20 ਸਾਲ ਪਹਿਲਾਂ Amitabh Bachchan ਨੇ ਮੁਫ਼ਤ 'ਚ ਕੀਤੀ ਸੀ ਭੋਜਪੁਰੀ ਫ਼ਿਲਮ, ਬਲਾਕਬਸਟਰ ਰਹੀ ਸੀ ਇਹ Action Drama
ਇਸ ਵਿੱਚ ਠਾਕੁਰ ਦਾ ਕਿਰਦਾਰ ਅਮਿਤਾਰ ਬੱਚਨ, ਠਕੁਰਾਇਨ ਦਾ ਕਿਰਦਾਰ ਹੇਮਾ ਮਾਲਿਨੀ, ਗੰਗਾ ਦਾ ਕਿਰਦਾਰ ਨਗਮਾ ਅਤੇ ਸ਼ੰਕਰ ਦਾ ਕਿਰਦਾਰ ਰਵੀ ਕਿਸ਼ਨ ਨੇ ਨਿਭਾਇਆ ਹੈ। ਫ਼ਿਲਮ ਵਿੱਚ ਮਨੋਜ ਤਿਵਾਰੀ ਨੇ ਵੀ ਬਜਰੰਗ ਨਾਮ ਦਾ ਅਹਿਮ ਕਿਰਦਾਰ ਨਿਭਾਇਆ ਸੀ।
Publish Date: Tue, 23 Jun 2026 01:11 PM (IST)
Updated Date: Tue, 23 Jun 2026 01:16 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : 'ਸਦੀ ਦੇ ਮਹਾਨਾਇਕ' ਅਮਿਤਾਰ ਬੱਚਨ ਨੇ ਵੈਸੇ ਤਾਂ ਆਪਣੇ ਕਰੀਅਰ ਵਿੱਚ ਕਈ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ 20 ਸਾਲ ਪਹਿਲਾਂ ਬਿਗ ਬੀ ਨੇ ਭੋਜਪੁਰੀ ਸਿਨੇਮਾ ਵਿੱਚ ਵੀ ਕਿਸਮਤ ਅਜ਼ਮਾਈ ਸੀ। ਇੰਨਾ ਹੀ ਨਹੀਂ, ਇਸ ਫ਼ਿਲਮ ਲਈ ਅਮਿਤਾਭ ਨੇ ਇੱਕ ਵੀ ਰੁਪਿਆ ਫੀਸ ਨਹੀਂ ਲਈ ਸੀ।
ਹੇਮਾ ਮਾਲਿਨੀ ਨਾਲ ਬਣਾਈ ਸੀ ਜੋੜੀ
ਇਸ ਫ਼ਿਲਮ ਵਿੱਚ ਅਮਿਤਾਭ ਬੱਚਨ ਦੇ ਨਾਲ ਹੇਮਾ ਮਾਲਿਨੀ ਨੇ ਕੰਮ ਕੀਤਾ ਸੀ। ਦੋਵਾਂ ਨੇ ਕਈ ਹਿੰਦੀ ਫ਼ਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ ਅਤੇ ਦਰਸ਼ਕਾਂ ਨੂੰ ਇਹ ਜੋੜੀ ਕਾਫੀ ਪਸੰਦ ਵੀ ਆਈ ਹੈ। ਉੱਥੇ ਹੀ ਜਦੋਂ ਇਹ ਜੋੜੀ ਭੋਜਪੁਰੀ ਸਿਨੇਮਾ ਵਿੱਚ ਉਤਰੀ ਤਾਂ ਉੱਥੇ ਵੀ ਹਿੱਟ ਰਹੀ।
ਕੀ ਹੈ ਫ਼ਿਲਮ ਦੀ ਕਹਾਣੀ
ਫ਼ਿਲਮ ਦੀ ਕਹਾਣੀ ਇੱਕ ਹੁਸ਼ਿਆਰ ਅਤੇ ਪੜ੍ਹੀ-ਲਿਖੀ ਪਿੰਡ ਦੀ ਔਰਤ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਪਿੰਡ ਦੇ ਹੀ ਇੱਕ ਛੇੜਛਾੜ ਕਰਨ ਵਾਲੇ ਲੜਕੇ ਨੂੰ ਜ਼ਖ਼ਮੀ ਕਰਕੇ ਉਸ ਤੋਂ ਆਪਣਾ ਬਚਾਅ ਕਰਦੀ ਹੈ। ਬਾਅਦ ਵਿੱਚ ਉਹ ਸਭ ਦੇ ਸਾਹਮਣੇ ਠਾਕੁਰ ਦੇ ਅਮੀਰ ਪੁੱਤਰ ਰਣਜੀਤ ਨੂੰ ਖਰੀਆਂ-ਖਰੀਆਂ ਸੁਣਾਉਂਦੀ ਹੈ। ਉਸ ਦੇ ਨਿਡਰ ਸੁਭਾਅ ਤੋਂ ਪ੍ਰਭਾਵਿਤ ਹੋ ਕੇ, ਠਾਕੁਰ ਉਸ ਲੜਕੀ ਨਾਲ ਆਪਣੇ ਪੁੱਤਰ ਰਣਜੀਤ ਦਾ ਵਿਆਹ ਤੈਅ ਕਰ ਦਿੰਦੇ ਹਨ।
ਹਾਲਾਂਕਿ, ਵਿਆਹ ਵਾਲੇ ਦਿਨ ਉਹ ਲੜਕਾ ਉਸ 'ਤੇ ਬੇਵਫ਼ਾਈ ਦਾ ਝੂਠਾ ਇਲਜ਼ਾਮ ਲਗਾਉਂਦਾ ਹੈ ਪਰ ਇਸ ਦੌਰਾਨ ਉਹ ਲੜਕਾ, ਜਿਸ ਨੂੰ ਉਸ ਨੇ ਜ਼ਖ਼ਮੀ ਕੀਤਾ ਸੀ, ਸੱਚ ਸਾਹਮਣੇ ਲਿਆਉਂਦਾ ਹੈ, ਜਿਸ ਤੋਂ ਬਾਅਦ ਉਹ ਠਾਕੁਰ ਦੇ ਲੜਕੇ ਨੂੰ ਛੱਡ ਕੇ ਉਸੇ (ਜ਼ਖ਼ਮੀ ਕੀਤੇ) ਲੜਕੇ ਨਾਲ ਵਿਆਹ ਕਰਵਾ ਲੈਂਦੀ ਹੈ ਪਰ ਇਸ ਤੋਂ ਬਾਅਦ ਠਾਕੁਰ ਦੇ ਪਰਿਵਾਰ ਅੰਦਰ ਭੜਕੀ ਬਦਲੇ ਦੀ ਅੱਗ ਦਾ ਉਹ ਕਿਵੇਂ ਸਾਹਮਣਾ ਕਰਦੀ ਹੈ, ਇਹ ਫ਼ਿਲਮ ਦੇਖਣ 'ਤੇ ਪਤਾ ਚੱਲੇਗਾ।
ਇਸ ਵਿੱਚ ਠਾਕੁਰ ਦਾ ਕਿਰਦਾਰ ਅਮਿਤਾਰ ਬੱਚਨ, ਠਕੁਰਾਇਨ ਦਾ ਕਿਰਦਾਰ ਹੇਮਾ ਮਾਲਿਨੀ, ਗੰਗਾ ਦਾ ਕਿਰਦਾਰ ਨਗਮਾ ਅਤੇ ਸ਼ੰਕਰ ਦਾ ਕਿਰਦਾਰ ਰਵੀ ਕਿਸ਼ਨ ਨੇ ਨਿਭਾਇਆ ਹੈ। ਫ਼ਿਲਮ ਵਿੱਚ ਮਨੋਜ ਤਿਵਾਰੀ ਨੇ ਵੀ ਬਜਰੰਗ ਨਾਮ ਦਾ ਅਹਿਮ ਕਿਰਦਾਰ ਨਿਭਾਇਆ ਸੀ।
ਅਮਿਤਾਭ ਬੱਚਨ ਨੇ ਕਿਉਂ ਨਹੀਂ ਲਈ ਸੀ ਕੋਈ ਫੀਸ
ਦਰਅਸਲ ਫ਼ਿਲਮ ਦੇ ਨਿਰਮਾਤਾ ਅਮਿਤਾਭ ਬੱਚਨ ਦੇ ਨਿੱਜੀ ਮੇਕਅੱਪ ਆਰਟਿਸਟ ਦੀਪਕ ਸਾਵੰਤ ਸੀ, ਜਿਨ੍ਹਾਂ ਨੂੰ ਸਪੋਰਟ ਕਰਨ ਲਈ ਬਿਗ ਬੀ ਨੇ ਇਸ ਲਈ ਕੋਈ ਫੀਸ ਨਹੀਂ ਲਈ ਸੀ। ਉੱਥੇ ਹੀ ਫ਼ਿਲਮ ਦਾ ਬਜਟ ਘੱਟ ਸੀ ਤਾਂ ਬਿਗ ਬੀ ਨੇ ਆਪਣੀ ਫੀਸ ਛੱਡ ਦਿੱਤੀ ਤਾਂ ਜੋ ਇਸ ਦੀ ਲਾਗਤ ਘੱਟ ਹੋ ਸਕੇ ਅਤੇ ਇਸ ਨੂੰ ਬਾਕਸ ਆਫਿਸ 'ਤੇ ਜ਼ਿਆਦਾ ਮੁਨਾਫ਼ਾ ਮਿਲੇ।
ਬਲਾਕਬਸਟਰ ਰਹੀ ਸੀ ਇਹ ਫ਼ਿਲਮ
ਇਸ ਫ਼ਿਲਮ ਦਾ ਨਾਮ 'ਗੰਗਾ' ਸੀ ਜੋ 2006 ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਵਿੱਚ ਅਮਿਤਾਭ ਬੱਚਨ, ਹੇਮਾ ਮਾਲਿਨੀ ਅਤੇ ਰਵੀ ਕਿਸ਼ਨ ਨੇ ਮੁੱਖ ਭੂਮਿਕਾ ਨਿਭਾਈ ਸੀ। ਘੱਟ ਬਜਟ ਵਿੱਚ ਬਣਨ ਦੇ ਬਾਵਜੂਦ ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕੀਤੀ ਸੀ ਅਤੇ ਬਲਾਕਬਸਟਰ ਸਾਬਤ ਹੋਈ ਸੀ।