- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਿਆ ਮੰਤਰਾਲੇ ਵੱਲੋਂ ਭਾਰਤੀ ਮੂਲ ਦੇ ਵਿਗਿਆਨੀਆਂ ਤੇ ਖੋਜਕਰਤਾਵਾਂ ਲਈ Minister Research Chair Scheme 2026 ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਫੈਲੋਸ਼ਿਪ ਦਾ ਮੁੱਖ ਉਦੇਸ਼ ਭਾਰਤੀ ਮੂਲ ਦੇ ਵਿਗਿਆਨੀਆਂ, ਖੋਜਕਰਤਾਵਾਂ ਅਤੇ ਪੇਸ਼ੇਵਰਾਂ ਨੂੰ ਭਾਰਤ ਦੀਆਂ ਵੱਕਾਰੀ ਸਰਕਾਰੀ ਉੱਚ ਸਿੱਖਿਆ ਸੰਸਥਾਵਾਂ ਅਤੇ ਖੋਜ ਸੰਸਥਾਵਾਂ ਵਿੱਚ ਰਿਸਰਚ ਕਰਨ ਲਈ ਉਤਸ਼ਾਹਿਤ ਕਰਨਾ ਹੈ।

ਕਰੀਅਰ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਵੀ ਇਕ ਰਿਸਰਚਰ ਹੋ ਤੇ ਆਰਥਿਕ ਮਦਦ ਲਈ ਕਿਸੇ ਸਰਕਾਰੀ ਫੈਲੋਸ਼ਿਪ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਿੱਖਿਆ ਮੰਤਰਾਲੇ ਦੀ Prime Minister Research Chair Scheme ਤੁਹਾਡੇ ਲਈ ਫਾਇਦੇਮੰਦ ਸਾਹਿਬਤ ਹੋ ਸਕਦੀ ਹੈ। ਦਰਅਸਲ ਸਿੱਖਿਆ ਮੰਤਰਾਲੇ ਨੇ ਭਾਰਤੀ ਮੂਲ ਦੇ ਵਿਗਿਆਨੀਆਂ ਅਤੇ ਖੋਜਕਰਤਾਵਾਂ ਲਈ PMRC 2026 ਪਹਿਲ ਦੀ ਸ਼ੁਰੂਆਤ ਕੀਤੀ ਹੈ।
ਇਸ ਫੈਲੋਸ਼ਿਪ ਤਹਿਤ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੂੰ ਭਾਰਤ ਦੀਆਂ ਵੱਕਾਰੀ ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ 'ਚ ਰਿਸਰਚ ਕਰਨ ਦਾ ਅਵਸਰ ਦਿੱਤਾ ਜਾਵੇਗਾ। ਅਜਿਹੇ ਵਿਚ ਜੇਕਰ ਤੁਸੀਂ ਵੀ ਭਾਰਤ ਸਰਕਾਰ ਦੀ ਇਸ ਫੈਲੋਸ਼ਿਪ 'ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਔਫੀਸ਼ੀਅਲ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਰਜਿਸਟ੍ਰੇਸ਼ਨ ਵਿੰਡੋ 15 ਜੁਲਾਈ ਤਕ ਪੋਰਟਲ 'ਤੇ ਓਪਨ ਰਹੇਗੀ।
ਸਿੱਖਿਆ ਮੰਤਰਾਲੇ ਵੱਲੋਂ ਭਾਰਤੀ ਮੂਲ ਦੇ ਵਿਗਿਆਨੀਆਂ ਤੇ ਖੋਜਕਰਤਾਵਾਂ ਲਈ Minister Research Chair Scheme 2026 ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਫੈਲੋਸ਼ਿਪ ਦਾ ਮੁੱਖ ਉਦੇਸ਼ ਭਾਰਤੀ ਮੂਲ ਦੇ ਵਿਗਿਆਨੀਆਂ, ਖੋਜਕਰਤਾਵਾਂ ਅਤੇ ਪੇਸ਼ੇਵਰਾਂ ਨੂੰ ਭਾਰਤ ਦੀਆਂ ਵੱਕਾਰੀ ਸਰਕਾਰੀ ਉੱਚ ਸਿੱਖਿਆ ਸੰਸਥਾਵਾਂ ਅਤੇ ਖੋਜ ਸੰਸਥਾਵਾਂ ਵਿੱਚ ਰਿਸਰਚ ਕਰਨ ਲਈ ਉਤਸ਼ਾਹਿਤ ਕਰਨਾ ਹੈ।
