- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਬੀਐੱਸਈ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਨਤੀਜਾ ਜਾਰੀ ਕਰਨ ਨੂੰ ਲੈ ਕੇ ਤਿਆਰੀਆਂ ਆਖ਼ਰੀ ਪੜਾਅ ’ਚ ਪੁੱਜ ਚੁੱਕੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕੁਝ ਵਿਸ਼ਿਆਂ ਦੀਆਂ ਕਾਪੀਆਂ ਦੀ ਜਾਂਚ ਦਾ ਕੰਮ ਬਾਕੀ ਸੀ, ਜਿਸ ਕਾਰਨ ਅਧਿਆਪਕਾਂ ਤੋਂ 11 ਮਈ ਦੀ ਰਾਤ ਤੱਕ ਮੁਲਾਂਕਣ ਕਰਵਾਇਆ ਗਿਆ।

ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) 12ਵੀਂ ਦੀ ਬੋਰਡ ਪ੍ਰੀਖਿਆ 2026 ਦਾ ਨਤੀਜਾ ਮੰਗਲਵਾਰ ਨੂੰ ਜਾਰੀ ਹੋ ਸਕਦਾ ਹੈ। ਡਿਜੀਲਾਕਰ ’ਤੇ ਨਤੀਜੇ ਨੂੰ ਲੈ ਕੇ ਰਿਜ਼ਲਟ ਕਮਿੰਗ ਸੂਨ (ਨਤੀਜਾ ਜਲਦ ਆ ਰਿਹਾ ਹੈ) ਸੁਨੇਹਾ ਦਿਖਾਈ ਦੇਣ ਤੋਂ ਬਾਅਦ ਨਤੀਜਾ 12 ਮਈ ਦੀ ਦੁਪਹਿਰ ਕਿਸੇ ਵੀ ਸਮੇਂ ਜਾਰੀ ਕੀਤਾ ਜਾ ਸਕਦਾ ਹੈ। ਦੇਸ਼ਭਰ ਦੇ ਲੱਖਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਤੀਜੇ ਦੀ ਉਡੀਕ ਹੈ। ਸੀਬੀਐੱਸਈ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਨਤੀਜਾ ਜਾਰੀ ਕਰਨ ਨੂੰ ਲੈ ਕੇ ਤਿਆਰੀਆਂ ਆਖ਼ਰੀ ਪੜਾਅ ’ਚ ਪੁੱਜ ਚੁੱਕੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕੁਝ ਵਿਸ਼ਿਆਂ ਦੀਆਂ ਕਾਪੀਆਂ ਦੀ ਜਾਂਚ ਦਾ ਕੰਮ ਬਾਕੀ ਸੀ, ਜਿਸ ਕਾਰਨ ਅਧਿਆਪਕਾਂ ਤੋਂ 11 ਮਈ ਦੀ ਰਾਤ ਤੱਕ ਮੁਲਾਂਕਣ ਕਰਵਾਇਆ ਗਿਆ।