PSEB 10th Merit List 2023 : ਦਸਵੀਂ ਜਮਾਤ ਦੇ 304 ਬੱਚਿਆਂ ਨੇ ਹਾਸਲ ਕੀਤੀ ਮੈਰਿਟ, ਇੱਥੇ ਦੇਖੋ ਪੂਰੀ ਸੂਚੀ
PSEB 10th Result 2023 : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਦਸਵੀਂ ਸ਼੍ਰੇਣੀ ਦੀ ਮਾਰਚ 2023 ਵਿੱਚ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ ਯਾਨੀ ਅੱਜ ਐਲਾਨ ਦਿੱਤਾ ਗਿਆ ਹੈ। ਪੰਜਾਬ ਬੋਰਡ ਵੱਲੋਂ ਮੈਰਿਟ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ।
Publish Date: Fri, 26 May 2023 10:17 AM (IST)
Updated Date: Sat, 27 May 2023 04:10 PM (IST)
PSEB 10th Merit List 2023 : ਸਤਵਿੰਦਰ ਧੜਾਕ, ਐੱਸ.ਏ.ਐੱਸ.ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਦਸਵੀਂ ਸ਼੍ਰੇਣੀ ਦੀ ਮਾਰਚ 2023 ਵਿੱਚ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ ਨੂੰ ਐਲਾਨ ਦਿੱਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈੱਸ ਨੂੰ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਮਾਰਚ 2023 ਵਿੱਚ ਕਰਵਾਈ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਨਤੀਜਾ 26 ਮਈ ਨੂੰ ਐਲਾਨ ਕਰ ਦਿੱਤਾ ਜਾਵੇਗਾ। ਸਬੰਧਤ ਪ੍ਰੀਖਿਆਰਥੀਆਂ ਦੀ ਜਾਣਕਾਰੀ ਲਈ ਇਹ ਨਤੀਜਾ ਅਗਲੇ ਦਿਨ 27 ਮਈ ਨੂੰ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com 'ਤੇ ਉਪਲਬਧ ਕਰਵਾ ਦਿੱਤਾ ਜਾਵੇਗਾ। ਇਨ੍ਹਾਂ ਵੈੱਬ-ਸਾਈਟਜ਼ ਤੋਂ ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਦੇਖ ਅਤੇ ਡਾਊਨਲੋਡ ਕਰ ਸਕਣਗੇ।
PSEB 10th Merit List 2023 : ਇਨ੍ਹਾਂ ਵਿਦਿਆਰਥੀਆਂ ਨੇ ਹਾਸਲ ਕੀਤੀ ਮੈਰਿਟ
1. ਗਗਨਦੀਪ ਕੌਰ - ਫਰੀਦਕੋਟ - 650/650 - 100%
2. ਨਵਜੋਤ - ਫਰੀਦਕੋਟ - 648/650 - 99.69%
3. ਹਰਮਨਦੀਪ ਕੌਰ - ਮਾਨਸਾ - 646/650 - 99.38%
4. ਗਰੀਨਾ - ਰੂਪਨਗਰ - 646/650 - 99.38%
5. ਜਸਮੀਤ ਕੌਰ - ਸੰਗਰੂਰ - 644/650 - 99.08%
6. ਕਾਮਿਨੀ ਸ਼ਰਮਾ - ਪਠਾਨਕੋਟ - 644/650 - 99.08%
7. ਸੰਜਨਾ ਕੁਮਾਰੀ - ਪਟਿਆਲਾ - 643/650 - 98.92%
8. ਬੁਸ਼ਰਾ- ਮਾਲੇਰਕੋਟਲਾ - 643/650 - 98.92%
9 . ਕਿਰਨਜੀਤ ਕੌਰ - ਲੁਧਿਆਣਾ - 643/650 - 98.92%
10. ਨਵਪਰੀਤ ਕੌਰ - ਫਰੀਦਕੋਟ - 643/650 - 98.92%
ਬਾਕੀ ਵਿਦਿਆਰਥੀਆਂ ਦੇ ਨਾਂ ਲਿਸਟ ਵਿਚ ਕਰੋ ਚੈੱਕ-
![naidunia_image]()
PSEB 10th Result 2023 : ਇਹ ਹੈ ਪ੍ਰੋਸੈੱਸ
ਪੰਜਾਬ ਬੋਰਡ 10ਵੀਂ ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਹੋਮਪੇਜ 'ਤੇ ਨਤੀਜਾ ਲਿੰਕ ਦੇਖੋ। ਹੁਣ ਅਗਲੇ ਪੜਾਅ ਵਿੱਚ ਲੌਗਇਨ ਵੇਰਵੇ ਦਰਜ ਕਰੋ ਤੇ ਸਬਮਿਟ ਕਰੋ। ਹੁਣ PSEB ਕਲਾਸ 10ਵੀਂ ਦਾ ਨਤੀਜਾ 2023 ਸਕ੍ਰੀਨ 'ਤੇ ਦਿਖਾਈ ਦੇਵੇਗਾ। ਹੁਣ ਉਸੇ ਦੁਆਰਾ ਜਾਓ ਅਤੇ ਇਸ ਨੂੰ ਡਾਊਨਲੋਡ ਕਰੋ। ਹੁਣ ਭਵਿੱਖ ਦੇ ਸੰਦਰਭ ਲਈ ਇਸਦਾ ਪ੍ਰਿੰਟਆਊਟ ਲਓ।