- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਡੇ ਪਰਦੇ ’ਤੇ ਸਾਈ ਬਾਬਾ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਕੋਈ ਹੋਰ ਨਹੀਂ, ਸਗੋਂ ਟੈਲੇਂਟਡ ਐਕਟਰ ਸੰਜੇ ਮਿਸ਼ਰਾ (Sanjay Mishra) ਹਨ। ਸੰਜੇ ਮਿਸ਼ਰਾ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਆਉਣ ਵਾਲੀ ਫ਼ਿਲਮ ‘ਤੇਰਾ ਸਾਈ’ ਤੋਂ ਆਪਣਾ ਪਹਿਲਾ ਲੁੱਕ ਰਿਵੀਲ ਕੀਤਾ ਹੈ, ਜਿਸ ਵਿਚ ਉਹ ਸਾਈ ਬਾਬਾ ਦੇ ਲੁੱਕ ਵਿਚ ਨਜ਼ਰ ਆ ਰਹੇ ਹਨ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਨੀਮ ਕਰੋਲੀ ਬਾਬਾ ’ਤੇ ਆਧਾਰਿਤ ਫ਼ਿਲਮ ‘ਹਨੂਮਾਨ ਅੰਸ਼’ (Hanuman Ansh) ਬਾਕਸ ਆਫ਼ਿਸ ’ਤੇ ਧੁੰਮਾਂ ਪਾ ਰਹੀ ਹੈ। ਫ਼ਿਲਮ ਦੀ ਖੂਬ ਤਾਰੀਫ਼ ਕੀਤੀ ਜਾ ਰਹੀ ਹੈ ਤੇ ਇਸ ਦੇ ਸਾਰੇ ਗੀਤ ਇੰਟਰਨੈੱਟ ’ਤੇ ਵਾਇਰਲ ਹੋ ਰਹੇ ਹਨ। ਹੁਣ ਨੀਮ ਕਰੋਲੀ ਬਾਬਾ ਤੋਂ ਬਾਅਦ ਪਰਦੇ ’ਤੇ ਸਾਈ ਬਾਬਾ (Sai Baba) ਦੀ ਕਹਾਣੀ ਦਿਖਾਉਣ ਦੀ ਤਿਆਰੀ ਹੋ ਰਹੀ ਹੈ। ਜੀ ਹਾਂ, ਸਾਈ ਬਾਬਾ ’ਤੇ ਆਧਾਰਤ ਇਕ ਫ਼ਿਲਮ ਬਣ ਰਹੀ ਹੈ ਜਿਸ ਦੀ ਰਿਲੀਜ਼ ਡੇਟ ਵੀ ਰਿਵੀਲ ਕਰ ਦਿੱਤੀ ਗਈ ਹੈ।
ਵੱਡੇ ਪਰਦੇ ’ਤੇ ਸਾਈ ਬਾਬਾ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਕੋਈ ਹੋਰ ਨਹੀਂ, ਸਗੋਂ ਟੈਲੇਂਟਡ ਐਕਟਰ ਸੰਜੇ ਮਿਸ਼ਰਾ (Sanjay Mishra) ਹਨ। ਸੰਜੇ ਮਿਸ਼ਰਾ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਆਉਣ ਵਾਲੀ ਫ਼ਿਲਮ ‘ਤੇਰਾ ਸਾਈ’ ਤੋਂ ਆਪਣਾ ਪਹਿਲਾ ਲੁੱਕ ਰਿਵੀਲ ਕੀਤਾ ਹੈ, ਜਿਸ ਵਿਚ ਉਹ ਸਾਈ ਬਾਬਾ ਦੇ ਲੁੱਕ ਵਿਚ ਨਜ਼ਰ ਆ ਰਹੇ ਹਨ।
ਫ਼ਿਲਮ ਦੇ ਪੋਸਟਰ ਦੇ ਨਾਲ ਰਿਵੀਲ ਕੀਤਾ ਗਿਆ ਹੈ ਕਿ ਆਖ਼ਿਰ ਇਹ ਫ਼ਿਲਮ ਕਦੋਂ ਸਿਨੇਮਾਘਰਾਂ ਵਿਚ ਦਸਤਕ ਦੇ ਰਹੀ ਹੈ। ਇਸ ਫ਼ਿਲਮ ਨੂੰ ਦੇਖਣ ਲਈ 5 ਮਹੀਨਿਆਂ ਦਾ ਇੰਤਜ਼ਾਰ ਕਰਨਾ ਹੋਵੇਗਾ। ਫ਼ਿਲਮ ਅਗਲੇ ਸਾਲ 5 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਪੋਸਟਰ ਦੇ ਨਾਲ ਕੈਪਸ਼ਨ ਵਿਚ ਲਿਖਿਆ ਗਿਆ ਹੈ, “ਸਬਕਾ ਮਾਲਿਕ ਏਕ।”
ਇਸ ਫ਼ਿਲਮ ਨੂੰ ਪਲਾਸ਼ ਮੁੱਛਲ ਬਣਾ ਰਹੇ ਹਨ। ਉੱਥੇ ਹੀ ਫ਼ਿਲਮ ਦਾ ਨਿਰਮਾਣ ਸ਼ੈਲੇਸ਼ ਐੱਸ. ਸਾਂਘਵੀ ਕਰ ਰਹੇ ਹਨ। ਫ਼ਿਲਮ ਨੂੰ ਚਾਰ ਭਾਸ਼ਾਵਾਂ 'ਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਨੂੰ ਤੁਸੀਂ ਹਿੰਦੀ, ਮਰਾਠੀ, ਤੇਲਗੂ ਅਤੇ ਤਮਿਲ ਭਾਸ਼ਾਵਾਂ ਵਿਚ ਦੇਖ ਸਕੋਗੇ।
ਨੀਮ ਕਰੋਲੀ ਬਾਬਾ ਉਰਫ਼ ਨੀਬ ਕਰੋਰੀ ਬਾਬਾ ’ਤੇ ਬਣੀ ਫ਼ਿਲਮ ‘ਹਨੂਮਾਨ ਅੰਸ਼’ ਇਸ ਸਮੇਂ ਬਾਕਸ ਆਫ਼ਿਸ ’ਤੇ ਰਾਜ਼ ਕਰ ਰਹੀ ਹੈ। ਰਿਲੀਜ਼ ਦੇ 15 ਦਿਨਾਂ ਬਾਅਦ ਫ਼ਿਲਮ ਦੀ ਕਮਾਈ ਵਿਚ ਅਚਾਨਕ ਉਛਾਲ ਆਇਆ ਤੇ ਇਹ ਇਸ ਸਾਲ ਸਭ ਤੋਂ ਜ਼ਿਆਦਾ ਪ੍ਰਾਫ਼ਿਟ ਕਮਾਉਣ ਵਾਲੀਆਂ ਫ਼ਿਲਮਾਂ ਦੀ ਸੂਚੀ ਵਿਚ ਸ਼ਾਮਲ ਹੋ ਗਈ ਹੈ। 1.7 ਕਰੋੜ ਰੁਪਏ ਦੇ ਬਜਟ ਵਿਚ ਬਣੀ ਇਸ ਫ਼ਿਲਮ ਨੇ 100 ਕਰੋੜ ਰੁਪਏ ਤੋਂ ਪਾਰ ਦਾ ਕਾਰੋਬਾਰ ਕੀਤਾ ਹੈ।