- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
PSEB ਦੀਆਂ ਸਾਰੀਆਂ ਕਿਤਾਬਾਂ ਹੁਣ ਬੋਰਡ ਦੇ ਅਧਿਕਾਰਤ ਪੋਰਟਲ pustak.pseb.ac.in 'ਤੇ ਉਪਲਬਧ ਹਨ। ਵਿਦਿਆਰਥੀ ਅਤੇ ਸਕੂਲ ਸਿੱਧੇ ਇਸ ਪੋਰਟਲ 'ਤੇ ਜਾ ਕੇ ਕਿਤਾਬਾਂ ਦਾ ਆਰਡਰ ਦੇ ਸਕਦੇ ਹਨ। ਸਕੂਲ ਵਿਦਿਆਰਥੀਆਂ ਦੇ ਬਿਨ੍ਹਾਂ 'ਤੇ ਬਿਨਾਂ ਕਿਸੇ ਵਾਧੂ ਖਰਚੇ ਦੇ ਕਿਤਾਬਾਂ ਆਰਡਰ ਕਰ ਸਕਦੇ ਹਨ, ਜੋ ਕਿ ਸਿੱਧੀਆਂ ਸਕੂਲ 'ਚ ਪਹੁੰਚਾਈਆਂ ਜਾਣਗੀਆਂ

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਦੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕਿਤਾਬਾਂ ਦੀ ਖਰੀਦਦਾਰੀ 'ਚ ਵੱਡੀ ਰਾਹਤ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਇਤਿਹਾਸਕ ਤੇ ਡਿਜੀਟਲ ਕਦਮ ਚੁੱਕਿਆ ਹੈ। ਪੰਜਾਬ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ ਨਵਾਂ ਆਨਲਾਈਨ ਈ-ਪੋਰਟਲ ਲਾਂਚ ਕੀਤਾ ਗਿਆ ਹੈ ਜਿਸ ਨਾਲ ਹੁਣ ਸਕੂਲੀ ਕਿਤਾਬਾਂ ਸਿੱਧੀਆਂ ਘਰ ਜਾਂ ਸਕੂਲ ਮੰਗਵਾਈਆਂ ਜਾ ਸਕਣਗੀਆਂ। ਇਸ ਉਪਰਾਲੇ ਨਾਲ ਜਿੱਥੇ ਮਾਪਿਆਂ ਦੀ ਜੇਬ 'ਤੇ ਪੈਣ ਵਾਲਾ ਵਾਧੂ ਬੋਝ ਘਟੇਗਾ, ਉੱਥੇ ਹੀ ਕਿਤਾਬਾਂ ਦੇ ਨਾਂ 'ਤੇ ਹੋਣ ਵਾਲੀ ਬਲੈਕ ਤੇ ਓਵਰਚਾਰਜਿੰਗ ਨੂੰ ਵੀ ਹਮੇਸ਼ਾ ਲਈ ਨੱਥ ਪਵੇਗੀ।
ਪੀਐੱਸਈਬੀ ਦੀਆਂ ਸਾਰੀਆਂ ਕਿਤਾਬਾਂ ਹੁਣ ਬੋਰਡ ਦੇ ਅਧਿਕਾਰਤ ਪੋਰਟਲ pustak.pseb.ac.in 'ਤੇ ਉਪਲਬਧ ਹਨ। ਵਿਦਿਆਰਥੀ ਅਤੇ ਸਕੂਲ ਸਿੱਧੇ ਇਸ ਪੋਰਟਲ 'ਤੇ ਜਾ ਕੇ ਕਿਤਾਬਾਂ ਦਾ ਆਰਡਰ ਦੇ ਸਕਦੇ ਹਨ। ਸਕੂਲ ਵਿਦਿਆਰਥੀਆਂ ਦੇ ਬਿਨ੍ਹਾਂ 'ਤੇ ਬਿਨਾਂ ਕਿਸੇ ਵਾਧੂ ਖਰਚੇ ਦੇ ਕਿਤਾਬਾਂ ਆਰਡਰ ਕਰ ਸਕਦੇ ਹਨ, ਜੋ ਕਿ ਸਿੱਧੀਆਂ ਸਕੂਲ 'ਚ ਪਹੁੰਚਾਈਆਂ ਜਾਣਗੀਆਂ
ਕਿਤਾਬਾਂ ਦੀ ਅਸਲ ਕੀਮਤ 'ਤੇ 15 ਫੀਸਦ ਦੀ ਫਲੈਟ ਛੋਟ ਦਿੱਤੀ ਜਾ ਰਹੀ ਹੈ। ਇਸ ਉਪਰਾਲੇ ਦਾ ਮੁੱਖ ਮਕਸਦ ਮਾਪਿਆਂ ਤੇ ਵਿਦਿਆਰਥੀਆਂ ਤੋਂ ਕਿਤਾਬਾਂ ਦੇ ਨਾਂ 'ਤੇ ਹੋਣ ਵਾਲੀ ਓਵਰਚਾਰਜਿੰਗ (ਵਾਧੂ ਪੈਸੇ ਵਸੂਲਣ) ਨੂੰ ਰੋਕਣਾ ਹੈ। ਬੋਰਡ ਵੱਲੋਂ ਸਾਰੀਆਂ ਕਿਤਾਬਾਂ ਮਾਰਚ ਮਹੀਨੇ ਵਿੱਚ ਹੀ ਤਿਆਰ ਕਰਕੇ ਸਰਕਾਰੀ ਸਕੂਲਾਂ ਅਤੇ ਖੇਤਰੀ ਦਫ਼ਤਰਾਂ 'ਚ ਪਹੁੰਚਾ ਦਿੱਤੀਆਂ ਗਈਆਂ ਸਨ।
ਜਿਹੜੇ ਵਿਦਿਆਰਥੀ ਕਿਤਾਬਾਂ ਸਿੱਧੀਆਂ ਆਪਣੇ ਘਰ ਮੰਗਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਜਲਦੀ ਹੀ ਇੱਕ ਪੇਡ ਡਿਲੀਵਰੀ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਕਿਤਾਬਾਂ ਨਿਰਧਾਰਿਤ ਪਿਕਅੱਪ ਪੁਆਇੰਟ (ਡਿਪੂ) ਜਾਂ ਸਕੂਲ ਤੋਂ ਪ੍ਰਾਪਤ ਕਰਦੇ ਹੋ ਤਾਂ ਇਸ ਲਈ ਕੋਈ ਵੀ ਵਾਧੂ ਚਾਰਜ ਨਹੀਂ ਲਿਆ ਜਾਵੇਗਾ। ਵਿਦਿਆਰਥੀ ਕਿਸੇ ਵੀ ਸਮੇਂ ਇਸ ਪੋਰਟਲ 'ਤੇ ਜਾ ਕੇ ਆਪਣੀ ਲੋੜੀਂਦੀ ਜਮਾਤ ਦੀਆਂ ਕਿਤਾਬਾਂ ਦਾ ਆਰਡਰ ਦੇ ਸਕਦੇ ਹਨ ਤੇ ਡ੍ਰੌਪ-ਡਾਊਨ ਮੀਨੂ ਰਾਹੀਂ ਆਪਣਾ ਨਜ਼ਦੀਕੀ ਪਿਕਅੱਪ ਪੁਆਇੰਟ ਵੀ ਚੁਣ ਸਕਦੇ ਹਨ।