- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਸੀ ਸੰਵਾਦ ਬੰਦ ਹੋ ਜਾਂਦੇ ਹਨ। ਆਪਸੀ ਰਿਸ਼ਤਿਆਂ ਦੀ ਸਾਂਝ ਖ਼ਤਮ ਹੋ ਜਾਂਦੀ ਹੈ। ਕਈ ਵਾਰ ਤਾਂ ਨੌਬਤ ਲੜਾਈ-ਝਗੜੇ, ਪੰਚਾਇਤਾਂ ਹੋਣ ਅਤੇ ਅਦਾਲਤਾਂ ਤੱਕ ਪਹੁੰਚਣ ਦੀ ਵੀ ਆ ਜਾਂਦੀ ਹੈ। ਸਾਡੀ ਜ਼ਿੰਦਗੀ ਦੀ ਤ੍ਰਾਸਦੀ ਤਾਂ ਇਹ ਹੈ ਕਿ ਜ਼ਮੀਨ-ਜਾਇਦਾਦ ਦੀ ਵੰਡ ਸਮੇਂ ਮੰਨ ਵੀ ਉਨ੍ਹਾਂ ਦੇ ਹੀ ਵੰਡ ਹੁੰਦੇ ਹਨ, ਰਿਸ਼ਤਿਆਂ ਦੀ ਸਾਂਝ ਵੀ ਉਨ੍ਹਾਂ ਦੀ ਹੀ ਖ਼ਤਮ ਹੁੰਦੀ ਹੈ, ਲੜਾਈ ਝਗੜੇ ਵੀ ਉਨ੍ਹਾਂ ਦੇ ਹੀ ਹੁੰਦੇ ਹਨ, ਜਿਨ੍ਹਾਂ ਪਾਸ ਬਹੁਤ ਕੁਝ ਹੁੰਦਾ ਹੈ। ਜਿਨ੍ਹਾਂ ਪਾਸ ਜਿਆਦਾ ਜ਼ਮੀਨ-ਜਾਇਦਾਦ ਨਹੀਂ ਹੁੰਦੀ, ਉਹ ਆਪਸ ’ਚ ਬਹਿ ਕੇ, ਪ੍ਰੇਮ ਭਾਵ ਨਾਲ ਅੰਦਰ ਬਹਿ ਕੇ ਵੰਡ ਲੈਂਦੇ ਹਨ ।

ਪ੍ਰਿੰਸੀਪਲ ਵਿਜੈ ਕੁਮਾਰ
ਆਮ ਸੁੰਦਰ ਵਿਚਾਰ ਹੈ ਕਿ ਗੱਲੋ-ਗੱਲੀ ਸਾਨੂੰ ਦੁਨੀਆ ਭਰ ਦੇ ਧਰਮਾਂ ਤੇ ਗ੍ਰੰਥਾਂ ਦਾ ਗਿਆਨ ਹੈ ਪਰ ਜਦੋਂ ਉਨ੍ਹਾਂ ਧਰਮਾਂ ਤੇ ਗ੍ਰੰਥਾਂ ਦੇ ਗਿਆਨ ਨੂੰ ਆਪਣੀ ਜ਼ਿੰਦਗੀ ’ਚ ਅਮਲੀ ਰੂਪ ਦੇਣ ਦਾ ਵੇਲਾ ਆਉਂਦਾ ਹੈ ਤਾਂ ਅਸੀਂ ਸਭ ਕੁਝ ਵਿਸਾਰ ਦਿੰਦੇ ਹਾਂ। ਹਰ ਵਿਅਕਤੀ ਇਸ ਸੱਚਾਈ ਤੋਂ ਜਾਣੂ ਹੀ ਨਹੀਂ, ਸਗੋਂ ਆਪਣੇ ਮੂੰਹ ਤੋਂ ਇਹ ਕਹਿੰਦਾ ਨਹੀਂ ਥੱਕਦਾ ਕਿ ਬੰਦਾ ਨਾ ਕੁਝ ਨਾਲ ਲੈ ਕੇ ਆਇਆ ਹੈ ਤੇ ਨਾ ਹੀ ਦੁਨੀਆ ਤੋਂ ਜਾਣ ਵੇਲੇ ਉਸ ਦੇ ਨਾਲ ਜਾਵੇਗਾ। ਸਭ ਕੁਝ ਇੱਥੇ ਹੀ ਰਹਿ ਜਾਣਾ ਹੈ। ਇਹ ਧਨ-ਦੌਲਤ ਤੇ ਜ਼ਮੀਨ-ਜਾਇਦਾਦ ਕਿਸੇ ਦੇ ਨਾਲ ਨਹੀਂ ਜਾਂਦੇ ਪਰ ਮਨੁੱਖ ਇਹ ਸਾਰਾ ਕੁਝ ਉੱਪਰੋਂ ਉਪਰੋਂ ਹੀ ਸੋਚਦਾ ਹੈ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਇਹ ਧਨ-ਦੌਲਤ, ਜ਼ਮੀਨ-ਜਾਇਦਾਦ ਤੇ ਹੋਰ ਸਾਰਾ ਕੁਝ ਬੰਦੇ ਦੇ ਨਾਲ ਜਾਣਾ ਹੁੰਦਾ ਤਾਂ ਕੀ ਹਾਲਾਤ ਬਣਗੇ। ਮਨੁੱਖ ਨੂੰ ਮੌਤ ਉਦੋਂ ਹੀ ਸੱਚ ਲੱਗਦੀ ਹੈ, ਜਦੋਂ ਉਹ ਖ਼ੁਦ ਜਾਂ ਉਸ ਦਾ ਆਪਣਾ ਕੋਈ ਮਰਦਾ ਹੈ। ਮਨੁੱਖ ਦੇ ਮਨ ਦੀ ਹਾਲਤ ਸ਼ਮਸ਼ਾਨਘਾਟ ਤੋਂ ਬਾਹਰ ਨਿਕਲਦਿਆਂ ਹੀ ਬਦਲ ਜਾਂਦੀ ਹੈ। ਅੱਜ-ਕੱਲ੍ਹ ਲੋਕ ਅਫ਼ਸੋਸ ਕਰਨ ਘੱਟ, ਲੰਗਰ ਖਾਣ ਤੇ ਹਾਜ਼ਰੀ ਭਰਨ ਜ਼ਿਆਦਾ ਜਾਂਦੇ ਹਨ। ਇਕ ਅਫ਼ਸਰ ਨੇ ਸ਼ਮਸ਼ਾਨਘਾਟ ਲਈ ਆਈ ਸਰਕਾਰੀ ਗ੍ਰਾਂਟ ’ਚੋਂ ਪੈਸੇ ਖਾ ਲਏ। ਪਿੰਡ ਦੇ ਲੋਕਾਂ ਨੇ ਉਸ ਦੀ ਸ਼ਿਕਾਇਤ ਕਰ ਦਿੱਤੀ। ਜਾਂਚ ਕਰਨ ਆਏ ਅਧਿਕਾਰੀ ਨੇ ਉਸ ਅਫ਼ਸਰ ਨੂੰ ਪੁੱਛਿਆ, ਭਾਈ ਸਾਹਿਬ, ਤੁਸੀਂ ਸ਼ਮਸ਼ਾਨਘਾਟ ਤਾਂ ਛੱਡ ਲੈਂਦੇ। ਉਸ ਅਫ਼ਸਰ ਨੇ ਅੱਗੋਂ ਜਵਾਬ ਦਿੱਤਾ-ਸਰ, ਮੈਨੂੰ ਪਤਾ ਹੈ ਕਿ ਇਹ ਸ਼ਮਸ਼ਾਨਘਾਟ ਹੈ। ਮੈਂ ਵੀ ਚਾਹੁੰਦਾ ਸੀ ਕਿ ਮੈਂ ਇਮਾਨਦਾਰੀ ਨਾਲ ਕੰਮ ਕਰਾਂ ਪਰ ਮੇਰੇ ਉੱਪਰ ਵਾਲਿਆਂ ਨੇ ਮੈਨੂੰ ਇਮਾਨਦਾਰ ਨਹੀਂ ਰਹਿਣ ਦਿੱਤਾ। ਅੱਜ-ਕੱਲ੍ਹ ਬਹੁਤ ਘੱਟ ਅਜਿਹੇ ਪਰਿਵਾਰ ਹਨ, ਜਿਹੜੇ ਆਪਣੇ ਪਰਿਵਾਰ ਦੀ ਜ਼ਮੀਨ-ਜਾਇਦਾਦ ਦੀ ਵੰਡ ਆਪਸੀ ਸਹਿਮਤੀ, ਪ੍ਰੇਮ ਭਾਵ ਅਤੇ ਸਬਰ-ਸੰਤੋਖ ਨਾਲ ਕਰ ਲੈਂਦੇ ਹਨ। ਭਾਵੇਂ ਜਿੰਨੀ ਮਰਜੀ ਜ਼ਮੀਨ-ਜਾਇਦਾਦ ਆਪਣੇ ਹਿੱਸੇ ਆ ਜਾਵੇ ਪਰ ਫੇਰ ਵੀ ਕੋਈ ਵੀ ਸੰਤੁਸ਼ਟ ਨਹੀਂ ਹੁੰਦਾ। ਪਰਿਵਾਰ ਦੀ ਜ਼ਮੀਨ-ਜਾਇਦਾਦ ਵੰਡੇ ਜਾਣ ਤੋਂ ਬਾਅਦ ਸਾਰਿਆਂ ਦੇ ਮੰਨ ਵੰਡੇ ਜਾਂਦੇ ਹਨ। ਆਪਸੀ ਸੰਵਾਦ ਬੰਦ ਹੋ ਜਾਂਦੇ ਹਨ। ਆਪਸੀ ਰਿਸ਼ਤਿਆਂ ਦੀ ਸਾਂਝ ਖ਼ਤਮ ਹੋ ਜਾਂਦੀ ਹੈ। ਕਈ ਵਾਰ ਤਾਂ ਨੌਬਤ ਲੜਾਈ-ਝਗੜੇ, ਪੰਚਾਇਤਾਂ ਹੋਣ ਅਤੇ ਅਦਾਲਤਾਂ ਤੱਕ ਪਹੁੰਚਣ ਦੀ ਵੀ ਆ ਜਾਂਦੀ ਹੈ। ਸਾਡੀ ਜ਼ਿੰਦਗੀ ਦੀ ਤ੍ਰਾਸਦੀ ਤਾਂ ਇਹ ਹੈ ਕਿ ਜ਼ਮੀਨ-ਜਾਇਦਾਦ ਦੀ ਵੰਡ ਸਮੇਂ ਮੰਨ ਵੀ ਉਨ੍ਹਾਂ ਦੇ ਹੀ ਵੰਡ ਹੁੰਦੇ ਹਨ, ਰਿਸ਼ਤਿਆਂ ਦੀ ਸਾਂਝ ਵੀ ਉਨ੍ਹਾਂ ਦੀ ਹੀ ਖ਼ਤਮ ਹੁੰਦੀ ਹੈ, ਲੜਾਈ ਝਗੜੇ ਵੀ ਉਨ੍ਹਾਂ ਦੇ ਹੀ ਹੁੰਦੇ ਹਨ, ਜਿਨ੍ਹਾਂ ਪਾਸ ਬਹੁਤ ਕੁਝ ਹੁੰਦਾ ਹੈ। ਜਿਨ੍ਹਾਂ ਪਾਸ ਜਿਆਦਾ ਜ਼ਮੀਨ-ਜਾਇਦਾਦ ਨਹੀਂ ਹੁੰਦੀ, ਉਹ ਆਪਸ ’ਚ ਬਹਿ ਕੇ, ਪ੍ਰੇਮ ਭਾਵ ਨਾਲ ਅੰਦਰ ਬਹਿ ਕੇ ਵੰਡ ਲੈਂਦੇ ਹਨ । ਇਕ ਪਰਿਵਾਰ ਦੀ ਜ਼ਮੀਨ-ਜਾਇਦਾਦ ਦੀ ਵੰਡ ਦਾ ਮੁੱਕਦਮਾ ਅਦਾਲਤ ’ਚ ਪਹੁੰਚ ਗਿਆ। ਜੱਜ ਨੇ ਮੁੱਕਦਮਾ ਸੁਣਾਉਂਦੇ ਹੋਏ ਪਰਿਵਾਰ ਦੀ ਬੇਹੱਦ ਜ਼ਮੀਨ-ਜਾਇਦਾਦ ਦਾ ਰਿਕਾਰਡ ਵੇਖ ਕੇ ਪਰਿਵਾਰ ਦੇ ਮੈਂਬਰਾਂ ਨੂੰ ਕਿਹਾ, ਭਲਿਓ ਲੋਕੋ, ਐਨਾ ਕੁੱਝ ਹੋਣ ’ਤੇ ਵੀ ਤੁਹਾਨੂੰ ਸਬਰ ਨਹੀਂ, ਉਸ ਪ੍ਰਮਾਤਮਾ ਦਾ ਕੁੱਝ ਤਾਂ ਸ਼ੁਕਰ ਕਰੋ, ਉਨ੍ਹਾਂ ਵੱਲ ਵੇਖੋ, ਜਿਨ੍ਹਾਂ ਦਾ ਗੁਜ਼ਾਰਾ ਵੀ ਔਖੇ ਹੋ ਕੇ ਹੁੰਦਾ ਹੈ। ਘਰ ਜਾਓ, ਆਪਸ ’ਚ ਬਹਿ ਕੇ ਪ੍ਰੇਮ ਭਾਵ ਨਾਲ ਆਪਣਾ ਝਗੜਾ ਖ਼ਤਮ ਕਰ ਲਓ। ਜਾਇਦਾਦ ਮਨੁੱਖ ਨੂੰ ਕੇਵਲ ਅਮੀਰ ਬਣਾ ਸਕਦੀ ਹੈ, ਸਬਰ, ਸੰਤੋਖ ਅਤੇ ਸੰਸਕਾਰ ਇਨਸਾਨ ਬਣਾਉਂਦੇ ਹਨ। ਮਨੁੱਖ ਦੇ ਚੰਗੇ ਵਿਚਾਰ ਅਤੇ ਉਸ ਦਾ ਗਿਆਨ, ਉਦੋਂ ਹੀ ਸਾਰਥਕ ਹੁੰਦੇ ਹਨ, ਜਦੋਂ ਉਨ੍ਹਾਂ ਦਾ ਪ੍ਰਭਾਵ ਮਨੁੱਖ ਦੇ ਵਿਵਹਾਰ ’ਚ ਵੀ ਵਿਖਾਈ ਦੇਵੇ। ਸੰਜਮ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਹੈ, ਜੋ ਕਿ ਮਨ ’ਤੇ ਕਾਬੂ ਪਾਉਂਦਾ ਹੈ ਤੇ ਆਤਮਬਲ ਦਿੰਦਾ ਹੈ। ਗਿਆਨ ਤੋਂ ਜ਼ਿਆਦਾ ਕੀਮਤੀ ਮਨੁੱਖ ਦਾ ਵਿਵੇਕ ਹੁੰਦਾ ਹੈ, ਜੋ ਮਨੁੱਖ ਨੂੰ ਇਹ ਸਮਝਾਉਂਦਾ ਹੈ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਇਕ ਪਰਿਵਾਰ ਦੇ ਚਾਰ ਭਰਾਵਾਂ ’ਚੋਂ ਸਭ ਤੋਂ ਵੱਡੇ ਭਰਾ ਨੇ ਆਪਣੇ ਪਰਿਵਾਰ ਦੇ ਹਾਲਤਾਂ ਨੂੰ ਵੇਖ ਕੇ ਬਾਕੀ ਭਰਾਵਾਂ ਨੂੰ ਕਿਹਾ, ਭਰਾਵੋ, ਹੁਣ ਹੁਣ ਸਾਡੇ ਪਰਿਵਾਰ ਦੇ ਹਾਲਤ ਇਹ ਕਹਿ ਰਹੇ ਹਨ ਕਿ ਹੁਣ ਸਾਨੂੰ ਅੱਡ-ਅੱਡ ਹੋ ਜਾਣਾ ਚਾਹੀਦਾ ਹੈ। ਕਿਉਂਕਿ ਹੁਣ ਪਰਿਵਾਰ ਦਾ ਏਕਾ ਪਹਿਲਾਂ ਵਾਲਾ ਨਹੀਂ ਰਿਹਾ। ਉਸ ਨੇ ਆਪਣੀ ਬੌਧਿਕ ਸਮਰੱਥਾ ਨਾਲ ਸਾਰੇ ਭਰਾਵਾਂ ਨੂੰ ਆਪਣੀ ਧਨ-ਦੌਲਤ ਅਤੇ ਜ਼ਮੀਨ-ਜਾਇਦਾਦ ਦਾ ਹਿੱਸਾ ਵੰਡ ਕੇ ਕਿਹਾ ਕਿ ਜੇਕਰ ਕਿਸੇ ਨੂੰ ਘੱਟ ਲੱਗਦਾ ਤਾਂ ਦੱਸ ਦਿਓ। ਬਾਕੀ ਤਿੰਨ ਭਰਾਵਾਂ ਨੇ ਉਸ ਨੂੰ ਕਿਹਾ, ਭਰਾ ਜੀ, ਸਾਨੂੰ ਤੁਹਾਡਾ ਹਿੱਸਾ ਘੱਟ ਲੱਗਦਾ ਹੈ, ਅਸੀਂ ਤੁਹਾਨੂੰ ਆਪਣੇ ਹਿੱਸੇ ’ਚੋਂ ਦੇਣ ਲਈ ਤਿਆਰ ਹਾਂ। ਵੱਡੇ ਭਰਾ ਨੇ ਬਾਕੀ ਤਿੰਨ ਭਰਾਵਾਂ ਨੂੰ ਕਿਹਾ, ਭਰਾਵੋ, ਮੈਨੂੰ ਹਿੱਸਾ ਘੱਟ ਆ ਗਿਆ ਤਾਂ ਕੋਈ ਗੱਲ ਨਹੀਂ, ਜ਼ਮੀਨ ਜਾਇਦਾਦ ਫੇਰ ਵੀ ਬਣ ਜਾਣਗੇ, ਸਾਡੇ ਮਨ ਨਹੀਂ ਵੰਡਣੇ ਚਾਹੀਦੇ, ਸਾਡੇ ਰਿਸ਼ਤਿਆਂ ਦੀ ਸਾਂਝ ਬਣੀ ਰਹਿਣੀ ਚਾਹੀਦੀ ਹੈ। ਉਹ ਭਰਾ ਅੱਡ-ਅੱਡ ਹੋ ਕੇ ਵੀ ਇੱਕਠੇ ਹਨ। ਸਾਡੀ ਜ਼ਿੰਦਗੀ ’ਚੋ ਸਬਰ ਸੰਤੋਖ, ਸੰਸਕਾਰ ਤੇ ਵਿਵੇਕ ਖ਼ਤਮ ਹੋਣ ਕਾਰਨ ਹੀ ਸਾਡੇ ਮਾਂ-ਬਾਪ ਬਿਰਧ ਆਸ਼ਰਮਾਂ ’ਚ ਪਹੁੰਚ ਰਹੇ ਹਨ। ਸਾਡੇ ਮਕਾਨ ਕੋਠੀਆ ਬਣ ਕੇ ਵੱਡੇ ਹੋ ਰਹੇ ਹਨ ਪਰ ਮਨ ਵੰਡੇ ਜਾ ਰਹੇ ਹਨ। ਰਿਸ਼ਤਿਆਂ ਦੀ ਸਾਂਝ ਦਾ ਨਿੱਘ ਖ਼ਤਮ ਹੋ ਰਿਹਾ ਹੈ। ਆਪਣਿਆਂ ਨਾਲੋਂ ਆਂਢੀ-ਗੁਆਂਢੀ ਜ਼ਿਆਦਾ ਨੇੜੇ ਅਤੇ ਪਿਆਰੇ ਲੱਗ ਰਹੇ ਹਨ। ਰਾਵਣ ਕੋਲ ਗਿਆਨ ਤਾਂ ਸੀ ਪਰ ਉਸ ਕੋਲ ਵਿਵੇਕ ਨਹੀਂ ਸੀ, ਇਸੇ ਲਈ ਉਹ ਮਾਰਿਆ ਗਿਆ। ਮਹਾਂਭਾਰਤ ਦਾ ਵਿਧਰ ਮੰਤਰੀ ਹੁੰਦੇ ਹੋਏ ਵੀ ਆਪਣੇ ਵਿਵੇਕ ਤੇ ਗਿਆਨ ਕਾਰਨ ਹੀ ਆਪਣੇ ਰਾਜੇ ਧਰਿਤ ਰਾਸ਼ਟਰ ਨੂੰ ਸਮਝਾਉਂਦਾ ਸੀ। (ਸੰਪਰਕ : 98726 27136)