ਅਕਸ਼ੈ ਖੰਨਾ ਹੋਏ ‘ਦ੍ਰਿਸ਼ਯਮ 3’ ਤੋਂ ਬਾਹਰ... ਹੁਣ ਐਕਟਰ ਨੂੰ ਰਿਪਲੇਸ ਕਰਨ 'ਤੇ ਕੀ ਬੋਲੇ ਜੈਦੀਪ ਅਹਲਾਵਤ?
ਅਜੈ ਦੇਵਗਨ ਸਟਾਰਰ ‘ਦ੍ਰਿਸ਼ਯਮ 3’ ਵਿਚ ਅਕਸ਼ੈ ਖੰਨਾ ਨੂੰ ਰਿਪਲੇਸ ਕੀਤੇ ਜਾਣ ਦੇ ਸਵਾਲ 'ਤੇ ਜੈਦੀਪ ਅਹਿਲਾਵਤ ਨੇ ਸਿੱਧਾ ਜਵਾਬ ਦਿੰਦਿਆਂ ਕਿਹਾ— “ਉਸ ਕਿਰਦਾਰ ਨੂੰ ਇਸ ਨਾਲ ਜੋੜਨਾ ਸਹੀ ਨਹੀਂ ਹੈ। ਇਹ ਇਕ ਵੱਖਰਾ ਕਿਰਦਾਰ ਹੈ ਅਤੇ ਕਹਾਣੀ ਵਿਚ ਨਵਾਂ ਹੈ। ਇਹ ਮੀਰਾ ਦੇਸ਼ਮੁਖ ਤੇ ਸਲਗਾਂਵਕਰ ਪਰਿਵਾਰ ਨਾਲ ਪਹਿਲੀ ਵਾਰ ਜੁੜ ਰਿਹਾ ਹੈ।
Publish Date: Wed, 09 Sep 2026 04:17 PM (IST)
Updated Date: Wed, 09 Sep 2026 04:20 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਬੀਤੇ ਸਾਲ ਜਦੋਂ ਅਕਸ਼ੈ ਖੰਨਾ ਨੇ ਨਿਰਦੇਸ਼ਕ ਅਭਿਸ਼ੇਕ ਪਾਠਕ ਦੀ ਫ਼ਿਲਮ ‘ਦ੍ਰਿਸ਼ਯਮ 3’ (Drishyam 3) ਛੱਡ ਦਿੱਤੀ ਸੀ ਤਾਂ ਸਿਨੇਮਾ ਜਗਤ ਵਿਚ ਇਹ ਮਾਮਲਾ ਕਾਫ਼ੀ ਚਰਚਾ ਵਿਚ ਰਿਹਾ। ਹੁਣ ਅਕਸ਼ੈ ਦੀ ਜਗ੍ਹਾ ਅਜੈ ਦੇਵਗਨ ਦੀ ਆਉਣ ਵਾਲੀ ਫ਼ਿਲਮ ‘ਦ੍ਰਿਸ਼ਯਮ 3’ 'ਚ ਐਕਟਰ ਜੈਦੀਪ ਅਹਿਲਾਵਤ ਨੇ ਉਨ੍ਹਾਂ ਨੂੰ ਰਿਪਲੇਸ ਕੀਤਾ ਹੈ। ਬੁੱਧਵਾਰ ਨੂੰ ਮੇਕਰਜ਼ ਵੱਲੋਂ ‘ਦ੍ਰਿਸ਼ਯਮ 3’ ਦਾ ਟ੍ਰੇਲਰ ਲਾਂਚ ਕੀਤਾ ਗਿਆ ਤੇ ਗੋਆ 'ਚ ਇਸ ਲਈ ਇਕ ਖ਼ਾਸ ਇਵੈਂਟ ਵੀ ਰੱਖਿਆ ਗਿਆ। ਇਸ ਦੌਰਾਨ ਜੈਦੀਪ ਨੇ ਅਕਸ਼ੈ ਖੰਨਾ ਨੂੰ ਰਿਪਲੇਸ ਕਰਨ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ।
ਅਕਸ਼ੈ ਖੰਨਾ ਨੂੰ ਰਿਪਲੇਸ ਕਰਨ 'ਤੇ ਕੀ ਬੋਲੇ ਜੈਦੀਪ ਅਹਿਲਾਵਤ?