ਭਾਰਤ ਸਰਕਾਰ ਦੀ ਇਸ ਫੈਲੋਸ਼ਿਪ ਲਈ ਭਾਰਤੀ ਮੂਲ ਦੇ ਉਹ ਖੋਜਕਰਤਾ, ਸਾਇੰਸਦਾਨ ਅਤੇ ਪੇਸ਼ੇਵਰ ਅਪਲਾਈ ਕਰਨ ਦੇ ਪਾਤਰ ਹਨ, ਜੋ ਵਿਦੇਸ਼ਾਂ ਵਿੱਚ ਵੱਕਾਰੀ ਸੰਸਥਾਵਾਂ ਅਤੇ ਸੰਗਠਨਾਂ ਵਿੱਚ ਕੰਮ ਕਰ ਰਹੇ ਹਨ। ਇੱਛੁਕ ਅਤੇ ਯੋਗ ਉਮੀਦਵਾਰ ਤਿੰਨ ਕੈਟੇਗਰੀਆਂ ਦੇ ਅਧੀਨ ਇਸ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ, ਜੋ ਇਸ ਪ੍ਰਕਾਰ ਹੈ:
ਯੰਗ ਰਿਸਰਚਰ ਫੈਲੋ: ਇਸ ਕੈਟੇਗਰੀ ਦੇ ਅਧੀਨ ਉਹ ਬਿਨੈਕਾਰ ਅਪਲਾਈ ਕਰਨ ਦੇ ਪਾਤਰ ਹੋਣਗੇ, ਜਿਨ੍ਹਾਂ ਨੂੰ ਪੀਐੱਚਡੀ (PhD) ਤੋਂ ਬਾਅਦ 5 ਸਾਲ ਤੋਂ ਘੱਟ ਦਾ ਅਨੁਭਵ ਹੈ।
ਸੀਨੀਅਰ ਫੈਲੋ: ਇਸ ਕੈਟੇਗਰੀ ਲਈ ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੂੰ 5 ਤੋਂ 10 ਸਾਲ ਤੋਂ ਘੱਟ ਦਾ ਅਨੁਭਵ ਹੈ।
ਰਿਸਰਚ ਚੇਅਰ: ਇਸ ਕੈਟੇਗਰੀ ਦੇ ਅਧੀਨ ਉਹ ਉਮੀਦਵਾਰ ਅਪਲਾਈ ਕਰਨ ਦੇ ਪਾਤਰ ਹੋਣਗੇ, ਜਿਨ੍ਹਾਂ ਨੂੰ ਪੀਐੱਚਡੀ ਕਰਨ ਤੋਂ ਬਾਅਦ 10 ਸਾਲ ਤੋਂ ਜ਼ਿਆਦਾ ਦਾ ਅਨੁਭਵ ਹੈ।
ਸਿੱਖਿਆ ਮੰਤਰਾਲੇ ਵੱਲੋਂ PMRC 2026 ਲਈ ਆਨਲਾਈਨ ਅਪਲਾਈ ਕਰਨਾ ਸ਼ੁਰੂ ਹੋ ਗਿਆ ਹੈ। ਅਜਿਹੇ ਵਿੱਚ ਬਿਨੈਕਾਰਾਂ ਦੀ ਸਹਾਇਤਾ ਲਈ ਇੱਥੇ ਆਨਲਾਈਨ ਅਪਲਾਈ ਕਰਨ ਦੇ ਹੇਠ ਲਿਖੇ ਸਟੈਪਸ ਦੱਸੇ ਗਏ ਹਨ। ਉਮੀਦਵਾਰ ਇਨ੍ਹਾਂ ਸਟੈਪਸ ਨੂੰ ਫਾਲੋ ਕਰਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ:
ਰਜਿਸਟ੍ਰੇਸ਼ਨ ਕਰਨ ਲਈ ਸਭ ਤੋਂ ਪਹਿਲਾਂ ਔਫੀਸ਼ੀਅਲ ਵੈੱਬਸਾਈਟ 'ਤੇ ਜਾ ਕੇ ਵਿਜ਼ਿਟ ਕਰੋ।
ਇਸ ਤੋਂ ਬਾਅਦ ਵੈੱਬਸਾਈਟ ਦੇ ਹੋਮਪੇਜ 'ਤੇ 'Apply Now' 'ਤੇ ਕਲਿੱਕ ਕਰੋ।
ਅਪਲਾਈ ਬਟਨ 'ਤੇ ਕਲਿੱਕ ਕਰਨ ਤੋਂ ਬਾਅਦ 'ਫੈਲੋ' ਜਾਂ 'ਹੋਸਟ' ਵਿੱਚੋਂ ਕਿਸੇ ਇੱਕ ਦੀ ਚੋਣ ਕਰੋ।
ਹੁਣ ਮੰਗੀ ਗਈ ਸਾਰੀ ਡਿਟੇਲ ਨੂੰ ਧਿਆਨ ਨਾਲ ਦਰਜ ਕਰ ਲਓ।
ਇਸ ਤੋਂ ਬਾਅਦ ਜ਼ਰੂਰੀ ਦਸਤਾਵੇਜ਼ਾਂ ਦੀ ਸਕੈਨ ਕਾਪੀ ਨੂੰ ਅਪਲੋਡ ਕਰੋ।
ਫਾਰਮ ਭਰਨ ਤੋਂ ਬਾਅਦ ਅੰਤ ਵਿੱਚ ਭਵਿੱਖ ਲਈ ਇਸਦਾ ਇੱਕ ਪ੍ਰਿੰਟ ਆਊਟ ਵੀ ਕੱਢ ਕੇ ਰੱਖ ਲਓ।
NIRF 'ਚ ਟਾਪ 100 'ਚ ਆਉਣ ਵਾਲੀਆਂ ਸਰਕਾਰੀ ਉੱਚ ਸਿੱਖਿਆ ਸੰਸਥਾਵਾਂ
NIRF 'ਚ ਟਾਪ 100 ਇੰਜੀਨੀਅਰਿੰਗ ਸੰਸਥਾਵਾਂ
NIRF 'ਚ ਟਾਪ 50 ਰਿਸਰਚ ਸੰਸਥਾਵਾਂ
ਇਸਦੇ ਨਾਲ ਹੀ DBT, DST, CSIR ਅਤੇ ICMR