- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਫੌਜ ਜਾਪਾਨ ਵਿਚ ਬਣਾਈ ਗਈ ਸੀ। ਇਸ ਦੀ ਸਥਾਪਨਾ ਟੋਕੀਓ ’ਚ ਇਕ ਭਾਰਤੀ ਇਨਕਲਾਬੀ ਨੇਤਾ ਰਾਸ਼ ਬਿਹਾਰੀ ਬੋਸ ਦੁਆਰਾ ਕੀਤੀ ਗਈ ਸੀ। ਬਾਅਦ ’ਚ ਉਸ ਨੂੰ 28 ਤੋਂ 30 ਮਾਰਚ ਤੱਕ ਇਕ ਕਾਨਫਰੰਸ ’ਚ ਸੱਦਾ ਦਿੱਤਾ ਗਿਆ ਸੀ ਤਾਂ ਜੋ ਉਹ ਆਜ਼ਾਦ ਹਿੰਦ ਫ਼ੌਜ ਦੇ ਗਠਨ ਸੰਬੰਧੀ ਆਪਣੇ ਵਿਚਾਰ ਪੇਸ਼ ਕਰ ਸਕਣ। ਜਾਪਾਨ ਨੇ ਆਜ਼ਾਦ ਹਿੰਦ ਫੌਜ ਦੇ ਗਠਨ ’ਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ। ਫੌਜ ’ਚ ਲਗਭਗ 8,500 ਸਿਪਾਹੀ ਸਨ।

ਨੇਤਾ ਜੀ ਸੁਭਾਸ਼ ਚੰਦਰ ਬੋਸ ਭਾਰਤ ਮਾਤਾ ਦੇ ਸੱਚੇ ਤੇ ਬਹਾਦਰ ਸਪੂਤ ਰਾਸ਼ਟਰੀ ਅੰਦੋਲਨ ਦੇ ਪ੍ਰਸਿੱਧ ਨੇਤਾ ਸਨ, ਉਨ੍ਹਾਂ ਨੇ 1939 ’ਚ ਮਹਾਤਮਾ ਗਾਂਧੀ ਨਾਲ ਵਿਚਾਰਾਂ ਦਾ ਮਤਭੇਦ ਹੋਣ ਕਰਕੇ ਕਾਂਗਰਸ ਛੱਡ ਦਿੱਤੀ, ਮਾਰਚ 1941 ’ਚ ਸੁਭਾਸ਼ ਚੰਦਰ ਬੋਸ ਭਾਰਤ ਤੋਂ ਚਲੇ ਗਏ ਤੇ 1943 ’ਚ (ਟੋਕਿਓ) ਜਪਾਨ ਪਹੁੰਚ ਗਏ, ਉਹਨਾਂ ਨੇ ਭਾਰਤ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦ ਕਰਵਾਉਣ ਲਈ ਆਜ਼ਾਦ ਫ਼ੌਜ ਦੀ ਸਥਾਪਨਾ ਕੀਤੀ, 21 ਅਕਤੂਬਰ, 1943 ਨੂੰ, ਆਜ਼ਾਦ ਹਿੰਦ ਫ਼ੌਜ ਦੇ ਸੁਪਰੀਮ ਕਮਾਂਡਰ ਵਜੋਂ, ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਭਾਰਤ ਦੀ ਪ੍ਰਾਂਤਕ ਸਰਕਾਰ ਬਣਾਈ। ਅੱਜ ਆਜ਼ਾਦ ਹਿੰਦ ਸਰਕਾਰ ਦੇ ਗਠਨ ਦੀ ਵਰ੍ਹੇਗੰਢ ਹੈ। ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੀ ਇਸ ਸਰਕਾਰ ਨੂੰ ਜਰਮਨੀ, ਜਾਪਾਨ, ਫਿਲੀਪੀਨਜ਼, ਕੋਰੀਆ, ਚੀਨ, ਇਟਲੀ, ਮੰਚੂਕੋ ਅਤੇ ਆਇਰਲੈਂਡ ਨੇ ਵੀ ਮਾਨਤਾ ਦਿੱਤੀ ਸੀ। ਹਾਲਾਂਕਿ, ਇਸ ਸਰਕਾਰ ਤੋਂ ਪਹਿਲਾਂ, ਆਜ਼ਾਦ ਹਿੰਦ ਫ਼ੌਜ ਸਭ ਤੋਂ ਪਹਿਲਾਂ 29 ਅਕਤੂਬਰ, 1915 ਨੂੰ ਅਫਗਾਨਿਸਤਾਨ ’ਚ ਰਾਜਾ ਮਹਿੰਦਰ ਪ੍ਰਤਾਪ ਸਿੰਘ ਦੁਆਰਾ ਬਣਾਈ ਗਈ ਸੀ ਤੇ ਬਾਅਦ ’ਚ ਬੋਸ ਨੂੰ ਸੌਂਪ ਦਿੱਤੀ ਗਈ ਸੀ। ਬੋਸ ਨੇ ਬਾਅਦ ’ਚ ਇਸ ਨੂੰ 21 ਅਕਤੂਬਰ, 1943 ਨੂੰ ਆਜ਼ਾਦ ਹਿੰਦ ਸਰਕਾਰ ਦੇ ਨਾਮ ਹੇਠ ਸਥਾਪਿਤ ਕੀਤਾ। ਬੋਸ ਨੇ ‘ਦਿੱਲੀ ਚਲੋ’, ‘ਤੁਸੀਂ ਮੈਨੂੰ ਖੂਨ ਦਿਉ ਮੈਂ ਤੁਹਾਨੂੰ ਆਜ਼ਾਦੀ ਦਵਾਂਗਾ’, ‘ਜੈ ਹਿੰਦ’ ਆਦਿ ਨਾਅਰੇ ਦਿੱਤੇ। ਆਜ਼ਾਦ ਹਿੰਦ ਫ਼ੌਜ, ਜਾਂ ਇੰਡੀਅਨ ਨੈਸ਼ਨਲ ਆਰਮੀ, ਇਕ ਹਥਿਆਰਬੰਦ ਫੋਰਸ ਸੀ, ਜੋ 1942 ’ਚ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਵਾਉਣ ਲਈ ਬਣਾਈ ਗਈ ਸੀ। ਇਹ ਫੌਜ ਜਾਪਾਨ ਵਿਚ ਬਣਾਈ ਗਈ ਸੀ। ਇਸ ਦੀ ਸਥਾਪਨਾ ਟੋਕੀਓ ’ਚ ਇਕ ਭਾਰਤੀ ਇਨਕਲਾਬੀ ਨੇਤਾ ਰਾਸ਼ ਬਿਹਾਰੀ ਬੋਸ ਦੁਆਰਾ ਕੀਤੀ ਗਈ ਸੀ। ਬਾਅਦ ’ਚ ਉਸ ਨੂੰ 28 ਤੋਂ 30 ਮਾਰਚ ਤੱਕ ਇਕ ਕਾਨਫਰੰਸ ’ਚ ਸੱਦਾ ਦਿੱਤਾ ਗਿਆ ਸੀ ਤਾਂ ਜੋ ਉਹ ਆਜ਼ਾਦ ਹਿੰਦ ਫ਼ੌਜ ਦੇ ਗਠਨ ਸੰਬੰਧੀ ਆਪਣੇ ਵਿਚਾਰ ਪੇਸ਼ ਕਰ ਸਕਣ। ਜਾਪਾਨ ਨੇ ਆਜ਼ਾਦ ਹਿੰਦ ਫੌਜ ਦੇ ਗਠਨ ’ਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ। ਫੌਜ ’ਚ ਲਗਭਗ 8,500 ਸਿਪਾਹੀ ਸਨ, ਜਿਨ੍ਹਾਂ ’ਚ ਕੈਪਟਨ ਲਕਸ਼ਮੀ ਸਵਾਮੀਨਾਥਨ ਦੀ ਅਗਵਾਈ ਵਾਲੀ ਇਕ ਮਹਿਲਾ ਯੂਨਿਟ ਵੀ ਸ਼ਾਮਲ ਸੀ। ਇਸ ’ਚ ਜਾਪਾਨੀਆਂ ਦੁਆਰਾ ਬੰਦੀ ਬਣਾਏ ਗਏ ਲੋਕ ਸ਼ਾਮਲ ਸਨ। ਬਾਅਦ ’ਚ, ਬਰਮਾ ਤੇ ਮਲਾਇਆ ’ਚ ਤਾਇਨਾਤ ਭਾਰਤੀ ਵਲੰਟੀਅਰਾਂ ਨੂੰ ਵੀ ਭਰਤੀ ਕੀਤਾ ਗਿਆ। ਵਿਦੇਸ਼ਾਂ ’ਚ ਰਹਿਣ ਵਾਲੇ ਲੋਕਾਂ ਨੇ ਵੀ ਇਸ ਫੌਜ ’ਚ ਹਿੱਸਾ ਲਿਆ। 19 ਮਾਰਚ, 1944 ਨੂੰ ਆਜ਼ਾਦ ਹਿੰਦ ਫੌਜ (ਭਾਰਤੀ ਰਾਸ਼ਟਰੀ ਫੌਜ) ਨੇ ਪਹਿਲੀ ਵਾਰ ਝੰਡਾ ਲਹਿਰਾਇਆ। 21 ਅਕਤੂਬਰ, 1943 ਨੂੰ ਸਿੰਗਾਪੁਰ ’ਚ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫ਼ੌਜ ਦੇ ਸੁਪਰੀਮ ਕਮਾਂਡਰ ਵਜੋਂ, ਆਜ਼ਾਦ ਭਾਰਤ ਦੀ ਇਕ ਅਸਥਾਈ ਸਰਕਾਰ ਬਣਾਈ, ਜਿਸ ਨੂੰ ਜਾਪਾਨ ਨੇ 23 ਅਕਤੂਬਰ, 1943 ਨੂੰ ਮਾਨਤਾ ਦੇ ਦਿੱਤੀ। ਬੋਸ ਆਜ਼ਾਦ ਹਿੰਦ ਸਰਕਾਰ ਦੇ ਪਹਿਲੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਵੀ ਸਨ। ਆਜ਼ਾਦ ਹਿੰਦ ਸਰਕਾਰ ਦੀ ਆਜ਼ਾਦ ਹਿੰਦ ਫੌਜ ਨੇ ਬਰਮੀ ਸਰਹੱਦ ’ਤੇ ਅੰਗਰੇਜ਼ਾਂ ਵਿਰੁੱਧ ਬਹਾਦਰੀ ਨਾਲ ਲੜਾਈ ਲੜੀ। ਇਸ ਸਰਕਾਰ ਨੂੰ ਜਰਮਨੀ, ਇਟਲੀ ਤੇ ਉਸ ਸਮੇਂ ਦੇ ਸਹਿਯੋਗੀਆਂ ਤੋਂ ਸਮਰਥਨ ਪ੍ਰਾਪਤ ਹੋਇਆ, ਜਿਸ ਨਾਲ ਭਾਰਤ ’ਚ ਬ੍ਰਿਟਿਸ਼ ਪੈਰ ਹਿੱਲਣੇ ਸ਼ੁਰੂ ਹੋ ਗਏ। ਇਹ ਸਰਕਾਰ 1940 ਦੇ ਦਹਾਕੇ ’ਚ ਭਾਰਤ ਤੋਂ ਬਾਹਰ ਬ੍ਰਿਟਿਸ਼ ਸ਼ਾਸਨ ਵਿਰੁੱਧ ਇਕ ਰਾਜਨੀਤਿਕ ਅੰਦੋਲਨ ਸੀ। ਇਸ ਸਰਕਾਰ ਦਾ ਆਪਣਾ ਡਾਕ ਟਿਕਟ ਅਤੇ ਝੰਡਾ ਸੀ, ਤਿਰੰਗਾ। ਰਾਸ਼ਟਰੀ ਗੀਤ, ਜਨ ਗਣ ਮਨ, ਅਪਣਾਇਆ ਗਿਆ ਸੀ। ਇਕ ਦੂਜੇ ਦਾ ਸਵਾਗਤ ਕਰਨ ਲਈ ‘ਜੈ ਹਿੰਦ’ ਦਾ ਨਾਅਰਾ ਵਰਤਿਆ ਜਾਂਦਾ ਸੀ। 21 ਮਾਰਚ 1944 ਨੂੰ ਆਜ਼ਾਦ ਹਿੰਦ ਸਰਕਾਰ ‘ਚਲੋ ਦਿੱਲੀ’ ਦੇ ਨਾਅਰੇ ਨਾਲ ਭਾਰਤ ਦੀ ਧਰਤੀ ’ਤੇ ਪਹੁੰਚੀ।
-ਅਵਨੀਸ਼ ਲੋਗੋਂਵਾਲ, ਬਰਨਾਲਾ, ਸੰਪਰਕ : 7888346465