- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੇ ਵਿਕਾਸਸ਼ੀਲ ਦੇਸ਼ ਹੋਣ ਦੇ ਨਾਤੇ ਇੱਥੇ ਮੌਸਮ ਦੇ ਤੇਜ਼ੀ ਨਾਲ ਬਦਲਾਅ ਚੱਕਰ ਦਾ ਕਿਤੇ ਵੱਧ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅਸਰ ਕਿਸਾਨਾਂ ਤੇ ਗ਼ਰੀਬ ਜਨਤਾ ’ਤੇ ਸਭ ਤੋਂ ਵੱਧ ਦੇਖਣ ਨੂੰ ਮਿਲਦਾ ਹੈ। ਲੋਕ ਬੇਸ਼ੱਕ ਹੀ ਰੋਜ਼ਾਨਾ ਜੀਵਨ ਵਿਚ ਮੌਸਮ ਦੇ ਤੇਜ਼ੀ ਨਾਲ ਬਦਲਦੇ ਚੱਕਰ ਨੂੰ ਮਹਿਸੂਸ ਨਾ ਕਰ ਸਕਣ ਪਰ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਲੋਕਾਂ ਨੂੰ ਕੁਦਰਤ ਦੀ ਸੰਭਾਲ ਨੂੰ ਲੈ ਕੇ ਜਾਗਰੂਕ ਕਰੇ। ਉਸ ਨੂੰ ਲੋਕਾਂ ਨੂੰ ਇਹ ਵੀ ਸਮਝਾਉਣਾ ਹੋਵੇਗਾ ਕਿ ਕੁਦਰਤੀ ਸਾਧਨਾਂ ਦਾ ਮਨਮਰਜ਼ੀ ਨਾਲ ਸੋਸ਼ਣ ਤੇ ਉਪਭੋਗ ਪ੍ਰਦੂਸ਼ਣ ਵਧਾਉਣ ਦਾ ਕੰਮ ਕਰ ਰਿਹਾ ਹੈ।

.jpg)
ਸੰਜੇ ਗੁਪਤ
ਇਸ ਸਾਲ ਦੀ ਸ਼ੁਰੂਆਤ ’ਚ ਹੀ ਮੌਸਮ ਵਿਗਿਆਨੀਆਂ ਨੇ ਇਸ ਗੱਲ ਦਾ ਇਸ਼ਾਰਾ ਕਰ ਦਿੱਤਾ ਸੀ ਕਿ ਦੁਨੀਆ ਦਾ ਇਕ ਵੱਡਾ ਹਿੱਸਾ ਅਲ ਨੀਨੋ ਦੇ ਪ੍ਰਭਾਵ ਹੇਠਾਂ ਆਵੇਗਾ। ਅਲ ਨੀਨੋ ਪ੍ਰਸ਼ਾਂਤ ਮਹਾਂਸਾਗਰ ਵਿਚ ਹੋਣ ਵਾਲੀ ਇਕ ਕੁਦਰਤੀ ਜਲਵਾਯੂ ਘਟਨਾ ਹੈ। ਇਸ ਨਾਲ ਲਗਪਗ ਪੂਰੀ ਦੁਨੀਆ ਦਾ ਮੌਸਮ ਪ੍ਰਭਾਵਿਤ ਹੁੰਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਅਲ ਨੀਨੋ ਦਾ ਪ੍ਰਭਾਵ ਅਗਲੇ ਸਾਲ ਦੇ ਸ਼ੁਰੂ ਤੱਕ ਰਹਿ ਸਕਦਾ ਹੈ। ਕਿਉਂਕਿ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ, ਇਸ ਲਈ ਅਲ ਨੀਨੋ ਦਾ ਅਸਰ ਵੀ ਕਿਤੇ ਨਾ ਕਿਤੇ ਵੱਧ ਹੁੰਦਾ ਜਾ ਰਿਹਾ ਹੈ।
