- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਨਿਚਰਵਾਰ ਨੂੰ ਜਾਰੀ ਕੀਤੇ ਬਿਆਨ ਵਿਚ ਐੱਨਟੀਏ ਨੇ ਦੱਸਿਆ ਕਿ ‘ਪ੍ਰੀਖਿਆ ਕਰਮਯੋਗੀ : ਪ੍ਰੀਖਿਆ ਅਧਿਕਾਰੀਆਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ’ ਸਿਰਲੇਖ ਨਾਲ ਡਿਜ਼ਾਈਨ ਕੀਤੇ ਗਏ ਇਸ ਪ੍ਰੋਗਰਾਮ ਦਾ ਮਕਸਦ ਪ੍ਰੀਖਿਆ ਕਰਵਾਉਣ ਨਾਲ ਜੁੜੇ ਮੁਲਾਜ਼ਮਾਂ ਦੀ ਸਮਰੱਥਾ ਵਧਾਉਣਾ ਅਤੇ ਆਫਲਾਈਨ, ਰਵਾਇਤੀ ਲਿਖਤੀ ਪ੍ਰੀਖਿਆਵਾਂ ਦੇ ਸੁਚਾਰੂ, ਸੁਰੱਖਿਅਤ ਤੇ ਸਟੈਂਡਰਡ ਆਪ੍ਰੇਸ਼ਨ ਨੂੰ ਯਕੀਨੀ ਬਣਾਉਣਾ ਹੈ।

ਨਵੀਂ ਦਿੱਲੀ (ਪੀਟੀਆਈ) : ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਨੀਟ-ਯੂਜੀ ਸਣੇ ਪ੍ਰੀਖਿਆਵਾਂ ਦੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਪ੍ਰੀਖਿਆ ਕਰਵਾਉਣ ਨਾਲ ਸੰਬੰਧਿਤ ਅਧਿਕਾਰੀਆਂ ਲਈ ‘ਆਈਗਾਟ ਕਰਮਯੋਗੀ ਭਾਰਤ’ ਪਲੇਟਫਾਰਮ ’ਤੇ ਵਿਸ਼ੇਸ਼ ਡਿਜੀਟਲ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਸ਼ਨਿਚਰਵਾਰ ਨੂੰ ਜਾਰੀ ਕੀਤੇ ਬਿਆਨ ਵਿਚ ਐੱਨਟੀਏ ਨੇ ਦੱਸਿਆ ਕਿ ‘ਪ੍ਰੀਖਿਆ ਕਰਮਯੋਗੀ : ਪ੍ਰੀਖਿਆ ਅਧਿਕਾਰੀਆਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ’ ਸਿਰਲੇਖ ਨਾਲ ਡਿਜ਼ਾਈਨ ਕੀਤੇ ਗਏ ਇਸ ਪ੍ਰੋਗਰਾਮ ਦਾ ਮਕਸਦ ਪ੍ਰੀਖਿਆ ਕਰਵਾਉਣ ਨਾਲ ਜੁੜੇ ਮੁਲਾਜ਼ਮਾਂ ਦੀ ਸਮਰੱਥਾ ਵਧਾਉਣਾ ਅਤੇ ਆਫਲਾਈਨ, ਰਵਾਇਤੀ ਲਿਖਤੀ ਪ੍ਰੀਖਿਆਵਾਂ ਦੇ ਸੁਚਾਰੂ, ਸੁਰੱਖਿਅਤ ਤੇ ਸਟੈਂਡਰਡ ਆਪ੍ਰੇਸ਼ਨ ਨੂੰ ਯਕੀਨੀ ਬਣਾਉਣਾ ਹੈ। ਇਸ ਸਿਲੇਬਸ ਨੂੰ ਖ਼ਾਸ ਤੌਰ ’ਤੇ ਪ੍ਰੀਖਿਆ ਕੇਂਦਰ ਦੇ ਸੁਪਰਡੈਂਟਾਂ ਤੇ ਨਿਗਰਾਨਾਂ ਸਮੇਤ ਉਨ੍ਹਾਂ ਪ੍ਰੀਖਿਆ ਮੁਲਾਜ਼ਮਾਂ ਲਈ ਡਿਜ਼ਾਈਨ ਕੀਤਾ ਗਿਆ ਹੈ ਜਿਹੜੇ ਐੱਨਟੀਏ ਵੱਲੋਂ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਖਾਸ ਕਰ ਕੇ ਰਾਸ਼ਟਰੀ ਯੋਗਤਾ ਸਹਿ-ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਸ਼ਨ (ਨੀਟ-ਯੂਜੀ) ਦੇ ਸੰਚਾਲਨ ’ਚ ਸ਼ਾਮਲ ਹੁੰਦੇ ਹਨ। ਇਸ ਪ੍ਰੋਗਰਾਮ ਵਿਚ ਚਾਰ ਮਾਡਿਊਲ ਸ਼ਾਮਲ ਹਨ ਜਿਹੜੇ ਪ੍ਰੀਖਿਆ ਦੀ ਪੂਰੀ ਪ੍ਰਕਿਰਿਆ ਨੂੰ ਕਵਰ ਕਰਦੇ ਹਨ।