- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Punjab Police ਦੇ X ਹੈਂਡਲ 'ਤੇ ਸ਼ੇਅਰ ਕੀਤੀ ਜਾਣਕਾਰੀ ਮੁਤਾਬਕ ਕੰਪਿਊਟਰ ਆਧਾਰਿਤ ਪ੍ਰੀਖਿਆ (CBT) ਪਹਿਲੀ ਜੁਲਾਈ 2026 ਤੋਂ ਸ਼ੁਰੂ ਹੋਵੇਗੀ ਜਿਸ ਲਈ ਐਡਮਿਟ ਕਾਰਡ ਜਲਦ ਕਰ ਕਰ ਦਿੱਤੇ ਜਾਣਗੇ।

Punjab Police Recruitment 2026 Exam Update : ਪੰਜਾਬ ਪੁਲਿਸ 'ਚ ਹੋਣ ਵਾਲੀ 3,298 ਕਾਂਸਟੇਬਲ (ਜ਼ਿਲ੍ਹਾ ਅਤੇ ਆਰਮਡ ਕੈਡਰ) ਭਰਤੀ-2026 ਲਈ ਪ੍ਰੀਖਿਆ ਦੀ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਦੇ X ਹੈਂਡਲ 'ਤੇ ਸ਼ੇਅਰ ਕੀਤੀ ਜਾਣਕਾਰੀ ਮੁਤਾਬਕ ਕੰਪਿਊਟਰ ਆਧਾਰਿਤ ਪ੍ਰੀਖਿਆ (CBT) ਪਹਿਲੀ ਜੁਲਾਈ 2026 ਤੋਂ ਸ਼ੁਰੂ ਹੋਵੇਗੀ ਜਿਸ ਲਈ ਐਡਮਿਟ ਕਾਰਡ ਜਲਦ ਕਰ ਕਰ ਦਿੱਤੇ ਜਾਣਗੇ। ਵਿਭਾਗ ਨੇ ਉਮੀਦਵਾਰਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਪ੍ਰੀਖਿਆ ਨਾਲ ਜੁੜੀਆਂ ਸਾਰੀਆਂ ਅਪਡੇਟਸ ਲਈ ਅਧਿਕਾਰਤ ਵੈੱਬਸਾਈਟ 'ਤੇ ਰੈਗੂਲਰ ਨਜ਼ਰ ਬਣਾਈ ਰੱਖਣ।
ਪੰਜਾਬ ਪੁਲਿਸ ਭਰਤੀ ਦੇ ਉਮੀਦਵਾਰਾਂ ਲਈ ਅਹਿਮ ਸੂਚਨਾ!
ਕਾਂਸਟੇਬਲ ਭਰਤੀ (ਜ਼ਿਲ੍ਹਾ ਅਤੇ ਆਰਮਡ ਕਾਡਰ)-2026 ਲਈ ਕੰਪਿਊਟਰ ਆਧਾਰਿਤ ਪ੍ਰੀਖਿਆ (CBT) 1 ਜੁਲਾਈ 2026 ਤੋਂ ਸ਼ੁਰੂ ਹੋਵੇਗੀ।
ਅਸਾਮੀਆਂ:
ਜ਼ਿਲ੍ਹਾ ਕਾਡਰ: 2,522 ਅਸਾਮੀਆਂ
ਆਰਮਡ ਕਾਡਰ: 776 ਅਸਾਮੀਆਂ
CBT ਦੇ ਐਡਮਿਟ ਕਾਰਡ ਜਲਦ ਜਾਰੀ ਕੀਤੇ ਜਾਣਗੇ।
ਉਮੀਦਵਾਰਾਂ ਨੂੰ ਸਲਾਹ ਦਿੱਤੀ… pic.twitter.com/4YD20lcsWr
— Punjab Police India (@PunjabPoliceInd) June 16, 2026
ਚੋਣ ਲਈ ਬੇਨਤੀਕਾਰਾਂ ਨੂੰ ਸਭ ਤੋਂ ਪਹਿਲਾਂ ਕਾਮਨ ਕੰਪਿਊਟਰ ਬੇਸਡ ਟੈਸਟ (CBT) 'ਚ ਸ਼ਾਮਲ ਹੋਣਾ ਪਵੇਗਾ। ਇਸ ਤੋਂ ਬਾਅਦ ਹੀ ਸਫ਼ਲ ਉਮੀਦਵਾਰਾਂ ਨੂੰ ਫਿਜ਼ੀਕਲ ਸਕ੍ਰੀਨਿੰਗ ਟੈਸਟ (PST), ਦਸਤਾਵੇਜ਼ਾਂ ਦੀ ਪੜਤਾਲ (Document Verification) ਅਤੇ ਮੈਡੀਕਲ ਟੈਸਟ ਲਈ ਬੁਲਾਇਆ ਜਾਵੇਗਾ। ਸਾਰੇ ਪੜਾਵਾਂ 'ਚ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਨੂੰ ਮੈਰਿਟ ਲਿਸਟ ਵਿਚ ਥਾਂ ਦਿੱਤੀ ਜਾਵੇਗੀ।
ਪੰਜਾਬ ਪੁਲਿਸ ਨੇ ਜ਼ਿਲ੍ਹਾ ਕੈਡਰ 'ਚ 2,522 ਤੇ ਆਰਮਡ ਕੈਡਰ 'ਚ 776 ਪੋਸਟਾਂ 'ਤੇ ਮਾਰਚ 2026 'ਚ ਭਰਤੀ ਕੱਢੀ ਸੀ ਜਿਸ ਲਈ ਹੁਣ ਪ੍ਰੀਖਿਆ ਤਰੀਕ ਵੀ ਐਲਾਨ ਦਿੱਤੀ ਗਈ ਹੈ। ਸ਼ੁਰੂ ਵਿਚ ਅਪਲਾਈ ਕਰਨ ਦੀ ਅੰਤਿਮ ਮਿਤੀ 30 ਮਾਰਚ 2026 ਤੈਅ ਕੀਤੀ ਗਈ ਸੀ ਜਿਸ ਨੂੰ ਬਾਅਦ 'ਚ 5 ਮਈ 2026 ਤਕ ਵਧਾ ਦਿੱਤਾ ਗਿਆ। ਇਸ ਕਾਰਨ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ 'ਚ ਵੀ ਵਾਧਾ ਹੋਇਆ।