- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੱਧਵਰਗੀ ਪਰਿਵਾਰਾਂ ’ਚ ਆਮ ਹੀ ਦੇਖਿਆ ਗਿਆ ਹੈ ਹੈ ਕਿ ਇੱਕੋ ਪਰਿਵਾਰ ਅੰਦਰ ਕੁਝ ਹਾਲਤਾਂ ’ਚ ਤਾਂ ਦੋ-ਦੋ ਬਿਜਨੈਸਮੈਨ ਜਾਂ ਪਤੀ ਪਤਨੀ ਨੌਕਰੀ ਪੇਸ਼ਾ ਹੁੰਦੇ ਹਨ। ਉਹ ਚੰਗਾ ਖਾਂਦੇ ਹੰਢਾਉਂਦੇ ਹੀ ਨਹੀਂ ਬਲਕਿ ਪੈਸਾ ਜੋੜਦੇ ਵੀ ਹਨ ਜਾਂ ਨਿਵੇਸ਼ ਵੀ ਕਰਦੇ ਹਨ ਪਰ ਇਸ ਦੇ ਬਾਵਜੂਦ ਉਹ ਉੱਚ ਇਛਾਵਾਂ ਦੀ ਪੂਰਤੀ ਲਈ ਤਰਲੋ-ਮੱਛੀ ਵੀ ਹੁੰਦੇ ਰਹਿੰਦੇ ਹਨ ਤੇ ਮਹਿੰਗਾਈ ਦੇ ਰੋਣੇ ਵੀ ਰੋਂਦੇ ਹਨ। ਜਿਹੜੇ ਪਰਿਵਾਰ ਹੋਟਲਾਂ ਰੈਸਟੋਰੈਂਟਾਂ ’ਚ ਜਾਂਦੇ ਹਨ ਜਾਂ ਆਨਲਾਈਨ ਖਾਣਾ-ਦਾਣਾ ਤੇ ਚੀਜ਼ਾਂ ਆਰਡਰ ਕਰਦੇ ਹਨ, ਉਹ ਕਿੱਥੋਂ ਦੇ ਗ਼ਰੀਬ ਹੋਏ?

ਮੱਧ ਸ਼੍ਰੇਣੀ ਲੋਕਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ। ਬਲਕਿ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਉਹ ਸਮੱਸਿਆਵਾਂ ’ਚ ਘਿਰੇ ਹੀ ਰਹਿੰਦੇ ਹਨ ਜਾਂ ਉਨ੍ਹਾਂ ਵੱਲੋਂ ਕੁਝ ਸਮੱਸਿਆਵਾਂ ਖ਼ੁਦ ਹੀ ਪੈਦਾ ਕੀਤੀਆਂ ਗਈਆਂ ਹੁੰਦੀਆਂ ਹਨ। ਜੇਕਰ ਤੁਹਾਡੇ ਬੱਚੇ ਚੰਗੇ ਸਕੂਲਾਂ ਕਾਲਜਾਂ ’ਚ ਵਿੱਦਿਆ ਹਾਸਲ ਕਰ ਰਹੇ ਹਨ ਤੇ ਸਾਰਿਆਂ ਲਈ ਲੋੜੀਂਦੀਆਂ ਸਹੂਲਤਾਂ ਉਪਲੱਬਧ ਹਨ ਤਾਂ ਫੇਰ ਦੱਸੋ ਕਿਹੜੀਆਂ ਸਮੱਸਿਆਵਾਂ ਤੇ ਕਾਹਦੇ ਰੋਣੇ? ਅਮੀਰਾਂ ਜਾਂ ਧਨਾਢਾਂ ਨੂੰ ਕੀ ਮਸਲੇ ਦਰਪੇਸ਼ ਨਹੀਂ ਆਉਂਦੇ। ਗ਼ਰੀਬਾਂ ਦਾ ਮਸਲਾ ਤਾਂ ਗ਼ਰੀਬੀ ਹੈ ਜੋ ਆਪਣੇ ਆਪ ’ਚ ਹੀ ਇਕ ਮਸਲਾ ਹੈ ਪਰ ਇੱਥੇ ਮੱਧ ਸ਼੍ਰੇਣੀ ਦੀ ਥਾਹ ਪਾਉਣੀ ਹੋਵੇਗੀ। ਨਿਮਨ ਮੱਧ ਵਰਗ ਦੀਆਂ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ ਪਰ ਮੱਧਵਰਗ ਦੇ ਮਸਲੇ ਖ਼ਾਸ ਜਿਹੇ ਨਹੀਂ ਜਾਪਦੇ। ਮੰਨ ਲਵੋ ਇਕ ਮੱਧਵਰਗੀ ਵਪਾਰੀ, ਉਦਯੋਗਪਤੀ ਜਾਂ ਚੰਗਾ ਨੌਕਰੀਪੇਸ਼ਾ ਚੰਗਾ ਖਾਂਦਾ ਹੰਢਾਉਂਦਾ ਹੈ ਤੇ ਫੇਰ ਵੀ ਰੋਣ ਦੀ ਆਦਤ ਨਾ ਛੱਡੇ ਤਾਂ ਇਸ ਬਾਰੇ ਕੀ ਕਹਾਂਗੇ? ਮੱਧਵਰਗੀ ਪਰਿਵਾਰਾਂ ’ਚ ਆਮ ਹੀ ਦੇਖਿਆ ਗਿਆ ਹੈ ਹੈ ਕਿ ਇੱਕੋ ਪਰਿਵਾਰ ਅੰਦਰ ਕੁਝ ਹਾਲਤਾਂ ’ਚ ਤਾਂ ਦੋ-ਦੋ ਬਿਜਨੈਸਮੈਨ ਜਾਂ ਪਤੀ ਪਤਨੀ ਨੌਕਰੀ ਪੇਸ਼ਾ ਹੁੰਦੇ ਹਨ। ਉਹ ਚੰਗਾ ਖਾਂਦੇ ਹੰਢਾਉਂਦੇ ਹੀ ਨਹੀਂ ਬਲਕਿ ਪੈਸਾ ਜੋੜਦੇ ਵੀ ਹਨ ਜਾਂ ਨਿਵੇਸ਼ ਵੀ ਕਰਦੇ ਹਨ ਪਰ ਇਸ ਦੇ ਬਾਵਜੂਦ ਉਹ ਉੱਚ ਇਛਾਵਾਂ ਦੀ ਪੂਰਤੀ ਲਈ ਤਰਲੋ-ਮੱਛੀ ਵੀ ਹੁੰਦੇ ਰਹਿੰਦੇ ਹਨ ਤੇ ਮਹਿੰਗਾਈ ਦੇ ਰੋਣੇ ਵੀ ਰੋਂਦੇ ਹਨ। ਜਿਹੜੇ ਪਰਿਵਾਰ ਹੋਟਲਾਂ ਰੈਸਟੋਰੈਂਟਾਂ ’ਚ ਜਾਂਦੇ ਹਨ ਜਾਂ ਆਨਲਾਈਨ ਖਾਣਾ-ਦਾਣਾ ਤੇ ਚੀਜ਼ਾਂ ਆਰਡਰ ਕਰਦੇ ਹਨ, ਉਹ ਕਿੱਥੋਂ ਦੇ ਗ਼ਰੀਬ ਹੋਏ? ਵਪਾਰੀਆਂ ਦੀਆਂ ਕਥਿੱਤ ਹੇਰਾਫੇਰੀਆਂ ਤੇ ਸਰਕਾਰੀ ਮੁਲਾਜ਼ਮਾਂ ਦੀਆਂ ਰਿਸ਼ਵਤਾਂ ਤਾਂ ਦਰਕਿਨਾਰ। ਉਨ੍ਹਾਂ ਦੀ ਹਲਾਲ ਦੀ ਕਮਾਈ ਵੀ ਏਨੀ ਘੱਟ ਨਹੀਂ ਹੁੰਦੀ। ਉਨ੍ਹਾਂ ਕੋਲ ਲਗਭਗ ਸਾਰੀਆਂ ਅਜੋਕੀਆਂ ਸਹੂਲਤਾਂ ਵੀ ਮੌਜੂਦ ਹੁੰਦੀਆਂ ਹਨ। ਹਾਂ! ਜੇਕਰ ਕੋਈ ਅਯਾਸ਼ੀ ਕਰੇ ਤੇ ਜੂਏ ਦੇ ਲੇਖੇ ਆਪਣੀ ਦੌਲਤ ਲਾਉਂਦਾ ਰਹੇ ਤਾਂ ਉਸ ਬਾਰੇ ਤਾਂ ਚੁੱਪ ਹੀ ਭਲੀ ਹੋਵੇਗੀ। ਦਰਅਸਲ, ਅਸੀਂ ਉੱਪਰ ਵੱਲ ਵਧੇਰੇ ਦੇਖਦੇ ਹਾਂ, ਉਨ੍ਹਾਂ ਦੀ ਸਾਰ ਨਹੀਂ ਲੈਂਦੇ ਜੋ ਦੋ ਟੁੱਕੜ ਲਈ ਵੀ ਮੁਥਾਜ਼ ਹੁੰਦੇ ਹਨ। ਸਾਰੇ ਤਾਂ ਨਹੀਂ ਪਰ ਬਹੁਤੀ ਮੱਧ ਸ਼੍ਰੇਣੀ ਨਾਂਹ ਪੱਖੀ ਵਰਤਾਰੇ ਦੀ ਸ਼ਿਕਾਰ ਹੈ। ਅਖੌਤੀ ਦਿਖਾਵਿਆਂ ਤੇ ਫਿਜ਼ੂਲ ਖ਼ਰਚੀ ’ਤੇ ਜੇਕਰ ਕੁਝ ਰੋਕ ਲਗਾਵੇ ਤਾਂ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਉਹ ਬੇਹਤਰ ਢੰਗ ਦੀ ਜ਼ਿੰਦਗੀ ਜੀਵੇਗੀ। ਸਿਆਸਤਾਂ ਤੇ ਪਖੰਡਾਂ ਤੋਂ ਕਿਨਾਰਾ ਕਰਦਿਆਂ ਉਹ ਅਖੌਤੀ ਰੋਣਾ ਵੀ ਭੁੱਲ ਜਾਵੇਗੀ ਤੇ ਉਨ੍ਹਾਂ ਨੂੰ ਸਕੂਨ ਵੀ ਹਾਸਲ ਹੋਵੇਗਾ।
-ਸੁਖਮਿੰਦਰ ਸੇਖੋਂ, ਪਟਿਆਲਾ, ਸੰਪਰਕ : 98145-07693