- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਗਿਆਰਾਜ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਸ਼ੂਟਿੰਗ ਦੇ ਪਹਿਲੇ ਹੀ ਦਿਨ ਅਮਿਤਾਭ ਨੇ ਉਨ੍ਹਾਂ ਨੂੰ ਇੱਕ ਖ਼ਾਸ ਸੀਨ ਨੂੰ ਸ਼ੂਟ ਕਰਨ ਬਾਰੇ ਇੱਕ ਸਵਾਲ ਪੁੱਛਿਆ ਸੀ। ਜਿਸ ਨੂੰ ਭਾਗਿਆਰਾਜ ਨੇ ਆਪਣੀ ਪ੍ਰੀਖਿਆ ਸਮਝਿਆ, ਹਾਲਾਂਕਿ ਬਿੱਗ ਬੀ ਬਾਅਦ ਵਿੱਚ ਮੁਸਕਰਾਏ ਅਤੇ ਬੋਲੇ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਇਹ ਕਰ ਲਵੋਗੇ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਹਾਲ ਹੀ ਵਿੱਚ ਤਮਿਲ ਫਿਲਮ ਇੰਡਸਟਰੀ ਦੇ ਦਿੱਗਜ ਡਾਇਰੈਕਟਰ, ਐਕਟਰ ਅਤੇ ਸਕ੍ਰੀਨ ਰਾਈਟਰ ਕੇ. ਭਾਗਿਆਰਾਜ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਹ ਨਾ ਸਿਰਫ਼ ਤਮਿਲ ਸਿਨੇਮਾ ਬਲਕਿ ਭਾਰਤੀ ਸਿਨੇਮਾ ਲਈ ਵੀ ਇੱਕ ਵੱਡਾ ਘਾਟਾ ਸੀ।
ਕੇ. ਭਾਗਿਆਰਾਜ ਨੇ ਤਮਿਲ ਸਿਨੇਮਾ ਦੇ ਨਾਲ-ਨਾਲ ਕੁਝ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। 1986 ਵਿੱਚ ਅਮਿਤਾਭ ਬੱਚਨ ਦੀ ਫਿਲਮ 'ਆਖਿਰੀ ਰਾਸਤਾ' ਨੂੰ ਉਨ੍ਹਾਂ ਨੇ ਹੀ ਨਿਰਦੇਸ਼ਿਤ ਕੀਤਾ ਸੀ। ਉਸ ਵੇਲੇ ਪ੍ਰੋਡਿਊਸਰ ਏ. ਪੂਰਨਚੰਦਰ ਰਾਓ ਨੇ ਭਾਗਿਆਰਾਜ ਨਾਲ ਹਿੰਦੀ ਫਿਲਮ ਡਾਇਰੈਕਟਰ ਕਰਨ ਲਈ ਸੰਪਰਕ ਕੀਤਾ ਸੀ। ਪਹਿਲਾਂ ਤਾਂ ਉਹ ਝਿਜਕੇ ਪਰ ਬਾਅਦ ਵਿੱਚ ਉਹ ਮੰਨ ਗਏ।
ਅਮਿਤਾਭ ਬੱਚਨ ਨੇ ਲਿਆ ਸੀ ਭਾਗਿਆਰਾਜ ਦਾ ਟੈਸਟ
ਅਮਿਤਾਭ ਬੱਚਨ ਇਸ ਫਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਭਾਗਿਆਰਾਜ ਇਸ ਨੂੰ ਡਾਇਰੈਕਟ ਕਰਨ ਜਾ ਰਹੇ ਹਨ ਤਾਂ ਉਨ੍ਹਾਂ ਨੇ ਸਵਾਲ ਚੁੱਕਿਆ ਕਿ ਕੀ ਉਹ ਇੰਨੇ ਵੱਡੇ ਪੱਧਰ ਦੇ ਪ੍ਰੋਜੈਕਟ ਨੂੰ ਸੰਭਾਲ ਸਕਣਗੇ? ਪਰ ਏ. ਪੂਰਨਚੰਦਰ ਰਾਓ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਕਹਾਣੀ ਭਾਗਿਆਰਾਜ ਦੀ ਹੀ ਹੈ ਅਤੇ ਉਹ ਜਾਣਦੇ ਹਨ ਕਿ ਇਸ ਨੂੰ ਕਿਵੇਂ ਬਣਾਉਣਾ ਹੈ।
