- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਖਾਂ ਮੱਚਦੀਆਂ ਹਨ, ਪਸੂ ਪੰਛੀਆਂ ਦੀਆਂ ਪ੍ਰਜਾਤੀਆਂ ਸਮੇਤ ਮਨੁੱਖਤਾ ਲਈ ਭਵਿੱਖ ਚੰਗਾ ਨਹੀਂ ਜਾਪ ਰਿਹਾ। ਸਾਡੇ ਦਰਿਆ ਗੰਦੇ ਪਾਣੀ ਦੇ ਸਰੋਤ ਬਣ ਚੁੱਕੇ ਹਨ। ਗੰਗਾ ਵਰਗੀ ਪਵਿੱਤਰ ਨਦੀ ’ਚ, ਵੱਡੇ ਵੱਡੇ ਹੋਟਲਾਂ ਅਤੇ ਸ਼ਹਿਰਾਂ ਦੀ ਸੀਵਰੇਜ ਦਾ ਪਾਣੀ ਸੁੱਟਿਆ ਜਾ ਰਿਹਾ ਹੈ। ਅੱਜ ਪਿੰਡਾਂ ਦੇ ਛੱਪੜ ਸੀਵਰੇਜ ਵਾਲੇ ਗੰਦੇ ਪਾਣੀ ਦੇ ਸਰੋਤ ਬਣ ਚੁੱਕੇ ਹਨ। ਧੜਾਧੜ ਲੱਗ ਰਹੀਆਂ ਫੈਕਟਰੀਆਂ, ਆਪਣਾ ਕੈਮੀਕਲਾਂ ਵਾਲਾ ਪਾਣੀ, ਵੱਡੇ ਬੋਰ ਕਰਕੇ ਧਰਤੀ ’ਚ ਸੁੱਟ ਰਹੀਆਂ ਹਨ।

ਹਰਸੰਤ ਸਿੰਘ ਢੀਂਡਸਾ
ਗੁਰਬਾਣੀ ’ਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਪੁਰਾਤਨ ਸਮਿਆਂ ਤੋਂ ਤਿੰਨੋਂ ਕੁਦਰਤੀ ਸੋਮੇ, ਇਤਿਹਾਸਕ ਮਹੱਤਤਾ ਰੱਖਦੇ ਰਹੇ ਹਨ ਪਰ ਵਰਤਮਾਨ ਸਮੇਂ ਮਨੁੱਖ ਇਨ੍ਹਾਂ ਨੂੰ ਪਲੀਤ ਕਰਨ ’ਤੇ ਤੁਲਿਆ ਹੋਇਆ ਹੈ। ਕਦੇ ਸਮਾਂ ਸੀ, ਕਿ ਲੋਕੀ ਹਵਾਵਾਂ ਦੇ ਰੁਖ਼ ਅਨੁਸਾਰ ਹੀ, ਆਪਣਾ ਜੀਵਨ ਜਿਉਂਦੇ ਸਨ। ਹਵਾ ਨੂੰ ਦੂਸ਼ਿਤ ਕਰਨਾ ਤਾਂ ਦੂਰ ਦੀ ਗੱਲ, ਲੋਕੀ ਹਵਾ ਦੇ ਉਲਟ ਸਫ਼ਰ ਵੀ ਨਹੀਂ ਕਰਦੇ ਸਨ। ਲੋਕਾਂ ਦੀਆਂ ਹਵਾ ਦੇ ਪੱਖੀ, ਬਹੁਤ ਸਾਰੀਆਂ ਧਾਰਨਾਵਾਂ ਹੁੰਦੀਆਂ ਸਨ। ਪੱਛਮ ਵੱਲੋਂ ਆਈ ਹਵਾ ਨੂੰ, ਲੋਕੀ ਬਹੁਤ ਚੰਗੀ ਮੰਨਦੇ, ਉਸ ਨੂੰ ਗਊ ਦੇ ਮੂੰਹ ’ਚੋਂ ਆਉਣ ਵਾਲੀ ਕਿਹਾ ਜਾਂਦਾ, ਫ਼ਸਲਾਂ ਲਈ ਵਧੀਆ ਹੁੰਦੀ ਸੀ। ਜੇਕਰ ਪੂਰਬ ਵੱਲ ਦੀ ਹਵਾ ਵਗਦੀ, ਤਾਂ ਲੋਕਾਂ ਨੂੰ ਮੀਹ ਪੈਣ ਦੀ ਆਸ ਬੱਝ ਜਾਂਦੀ ਸੀ ਪਰ ਅੱਜ ਦਾ ਮਨੁੱਖ ਸਾਰੀਆਂ ਧਾਰਨਾਵਾਂ ਤੋਂ ਦੂਰ ਚਲਾ ਗਿਆ ਹੈ। ਫੈਕਟਰੀਆਂ ਦੇ ਗੰਦੇ ਧੂੰਏਂ ਨਾਲ, ਕੈਮੀਕਲਾਂ ਦੀ ਗੈਸ, ਟਰੈਫਿਕ ’ਚ ਅਥਾਹ ਵਾਧਾ, ਪਰਾਲੀ ਨੂੰ ਲਗਾਈ ਜਾਂਦੀ ਅੱਗ ਦੇ ਨਾਲ ਅੱਜ ਹਵਾ ਦਾ ਪ੍ਰਦੂਸ਼ਣ ਹੱਦਾਂ ਬੰਨੇ ਟੱਪ ਗਿਆ ਹੈ। ਸ਼ਾਮ ਨੂੰ ਦਮੇ ਦੇ ਮਰੀਜ਼ਾਂ ਦੀ ਹਾਲਤ ਚਿੰਤਾਜਨਕ ਹੁੰਦੀ ਹੈ। ਅੱਖਾਂ ਮੱਚਦੀਆਂ ਹਨ, ਪਸੂ ਪੰਛੀਆਂ ਦੀਆਂ ਪ੍ਰਜਾਤੀਆਂ ਸਮੇਤ ਮਨੁੱਖਤਾ ਲਈ ਭਵਿੱਖ ਚੰਗਾ ਨਹੀਂ ਜਾਪ ਰਿਹਾ। ਸਾਡੇ ਦਰਿਆ ਗੰਦੇ ਪਾਣੀ ਦੇ ਸਰੋਤ ਬਣ ਚੁੱਕੇ ਹਨ। ਗੰਗਾ ਵਰਗੀ ਪਵਿੱਤਰ ਨਦੀ ’ਚ, ਵੱਡੇ ਵੱਡੇ ਹੋਟਲਾਂ ਅਤੇ ਸ਼ਹਿਰਾਂ ਦੀ ਸੀਵਰੇਜ ਦਾ ਪਾਣੀ ਸੁੱਟਿਆ ਜਾ ਰਿਹਾ ਹੈ। ਅੱਜ ਪਿੰਡਾਂ ਦੇ ਛੱਪੜ ਸੀਵਰੇਜ ਵਾਲੇ ਗੰਦੇ ਪਾਣੀ ਦੇ ਸਰੋਤ ਬਣ ਚੁੱਕੇ ਹਨ। ਧੜਾਧੜ ਲੱਗ ਰਹੀਆਂ ਫੈਕਟਰੀਆਂ, ਆਪਣਾ ਕੈਮੀਕਲਾਂ ਵਾਲਾ ਪਾਣੀ, ਵੱਡੇ ਬੋਰ ਕਰਕੇ ਧਰਤੀ ’ਚ ਸੁੱਟ ਰਹੀਆਂ ਹਨ। ਕਿਵੇਂ ਬਚਣਗੇ, ਮੇਰੇ ਪੰਜਾਬ ਦੇ ਲੋਕ, ਜਦੋਂ ਦਰਿਆਵਾਂ ਦੀਆਂ ਮੱਛੀਆਂ ਮਰ ਗਈਆਂ, ਜੀਵ ਜੰਤੂ ਖ਼ਤਮ ਹੋ ਗਏ। ਨਾਵਲਕਾਰ ਨਛੱਤਰ ਨੇ ਨਾਵਲ ਲਿਖਿਆ, ਕੈਂਸਰ ਟਰੇਨ, ਪੜ੍ਹ ਕੇ ਡਰ ਆਉਂਦਾ ਹੈ। ਕੀ ਅਸੀਂ ਇਹ ਤਰੱਕੀ ਕੀਤੀ, ਅੱਗ ਲੱਗੇ ਅਜਿਹੀ ਤਰੱਕੀ ਨੂੰ, ਜਿਹੜੀ ਮਨੁੱਖਤਾ ਨੂੰ ਹੀ ਖਾ ਗਈ। ਅੱਜ ਪੰਜਾਬ ਦੀ ਤਸਵੀਰ ਤੁਹਾਡੇ ਸਾਹਮਣੇ ਹੈ। ਅੱਜ ਦੇ ਹਾਬੜੇ ਮਨੁੱਖ ਨੇ ਧਰਤੀ ’ਤੇ ਕਬਜ਼ਾ ਕਰ ਲਿਆ। ਦਰਖਤ ਕੱਟ ਸੁੱਟੇ, ਜੰਗਲਾਂ ਦਾ ਖਾਤਮਾ ਹੋ ਗਿਆ, ਧਨ ਦੀ ਹੋੜ ਲਈ ਧਰਤੀ ਮਾਤਾ ਨੂੰ ਬੰਜਰ ਬਣਾ ਦਿੱਤਾ, ਜ਼ਹਿਰੀਲੇ ਪਦਾਰਥਾਂ ਦੇ ਨਾਲ ਧਰਤੀ ਦਾ ਉਪਜਾਊਪਣ ਖਤਮ ਕਰ ਦਿੱਤਾ। ਮਨੁੱਖ ਨੇ ਕੁਦਰਤ ਦੇ ਨਾਲ ਟੱਕਰ ਲੈ ਲਈ, ਰੱਬ ਨੂੰ ਟੱਪ ਸਮਝਣਾ ਸ਼ੁਰੂ ਕਰ ਦਿੱਤਾ। ਜਦੋਂ ਕੁਦਰਤ ਦੀ ਮਾਰ ਪੈਂਦੀ ਹੈ, ਫਿਰ ਰੱਬ ਅੱਗੇ ਅਰਦਾਸਾਂ ਸ਼ੁਰੂ ਹੋ ਜਾਂਦੀਆਂ ਹਨ। ਅੱਜ ਮਨੁੱਖ ਨੂੰ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ। (ਸੰਪਰਕ : 9878197000)