- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹੇ ’ਚ ਤਿੰਨ ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਦੀਆਂ ਅਰਜ਼ੀਆਂ ਨਹੀਂ ਮਿਲੀਆਂ ਸਨ। ਐੱਨਟੀਏ ਦਾ ਮੰਨਣਾ ਹੈ ਕਿ ਪ੍ਰੀਖਿਆ ਦੀ ਤਿਆਰੀ ’ਚ ਰੁੱਝੇ ਰਹਿਣ ਦੇ ਕਾਰਨ ਇਹ ਵਿਦਿਆਰਥੀ ਅਪਲਾਈ ਨਹੀਂ ਕਰ ਸਕੇ ਹੋਣਗੇ। ਅਜਿਹੇ ’ਚ ਇਨ੍ਹਾਂ ਨੂੰ ਮੁੜ ਇਕ ਹੋਰ ਮੌਕਾ ਦਿੱਤਾ ਗਿਆ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਨੀਟ-ਯੂਜੀ ਦੇ ਵਿਦਿਆਰਥੀ ਫੀਸ ਵਾਪਸੀ ਲਈ ਹੁਣ ਵੀ ਅਪਲਾਈ ਕਰ ਸਕਦੇ ਹਨ। 21 ਜੂਨ ਨੂੰ ਦੁਬਾਰਾ ਹੋਈ ਇਸ ਪ੍ਰੀਖਿਆ ਤੋਂ ਬਾਅਦ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਹਾਲੇ ਤੱਕ ਫੀਸ ਵਾਪਸੀ ਲਈ ਅਪਲਾਈ ਨਾ ਕਰ ਸਕਣ ਵਾਲੇ, ਆਪਣੀਆਂ ਅਰਜ਼ੀਆਂ ਪੂਰੀ ਤਰ੍ਹਾਂ ਨਾ ਭਰ ਸਕਣ ਵਾਲੇ ਜਾਂ ਨੋ ਰਿਫੰਡ ਦਾ ਬਦਲ ਭਰਨ ਵਾਲੇ ਵਿਦਿਆਰਥੀਆਂ ਨੂੰ ਫੀਸ ਵਾਪਸੀ ਲਈ ਅਪਲਾਈ ਕਰਨ ਦਾ ਇਕ ਹੋਰ ਮੌਕਾ ਦਿੱਤਾ ਹੈ। ਵਿਦਿਆਰਥੀ ਹੁਣ 30 ਜੂਨ ਨੂੰ ਨਵੇਂ ਸਿਰੇ ਤੋਂ ਫੀਸ ਵਾਪਸੀ ਲਈ ਅਪਲਾਈ ਕਰ ਸਕਦੇ ਹਨ। ਅਰਜ਼ੀ ਦੇ ਨਾਲ ਸਾਰਿਆਂ ਨੂੰ ਬੈਂਕ ਦਾ ਵੇਰਵਾ ਮੁਹੱਈਆ ਕਰਾਉਣ ਲਈ ਕਿਹਾ ਗਿਆ ਹੈ। ਐੱਨਟੀਏ ਨੇ ਇਹ ਪਹਿਲ ਤਦ ਕੀਤੀ ਹੈ, ਜਦੋਂ ਵਿਦਿਆਰਥੀਆਂ ਵਲੋਂ ਫੀਸ ਵਾਪਸੀ ਦੀ ਵਿੰਡੋ ਮੁੜ ਖੋਲ੍ਹਣ ਦੀ ਮੰਗ ਉੱਠ ਰਹੀ ਸੀ। ਫੀਸ ਵਾਪਸੀ ਲਈ ਹੁਣ ਤੱਕ ਲਗਪਗ 19 ਲੱਖ ਵਿਦਿਆਰਥੀਆਂ ਵਲੋਂ ਅਰਜ਼ੀਆਂ ਆਈਆਂ ਹਨ ਜਦਕਿ ਪ੍ਰੀਖਿਆ ਲਈ 22.79 ਲੱਖ ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ। ਅਜਿਹੇ ’ਚ ਤਿੰਨ ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਦੀਆਂ ਅਰਜ਼ੀਆਂ ਨਹੀਂ ਮਿਲੀਆਂ ਸਨ। ਐੱਨਟੀਏ ਦਾ ਮੰਨਣਾ ਹੈ ਕਿ ਪ੍ਰੀਖਿਆ ਦੀ ਤਿਆਰੀ ’ਚ ਰੁੱਝੇ ਰਹਿਣ ਦੇ ਕਾਰਨ ਇਹ ਵਿਦਿਆਰਥੀ ਅਪਲਾਈ ਨਹੀਂ ਕਰ ਸਕੇ ਹੋਣਗੇ। ਅਜਿਹੇ ’ਚ ਇਨ੍ਹਾਂ ਨੂੰ ਮੁੜ ਇਕ ਹੋਰ ਮੌਕਾ ਦਿੱਤਾ ਗਿਆ ਹੈ। ਇਸ ਦੌਰਾਨ ਐੱਨਟੀਏ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਵਿਦਿਆਰਥੀਆਂ ਨੂੰ ਆਪਣੇ ਬੈਂਕ ਖਾਤਿਆਂ ਦੀ ਸਹੀ ਜਾਣਕਾਰੀ ਮੁਹੱਈਆ ਕਰਾਉਣ ਲਈ ਕਿਹਾ ਹੈ। ਜੇਕਰ ਕਿਸੇ ਦੇ ਬੈਂਕ ਖਾਤੇ ਦੀ ਜਾਣਕਾਰੀ ਅਧੂਰੀ ਹੈ ਜਾਂ ਸਹੀ ਨਹੀਂ ਹੈ ਤਾਂ ਉਹ ਉਸ ਨੂੰ ਤੁਰੰਤ ਠੀਕ ਕਰ ਸਕਦੇ ਹਨ। ਜੇਕਰ ਕਿਸੇ ਵਿਦਿਆਰਥੀ ਨੇ ਪਹਿਲਾਂ ਨੋ ਰਿਫੰਡ ਦਾ ਬਦਲ ਭਰਿਆ ਹੋਵੇ, ਤਾਂ ਉਹ ਵੀ ਉਨ੍ਹਾਂ ’ਚ ਬਦਲਾਅ ਦੇ ਨਾਲ ਨਵੇਂ ਸਿਰੇ ਤੋਂ ਅਪਲਾਈ ਕਰ ਸਕਦਾ ਹੈ।