ਨਤੀਜਾ ਜਾਰੀ ਹੋਣ ਤੋੰ ਬਾਅਦ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਚੈੱਕ ਕਰ ਸਕਦੇ ਹਨ। ਬੋਰਡ ਵੱਲੋਂ ਪਹਿਲਾਂ ਹੀ ਅਲਰਟ ਕਰ ਦਿੱਤਾ ਗਿਆ ਸੀ ਕਿ ਅਕਾਦਮਿਕ ਸਾਲ 2023 ਲਈ ਸੀਨੀਅਰ ਸੈਕੰਡਰੀ ਨਤੀਜੇ 31 ਮਈ 2023 ਤਕ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੇ ਜਾ ਸਕਦੇ ਹਨ।

ਸਤਵਿੰਦਰ ਧੜਾਕ, ਮੋਹਾਲੀ : PSEB 12th Result 2023 declared : ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਪੰਜਾਬ ਬੋਰਡ ਵੱਲੋਂ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਮਾਨਸਾ ਜ਼ਿਲ੍ਹੇ ਦੀ ਸੁਜਾਨ ਕੌਰ 100 ਫ਼ੀਸਦੀ ਅੰਕ ਲੈਕੇ ਅੱਵਲ ਰਹੀ। ਬਠਿੰਡੇ ਦੀ ਸ਼ਰੇਆ ਸਿੰਗਲਾ 99.60 ਫ਼ੀਸਦੀ ਅੰਕ ਲੈ ਕੇ ਦੂਜੇ ਨੰਬਰ 'ਤੇ ਰਹੀ। ਲੁਧਿਆਣੇ ਦੀ ਨਵਪ੍ਰੀਤ ਕੌਰ ਨੇ 99.40 ਫ਼ੀਸਦ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਕੁੱਲ ਨਤੀਜਾ 92.47 ਫ਼ੀਸਦੀ ਰਿਹਾ। 1ਮਾਰਚ 2023 ਵਿਚ ਹੋਈ 12ਵੀਂ ਜਮਾਤ ਦੀ ਪ੍ਰੀਖਿਆ 'ਚ 296709 ਵਿਦਿਆਰਥੀ ਬੈਠੇ ਸਨ। ਪੰਜਾਬ ਬੋਰਡ ਵੱਲੋਂ 343 ਬੱਚਿਆਂ ਦੀ ਮੈਰਿਟ ਲਿਸਟ ਜਾਰੀ ਕੀਤੀ ਗਈ ਹੈ। ਜਲੰਧਰ ਦੇ 6 ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਜਗ੍ਹਾ ਬਣਾਈ ਹੈ। ਖਾਸ ਗੱਲ ਇਹ ਹੈ ਕਿ ਇਹ ਸਾਰੀਆਂ ਕੁੜੀਆਂ ਹਨ ਤੇ ਕਾਮਰਸ ਸਟ੍ਰੀਮ ਦੀਆਂ ਹਨ।
12ਵੀਂ ਜਮਾਤ ਦੀਆਂ ਟਾਪਰ
1. ਸੁਜਾਨ ਕੌਰ (ਮਾਨਸਾ) : 100%
2. ਸ਼ਰੇਆ ਸਿੰਗਲਾ (ਬਠਿੰਡਾ) : 99.60%
3. ਨਵਪ੍ਰੀਤ ਕੌਰ (ਲੁਧਿਆਣਾ) : 99.40%
4. ਨਵਨੀਤ ਸਿੰਘ (ਪਟਿਆਲਾ) : 99.20%
5. ਖੁਸ਼ਪ੍ਰੀਤ ਕੌਰ (ਲੁਧਿਆਣਾ) : 99%
6. ਅਰਸ਼ਪ੍ਰੀਤਕੌਰ (ਅੰਮ੍ਰਿਤਸਰ) : 99%
7. ਸਿਮਰਨਜੀਤ ਕੌਰ (ਬਠਿੰਡਾ) : 98.80%
8. ਖੁਸ਼ੀ ਗਰਗ (ਸ੍ਰੀ ਮੁਕਤਸਰ ਸਾਹਿਬ) : 98.80%
9. ਆਸ਼ਮੀਨ ਕੌਰ (ਗੁਰਦਾਸਪੁਰ) : 98.80%
10. ਸ਼ਮਨਪ੍ਰੀਤ ਕੌਰ (ਰੂਪਨਗਰ) : 98.60%
ਨਤੀਜਾ ਜਾਰੀ ਹੋਣ ਤੋੰ ਬਾਅਦ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਚੈੱਕ ਕਰ ਸਕਦੇ ਹਨ। ਬੋਰਡ ਵੱਲੋਂ ਪਹਿਲਾਂ ਹੀ ਅਲਰਟ ਕਰ ਦਿੱਤਾ ਗਿਆ ਸੀ ਕਿ ਅਕਾਦਮਿਕ ਸਾਲ 2023 ਲਈ ਸੀਨੀਅਰ ਸੈਕੰਡਰੀ ਨਤੀਜੇ 31 ਮਈ 2023 ਤਕ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੇ ਜਾ ਸਕਦੇ ਹਨ।
PSEB 12th Class Result 2023 : ਨਤੀਜਾ ਦੇਖਣ ਲਈ ਇਸ ਡਾਇਰੈਕਟ ਲਿੰਕ 'ਤੇ ਕਰੋ ਕਲਿੱਕ
PSEB 12th Result 2023 : ਇਹ ਹੈ ਪ੍ਰੋਸੈੱਸ
ਪੰਜਾਬ ਬੋਰਡ 12ਵੀਂ ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਹੋਮਪੇਜ 'ਤੇ ਨਤੀਜਾ ਲਿੰਕ ਦੇਖੋ। ਹੁਣ ਅਗਲੇ ਪੜਾਅ ਵਿੱਚ ਲੌਗਇਨ ਵੇਰਵੇ ਦਰਜ ਕਰੋ ਤੇ ਸਬਮਿਟ ਕਰੋ। ਹੁਣ PSEB ਕਲਾਸ 12ਵੀਂ ਦਾ ਨਤੀਜਾ 2023 ਸਕ੍ਰੀਨ 'ਤੇ ਦਿਖਾਈ ਦੇਵੇਗਾ। ਹੁਣ ਉਸੇ ਦੁਆਰਾ ਜਾਓ ਅਤੇ ਇਸ ਨੂੰ ਡਾਊਨਲੋਡ ਕਰੋ. ਹੁਣ ਭਵਿੱਖ ਦੇ ਸੰਦਰਭ ਲਈ ਇਸਦਾ ਪ੍ਰਿੰਟਆਊਟ ਲਓ।