ਅਜੈ ਦੇਵਗਨ ਸਟਾਰਰ ‘ਦ੍ਰਿਸ਼ਯਮ 3’ ਵਿਚ ਅਕਸ਼ੈ ਖੰਨਾ ਨੂੰ ਰਿਪਲੇਸ ਕੀਤੇ ਜਾਣ ਦੇ ਸਵਾਲ 'ਤੇ ਜੈਦੀਪ ਅਹਿਲਾਵਤ ਨੇ ਸਿੱਧਾ ਜਵਾਬ ਦਿੰਦਿਆਂ ਕਿਹਾ— “ਉਸ ਕਿਰਦਾਰ ਨੂੰ ਇਸ ਨਾਲ ਜੋੜਨਾ ਸਹੀ ਨਹੀਂ ਹੈ। ਇਹ ਇਕ ਵੱਖਰਾ ਕਿਰਦਾਰ ਹੈ ਅਤੇ ਕਹਾਣੀ ਵਿਚ ਨਵਾਂ ਹੈ। ਇਹ ਮੀਰਾ ਦੇਸ਼ਮੁਖ ਤੇ ਸਲਗਾਂਵਕਰ ਪਰਿਵਾਰ ਨਾਲ ਪਹਿਲੀ ਵਾਰ ਜੁੜ ਰਿਹਾ ਹੈ। ਇਸ ਕਿਰਦਾਰ ਨੂੰ ਅਭਿਸ਼ੇਕ ਨੇ ਬਹੁਤ ਡੂੰਘਾਈ ਨਾਲ ਲਿਖਿਆ ਹੈ। ਇਸ ਦੇ ਲੁੱਕ ਅਤੇ ਅੰਦਾਜ਼ 'ਤੇ ਬਾਰੀਕੀ ਨਾਲ ਧਿਆਨ ਦਿੱਤਾ ਗਿਆ ਹੈ।”
ਮਾਲੂਮ ਹੋਵੇ ਕਿ ‘ਦ੍ਰਿਸ਼ਯਮ: ਦ ਕਨਕਲੂਜ਼ਨ’ ਵਿਚ ਜੈਦੀਪ ਅਹਿਲਾਵਤ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਐੱਸਪੀ ਰਾਜਵੀਰ ਸਿੰਘ ਤੋਮਰ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਅਜੈ ਦੇਵਗਨ ਨੇ ਟ੍ਰੇਲਰ ਲਾਂਚ ਦੌਰਾਨ ਦੱਸਿਆ ਕਿ ਕਹਾਣੀ ਵਿਚ ਜੈਦੀਪ ਦੇ ਕਿਰਦਾਰ ਦੀ ਐਂਟਰੀ ਇਸ ਲਈ ਹੋ ਰਹੀ ਹੈ ਕਿਉਂਕਿ ਪੁਲਿਸ ਵਿਜੈ ਸਲਗਾਂਵਕਰ ਕੇਸ ਨੂੰ ਸੁਲਝਾ ਨਹੀਂ ਸਕੀ ਅਤੇ ਹੁਣ ਇਸ ਦੀ ਜ਼ਿੰਮੇਵਾਰੀ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਹੈ।
ਫ਼ਿਲਮ ‘ਦ੍ਰਿਸ਼ਯਮ 2’ ਵਿਚ ਅਕਸ਼ੈ ਖੰਨਾ ਨੇ ਆਈਪੀਐੱਸ ਅਧਿਕਾਰੀ ਤਰੁਣ ਅਹਿਲਾਵਤ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਮੇਕਰਜ਼ ਨੇ ਉਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਤੀਜੇ ਭਾਗ ‘ਦ੍ਰਿਸ਼ਯਮ 3’ ਦੀ ਕਹਾਣੀ ਨੂੰ ਅੱਗੇ ਵਧਾਇਆ। ਪਰ ‘ਧੁਰੰਧਰ’ ਫ਼ਿਲਮ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ‘ਦ੍ਰਿਸ਼ਯਮ 3’ ਲਈ ਸਾਈਨ ਕੀਤਾ ਆਪਣਾ ਕਾਂਟ੍ਰੈਕਟ ਤੋੜ ਦਿੱਤਾ ਅਤੇ ਬਾਅਦ ਵਿਚ ਉਨ੍ਹਾਂ ਦੀ ਜਗ੍ਹਾ ਇਸ ਫ਼ਿਲਮ ਵਿਚ ਜੈਦੀਪ ਅਹਿਲਾਵਤ ਨੂੰ ਕਾਸਟ ਕੀਤਾ ਗਿਆ, ਜਿਨ੍ਹਾਂ ਦਾ ਕਿਰਦਾਰ ਵੱਖਰਾ ਹੈ।
ਧਾਂਸੂ ਹੈ ‘ਦ੍ਰਿਸ਼ਯਮ 3’ ਦਾ ਟ੍ਰੇਲਰ
ਫ਼ਿਲਮ ‘ਦ੍ਰਿਸ਼ਯਮ 3’ ਦੇ ਟ੍ਰੇਲਰ 'ਤੇ ਗੌਰ ਕੀਤਾ ਜਾਵੇ ਤਾਂ ਇਸ ਵਾਰ ਸਸਪੈਂਸ ਅਤੇ ਥ੍ਰਿਲ ਪਹਿਲੇ ਦੋ ਭਾਗਾਂ ਨਾਲੋਂ ਕਾਫ਼ੀ ਜ਼ਿਆਦਾ ਹੈ। ਇਸ ਨੂੰ ਦੇਖਣ ਤੋਂ ਬਾਅਦ ਅਜੈ ਦੇਵਗਨ ਦੀ ਇਸ ਫ਼ਿਲਮ ਨੂੰ ਲੈ ਕੇ ਫ਼ੈਨਜ਼ ਦੀ ਐਕਸਾਈਟਮੈਂਟ ਕਾਫ਼ੀ ਵਧ ਗਈ ਹੈ। ਦੱਸ ਦੇਈਏ ਕਿ 2 ਅਕਤੂਬਰ 2026 ਨੂੰ ‘ਦ੍ਰਿਸ਼ਯਮ 3’ ਸਿਨੇਮਾਘਰਾਂ ਵਿਚ ਰਿਲੀਜ਼ ਕੀਤੀ ਜਾਵੇਗੀ।