ਬਾਅਦ ਵਿੱਚ ਭਾਗਿਆਰਾਜ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਸ਼ੂਟਿੰਗ ਦੇ ਪਹਿਲੇ ਹੀ ਦਿਨ ਅਮਿਤਾਭ ਨੇ ਉਨ੍ਹਾਂ ਨੂੰ ਇੱਕ ਖ਼ਾਸ ਸੀਨ ਨੂੰ ਸ਼ੂਟ ਕਰਨ ਬਾਰੇ ਇੱਕ ਸਵਾਲ ਪੁੱਛਿਆ ਸੀ। ਜਿਸ ਨੂੰ ਭਾਗਿਆਰਾਜ ਨੇ ਆਪਣੀ ਪ੍ਰੀਖਿਆ ਸਮਝਿਆ, ਹਾਲਾਂਕਿ ਬਿੱਗ ਬੀ ਬਾਅਦ ਵਿੱਚ ਮੁਸਕਰਾਏ ਅਤੇ ਬੋਲੇ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਇਹ ਕਰ ਲਵੋਗੇ।
ਜਦੋਂ ਕਬਰਸਤਾਨ ਵਾਲੇ ਸੀਨ 'ਤੇ ਹੋਈ ਦੋਵਾਂ ਦੀ ਬਹਿਸ
ਹਾਲਾਂਕਿ ਸ਼ੂਟਿੰਗ ਦੇ ਵਿਚਕਾਰ ਇੱਕ ਸੀਨ 'ਤੇ ਦੋਵਾਂ ਦੀ ਜ਼ਬਰਦਸਤ ਬਹਿਸ ਹੋ ਗਈ ਸੀ। ਭਾਗਿਆਰਾਜ ਨੇ ਇਸ ਦਾ ਖੁਲਾਸਾ ਕਰਦੇ ਹੋਏ ਦੱਸਿਆ ਸੀ ਕਿ ਫਿਲਮ ਦੇ ਕਬਰਸਤਾਨ ਵਾਲੇ ਸੀਨ 'ਤੇ ਸਾਡੀ ਬਹਿਸ ਹੋਈ ਸੀ। ਉਨ੍ਹਾਂ ਨੇ ਦੱਸਿਆ ਸੀ, 'ਮੈਂ ਚਾਹੁੰਦਾ ਸੀ ਕਿ ਕਬਰਸਤਾਨ ਵਿੱਚ ਮਾਂ ਦੀ ਕਬਰ 'ਤੇ ਪਿਤਾ ਅਤੇ ਪੁੱਤਰ ਵਿਚਕਾਰ ਹੋ ਰਹੀ ਬਹਿਸ ਅੰਗਰੇਜ਼ੀ ਵਿੱਚ ਹੋਵੇ ਪਰ ਅਮਿਤਾਭ ਦਾ ਕਹਿਣਾ ਸੀ ਕਿ ਆਖਰ ਦਰਸ਼ਕਾਂ ਨੂੰ ਇਹ ਗੱਲ ਕਿਵੇਂ ਸਮਝ ਆਵੇਗੀ? ਪਰ ਮੈਂ ਆਪਣੀ ਗੱਲ 'ਤੇ ਅੜਿਆ ਰਿਹਾ'।
ਆਖਰਕਾਰ ਉਹ ਸੀਨ ਅੰਗਰੇਜ਼ੀ ਵਿੱਚ ਹੀ ਫਿਲਮਾਇਆ ਗਿਆ ਅਤੇ ਫਿਲਮ ਰਿਲੀਜ਼ ਹੋਣ ਤੋਂ ਬਾਅਦ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਕਿਹਾ ਕਿ ਉਨ੍ਹਾਂ ਦਾ ਫ਼ੈਸਲਾ ਬਿਲਕੁਲ ਸਹੀ ਸੀ। ਭਾਗਿਆਰਾਜ ਨੇ ਦੱਸਿਆ ਸੀ, 'ਇੱਕ ਦਿਨ ਰਾਤ ਨੂੰ ਉਨ੍ਹਾਂ ਦਾ ਫ਼ੋਨ ਆਇਆ ਅਤੇ ਉਨ੍ਹਾਂ ਨੇ ਕਿਹਾ, 'ਸਰ ਮੈਂ ਦਰਸ਼ਕਾਂ ਦਾ ਉਸ ਸੀਨ 'ਤੇ ਰਿਐਕਸ਼ਨ ਦੇਖਿਆ ਜੋ ਕਿ ਕਾਫ਼ੀ ਵਧੀਆ ਸੀ। ਤੁਸੀਂ ਦਰਸ਼ਕਾਂ ਦੀ ਨਬਜ਼ ਨੂੰ ਚੰਗੀ ਤਰ੍ਹਾਂ ਸਮਝਿਆ ਹੈ'।
'ਆਖਿਰੀ ਰਾਸਤਾ' ਫਿਲਮ ਬਾਰੇ
'ਆਖਿਰੀ ਰਾਸਤਾ' 1986 ਵਿੱਚ ਰਿਲੀਜ਼ ਹੋਈ ਇੱਕ ਵਿਜੀਲੈਂਟ ਐਕਸ਼ਨ ਫਿਲਮ ਹੈ। ਇਸ ਨੂੰ ਕੇ. ਭਾਗਿਆਰਾਜ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਸੀ, ਟੀ. ਰਾਮਾ ਰਾਓ ਨੇ ਇਸ ਨੂੰ ਪੇਸ਼ ਕੀਤਾ ਸੀ ਅਤੇ ਏ. ਪੂਰਨਚੰਦਰ ਰਾਓ ਨੇ ਇਸ ਨੂੰ ਪ੍ਰੋਡਿਊਸ ਕੀਤਾ ਸੀ। ਫਿਲਮ ਵਿੱਚ ਅਮਿਤਾਭ ਬੱਚਨ ਨੇ ਡਬਲ ਰੋਲ ਨਿਭਾਇਆ ਸੀ ਅਤੇ ਜਯਾ ਪ੍ਰਦਾ, ਸ਼੍ਰੀਦੇਵੀ ਤੇ ਅਨੁਪਮ ਖੇਰ ਨੇ ਅਹਿਮ ਕਿਰਦਾਰ ਨਿਭਾਏ ਸਨ।
ਇਹ ਫਿਲਮ ਤਮਿਲ ਫਿਲਮ 'ਓਰੂ ਕੈਦੀਯਿਨ ਡਾਇਰੀ' ਦੀ ਰੀਮੇਕ ਸੀ, ਜਿਸ ਦੀ ਕਹਾਣੀ ਵੀ ਭਾਗਿਆਰਾਜ ਨੇ ਹੀ ਲਿਖੀ ਸੀ ਪਰ ਉਸ ਦਾ ਨਿਰਦੇਸ਼ਨ ਭਾਰਤੀਰਾਜਾ ਨੇ ਕੀਤਾ ਸੀ।