- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
29 ਮਈ ਨੂੰ ਜਾਰੀ ਸਰਕੁਲਰ ਵਿਚ ਕਿਹਾ ਗਿਆ ਹੈ ਕਿ ਸਾਰੇ ਕੇਂਦਰੀ ਵਿਦਿਆਲਿਆਂ ਨੂੰ ਤਿੰਨ-ਭਾਸ਼ਾਈ ਫਾਰਮੈਟ (ਆਰ3) ਲਈ ਵਿਦਿਆਰਥੀਆਂ ਤੇ ਮਾਪਿਆਂ ਤੋਂ ਆਪਸ਼ਨ ਲੈਣ ਦੀ ਪ੍ਰਕਿਰਿਆ ਪੂਰੀ ਕਰ ਲੈਣੀ ਚਾਹੀਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਤੀਜੀ ਭਾਸ਼ਾ, ਆਰ1 (ਹਿੰਦੀ) ਅਤੇ ਆਰ2 (ਅੰਗਰੇਜ਼ੀ) ਤੋਂ ਵੱਖਰੀ, ਸੰਵਿਧਾਨ ਦੀ ਅਨੁਸੂਚੀ ਵਿਚ ਸ਼ਾਮਲ ਭਾਸ਼ਾਵਾਂ ਵਿਚੋਂ ਕੋਈ ਇਕ ਹੋਣੀ ਚਾਹੀਦੀ ਹੈ ਜਾਂ ਤਾਂ ਸੰਸਕ੍ਰਿਤ ਜਾਂ ਕੋਈ ਖੇਤਰੀ/ਰਾਜ ਭਾਸ਼ਾ।

ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਵਿਦਿਆਲਿਆ ਸੰਗਠਨ ਨੇ 2026-27 ਅਕਾਦਮਿਕ ਸੈਸ਼ਨ ਲਈ ਤੀਜੀ ਭਾਸ਼ਾ ਦੇ ਫਰੇਮਵਰਕ ਨੂੰ ਲਾਗੂ ਕਰਨ ਤਹਿਤ ਆਪਣੇ ਸਾਰੇ ਸਕੂਲਾਂ ਲਈ ਛੇਵੀਂ ਤੇ ਨੌਵੀਂ ਜਮਾਤ ’ਚ ਘੱਟੋ-ਘੱਟ ਇਕ ਸੰਸਕ੍ਰਿਤ ਸੈਕਸ਼ਨ ਰੱਖਣਾ ਲਾਜ਼ਮੀ ਕਰ ਦਿੱਤਾ ਹੈ।
29 ਮਈ ਨੂੰ ਜਾਰੀ ਸਰਕੁਲਰ ਵਿਚ ਕਿਹਾ ਗਿਆ ਹੈ ਕਿ ਸਾਰੇ ਕੇਂਦਰੀ ਵਿਦਿਆਲਿਆਂ ਨੂੰ ਤਿੰਨ-ਭਾਸ਼ਾਈ ਫਾਰਮੈਟ (ਆਰ3) ਲਈ ਵਿਦਿਆਰਥੀਆਂ ਤੇ ਮਾਪਿਆਂ ਤੋਂ ਆਪਸ਼ਨ ਲੈਣ ਦੀ ਪ੍ਰਕਿਰਿਆ ਪੂਰੀ ਕਰ ਲੈਣੀ ਚਾਹੀਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਤੀਜੀ ਭਾਸ਼ਾ, ਆਰ1 (ਹਿੰਦੀ) ਅਤੇ ਆਰ2 (ਅੰਗਰੇਜ਼ੀ) ਤੋਂ ਵੱਖਰੀ, ਸੰਵਿਧਾਨ ਦੀ ਅਨੁਸੂਚੀ ਵਿਚ ਸ਼ਾਮਲ ਭਾਸ਼ਾਵਾਂ ਵਿਚੋਂ ਕੋਈ ਇਕ ਹੋਣੀ ਚਾਹੀਦੀ ਹੈ ਜਾਂ ਤਾਂ ਸੰਸਕ੍ਰਿਤ ਜਾਂ ਕੋਈ ਖੇਤਰੀ/ਰਾਜ ਭਾਸ਼ਾ।
ਇਕ ਅਧਿਕਾਰੀ ਨੇ ਕਿਹਾ, ‘ਵਿਦਿਆਰਥੀ ਆਪਣੀ ਪਸੰਦ ਦੇ ਆਧਾਰ ’ਤੇ ਸੰਸਕ੍ਰਿਤ ਜਾਂ ਖੇਤਰੀ ਭਾਸ਼ਾ ਚੁਣ ਸਕਦੇ ਹਨ। ਸ਼ਰਤ ਇਹ ਹੈ ਕਿ ਹਰ ਸਕੂਲ ਵਿਚ ਘੱਟੋ-ਘੱਟ ਇਕ ਸੰਸਕ੍ਰਿਤ ਸੈਕਸ਼ਨ ਹੋਣਾ ਚਾਹੀਦਾ ਹੈ ਤਾਂ ਜੋ ਟਰਾਂਸਫਰ ਹੋਣ ਵਾਲੇ ਮੁਲਾਜ਼ਮਾਂ ਦੇ ਬੱਚਿਆਂ ਨੂੰ ਆਸਾਨੀ ਹੋਵੇ।’ ਕੇਂਦਰੀ ਵਿਦਿਆਲਿਆ ਸੰਗਠਨ ਨੇ ਸਮਾਗਮ ਪੋਰਟਲ ਰਾਹੀਂ ਵਿਦਿਆਰਥੀਆਂ ਦੀ ਆਰ3 ਪਸੰਦ ਦਾ ਅੰਕੜਾ ਵੀ ਮੰਗਿਆ। ਸਰਕੁਲਰ ਵਿਚ ਕਿਹਾ ਗਿਆ ਹੈ ਕਿ ਸਾਰੇ ਵਿਦਿਆਲਿਆਂ ਨੂੰ ਸੰਸਕ੍ਰਿਤ ਤੇ ਖੇਤਰੀ ਭਾਸ਼ਾਵਾਂ ਦੇ ਮਰਜ ਕੀਤੇ ਗਏ ਸੈਕਸ਼ਨਾਂ ਦਾ ਅੰਕੜਾ ਵੱਖ-ਵੱਖ ਜਮ੍ਹਾਂ ਕਰਨਾ ਪਵੇਗਾ। ਇਹ ਛੇਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਚੁਣੀ ਗਈ ਤੀਜੀ ਭਾਸ਼ਾ (ਆਰ3) ਦੇ ਆਧਾਰ ’ਤੇ ਹੋਵੇਗਾ। ਜਮਾਤ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਕ ਹੀ ਆਰ3 ਭਾਸ਼ਾ ਚੁਣਨ ਵਾਲੇ ਵਿਦਿਆਰਥੀਆਂ ਨੂੰ ਇੱਕੋ ਸੈਕਸ਼ਨ ਵਿਚ ਰੱਖਿਆ ਜਾਣਾ ਚਾਹੀਦਾ ਹੈ।