DRDO ਨੇ ਲੜਕੀਆਂ ਲਈ ਕੱਢੀ ਵਜ਼ੀਫ਼ਾ ਸਕੀਮ, 31 ਦਸੰਬਰ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਪੂਰੀ ਡਿਟੇਲ
DRDO ਨੇ ਲੜਕੀਆਂ ਲਈ ਵਜ਼ੀਫ਼ਾ ਸਕੀਮ ਦਾ ਐਲਾਨ ਕੀਤਾ ਹੈ। ਇਸ ਦੇ ਲਈ ਲੜਕੀਆਂ ਜਾਂ ਔਰਤਾਂ ਅਪਲਾਈ ਕਰ ਸਕਣਗੀਆਂ ਜੋ BE/B.TECH ਜਾਂ M.TECH/ME ਦੇ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੀਆਂ ਹੋਣਗੀਆਂ। ਯੋਗਤਾ ਪੂਰੀ ਕਰਨ 'ਤੇ ਇਸ ਵਜ਼ੀਫ਼ਾ ਸਕੀਮ ਲਈ 31 ਦਸੰਬਰ 2020 ਤਕ ਆਨਲਾਈਨ ਅਪਲਾਈ ਕਰ ਸਕਦੇ ਹੋ
Publish Date: Sat, 12 Dec 2020 12:46 PM (IST)
Updated Date: Sat, 12 Dec 2020 12:50 PM (IST)
ਨਵੀਂ ਦਿੱਲੀ : ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਲੜਕੀਆਂ ਲਈ ਵਜ਼ੀਫ਼ਾ ਸਕੀਮ ਦਾ ਐਲਾਨ ਕੀਤਾ ਹੈ। ਇਸ ਦੇ ਲਈ ਲੜਕੀਆਂ ਜਾਂ ਔਰਤਾਂ ਅਪਲਾਈ ਕਰ ਸਕਣਗੀਆਂ ਜੋ BE/B.TECH ਜਾਂ M.TECH/ME ਦੇ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੀਆਂ ਹੋਣਗੀਆਂ। ਯੋਗਤਾ ਪੂਰੀ ਕਰਨ 'ਤੇ ਇਸ ਵਜ਼ੀਫ਼ਾ ਸਕੀਮ ਲਈ 31 ਦਸੰਬਰ 2020 ਤਕ ਆਨਲਾਈਨ ਅਪਲਾਈ ਕਰ ਸਕਦੇ ਹੋ।
ਵਜ਼ੀਫ਼ੇ ਦੀਆਂ ਜ਼ਰੂਰੀ ਗੱਲਾਂ
ਸਕੀਮ ਦਾ ਨਾਂ : ਡੀਆਰਡੀਓ ਸਕਾਲਰਸ਼ਿਪ ਸਕੀਮ (ਲੜਕੀਆਂ ਲਈ) DRDO Scholarship Scheme 2020 (for Girls)
ਸਲਾਨਾ ਵਜ਼ੀਫ਼ਾ ਰਕਮ : 1,20,000 (ਅੰਡਰਗ੍ਰੈਜੂਏਟ ਲਈ), 1,86,000 (ਪੋਸਟ ਗ੍ਰੈਜੂਏਟ ਲਈ)
ਜ਼ਰੂਰੀ ਤਰੀਕਾਂ
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ : 19 ਜੁਲਾਈ 2020
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਰੀਕ : 30 ਸਤੰਬਰ 2020
ਸੀਟਾਂ ਦੀ ਗਿਣਤੀ : 30 (BE/B.TECH - 20, M.TECH/ME-10)
ਯੋਗਤਾ : ਏਅਰੋਸਪੇਸ/ਏਵੀਏਸ਼ਨ/ਸਪੇਸ ਅਤੇ ਰਾਕਟ/ਏਵਿਓਨਿਕਸ/ਏਅਰਕ੍ਰਾਫਟ ਇੰਜੀਨੀਅਰਿੰਗ 'ਚ B.E/B.Tech/B.Sc; M.E/M.Tech/M.Sc
ਇੰਝ ਕਰੋ ਆਨਲਾਈਨ ਅਪਲਾਈ
ਵਜ਼ੀਫ਼ਾ ਸਕੀਮ ਲਈ ਆਨਲਾਈਨ ਅਪਲਾਈ ਕਰਨ ਲਈ ਉਮੀਦਵਾਰ ਨੂੰ ਡੀਆਰਡੀਓ ਆਰਏਸੀ (DRDO RAC) ਦੀ ਅਧਿਕਾਰਤ ਵੈੱਬਸਾਈਟ https://www.lokmatnews.in/india/drdo-scholarship-2020-for-girls-apply-by-december-31-online-application-date-for-scholarship-of-up-b394/ 'ਤੇ ਰਜਿਸਟ੍ਰੇਸ਼ਨ ਕਰਨੀ ਪਵੇਗੀ।