੰਮ ਲਈ ਸਨਮਾਨ ਮਿਲਦਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਸਾਊਥ ਸੁਪਰਸਟਾਰ ਯਸ਼ ਦੀ ਫ਼ਿਲਮ Toxic ਰਿਲੀਜ਼ ਹੋਣ ਦੇ ਇਕ ਦਿਨ ਬਾਅਦ ਹੀ ਵਿਵਾਦਾਂ 'ਚ ਘਿਰ ਗਈ ਹੈ। ਇਸ ਮਲਟੀ-ਸਟਾਰਰ ਗੈਂਗਸਟਰ ਡਰਾਮਾ ਫ਼ਿਲਮ 'ਤੇ ਔਰਤਾਂ ਨੂੰ ਬਹੁਤ ਜ਼ਿਆਦਾ ਕਾਮੁਕ ਢੰਗ ਨਾਲ ਦਿਖਾਉਣ ਤੇ ਭੇਦਭਾਵਪੂਰਨ ਰਵੱਈਆ ਅਪਣਾਉਣ ਦੇ ਦੋਸ਼ ਲੱਗ ਰਹੇ ਹਨ।
ਸਾਬਕਾ ਭਾਜਪਾ ਆਗੂ ਅਤੇ 'ਵੀ ਦ ਲੀਡਰਜ਼' ਦੇ ਸੰਸਥਾਪਕ ਕੇ. ਅੰਨਾਮਲਾਈ ਨੇ ਫ਼ਿਲਮ 'ਚ ਔਰਤਾਂ ਪ੍ਰਤੀ ਭੇਦਭਾਵਪੂਰਨ ਰਵੱਈਏ ਨੂੰ ਲੈ ਕੇ ਇਸ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (CBFC) 'ਤੇ ਵੀ ਤਿੱਖਾ ਹਮਲਾ ਕਰਦਿਆਂ ਫ਼ਿਲਮ ਨੂੰ ਮਨਜ਼ੂਰੀ ਦੇਣ 'ਤੇ ਸਵਾਲ ਚੁੱਕੇ ਹਨ।
ਸਾਬਕਾ IPS ਅਧਿਕਾਰੀ ਤੋਂ ਆਗੂ ਬਣੇ ਅੰਨਾਮਲਾਈ ਨੇ ਕਿਹਾ, 'ਨਿਯਮ ਸਖ਼ਤ ਹੋਣੇ ਚਾਹੀਦੇ ਹਨ। ਸੈਂਸਰ ਬੋਰਡ ਨੂੰ ਇਹ ਤੈਅ ਕਰਨ ਲਈ ਸਖ਼ਤ ਫ਼ੈਸਲੇ ਲੈਣੇ ਚਾਹੀਦੇ ਹਨ ਕਿ ਕਿਹੜੇ ਸੀਨ ਦਿਖਾਏ ਜਾ ਸਕਦੇ ਹਨ, ਭਾਵੇਂ ਫ਼ਿਲਮ ਵਿੱਚ ਵੱਡੇ ਸਟਾਰ ਹੀ ਕਿਉਂ ਨਾ ਹੋਣ।'
ਫ਼ਿਲਮ ਦੀ ਸਫ਼ਲਤਾ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਅੰਨਾਮਲਾਈ ਨੇ ਕਿਹਾ ਕਿ ਜੇਕਰ ਬੱਚੇ ਅਜਿਹੀਆਂ ਫ਼ਿਲਮਾਂ ਦੇਖਦੇ ਹਨ, ਜਿਨ੍ਹਾਂ ਵਿਚ ਔਰਤਾਂ ਨੂੰ ਇਕ ਖ਼ਾਸ ਨਜ਼ਰੀਏ ਨਾਲ ਦਿਖਾਇਆ ਜਾਂਦਾ ਹੈ ਤਾਂ ਇਸ ਦਾ ਮਾੜਾ ਅਸਰ ਪਵੇਗਾ।
ਉਨ੍ਹਾਂ ਪੁੱਛਿਆ, 'ਫ਼ਿਲਮ ਨੇ ਪਹਿਲੇ ਹੀ ਦਿਨ 104 ਕਰੋੜ ਰੁਪਏ ਕਮਾ ਲਏ ਹਨ। ਉਹ ਔਰਤਾਂ ਨੂੰ ਇਕ ਖ਼ਾਸ ਤਰੀਕੇ ਨਾਲ ਦਿਖਾਉਂਦੇ ਹਨ ਤੇ ਜੇਕਰ ਅਸੀਂ ਬੱਚਿਆਂ ਨੂੰ ਹਰ ਰੋਜ਼ ਅਜਿਹੀਆਂ ਫ਼ਿਲਮਾਂ ਦਿਖਾਵਾਂਗੇ ਤਾਂ ਇਸ ਦੇਸ਼ ਵਿਚ ਔਰਤਾਂ ਦਾ ਕੀ ਹੋਵੇਗਾ?'
ਹੈਦਰਾਬਾਦ 'ਚ Toxic ਦੇ ਪ੍ਰੀ-ਰਿਲੀਜ਼ ਇਵੈਂਟ ਦੌਰਾਨ ਯਸ਼ ਨੇ ਫ਼ਿਲਮ 'ਚ ਔਰਤਾਂ ਨੂੰ ਦਿਖਾਏ ਜਾਣ ਦੇ ਤਰੀਕੇ ਨੂੰ ਲੈ ਕੇ ਹੋ ਰਹੀ ਆਲੋਚਨਾ ਦਾ ਜਵਾਬ ਦਿੱਤਾ ਤੇ ਡਾਇਰੈਕਟਰ ਗੀਤੂ ਮੋਹਨਦਾਸ ਦਾ ਬਚਾਅ ਕੀਤਾ। ਉਨ੍ਹਾਂ ਕਿਹਾ, 'ਸਮਾਜ... ਉਹ ਕੁਝ ਵੀ ਕਹਿ ਸਕਦੇ ਹਨ, ਸ਼ਾਇਦ ਇਸ ਨੂੰ ਸਵੀਕਾਰ ਨਾ ਕਰਨ, ਪਰ ਅਸਲ ਗੱਲ ਇਹ ਹੈ ਕਿ ਹਰ ਕੋਈ ਤੁਹਾਨੂੰ ਦੇਖੇਗਾ। ਮੈਨੂੰ ਮੇਰੇ ਪੈਸੇ ਲਈ ਨਹੀਂ, ਸਗੋਂ ਮੇਰੇ ਕੰਮ ਲਈ ਸਨਮਾਨ ਮਿਲਦਾ ਹੈ।
ਮੈਨੂੰ ਪਤਾ ਹੈ ਕਿ ਡਾਇਰੈਕਟਰ ਇਹ ਸਾਬਤ ਕਰੇਗੀ ਕਿ ਹਰ ਔਰਤ ਅਤੇ ਹਰ ਲੜਕੀ ਹਰ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਸਕਦੀ ਹੈ, ਆਪਣੇ ਵਿਚਾਰ ਤੇ ਨਜ਼ਰੀਆ ਰੱਖ ਸਕਦੀ ਹੈ ਅਤੇ ਇਸ ਸਮਾਜ ਵਿਚ ਸਫ਼ਲ ਹੋ ਸਕਦੀ ਹੈ।'
ਉਨ੍ਹਾਂ ਲੜਕੀਆਂ ਨੂੰ ਫ਼ਿਲਮ ਸਿਨੇਮਾਘਰਾਂ 'ਚ ਦੇਖਣ ਦੀ ਅਪੀਲ ਕਰਦਿਆਂ ਕਿਹਾ, 'ਇਸ ਫ਼ਿਲਮ ਵਿੱਚ ਔਰਤਾਂ ਦੀ ਆਵਾਜ਼ ਹੈ, ਜੋ ਟ੍ਰੇਲਰ ਵਿਚ ਸ਼ਾਇਦ ਉਸ ਤਰ੍ਹਾਂ ਨਹੀਂ ਦਿਖ ਰਹੀ। ਫ਼ਿਲਮ ਦੇਖੋ ਅਤੇ ਮਜ਼ਾ ਲਓ। ਤੁਸੀਂ ਸਾਰੀਆਂ ਲੜਕੀਆਂ ਬਹੁਤ ਮਜ਼ਾ ਲਵੋਗੀਆਂ।'
ਇਹ ਪੀਰੀਅਡ ਗੈਂਗਸਟਰ ਡਰਾਮਾ KVN ਪ੍ਰੋਡਕਸ਼ਨਜ਼ ਤੇ ਯਸ਼ ਦੀ ਮੌਨਸਟਰ ਮਾਈਂਡ ਕ੍ਰੀਏਸ਼ਨਜ਼ ਵੱਲੋਂ ਬਣਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਭਾਰਤ ਦੀਆਂ ਸਭ ਤੋਂ ਮਹਿੰਗੀਆਂ ਫ਼ਿਲਮਾਂ 'ਚੋਂ ਇਕ ਹੈ ਜਿਸ ਨੂੰ ਕੰਨੜ ਤੇ ਅੰਗਰੇਜ਼ੀ ਵਿਚ ਸ਼ੂਟ ਕੀਤਾ ਗਿਆ ਹੈ। ਇਸ ਵਿਚ ਯਸ਼ ਡਬਲ ਰੋਲ 'ਚ ਹਨ ਅਤੇ ਉਨ੍ਹਾਂ ਦੇ ਨਾਲ ਨਯਨਤਾਰਾ, ਤਾਰਾ ਸੁਤਾਰੀਆ, ਕਿਆਰਾ ਅਡਵਾਣੀ, ਹੁਮਾ ਕੁਰੈਸ਼ੀ ਅਤੇ ਰੁਕਮਿਣੀ ਵਸੰਤ ਵੀ ਹਨ।