- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
NTA ਨੇ X 'ਤੇ ਇਕ ਪਬਲਿਕ ਐਡਵਾਈਜ਼ਰੀ ਜਾਰੀ ਕਰ ਕੇ ਕਿਹਾ ਹੈ ਕਿ ਐੱਨਟੀਏ ਐਤਵਾਰ ਯਾਨੀ 21 ਜੂਨ ਨੂੰ ਹੋਣ ਵਾਲੀ NEET UG Re-EXAM ਲਈ ਰਿਮਾਈਂਡਰ ਭੇਜ ਰਿਹਾ ਹੈ। ਏਜੰਸੀ ਨੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਡਾਊਨਲੋਡ ਕਰਨ ਦਾ ਅਲਰਟ ਓਫ਼ੀਸ਼ੀਅਲ SMS ID NICPEP ਤੋਂ ਭੇਜਿਆ ਜਾਵੇਗਾ ਤੇ ਵਿਦਿਆਰਥੀਆਂ ਨੂੰ ਈਮੇਲ no-reply.neet.nta@nic.in ਤੋਂ ਕੀਤਾ ਜਾਵੇਗਾ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਸ਼ੁੱਕਰਵਾਰ ਯਾਨੀ 19 ਜੂਨ ਨੂੰ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਐੱਨਟੀਏ (NTA) ਨੇ ਕਿਹਾ ਹੈ ਕਿ ਨੀਟ ਯੂਜੀ (NEET UG) ਦੀ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ SMS, ਈਮੇਲ ਤੇ ਵ੍ਹਟਸਐਪ ਰਾਹੀਂ ਰਿਮਾਈਂਡਰ ਭੇਜਿਆ ਜਾ ਰਿਹਾ ਹੈ। ਇਸ ਰਿਮਾਈਂਡਰ 'ਚ ਵਿਦਿਆਰਥੀਆਂ ਨੂੰ 21 ਜੂਨ ਨੂੰ ਹੋਣ ਵਾਲੀ ਪ੍ਰੀਖਿਆ ਲਈ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਕਿਹਾ ਜਾ ਰਹੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਫ਼ਰਜ਼ੀ ਮੈਸੇਜ ਤੇ ਸੂਚਨਾਵਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
NTA ਨੇ X 'ਤੇ ਇਕ ਪਬਲਿਕ ਐਡਵਾਈਜ਼ਰੀ ਜਾਰੀ ਕਰ ਕੇ ਕਿਹਾ ਹੈ ਕਿ ਐੱਨਟੀਏ ਐਤਵਾਰ ਯਾਨੀ 21 ਜੂਨ ਨੂੰ ਹੋਣ ਵਾਲੀ NEET UG Re-EXAM ਲਈ ਰਿਮਾਈਂਡਰ ਭੇਜ ਰਿਹਾ ਹੈ। ਏਜੰਸੀ ਨੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਡਾਊਨਲੋਡ ਕਰਨ ਦਾ ਅਲਰਟ ਓਫ਼ੀਸ਼ੀਅਲ SMS ID NICPEP ਤੋਂ ਭੇਜਿਆ ਜਾਵੇਗਾ ਤੇ ਵਿਦਿਆਰਥੀਆਂ ਨੂੰ ਈਮੇਲ no-reply.neet.nta@nic.in ਤੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, NTA ਨੇ ਇਹ ਵੀ ਕਿਹਾ ਕਿ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਿਰਫ਼ ਓਫ਼ੀਸ਼ੀਅਲ ਵੈੱਬਸਾਈਟ neet.nta.nic.in 'ਤੇ ਹੀ ਭਰੋਸਾ ਕਰੋ।
NTA ਨੇ ਆਪਣੀ ਐਡਵਾਈਜ਼ਰੀ 'ਚ ਕਿਹਾ ਕਿ ਐੱਨਟੀਏ ਕਦੇ ਵੀ ਕਿਸੇ ਵਿਦਿਆਰਥੀ ਤੋਂ ਪੇਮੈਂਟ ਦੀ ਮੰਗ ਨਹੀਂ ਕਰੇਗਾ ਤੇ ਨਾ ਹੀ ਕਿਸੇ ਲਿੰਕ ਜ਼ਰੀਏ ਤੁਹਾਡਾ ਐਡਮਿਟ ਕਾਰਡ ਸਾਂਝਾ ਕਰੇਗਾ। ਨਾਲ ਹੀ NTA ਨੇ ਕਿਹਾ ਜੇਕਰ ਤੁਹਾਨੂੰ ਅਜਿਹਾ ਕੋਈ ਵੀ ਮੈਸੇਜ ਪ੍ਰਾਪਤ ਹੁੰਦਾ ਹੈ ਤਾਂ ਉਸ 'ਤੇ ਕਲਿੱਕ ਨਾ ਕਰੋ ਅਤੇ ਤੁਰੰਤ ਉਸਦੀ ਰਿਪੋਰਟ ਕਰੋ।
NTA ਨੇ ਅੱਗੇ ਕਿਹਾ ਕਿ NEET UG Re-EXAM ਲਈ ਪ੍ਰੀਖਿਆ ਨਾਲ ਸਬੰਧਤ ਸਾਰੀ ਡਿਟੇਲ ਕੈਂਡੀਡੇਟਸ ਨੂੰ WhatsApp ਦੇ ਮਾਧਿਅਮ ਰਾਹੀਂ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ NTA ਨੇ ਇਹ ਵੀ ਦੱਸਿਆ ਕਿ ਵਿਦਿਆਰਥੀ ਇਹ ਚੰਗੀ ਤਰ੍ਹਾਂ ਯਕੀਨੀ ਬਣਾ ਲੈਣ ਕਿ ਮੈਸੇਜ ਭੇਜਣ ਵਾਲੇ ਦੇ ਨਾਮ ਦੇ ਨਾਲ ਨੀਲਾ ਵੈਰੀਫਾਈਡ ਟਿਕ (Blue Tick) ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦਾ ਨਾਮ ਦਿਖਾਈ ਦੇਵੇ। NTA ਨੇ ਇਹ ਵੀ ਦੱਸਿਆ ਕਿ ਵਟਸਐਪ ਸਰਵਿਸ ਕੇਵਲ ਇੱਕ ਬ੍ਰਾਡਕਾਸਟ-ਓਨਲੀ (broadcast-only) ਚੈਨਲ ਹੈ ਅਤੇ ਇਹ ਤੁਹਾਡੇ ਤੋਂ ਕਦੇ ਵੀ ਓਟੀਪੀ (OTP) ਜਾਂ ਨਿੱਜੀ ਜਾਣਕਾਰੀ ਨਹੀਂ ਮੰਗਦਾ।