ਬੁੱਲ੍ਹੇ ਸ਼ਾਹ ਦੀ ਮਸ਼ਹੂਰ ਕਵਿਤਾ ਤੋਂ ਬਣਿਆ 53 ਸਾਲ ਪੁਰਾਣਾ ਗੀਤ, ਰਿਸ਼ੀ ਕਪੂਰ-ਡਿੰਪਲ ਕਪਾਡੀਆ ਦੀ ਡੈਬਿਊ ਫ਼ਿਲਮ ਦਾ ਸੀ ਹਿੱਸਾ ਬਾਬਾ ਬੁੱਲ੍ਹੇ ਸ਼ਾਹ ਵੱਲੋਂ ਲਿਖੀਆਂ ਇਹ ਲਾਈਨਾਂ ‘ਮੰਦਰ ਢਾਹ ਦੇ, ਮਸਜਿਦ ਢਾਹ ਦੇ, ਢਾਹ ਦੇ ਜੋ ਕੁਝ ਢਹਿੰਦਾ; ਪਰ ਕਿਸੇ ਦਾ ਦਿਲ ਨਾ ਢਾਵੀਂ, ਰੱਬ ਦਿਲਾਂ 'ਚ ਰਹਿੰਦਾ’ ਹਨ। ਬੁੱਲ੍ਹੇ ਸ਼ਾਹ ਨੇ ਇਹ ਪੰਕਤੀਆਂ 18ਵੀਂ ਸਦੀ 'ਚ ਲਿਖੀਆਂ ਸਨ, ਪਰ ਅੱਜ ਵੀ ਇਨ੍ਹਾਂ ਲਾਈਨਾਂ ਦੀ ਓਨੀ ਹੀ ਮਹੱਤਤਾ ਹੈ।
Publish Date: Wed, 16 Sep 2026 03:46 PM (IST)
Updated Date: Wed, 16 Sep 2026 03:51 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸਾਲ 1973 'ਚ ਆਈ ਫ਼ਿਲਮ ਬੌਬੀ ਦਾ ਇਕ ਗੀਤ ਹੈ ‘ਮੈਂ ਨਹੀਂ ਬੋਲਣਾ…’। ਇਸ ਗੀਤ ਦੇ ਬੋਲ ਬਹੁਤ ਖੂਬਸੂਰਤ ਹਨ ਤੇ ਲੋਕ ਅੱਜ ਵੀ ਇਸ ਗੀਤ ਨੂੰ ਬੇਹੱਦ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਗੀਤ ਦੀ ਸ਼ੁਰੂਆਤ ਬਾਬਾ ਬੁੱਲ੍ਹੇ ਸ਼ਾਹ ਦੀ ਇਕ ਕਵਿਤਾ ਤੋਂ ਹੋਈ ਹੈ?
ਜੀ ਹਾਂ, ਇਸ ਗੀਤ ਦੀਆਂ ਸ਼ੁਰੂਆਤੀ ਲਾਈਨਾਂ ਬੁੱਲ੍ਹੇ ਸ਼ਾਹ ਵੱਲੋਂ ਲਿਖੀ ਇਕ ਕਵਿਤਾ ਤੋਂ ਲਈਆਂ ਗਈਆਂ ਹਨ। ਆਓ ਜਾਣਦੇ ਹਾਂ ਕਿ ਇਹ ਕਿਹੜੀ ਕਵਿਤਾ ਹੈ ਅਤੇ ਇਸ ਦਾ ਕੀ ਮਤਲਬ ਹੈ।
ਬੁੱਲ੍ਹੇ ਸ਼ਾਹ ਦੀ ਕਵਿਤਾ ਬਾਬਾ ਬੁੱਲ੍ਹੇ ਸ਼ਾਹ ਵੱਲੋਂ ਲਿਖੀਆਂ ਇਹ ਲਾਈਨਾਂ ‘ਮੰਦਰ ਢਾਹ ਦੇ, ਮਸਜਿਦ ਢਾਹ ਦੇ, ਢਾਹ ਦੇ ਜੋ ਕੁਝ ਢਹਿੰਦਾ; ਪਰ ਕਿਸੇ ਦਾ ਦਿਲ ਨਾ ਢਾਵੀਂ, ਰੱਬ ਦਿਲਾਂ 'ਚ ਰਹਿੰਦਾ’ ਹਨ। ਬੁੱਲ੍ਹੇ ਸ਼ਾਹ ਨੇ ਇਹ ਪੰਕਤੀਆਂ 18ਵੀਂ ਸਦੀ 'ਚ ਲਿਖੀਆਂ ਸਨ, ਪਰ ਅੱਜ ਵੀ ਇਨ੍ਹਾਂ ਲਾਈਨਾਂ ਦੀ ਓਨੀ ਹੀ ਮਹੱਤਤਾ ਹੈ।
ਇਨ੍ਹਾਂ ਪੰਕਤੀਆਂ ਰਾਹੀਂ ਬੁੱਲ੍ਹੇ ਸ਼ਾਹ ਇਨਸਾਨੀਅਤ ਤੇ ਪਿਆਰ ਦਾ ਸੰਦੇਸ਼ ਦੇ ਰਹੇ ਹਨ। ਉਹ ਕਹਿ ਰਹੇ ਹਨ ਕਿ ਈਸ਼ਵਰ ਇੱਟ-ਪੱਥਰ ਨਾਲ ਬਣੀ ਇਮਾਰਤ ਯਾਨੀ ਮੰਦਰ ਜਾਂ ਮਸਜਿਦ 'ਚ ਨਹੀਂ ਰਹਿੰਦਾ। ਉਹ ਤਾਂ ਇਨਸਾਨਾਂ ਦੇ ਦਿਲਾਂ 'ਚ ਵੱਸਦਾ ਹੈ। ਇਸ ਲਈ ਭਾਵੇਂ ਮੰਦਰ ਤੋੜੋ ਜਾਂ ਮਸਜਿਦ ਤੋੜੋ, ਪਰ ਕਦੇ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੀਦਾ, ਕਿਉਂਕਿ ਉਹ ਰੱਬ ਦਾ ਘਰ ਹੈ। ਭਗਵਾਨ ਦਿਲਾਂ 'ਚ ਵੱਸਦੇ ਹਨ।
ਬੁੱਲ੍ਹੇ ਸ਼ਾਹ ਨੇ ਦੁਨੀਆ ਦੀ ਬਣਾਵਟ ਤੇ ਧਾਰਮਿਕ ਆਡੰਬਰਾਂ ਨੂੰ ਨਕਾਰਦੇ ਹੋਏ ਇਹ ਪੰਕਤੀਆਂ ਲਿਖੀਆਂ ਸਨ। ਉਹ ਮੰਨਦੇ ਸਨ ਕਿ ਜੇਕਰ ਦਿਲ 'ਚ ਨਫ਼ਰਤ ਜਾਂ ਜ਼ਹਿਰ ਹੈ ਤਾਂ ਹਜ਼ਾਰਾਂ ਮੰਦਰਾਂ ਜਾਂ ਮਸਜਿਦਾਂ 'ਚ ਚਲੇ ਜਾਓ, ਰੱਬ ਨਹੀਂ ਮਿਲੇਗਾ। ਪਰ ਜੇਕਰ ਦਿਲਾਂ 'ਚ ਪਿਆਰ ਹੈ, ਮੁਹੱਬਤ ਹੈ ਤਾਂ ਰੱਬ ਤੁਹਾਨੂੰ ਆਪਣੇ ਅੰਦਰ ਹੀ ਮਿਲੇਗਾ ਅਤੇ ਜਿਸ ਇਨਸਾਨ ਦੇ ਦਿਲ 'ਚ ਪਿਆਰ ਹੈ, ਉਸ ਦਾ ਦਿਲ ਤੋੜਨ ਨਾਲ ਭਗਵਾਨ ਨੂੰ ਠੇਸ ਪਹੁੰਚਦੀ ਹੈ। ਇਸ ਲਈ ਅਜਿਹਾ ਕਦੇ ਨਹੀਂ ਕਰਨਾ ਚਾਹੀਦਾ।
ਫ਼ਿਲਮ ਬੌਬੀ 'ਚ ਬੁੱਲ੍ਹੇ ਸ਼ਾਹ ਦੀ ਕਵਿਤਾ 1973 'ਚ ਰਿਸ਼ੀ ਕਪੂਰ ਅਤੇ ਡਿੰਪਲ ਕਪਾਡੀਆ 'ਤੇ ਫ਼ਿਲਮਾਇਆ ਗਿਆ ਫ਼ਿਲਮ ਬੌਬੀ ਦਾ ਗੀਤ ‘ਮੈਂ ਨਹੀਂ ਬੋਲਣਾ’ ਬੁੱਲ੍ਹੇ ਸ਼ਾਹ ਦੀਆਂ ਇਨ੍ਹਾਂ ਹੀ ਪੰਕਤੀਆਂ ਤੋਂ ਬਣਿਆ ਹੈ। ਇਸ ਗੀਤ ਦੀਆਂ ਸ਼ੁਰੂਆਤੀ ਲਾਈਨਾਂ ਹਨ-
ਬੇਸ਼ੱਕ ਮੰਦਰ ਮਸਜਿਦ ਤੋੜੋ
ਬੁੱਲ੍ਹੇ ਸ਼ਾਹ ਵੇ ਕਹਿੰਦੇ
ਬੇਸ਼ੱਕ ਮੰਦਰ ਮਸਜਿਦ ਤੋੜੋ
ਬੁੱਲ੍ਹੇ ਸ਼ਾਹ ਵੇ ਕਹਿੰਦੇ
ਪਰ ਪਿਆਰ ਭਰਿਆ ਦਿਲ ਕਦੇ ਨਾ ਤੋੜੋ
ਇਸ ਦਿਲ 'ਚ ਦਿਲਬਰ ਰਹਿੰਦਾ
ਫ਼ਿਲਮ ਦੀ ਕਹਾਣੀ 'ਚ ਵੱਖ-ਵੱਖ ਧਰਮਾਂ ਨਾਲ ਸਬੰਧਤ ਹੋਣ ਕਾਰਨ ਬੌਬੀ ਅਤੇ ਰਾਜਾ ਨੂੰ ਪਰਿਵਾਰ ਵਾਲਿਆਂ ਦੀ ਨਾਰਾਜ਼ਗੀ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੁੱਲ੍ਹੇ ਸ਼ਾਹ ਦੀਆਂ ਇਨ੍ਹਾਂ ਪੰਕਤੀਆਂ ਰਾਹੀਂ ਨਫ਼ਰਤ ਅਤੇ ਸਮਾਜ ਦੀਆਂ ਬੰਦਿਸ਼ਾਂ ਨੂੰ ਤੋੜਨ ਦਾ ਸੰਦੇਸ਼ ਦਿੱਤਾ ਗਿਆ ਹੈ।