- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ’ਚ ਨਿਆਪਾਲਿਕਾ ’ਚ ਭ੍ਰਿਸ਼ਟਾਚਾਰ ਵਰਗੇ ਵਿਵਾਦਤ ਹਿੱਸੇ ਦੇ ਨਾਲ ਅਦਾਲਤ ’ਚ ਪੈਂਡਿੰਗ ਮਾਮਲਿਆਂ ਤੇ ਪਾਠ ਪੁਸਤਕ ’ਚ ਸ਼ਾਮਲ ਕੀਤੇ ਗਏ ਦੋ ਵੱਡੇ ਫ਼ੈਸਲਿਆਂ ਨੂੰ ਹਟਾ ਦਿੱਤਾ ਗਿਆ ਹੈ। ਉੱਥੇ, ਨਵੀਂ ਪਾਠ ਪੁਸਤਕ ’ਚ ਸਾਡੇ ਸਮਾਜ ’ਚ ਨਿਆਪਾਲਿਕਾ ਦੀ ਭੂਮਿਕਾ ਨਾਂ ਨਾਲ ਇਕ ਪਾਠ ਸ਼ਾਮਲ ਕੀਤਾ ਹੈ। ਜਿਸ ’ਚ ਪਬਲਿਕ ਇੰਟਰੈਸਟ ਲਿਟੀਗੇਸ਼ਨ (ਪੀਆਈਐੱਲ), ਟ੍ਰਿਬਿਊਨਲ ਤੇ ਵਿਵਾਦ ਹੱਲ ਕਰਨ ਦੇ ਬਦਲਵੇਂ ਤਰੀਕਿਆਂ ਬਾਰੇ ਨਵੀਂ ਜਾਣਕਾਰੀ ਜੋੜੀ ਗਈ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ: ਨਿਆਪਾਲਿਕਾ ਦਾ ਗ਼ਲਤ ਅਕਸ ਪੇਸ਼ ਕੀਤੇ ਜਾਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਰਾਸ਼ਟਰੀ ਸਿੱਖਿਆ ਖੋਜ ਤੇ ਸਿਖਲਾਈ ਕੌਂਸਲ (ਐੱਨਸੀਈਆਰਟੀ) ਨੇ ਹੁਣ ਅੱਠਵੀਂ ਕਲਾਸ ਦੀ ਸਮਾਜਿਕ ਵਿਗਿਆਨ ਦੀ ਨਵੀਂ ਪਾਠਪੁਸਤਕ ਜਾਰੀ ਕੀਤੀ ਹੈ। ਇਸ ’ਚ ਨਿਆਪਾਲਿਕਾ ’ਚ ਭ੍ਰਿਸ਼ਟਾਚਾਰ ਵਰਗੇ ਵਿਵਾਦਤ ਹਿੱਸੇ ਦੇ ਨਾਲ ਅਦਾਲਤ ’ਚ ਪੈਂਡਿੰਗ ਮਾਮਲਿਆਂ ਤੇ ਪਾਠ ਪੁਸਤਕ ’ਚ ਸ਼ਾਮਲ ਕੀਤੇ ਗਏ ਦੋ ਵੱਡੇ ਫ਼ੈਸਲਿਆਂ ਨੂੰ ਹਟਾ ਦਿੱਤਾ ਗਿਆ ਹੈ। ਉੱਥੇ, ਨਵੀਂ ਪਾਠ ਪੁਸਤਕ ’ਚ ਸਾਡੇ ਸਮਾਜ ’ਚ ਨਿਆਪਾਲਿਕਾ ਦੀ ਭੂਮਿਕਾ ਨਾਂ ਨਾਲ ਇਕ ਪਾਠ ਸ਼ਾਮਲ ਕੀਤਾ ਹੈ। ਜਿਸ ’ਚ ਪਬਲਿਕ ਇੰਟਰੈਸਟ ਲਿਟੀਗੇਸ਼ਨ (ਪੀਆਈਐੱਲ), ਟ੍ਰਿਬਿਊਨਲ ਤੇ ਵਿਵਾਦ ਹੱਲ ਕਰਨ ਦੇ ਬਦਲਵੇਂ ਤਰੀਕਿਆਂ ਬਾਰੇ ਨਵੀਂ ਜਾਣਕਾਰੀ ਜੋੜੀ ਗਈ ਹੈ।
ਐੱਨਸੀਈਆਰਟੀ ਨੇ ਪਾਠ ਪੁਸਤਕ ’ਚ ਇਹ ਬਦਲਾਅ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਕੀਤਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਸ ਮਾਮਲੇ ’ਤੇ ਸਵੈ ਨੋਟਿਸ ਲੈਂਦੇ ਹੋਏ ਐੱਨਸੀਈਆਰਟੀ ਨੂੰ ਵਿਵਾਦਤ ਪਾਠ ਪੁਸਤਕ ਨੂੰ ਵਾਪਸ ਲੈਣ ਦੇ ਨਿਰਦੇਸ਼ ਦਿੱਤੇ ਸਨ। ਸੁਪਰੀਮ ਕੋਰਟ ਦੇ ਸਖ਼ਤ ਰੁਖ਼ ਨੂੰ ਦੇਖਦੇ ਹੋਏ ਐੱਨਸੀਈਆਰਟੀ ਨੇ ਇਸ ਮਾਮਲੇ ’ਚ ਮਾਫ਼ੀ ਵੀ ਮੰਗੀ ਸੀ। ਨਾਲ ਹੀ ਉਸਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪਾਠ ਪੁਸਤਕ ਦੀ ਛਪਾਈ, ਵਿਕਰੀ ਤੇ ਆਨਲਾਈਨ ਪ੍ਰਸਾਰ ’ਤੇ ਵੀ ਰੋਕ ਲਗਾ ਦਿੱਤੀ ਸੀ। ਫਰਵਰੀ ’ਛ ਹੋਏ ਇਸ ਵਿਵਾਦ ਦੇ ਕਰੀਬ ਪੰਜ ਮਹੀਨੇ ਬਾਅਦ ਐੱਨਸੀਈਆਰਟੀ ਅੱਠਵਾਂ ਕਲਾਸ ਦੀ ਸਮਾਜਿਕ ਵਿਗਿਆਨ ਦੀ ਨਵੀਂ ਪਾਠ ਪੁਸਤਕ ਨੂੰ ਮੁ਼ੜ ਲੈ ਕੇ ਆਈ ਹੈ। ਨਵੀਂ ਪਾਠ ਪੁਸਤਕ ਦੀ ਸ਼ੁਰੂਆਤ ’ਚ ਪੁੱਛੇ ਜਾਣ ਵਾਲੇ ਵੱਡੇ ਸਵਾਲ ਵਾਲੇ ਭਾਗ ’ਚ ਵੀ ਬਦਲਾਅ ਕੀਤਾ ਗਿਆ ਹੈ। ਪੁਰਾਣੀ ਕਿਤਾਬ ’ਚ ਵਿਦਿਆਰਥੀਆਂ ਤੋਂ ਪੁੱਛਿਆ ਗਿਆ ਸੀ ਕਿ ਸੁਤੰਤਰ ਨਿਆਪਾਲਿਕਾ ਕਿਉਂ ਜ਼ਰੂਰੀ ਹੈ, ਜਦਕਿ ਨਵੀਂ ਕਿਤਾਬ ’ਚ ਪੁੱਛਿਆ ਗਿਆ ਹੈ ਕਿ ਨਿਆਪੂਰਨ ਤੇ ਸਮਾਜ ਲਈ ਇਨਸਾਫ਼ ਕਿਉਂ ਜ਼ਰੂਰੀ ਹੈ।
ਨਵੀਂ ਪਾਠ ਪੁਸਤਕ ਤੋਂ ਨਿਆਪਾਲਿਕਾ ਸਾਹਮਣੇ ਚੁਣੌਤੀਆਂ ਵਾਲੇ ਹਿੱਸੇ ਨੂੰ ਵੀ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ, ਜਿਸ ’ਚ ਕੋਰਟ ’ਚ ਵੱਡੇ ਪੱਧਰ ’ਤੇ ਪੈਂਡਿੰਗ ਮਾਮਲਿਆਂ ਦਾ ਵੀ ਵੇਰਵਾ ਸੀ। ਇਸ ’ਚ ਜੱਜਾਂ ਦੀ ਕਮੀ, ਮੁਸ਼ਕਲ ਪ੍ਰਕਿਰਿਆਵਾਂ ਤੇ ਕਮਜ਼ੋਰ ਇੰਫ੍ਰਾਸਟ੍ਰਕਚਰ ਆਦਿ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਨਵੀਂ ਕਿਤਾਬ ਦੇ ਧੰਨਵਾਦ ਵਾਲੇ ਹਿੱਸੇ ’ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ’ਚ ਕੀਤੀ ਗਈ ਸਮੀਖਿਆ ਪ੍ਰਕਿਰਿਆ ਤਹਿਤ ਇਸਨੂੰ ਛਾਪਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵਾਪਸ ਲਈ ਗਈ ਕਿਤਾਬ ਨੂੰ ਤਿਆਰ ਕਰਨ ਵਾਲੀ ਟੀਮ ’ਚ 51 ਮੈਂਬਰ ਸਨ, ਜਦਕਿ ਸੋਧੇ ਐਡੀਸ਼ਨ ’ਚ 48 ਮੈਂਬਰ ਸਨ।