ਇਸ ਦੇ ਅਸਰ ਨਾਲ ਕਿਤੇ ਜ਼ਿਆਦਾ ਗਰਮੀ ਪੈਂਦੀ ਹੈ ਤਾਂ ਕਿਤੇ ਜ਼ਿਆਦਾ ਠੰਢ। ਇਸ ਤਰ੍ਹਾਂ ਕਿਤੇ ਘੱਟ ਮੀਂਹ ਤੇ ਸੋਕਾ ਪੈਂਦਾ ਹੈ ਤੇ ਕਿਸੇ ਲੋੜ ਤੋਂ ਵੱਧ ਮੀਂਹ ਪੈਣ ਦੇ ਹਾਲਾਤ ਬਣ ਜਾਂਦੇ ਹਨ। ਜਿਸ ਤਰ੍ਹਾਂ ਦਾ ਸ਼ੱਕ ਸੀ, ਅਲ ਨੀਨੋ ਦਾ ਅਸਰ ਵੀ ਪੂਰੇ ਭਾਰਤ ’ਤੇ ਉਸੇ ਤਰ੍ਹਾਂ ਪੈ ਰਿਹਾ ਹੈ। ਦੇਸ਼ ਦੇ ਕਈ ਖੇਤਰਾਂ ਵਿਚ ਸੋਕਾ ਪਿਆ ਹੈ ਤੇ ਕਿਤੇ ਜ਼ਿਆਦਾ ਮੀਂਹ ਪਿਆ ਹੈ। ਭਾਰਤ ਦੀ ਖੇਤੀਬਾੜੀ ਜ਼ਿਆਦਾਤਰ ਮੌਸਮੀ ਹਾਲਾਤਾਂ ’ਤੇ ਨਿਰਭਰ ਹੈ। ਖੇਤੀ ਭਾਰਤੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ। ਉਂਜ ਤਾਂ ਭਾਰਤ ਦੀ ਜੀਡੀਪੀ ਵਿਚ ਖੇਤੀ ਤੇ ਇਸ ਨਾਲ ਸਬੰਧਤ ਖੇਤਰਾਂ ਦੀ ਹਿੱਸੇਦਾਰੀ 15-18 ਫ਼ੀਸਦ ਦੇ ਦਰਮਿਆਨ ਹੈ ਪਰ ਇਸ ’ਤੇ ਦੇਸ਼ ਦੀ ਲਗਪਗ 50 ਫ਼ੀਸਦ ਅਬਾਦੀ ਨਿਰਭਰ ਹੈ। ਮੀਂਹ ਘੱਟ ਜਾਂ ਜ਼ਿਆਦਾ ਪੈਣ ਨਾਲ ਜੋ ਸਮੱਸਿਆਵਾਂ ਆਉਂਦੀਆਂ ਹਨ, ਉਹ ਫ਼ਸਲਾਂ ਦੇ ਨੁਕਸਾਨ ਦਾ ਕਾਰਨ ਬਣਦੀਆਂ ਹਨ। ਇਸ ਦਾ ਬੁਰਾ ਪ੍ਰਭਾਵ ਦੇਸ਼ ਦੇ ਅਰਥਚਾਰੇ ’ਤੇ ਪੈਂਦਾ ਹੈ। ਇਸ ਵਾਰ 12 ਫ਼ੀਸਦ ਬਰਸਾਤ ਘੱਟ ਹੋਈ ਹੈ। ਪਿਛਲੇ 25 ਸਾਲਾਂ ਵਿਚ ਇਹ ਚੌਥੀ ਵਾਰ ਹੈ, ਜਦੋਂ ਇੰਨੀ ਘੱਟ ਵਰਖਾ ਹੋਈ ਹੈ, ਪਰ ਇਸ ਦੇ ਨਾਲ ਦੇਸ਼ ਦੇ ਕੁਝ ਹਿੱਸਿਆਂ ਵਿਚ ਜ਼ਰੂਰਤ ਤੋਂ ਵੱਧ ਮੀਂਹ ਪਿਆ ਹੈ। ਬੀਤੇ ਦਿਨੀਂ ਬੰਗਾਲ ਦੀ ਖਾੜੀ ਵਿਚ ਬਣੇ ਦਬਾਅ ਦੇ ਕਾਰਨ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਘੱਟ ਸਮੇਂ ਵਿਚ ਲੋੜ ਤੋਂ ਵੱਧ ਮੀਂਹ ਪਿਆ ਹੈ।
ਇਸ ਨਾਲ ਕਈ ਥਾਵਾਂ ’ਤੇ ਹੜ੍ਹ ਆ ਗਿਆ ਤੇ ਫ਼ਸਲਾਂ ਦਾ ਨੁਕਸਾਨ ਹੋਣ ਦੇ ਨਾਲ ਨਾਲ ਅਨੇਕਾਂ ਲੋਕਾਂ ਦੀ ਜਾਨ ਵੀ ਗਈ ਹੈ। ਪਹਾੜੀ ਸੂਬਿਆਂ ਵਿਚ ਵੀ ਮੀਂਹ ਦੀ ਬਹੁਤਾਤ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕੀਤੀਆਂ ਹਨ। ਇਸ ਤੋਂ ਪਹਿਲਾਂ ਤਿੱਬਤ ਵਿਚ ਗਲੇਸ਼ੀਅਰ ਫਟਣ ਨਾਲ ਨੇਪਾਲ ਵਿਚ ਬਹੁਤ ਜ਼ਿਆਦਾ ਮੀਂਹ ਪਿਆ ਸੀ, ਜਿਸ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ। ਤੇਜ਼ੀ ਨਾਲ ਬਦਲਦੇ ਮੌਸਮ ਦਾ ਚੱਕਰ ਸਮੁੱਚੇ ਸੰਸਾਰ ਦੇ ਵਾਤਾਵਰਨ ਨੂੰ ਪ੍ਰਭਾਵਿਤ ਕਰ ਰਿਹਾ ਹੈ•। ਭਾਰਤ ਸਣੇ ਦੁਨੀਆ ਦੇ ਤਮਾਮ ਦੇਸ਼ਾਂ ਦੇ ਆਮ ਲੋਕ ਮੌਸਮ ਵਿਚ ਅਣਕਿਆਸੇ ਬਦਲਾਅ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਣ ਤੋਂ ਖੁੰਝ ਰਹੇ ਹਨ।
ਸਮੱਸਿਆ ਇਹ ਹੈ ਕਿ ਜੋ ਲੋਕ ਇਸ ਦੇ ਕਾਰਨਾਂ ਨੂੰ ਸਮਝਦੇ ਹਨ, ਉਹ ਵੀ ਵਾਤਾਵਰਨ ਨੂੰ ਦੂਸ਼ਿਤ ਕਰਨ ਦੇ ਨਾਲ ਕੁਦਰਤ ਦਾ ਅੰਨ੍ਹੇਵਾਹ ਨੁਕਸਾਨ ਕਰ ਰਹੇ ਹਨ। ਕੁਦਰਤੀ ਸਾਧਨਾਂ ਦਾ ਮਨਮਰਜ਼ੀ ਨਾਲ ਨੁਕਸਾਨ ਲਗਪਗ 40-50 ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਜਦੋਂ ਉਦਯੋਗੀਕਰਨ ਆਪਣੇ ਪੂਰੇ ਜ਼ੋਰ ’ਤੇ ਸੀ ਤੇ ਜਦੋਂ ਪ੍ਰਦੂਸ਼ਣ ਰੋਧੀ ਤਕਨੀਕ ਵਿਕਸਿਤ ਨਹੀਂ ਹੋ ਸਕੀ ਸੀ।
ਪਹਿਲਾਂ ਮੌਸਮ ਵਿਗਿਆਨੀਆਂ ਨੂੰ ਕੁਦਰਤੀ ਸਾਧਨਾਂ ਦੇ ਮਨਮਰਜ਼ੀ ਨਾਲ ਹੁੰਦੇ ਨੁਕਸਾਨ ਨੂੰ ਲੈ ਕੇ ਇਸ ਦਾ ਅੰਦਾਜ਼ਾ ਨਹੀਂ ਸੀ ਕਿ ਇਸ ਦਾ ਅੱਗੇ ਚੱਲ ਕੇ ਵਾਤਾਵਰਨ ’ਤੇ ਕਿਸ ਤਰੀਕੇ ਦਾ ਅਸਰ ਪਵੇਗਾ। ਇਸ ਦੇ ਕਾਰਨ ਵਿਕਸਿਤ ਦੇਸ਼ਾਂ ਨੇ ਕੁਦਰਤੀ ਸਾਧਨਾਂ ਦਾ ਨੁਕਸਾਨ ਕਰਨਾ ਜਾਰੀ ਰੱਖਿਆ ਤੇ ਅੱਜ ਜਦੋਂ ਉਹ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਹੋ ਚੁੱਕੇ ਹਨ, ਉਦੋਂ ਵੀ ਅਜਿਹਾ ਕਰਨ ਵਿਚ ਲੱਗੇ ਹੋਏ ਹਨ। ਇਹ ਉਦੋ ਹੈ, ਜਦੋਂ ਉਨ੍ਹਾਂ ਦੇ ਮੌਸਮ ਵਿਗਿਆਨੀਆਂ ਨੇ ਕਾਫੀ ਸਮਾਂ ਪਹਿਲਾਂ ਇਸ ਬਾਰੇ ਚੌਕਸ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਸੰਭਲ ਜਾਓ, ਨਹੀਂ ਤਾਂ ਗੰਭੀਰ ਸੰਕਟ ਦਰਵਾਜ਼ੇ ’ਤੇ ਕਿਸੇ ਵੀ ਵੇਲੇ ਦਸਤਕ ਦੇ ਸਕਦਾ ਹੈ। ਉਹ ਇਹ ਵੀ ਦੱਸ ਰਹੇ ਸਨ ਕਿ ਕੁਦਰਤੀ ਸਾਧਨਾਂ ਦਾ ਆਪਣੀ ਮਰਜ਼ੀ ਦੇ ਲਿਹਾਜ਼ ਨਾਲ ਨੁਕਸਾਨ ਧਰਤੀ ਦਾ ਤਾਪਮਾਨ ਵਧਾ ਰਿਹਾ ਹੈ।
ਪਿਛਲੇ ਕੁਝ ਸਾਲਾਂ ਤੋਂ ਧਰਤੀ ਦੇ ਵਧਦੇ ਤਾਪਮਾਨ ਨੂੰ ਰੋਕਣ ਲਈ ਜਲਵਾਯੂ ਸੰਮੇਲਨ ਹੋ ਰਹੇ ਹਨ ਕੇ ਉਨ੍ਹਾਂ ਵਿਚ ਵਾਤਾਵਰਨ ਨੂੰ ਬਚਾਉਣ ਦੇ ਉਪਾਵਾਂ ’ਤੇ ਸਹਿਮਤੀ ਬਣ ਰਹੀ ਹੈ ਪਰ ਉਨ੍ਹਾਂ ’ਤੇ ਅਮਲ ਨਹੀਂ ਹੋ ਰਿਹਾ ਹੈ। ਜੇਕਰ ਹੋ ਵੀ ਰਿਹਾ ਹੈ ਤਾਂ ਉਨ੍ਹਾਂ ’ਤੇ ਅੱਧੇ ਅਧੂਰੇ ਢੰਗ ਨਾਲ ਹੀ ਇਸ ਨੂੰ ਮੰਨਿਆ ਜਾ ਰਿਹਾ ਹੈ। ਅਮਰੀਕਾ ਖ਼ਾਸ ਤੌਰ ’ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਨੂੰ ਤਿਆਰ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਜਲਵਾਯੂ ਬਦਲਾਅ ਨੂੰ ਨਕਾਰਦੇ ਹਨ। ਉਨ੍ਹਾਂ ਦੇ ਕਾਰਨ ਅਮਰੀਕਾ ਨੇ ਫਰਵਰੀ 2027 ’ਚ ਸੰਯੁਕਤ ਰਾਸ਼ਟਰ ਜਲਵਾਯੂ ਬਦਲਾਅ ਫ੍ਰੇਮਵਰਕ ਕਨਵੇਂਸ਼ਨ ਤੋਂ ਪੂਰੀ ਤਰ੍ਹਾਂ ਨਾਲ ਬਾਹਰ ਰਹਿਣ ਦਾ ਐਲਾਨ ਕੀਤਾ ਹੈ। ਪਿਛਲੇ ਕੁਝ ਸਾਲਾਂ ਵਿਚ ਚੀਨ ਨੇ ਆਪਣੇ ਆਪ ਨੂੰ ਵਿਕਸਿਤ ਕਰਨ ਦੀ ਕੜੀ ਵਿਚ ਕੁਦਰਤੀ ਸਾਧਨਾਂ ਦਾ ਮਨਮਰਜ਼ੀ ਨਾਲ ਨੁਕਸਾਨ ਕੀਤਾ ਹੈ ਤੇ ਹਾਲੇ ਵੀ ਉਹ ਇਸੇ ਵਿਚ ਲੱਗਿਆ ਹੋਇਆ ਹੈ। ਵਿਕਸਿਤ ਦੇਸ਼ ਇਹ ਚਾਹੁੰਦੇ ਹਨ ਕਿ ਵਿਕਾਸਸ਼ੀਲ ਦੇਸ਼ ਆਪਣੇ ਵਿਕਾਸ ਨੂੰ ਅਣਦੇਖਿਆ ਕਰ ਕੇ ਜਲਵਾਯੂ ਪਰਿਵਰਤਨ ਦੇ ਉਪਾਅ ਕਰਨ, ਪਰ ਉਹ ਇਨ੍ਹਾਂ ਦੇਸ਼ਾਂ ਨੂੰ ਉਹ ਤਕਨੀਕ ਦੇਣ ਨੂੰ ਤਿਆਰ ਨਹੀਂ, ਜਿਸ ਨਾਲ ਧਰਤੀ ਦੇ ਤਾਪਮਾਨ ਨੂੰ ਵਧਾਉਣ ਵਾਲੇ ਕਾਰਨਾਂ ਦਾ ਨਿਵਾਰਨ ਕੀਤਾ ਜਾ ਸਕੇ। ਇਸ ਸਭ ਦੇ ਨਤੀਜੇ ਵਿਚ ਹੀ ਮੌਸਮ ਵਿਚ ਅਣਕਿਆਸੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਭਾਰਤ ਵਿਸ਼ਵ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਚੁੱਕਾ ਹੈ।
