'ਤਕਲੀਫ਼ ਹੋ ਰਹੀ ਹੈ...', 84 ਸਾਲਾ ਅਮਿਤਾਭ ਬੱਚਨ ਦੇ ਹੱਥ 'ਚ ਹੋ ਰਹੀ ਸਮੱਸਿਆ, ਫੈਨਜ਼ ਨੂੰ ਠੀਕ ਤਰ੍ਹਾਂ ਨਹੀਂ ਲਿਖ ਪਾ ਰਹੇ ਚਿੱਠੀ
ਅਮਿਤਾਭ ਨੇ ਲਿਖਿਆ, 'ਮੈਂ ਇਨ੍ਹਾਂ ਜਵਾਬਾਂ ਨੂੰ ਖੁਦ ਲਿਖਣਾ ਚਾਹੁੰਦਾ ਸੀ। ਪਰ ਜਿਸ ਹੱਥ ਨਾਲ ਮੈਂ ਲਿਖਦਾ ਹਾਂ, ਉਸ 'ਚ ਮੈਨੂੰ ਕੁਝ ਤਕਲੀਫ਼ ਮਹਿਸੂਸ ਹੋ ਰਹੀ ਹੈ, ਜਿਸ ਕਾਰਨ ਦੇਰੀ ਹੋ ਗਈ। ਮੈਂ ਦਿਲੋਂ ਮੁਆਫ਼ੀ ਮੰਗਦਾ ਹਾਂ।'
Publish Date: Mon, 09 Nov 2026 11:08 AM (IST)
Updated Date: Mon, 09 Nov 2026 11:10 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਅਮਿਤਾਭ ਬੱਚਨ (Amitabh Bachchan) ਨੇ ਆਪਣੀ ਸਿਹਤ ਨੂੰ ਲੈ ਕੇ ਜਤਾਈਆਂ ਜਾ ਰਹੀਆਂ ਚਿੰਤਾਵਾਂ ਦਰਮਿਆਨ ਸਿਹਤ ਬਾਰੇ ਨਿੱਜੀ ਅਪਡੇਟ ਸਾਂਝੀ ਕੀਤੀ ਹੈ। ਅਦਾਕਾਰ ਪਿਛਲੇ ਦਿਨੀਂ ਆਪਣੇ ਮਸ਼ਹੂਰ ਕੁਇਜ਼ ਸ਼ੋਅ 'ਕੌਣ ਬਣੇਗਾ ਕਰੋੜਪਤੀ 18' (Kaun Banega Crorepati) ਦੀ ਸ਼ੂਟਿੰਗ 'ਚ ਹਿੱਸਾ ਲੈਂਦੇ ਨਜ਼ਰ ਨਹੀਂ ਆਏ ਸਨ ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਸਿਹਤ ਦੀ ਚਿੰਤਾ ਹੋਣ ਲੱਗੀ ਸੀ।
ਹੁਣ ਆਪਣੀ ਤਾਜ਼ਾ ਬਲਾਗ ਪੋਸਟ 'ਚ ਬੱਚਨ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਆਪਣੇ ਹੱਥ 'ਚ ਕੁਝ ਤਕਲੀਫ਼ ਮਹਿਸੂਸ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸ਼ੁਭਚਿੰਤਕਾਂ ਦੀਆਂ ਚਿੱਠੀਆਂ ਦਾ ਜਵਾਬ ਦੇਣ 'ਚ ਹੋਈ ਦੇਰੀ ਲਈ ਮੁਆਫ਼ੀ ਵੀ ਮੰਗੀ ਹੈ।
ਅਮਿਤਾਭ ਨੇ ਫੈਨਜ਼ ਦਾ ਜਤਾਇਆ ਧੰਨਵਾਦ
ਆਪਣੀ ਬਲਾਗ ਪੋਸਟ 'ਚ ਅਮਿਤਾਭ ਨੇ ਲਿਖਿਆ, 'ਮੈਨੂੰ ਆਪਣੇ ਕਈ ਸ਼ੁਭਚਿੰਤਕਾਂ ਵੱਲੋਂ ਵੱਡੀ ਗਿਣਤੀ 'ਚ ਸ਼ੁਭਕਾਮਨਾਵਾਂ ਅਤੇ ਤੋਹਫ਼ੇ ਮਿਲ ਰਹੇ ਹਨ। ਹੁਣ ਉਨ੍ਹਾਂ ਨੂੰ ਰੱਖਣ ਲਈ ਮੇਰੇ ਕੋਲ ਜਗ੍ਹਾ ਵੀ ਘੱਟ ਪੈ ਰਹੀ ਹੈ। ਇਨ੍ਹਾਂ ਤੋਹਫ਼ਿਆਂ ਨੂੰ ਸਹੀ ਢੰਗ ਨਾਲ ਨਾ ਸੰਭਾਲਣਾ ਇਕ ਤਰ੍ਹਾਂ ਨਾਲ ਉਨ੍ਹਾਂ ਦਾ ਅਪਮਾਨ ਕਰਨ ਦੇ ਬਰਾਬਰ ਹੋਵੇਗਾ। ਇਸ ਲਈ, ਤੁਸੀਂ ਸਾਰਿਆਂ ਨੇ ਪਿਆਰ ਜਤਾਉਂਦੇ ਹੋਏ ਜੋ ਤੋਹਫ਼ੇ ਭੇਜੇ ਹਨ, ਉਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਮੈਂ ਤੁਹਾਡੇ 'ਚੋਂ ਹਰ ਇਕ ਨੂੰ ਨਿੱਜੀ ਤੌਰ 'ਤੇ ਚਿੱਠੀ ਲਿਖ ਕੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰ ਰਿਹਾ ਹਾਂ।'
ਅਦਾਕਾਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਜਵਾਬਾਂ 'ਚ ਉਮੀਦ ਤੋਂ ਵੱਧ ਸਮਾਂ ਕਿਉਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਸਾਰਿਆਂ ਨੂੰ ਜਵਾਬ ਲਿਖਣਾ ਚਾਹੁੰਦੇ ਸਨ, ਪਰ ਜਿਸ ਹੱਥ ਨਾਲ ਉਹ ਲਿਖਦੇ ਹਨ, ਉਸ 'ਚ ਉਨ੍ਹਾਂ ਨੂੰ ਕੁਝ ਤਕਲੀਫ਼ ਹੋ ਰਹੀ ਹੈ।
ਕਿਉਂ ਚਿੱਠੀਆਂ ਨਹੀਂ ਲਿਖ ਪਾ ਰਹੇ ਅਮਿਤਾਭ ਬੱਚਨ?
ਅਮਿਤਾਭ ਨੇ ਲਿਖਿਆ, 'ਮੈਂ ਇਨ੍ਹਾਂ ਜਵਾਬਾਂ ਨੂੰ ਖੁਦ ਲਿਖਣਾ ਚਾਹੁੰਦਾ ਸੀ। ਪਰ ਜਿਸ ਹੱਥ ਨਾਲ ਮੈਂ ਲਿਖਦਾ ਹਾਂ, ਉਸ 'ਚ ਮੈਨੂੰ ਕੁਝ ਤਕਲੀਫ਼ ਮਹਿਸੂਸ ਹੋ ਰਹੀ ਹੈ, ਜਿਸ ਕਾਰਨ ਦੇਰੀ ਹੋ ਗਈ। ਮੈਂ ਦਿਲੋਂ ਮੁਆਫ਼ੀ ਮੰਗਦਾ ਹਾਂ।'
ਉਨ੍ਹਾਂ ਅੱਗੇ ਲਿਖਿਆ ਕਿ ਮੁਆਫ਼ੀ ਮੰਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਸਾਹਮਣੇ ਵਾਲਾ ਜਾਂ ਤਾਂ ਇਸ ਨੂੰ ਸਵੀਕਾਰ ਕਰ ਲਵੇਗਾ, ਜਿਸ ਨਾਲ ਮਨ ਨੂੰ ਸ਼ਾਂਤੀ ਅਤੇ ਸੰਤੁਸ਼ਟੀ ਮਿਲੇਗੀ, ਜਾਂ ਫਿਰ ਇਸ ਨੂੰ ਠੁਕਰਾ ਦੇਵੇਗਾ, ਜਿਸ ਨਾਲ ਮਨ 'ਚ ਇਕ ਚੁਭਨ ਬਣੀ ਰਹੇਗੀ। ਉਨ੍ਹਾਂ ਨੇ ਆਪਣੇ ਪਾਠਕਾਂ 'ਤੇ ਛੱਡ ਦਿੱਤਾ ਕਿ ਉਹ ਸੰਤੁਸ਼ਟੀ ਚੁਣਨਾ ਚਾਹੁੰਦੇ ਹਨ ਜਾਂ ਮਨ ਦੀ ਚੁਭਨ।
ਦੱਸ ਦੇਈਏ ਕਿ ਬਿੱਗ ਬੀ ਦੀ ਸਿਹਤ ਨੂੰ ਲੈ ਕੇ ਲਗਾਤਾਰ ਆ ਰਹੀਆਂ ਖ਼ਬਰਾਂ ਦਰਮਿਆਨ ਅਦਾਕਾਰ ਦਾ ਇਹ ਬਿਆਨ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਸ਼ੋਅ ਦੀ ਸ਼ੂਟਿੰਗ ਪਿਛਲੇ ਇਕ ਹਫ਼ਤੇ ਤੋਂ ਰੁਕੀ ਹੋਈ ਹੈ, ਜਿਸ ਦਾ ਕਾਰਨ ਬਿੱਗ ਬੀ ਦੀ ਖ਼ਰਾਬ ਸਿਹਤ ਦੱਸਿਆ ਜਾ ਰਿਹਾ ਹੈ।