- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਨੇ ਆਪਣੇ ਘਰ ਆਉਣ ਲਈ ਕਿਹਾ। ਕੁਝ ਦਿਨਾਂ ਬਾਅਦ ਅਸੀਂ ਆਪਣੇ ਲੜਕੇ ਨਾਲ ਉਨ੍ਹਾਂ ਦੇ ਘਰ ਗਏ। ਉਨ੍ਹਾਂ ਦਾ ਲੜਕਾ ਸੰਜੀਵ ਤਿਵਾੜੀ ਦਿਲ ਦੀ ਬੀਮਾਰੀ ਦੇ ਇਲਾਜ ਦਾ ਡਾਕਟਰ ਸੀ। ਮੇਰੀ ਇਕ ਆਰਟਿਲਰੀ ’ਚ ਸਟੈਂਟ ਪਿਆ ਹੋਇਆ ਹੈ। ਮੋਲੀਨ ਜੌਹਨ ਡੀਅਰ ਟਰੈਕਟਰਾਂ ਦੀ ਕੰਪਨੀ ਦਾ ਹੈਡਕੁਆਟਰ ਹੈ। ਉਸ ਨੂੰ ਕੁਆਡ ਸਿਟੀਜ਼ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਸ਼ਹਿਰ ਦੀ ਸਰਹੱਦ ਦੇ ਆਲੇ ਦੁਆਲੇ, ਰਾਕ ਇਜ਼ਲੈਂਡ, ਡੈਵਨਪੋਰਟ ਅਤੇ ਬੈਟਨ ਡੌਰਫਨਾਲ ਲੱਗਦੀ ਹੈ। ਮੈਂ ਦਿਲ ਦੀ ਬਿਮਾਰੀ ਤੋਂ ਪੀੜਤ ਹਾਂ।

ਦੁਨੀਆਂ ਰੰਗ ਬਿਰੰਗੀ ਹੈ। ਹਰ ਦੇਸ਼, ਕੌਮ, ਰਾਜ, ਖਿਤੇ ਤੇ ਇਲਾਕੇ ਦੇ ਆਪੋ ਆਪਣੇ ਸਭਿਆਚਾਰ ਅਨੁਸਾਰ ਵੱਖੋ-ਵੱਖਰੇ ਰੰਗ ਹਨ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਅਮਰੀਕਾ ’ਚ ਕੁਝ ਵੀ ਮੁਫ਼ਤ ਨਹੀਂ ਮਿਲਦਾ, ਪਰ ਮਿਹਨਤ ਦਾ ਮੁੱਲ ਜ਼ਰੂਰ ਮਿਲਦਾ ਹੈ। ਉਹ ਆਪਣੀ ਮਿਹਨਤ ਦਾ ਪੂਰਾ ਹੱਕ ਲੈਂਦੇ ਵੀ ਹਨ, ਮੁਫ਼ਤ ’ਚ ਨਾ ਕੁਝ ਦਿੰਦੇ ਹਨ ਤੇ ਨਾ ਹੀ ਲੈਂਦੇ ਹਨ। ਮੈਂ ਤੇ ਮੇਰੀ ਪਤਨੀ ਅਮਰੀਕਾ ਸਾਡੇ ਲੜਕੇ ਕੋਲ ਜਾਂਦੇ ਆਉਂਦੇ ਰਹਿੰਦੇ ਹਾਂ। ਇਸ ਸਮੇਂ ਦੌਰਾਨ ਮੇਰੇ ਤਿੰਨ ਵਾਰ ਦਸਤਾਰ ਕਰ ਕੇ ਤਜ਼ਰਬੇ ਅਜਿਹੇ ਹੋਏ ਹਨ, ਜਿਹੜੇ ਵਿਲੱਖਣ ਹਨ। ਸਾਲ 2011 ਦੀ ਗੱਲ ਹੈ ਕਿ ਮੈਂ ਆਪਣੇ ਲੜਕੇ ਕੋਲ ਅਮਰੀਕਾ ਦੇ ਇਲੀਨਾਏ ਰਾਜ ਦੇ ਮੋਲੀਨ ਸ਼ਹਿਰ ’ਚ ਗਿਆ ਹੋਇਆ ਸੀ। ਸ਼ਾਮ ਨੂੰ ‘ਬਲੈਕ ਹਾਕ ਕਾਲਜ’ ’ਚ ਸੈਰ ਕਰ ਰਹੇ ਸੀ। ਇਕ ਸ਼ਾਮ ਜਦੋਂ ਅਸੀਂ ਸੈਰ ਕਰਕੇ ਵਾਪਸ ਆਉਣ ਲੱਗੇ ਤਾਂ ਇਕ ਇਸਤਰੀ ਦੌੜਦੀ ਹੋਈ ਸਾਡੇ ਕੋਲ ਆ ਕੇ ਕਹਿਣ ਲੱਗੀ ਠਹਿਰ ਜਾਓ, ਮੇਰੇ ਪਿਤਾ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਉਹ ਬਜ਼ੁਰਗ ਆ ਕੇ ਮਿਲੇ ਤੇ ਪਤਾ ਲੱਗਿਆ ਉਹ ਵੀ ਪਟਿਆਲਾ ਤੋਂ ਹਨ। ਪੰਜਾਬੀ ਦੁਨੀਆਂ ਦੇ ਕਿਸੇ ਵੀ ਖਿੱਤੇ ’ਚ ਮਿਲ ਜਾਣ ਮੋਹ ਦੀਆਂ ਤੰਦਾਂ ਜੋੜ ਲੈਂਦੇ ਹਨ। ਉਨ੍ਹਾਂ ਨੇ ਆਪਣੇ ਘਰ ਆਉਣ ਲਈ ਕਿਹਾ। ਕੁਝ ਦਿਨਾਂ ਬਾਅਦ ਅਸੀਂ ਆਪਣੇ ਲੜਕੇ ਨਾਲ ਉਨ੍ਹਾਂ ਦੇ ਘਰ ਗਏ। ਉਨ੍ਹਾਂ ਦਾ ਲੜਕਾ ਸੰਜੀਵ ਤਿਵਾੜੀ ਦਿਲ ਦੀ ਬੀਮਾਰੀ ਦੇ ਇਲਾਜ ਦਾ ਡਾਕਟਰ ਸੀ। ਮੇਰੀ ਇਕ ਆਰਟਿਲਰੀ ’ਚ ਸਟੈਂਟ ਪਿਆ ਹੋਇਆ ਹੈ। ਮੋਲੀਨ ਜੌਹਨ ਡੀਅਰ ਟਰੈਕਟਰਾਂ ਦੀ ਕੰਪਨੀ ਦਾ ਹੈਡਕੁਆਟਰ ਹੈ। ਉਸ ਨੂੰ ਕੁਆਡ ਸਿਟੀਜ਼ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਸ਼ਹਿਰ ਦੀ ਸਰਹੱਦ ਦੇ ਆਲੇ ਦੁਆਲੇ, ਰਾਕ ਇਜ਼ਲੈਂਡ, ਡੈਵਨਪੋਰਟ ਅਤੇ ਬੈਟਨ ਡੌਰਫਨਾਲ ਲੱਗਦੀ ਹੈ। ਮੈਂ ਦਿਲ ਦੀ ਬਿਮਾਰੀ ਤੋਂ ਪੀੜਤ ਹਾਂ। ਇਕ ਰਾਤ ਮੈਨੂੰ ਸੁੱਤੇ ਪਏ ਨੂੰ ਤਰੇਲੀ ਆ ਗਈ, ਘਬਰਾਹਟ ਹੋਣ ਲੱਗੀ ਤੇ ਅਤਿਅੰਤ ਗਰਮੀ ਮਹਿਸੂਸ ਹੋਣ ਲੱਗੀ। ਸਵੇਰੇ ਮੈਂ ਆਪਣੇ ਬੇਟੇ ਨੂੰ ਰਾਤ ਵਾਲੀ ਗੱਲ ਦੱਸੀ ਤਾਂ ਉਸ ਨੇ ਕਿਹਾ ਉਸੇ ਵਕਤ ਦੱਸਣਾ ਸੀ ਤਾਂ ਜੋ ਹਸਪਤਾਲ ਚੈੱਕਅਪ ਕਰਵਾ ਲੈਂਦੇ। ਉਹ ਮੈਨੂੰ ‘ਯੁਨਿਟੀ ਪੁਆਇੰਟ ਹੈਲਥ ਟਰਿਨਟੀ ਹਸਪਤਾਲ’ ਲੈ ਗਏ। ਮੇਰਾ ਚੈੱਕਅਪ ਡਾ. ਸੰਜੀਵ ਤਿਵਾੜੀ ਨੇ ਕੀਤਾ। ਜਦੋਂ ਮੇਰਾ ਲੜਕਾ ਕਾਊਂਟਰ ’ਤੇ ਫ਼ੀਸ ਦੇਣ ਲਈ ਗਿਆ ਤਾਂ ਉਨ੍ਹਾਂ ਨੇ ਫ਼ੀਸ ਲੈਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਡਾਕਟਰ ਨੇ ਉਨ੍ਹਾਂ ਨੂੰ ਫ਼ੀਸ ਲੈਣ ਤੋਂ ਰੋਕ ਦਿੱਤਾ ਸੀ। ਇਸ ਵਾਰ ਅਸੀਂ 14 ਸਤੰਬਰ 2026 ਨੂੰ ਲਾਸ ਏਂਜਲਸ ਤੋਂ ਬਰਾਸਤਾ ਨਿਊਆਰਕ ਦਿੱਲੀ ਦੀ ਫਲਾਈਟ ਫੜੀ। ਨਿਊਆਰਕ ਤੋਂ ਜਹਾਜ਼ ਬਦਲਣਾ ਸੀ। ਬੋਰਡਿੰਗ ਤੋਂ ਪਹਿਲਾਂ ਗੇਟ ਦੇ ਸਾਹਮਣੇ ਬੈਠੇ ਸੀ। ਮੈਂ ਆਪਣੀ ਦਵਾਈ ਲੈਣੀ ਸੀ। ਮੈਂ ਸੋਚਿਆ ਗਰਮ-ਗਰਮ ਕੌਫੀ ਪੀ ਲੈਂਦੇ ਹਾਂ ਸ਼ਾਇਦ ਕਾਂਬਾ ਹੱਟ ਜਾਵੇ। ਮੈਂ ਕੌਫੀ ਲੈਣ ਲਈ 20 ਡਾਲਰ ਦਾ ਨੋਟ ਹੱਥ ’ਚ ਫੜ ਕੇ ਲਈ ਲਾਈਨ ’ਚ ਲੱਗ ਗਿਆ। ਮੇਰੀ ਵਾਰੀ ਆਈ ਤਾਂ ਮੈਂ ਇਕ ਕੱਪ ਕੌਫੀ ਲਈ ਕਿਹਾ, ਪਰ ਮੇਰੇ ਕੋਲ ਕਾਰਡ ਨਹੀਂ ਤਾਂ ਉਹ ਵਿਅਕਤੀ ਨੇ ਵੀ ਕੁਝ ਕਿਹਾ, ਪਰ ਮੈਨੂੰ ਉਸ ਦੀ ਗੱਲ ਸਮਝ ਨਾ ਲੱਗੀ, ਫਿਰ ਮੈਂ ਇਕ ਭਾਰਤੀ ਲੜਕੀ ਮੇਰੇ ਤੋਂ ਪਹਿਲਾਂ ਆਰਡਰ ਕਰ ਕੇ ਖੜ੍ਹੀ ਸੀ, ਉਸ ਨੂੰ ਕਿਹਾ ਕਿ ਮੇਰੇ ਕੋਲ ਕਾਰਡ ਨਹੀਂ, ਇਹ ਵਿਅਕਤੀ ਪਤਾ ਨਹੀਂ ਕੀ ਕਹਿੰਦਾ ਹੈ। ਉਸ ਨੇ ਕਿਹਾ ਕਿ ਮੈਂ ਆਪਣੇ ਕਾਰਡ ਨਾਲ ਪੇਮੈਂਟ ਕਰ ਦਿੰਦੀ ਹਾਂ, ਪਰ ਉਸ ਕੌਫੀ ਵਾਲੇ ਨੇ ਕਿਹਾ ਕਿ ਮੈਂ ਪੈਸੇ ਨਹੀਂ ਲੈਣੇ।
-ਉਜਾਗਰ ਸਿੰਘ, ਸੰਪਰਕ : 94178 13072