ਭਾਰਤ ਦੇ ਵਿਕਾਸਸ਼ੀਲ ਦੇਸ਼ ਹੋਣ ਦੇ ਨਾਤੇ ਇੱਥੇ ਮੌਸਮ ਦੇ ਤੇਜ਼ੀ ਨਾਲ ਬਦਲਾਅ ਚੱਕਰ ਦਾ ਕਿਤੇ ਵੱਧ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅਸਰ ਕਿਸਾਨਾਂ ਤੇ ਗ਼ਰੀਬ ਜਨਤਾ ’ਤੇ ਸਭ ਤੋਂ ਵੱਧ ਦੇਖਣ ਨੂੰ ਮਿਲਦਾ ਹੈ। ਲੋਕ ਬੇਸ਼ੱਕ ਹੀ ਰੋਜ਼ਾਨਾ ਜੀਵਨ ਵਿਚ ਮੌਸਮ ਦੇ ਤੇਜ਼ੀ ਨਾਲ ਬਦਲਦੇ ਚੱਕਰ ਨੂੰ ਮਹਿਸੂਸ ਨਾ ਕਰ ਸਕਣ ਪਰ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਲੋਕਾਂ ਨੂੰ ਕੁਦਰਤ ਦੀ ਸੰਭਾਲ ਨੂੰ ਲੈ ਕੇ ਜਾਗਰੂਕ ਕਰੇ। ਉਸ ਨੂੰ ਲੋਕਾਂ ਨੂੰ ਇਹ ਵੀ ਸਮਝਾਉਣਾ ਹੋਵੇਗਾ ਕਿ ਕੁਦਰਤੀ ਸਾਧਨਾਂ ਦਾ ਮਨਮਰਜ਼ੀ ਨਾਲ ਸੋਸ਼ਣ ਤੇ ਉਪਭੋਗ ਪ੍ਰਦੂਸ਼ਣ ਵਧਾਉਣ ਦਾ ਕੰਮ ਕਰ ਰਿਹਾ ਹੈ। ਜਿੱਥੇ ਕੇਂਦਰ ਸਰਕਾਰ ਤੋਂ ਲੈ ਕੇ ਸੂਬਾ ਸਰਕਾਰਾਂ ਨੂੰ ਅਜਿਹੀਆਂ ਠੋਸ ਯੋਜਨਾਵਾਂ ਬਣਾਉਣੀਆਂ ਹੋਣਗੀਆਂ, ਜਿਸ ਨਾਲ ਪ੍ਰਦੂਸ਼ਣ ਦੀ ਰੋਕਥਾਮ ਹੋਵੇ, ਉੱਥੇ ਹੀ ਲੋਕਾਂ ਨੂੰ ਵੀ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਵਧ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਭਾਰਤ ਨੂੰ ਹੁਣ ਠੋਸ ਉਪਾਅ ਕਰਨੇ ਹੀ ਹੋਣਗੇ, ਕਿਉਂਕਿ ਉਨ੍ਹਾਂ ਦੇ ਅਮਲ ਵਿਚ ਦੇਰ ਹੋ ਚੁੱਕੀ ਹੈ।
ਧਿਆਨ ਰਹੇ ਕਿ ਕੁਝ ਅਧਿਐਨ ਇਹ ਕਹਿ ਰਹੇ ਹਨ ਕਿ ਜੇਕਰ ਠੰਢ ਵਿਚ ਹੋਣ ਵਾਲਾ ਪ੍ਰਦੂਸ਼ਣ ਘੱਟ ਨਹੀਂ ਹੁੰਦਾ ਤਾਂ ਫ਼ਸਲਾਂ ਦੀ ਪੈਦਾਵਾਰ ਘੱਟ ਹੋਣ ਦਾ ਖ਼ਦਸ਼ਾ ਹੈ। ਇਸ ਦਾ ਕਾਰਨ ਇਹ ਹੈ ਕਿ ਵੱਧ ਪ੍ਰਦੂਸ਼ਣ ਨਾਲ ਉੱਤਰ ਭਾਰਤ ਵਿਚ ਸੂਰਜ ਦੀ ਰੋਸ਼ਨੀ ਧਰਤੀ ’ਤੇ ਘੱਟ ਪਹੁੰਚਦੀ ਹੈ ਤੇ ਇਹ ਪੈਦਾਵਾਰ ’ਤੇ ਸਿੱਧਾ ਅਸਰ ਪਾਉਂਦੀ ਹੈ। ਜੋ ਪ੍ਰਦੂਸ਼ਣ ਬਰਸਾਤ ਤੋਂ ਬਾਅਦ ਆਉਂਦਾ ਹੈ, ਉਸ ਨੂੰ ਕੰਟਰੋਲ ਕਰਨ ਦੀ ਹੁਣ ਤਮਾਮ ਤਕਨੀਕ ਉਪਲੱਬਧ ਹੈ, ਫਿਰ ਵੀ ਬੇਧਿਆਨੀ ਵਿਚ ਉਸ ਦਾ ਸਮੁੱਚੇ ਰੂਪ ਵਿਚ ਇਸਤੇਮਾਲ ਨਹੀਂ ਹੋ ਰਿਹਾ ਹੈ। ਇਸ ਦਾ ਕਾਰਨ ਔਸਤ ਦੇਸ਼ਵਾਸੀਆਂ ਦਾ ਵਾਤਾਵਰਨ ਰਾਖੀ ਦੇ ਪ੍ਰਤੀ ਜਾਗਰੂਕ ਨਾ ਹੋਣਾ ਵੀ ਹੈ। ਇਸੇ ਕਾਰਨ ਕਿਤੇ ਫ਼ਸਲਾਂ ਦੀ ਰਹਿੰਦ-ਖੂੰਹਦ ਜਲਾਈ ਜਾਂਦੀ ਹੈ ਤੇ ਕਿਤੇ ਬਿਨਾਂ ਕਾਰਨ ਕੂੜੇ ਨੂੰ ਅੱਗ ਦੀ ਭੇਟ ਕਰ ਦਿੱਤਾ ਜਾਂਦਾ ਹੈ।
ਇਸੇ ਤਰ੍ਹਾਂ ਪੁਰਾਣੀਆਂ ਗੱਡੀਆਂ ਨੂੰ ਵੀ ਚਲਾਇਆ ਜਾ ਰਿਹਾ ਹੈ। ਬੇਸ਼ੱਕ ਹੀ ਉਨ੍ਹਾਂ ਕਰਕੇ ਕਿਸੇ ਵੀ ਪੱਧਰ ਦਾ ਪ੍ਰਦੂਸ਼ਣ ਕਿਉਂ ਨਾ ਫੈਲਦਾ ਹੋਵੇ। ਇਹ ਵੀ ਨਹੀਂ ਪਤਾ ਕਿ ਕਿੰਨੇ ਉਦਯੋਗਿਕ ਸਮੂਹ ਅਜਿਹੇ ਹਨ, ਜੋ ਜਾਣ ਬੁੱਝ ਕੇ ਹਵਾ, ਪਾਣੀ ਤੇ ਮਿੱਟੀ ਪ੍ਰਦੂਸ਼ਿਤ ਕਰ ਰਹੇ ਹਨ। ਉਹ ਪ੍ਰਦੂਸ਼ਣ ਰੋਕੂ ਤਕਨੀਕ ਅਪਨਾਉਣਾ ਹੀ ਨਹੀਂ ਚਾਹੁੰਦੇ, ਜਦਕਿ ਉਹ ਪਹਿਲਾਂ ਦੇ ਮੁਕਾਬਲੇ ਸਸਤੀ ਹੋ ਚੁੱਕੀ ਹੈ। ਜੇਕਰ ਸਰਕਾਰਾਂ ਦੇ ਨਾਲ ਸਮਾਜ ਵੀ ਵਾਤਾਵਰਨ ਦੀ ਰੱਖਿਆ ਨੂੰ ਲੈ ਕੇ ਜਾਗਰੂਕ ਨਹੀਂ ਹੈ ਤਾਂ ਜਲਵਾਯੂ ਪਰਿਵਰਤਨ ਨੂੰ ਰੋਕਣਾ ਤੇ ਉਸ ਦੇ ਮਾੜੇ ਪ੍ਰਭਾਵਾਂ ਤੋਂ ਨਵੀਂ ਪੀੜ੍ਹੀ ਨੂੰ ਬਚਾਉਣਾ ਸੌਖਾ ਕੰਮ ਨਹੀਂ ਹੋਵੇਗਾ।