- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਂ ਹਰ ਮਹੀਨੇ ਪੱਕੀ ਤਨਖ਼ਾਹ ਦੇ ਰੁਪਏ ਲੈ ਕੇ ਬਾਜ਼ਾਰ ’ਚ ਜਾਂਦਾ ਹੈ ਤਾਂ ਆਪਣੀ ਮਨਪਸੰਦ ਹਰ ਚੀਜ਼ ਖ਼ਰੀਦ ਸਕਦਾ ਹੈ, ਜਿਸ ਨਾਲ ਉਸ ਦੀ ਮਾਨਸਿਕ ਤਸੱਲੀ ਹੁੰਦੀ ਹੈ। ਜੇਕਰ ਸਰਕਾਰੀ ਮੁਲਾਜ਼ਮ ਸਿੱਧੇ ਰਾਹ ਸਹੀ ਸਲਾਮਤ ਚੱਲਦਾ ਰਹੇ ਤਾਂ ਉਸ ਦੀ ਜ਼ਿੰਦਗੀ ਵਧੀਆ ਬਸਰ ਹੋ ਜਾਂਦੀ ਹੈ ਅਤੇ ਜਦੋਂ ਉਹ ਦੁਸਰਿਆਂ ਵੱਲ ਦੇਖ ਕੇ ਮਹਿੰਗੇ ਮੋਬਾਈਲ, ਕਾਰਾਂ, ਪਲਾਟ ਤੇ ਕੋਠੀਆਂ ਦੇ ਚੱਕਰ ’ਚ ਫਸ ਜਾਂਦਾ ਹੈ ਤਾਂ ਜ਼ਿੰਦਗੀ ਪੁੱਠੇ ਗੋਤੇ ਵੀ ਖਵਾ ਦਿੰਦੀ ਹੈ। ਜਦੋਂ ਸਬਰ ਸੰਤੋਖ ਹੱਲ ਜਾਵੇ ਤਾਂ ਚੰਗੇ ਭਲੇ ਸੁਖੀ ਵਸਦੇ ਬੰਦੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ।

ਹਰ ਨੌਜਵਾਨ ਦਾ ਇੱਕੋ ਹੀ ਸੁਪਨਾ ਹੁੰਦਾ ਹੈ ਕਿ ਉਸ ਨੂੰ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਮਿਲ ਜਾਵੇ। ਬੇਰੁਜ਼ਗਾਰੀ ਅਤੇ ਮੁਕਾਬਲੇਬਾਜ਼ੀ ਦੇ ਦੌਰ ’ਚ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ, ਜਿਸ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹੈ। ਅੱਜ ਕੱਲ੍ਹ ਭੀੜ ਭੜੱਕੇ ਦੀ ਦੁਨੀਆ ’ਚ ਹੱਥਾਂ ’ਚ ਡਿਗਰੀਆਂ ਚੁੱਕੀ ਨੌਜਵਾਨ ਪਾਗਲਾਂ ਵਾਂਗ ਦਰ-ਦਰ ਭਟਕ ਰਹੇ ਹਨ। ਰੋਜ਼ਗਾਰ ਲੈਣ ਲਈ ਘਰ-ਬਾਰ ਛੱਡ ਵਿਦੇਸ਼ਾਂ ’ਚ ਜਾ ਰਹੇ ਹਨ। ਨਿਰਾਸ਼ ਬੇਰੁਜ਼ਗਾਰ ਨੌਜਵਾਨ ਨਸ਼ਿਆਂ ’ਚ ਡੁੱਬ ਕੇ ਖੁਦਕਸ਼ੀਆਂ ਕਰ ਰਹੇ ਹਨ ਪਰ ਜਿਸ ਨੂੰ ਆਪਣੇ ਘਰ ਕੋਲ ਹੀ ਸਰਕਾਰੀ ਨੌਕਰੀ ਮਿਲ ਜਾਂਦੀ ਹੈ, ਉਹ ਰੱਬ ਨੂੰ ਟੱਬ ਸਮਝਣ ਲੱਗ ਜਾਂਦਾ ਹੈ। ਸਰਕਾਰੀ ਕੁਰਸੀ ਬਹੁਤ ਹੀ ਮਿਹਨਤ ਮੁਸ਼ੱਕਤ ਤੋਂ ਬਾਅਦ ਚੰਗੇ ਕਰਮਾਂ ਵਾਲੇ ਨੂੰ ਮਿਲਦੀ ਹੈ। ਸਰਕਾਰੀ ਕੁਰਸੀ ਤੇ ਏਸੀ ਕਮਰੇ ’ਚ ਬੈਠ ਕੇ ਜਦੋਂ ਕੋਈ ਮੁਲਾਜ਼ਮ ਇਮਾਨਦਾਰੀ ਨਾਲ ਲੋਕਾਂ ਦੇ ਮਸਲੇ ਹੱਲ ਕਰਦਾ ਹੈ ਤਾਂ ਜੋ ਸਕੂਨ ਮਿਲਦਾ ਹੈ, ਉਸ ਨਾਲ ਧਰਤੀ ’ਤੇ ਸਵਰਗ ਦਾ ਅਹਿਸਾਸ ਹੁੰਦਾ ਹੈ ਤੇ ਉਤੋਂ ਜਦੋਂ ਲੋਕ ਸਲਾਮਾਂ ਕਰਦੇ ਨੇ ਤਾਂ ਉਹ ਆਪਣੇ-ਆਪ ਨੂੰ ਬਾਦਸ਼ਾਹ ਵਾਂਗ ਮਹਿਸੂਸ ਕਰਦਾ ਹੈ। ਫਿਰ ਚੜ੍ਹੇ ਮਹੀਨੇ ਜਦੋਂ ਪਹਿਲੀ ਦੂਜੀ ਤਾਰੀਖ਼ ਨੂੰ ਤਨਖ਼ਾਹ ਖਾਤੇ ’ਚ ਪੈਣ ਦਾ ਸਨੇਹਾ ਫੋਨ ’ਤੇ ਆਉਂਦਾ ਹੈ ਤਾਂ ਇੰਝ ਲੱਗਦੈ ਜਿਵੇਂ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਹੋਣ। ਜਦੋਂ ਹਰ ਮਹੀਨੇ ਪੱਕੀ ਤਨਖ਼ਾਹ ਦੇ ਰੁਪਏ ਲੈ ਕੇ ਬਾਜ਼ਾਰ ’ਚ ਜਾਂਦਾ ਹੈ ਤਾਂ ਆਪਣੀ ਮਨਪਸੰਦ ਹਰ ਚੀਜ਼ ਖ਼ਰੀਦ ਸਕਦਾ ਹੈ, ਜਿਸ ਨਾਲ ਉਸ ਦੀ ਮਾਨਸਿਕ ਤਸੱਲੀ ਹੁੰਦੀ ਹੈ। ਜੇਕਰ ਸਰਕਾਰੀ ਮੁਲਾਜ਼ਮ ਸਿੱਧੇ ਰਾਹ ਸਹੀ ਸਲਾਮਤ ਚੱਲਦਾ ਰਹੇ ਤਾਂ ਉਸ ਦੀ ਜ਼ਿੰਦਗੀ ਵਧੀਆ ਬਸਰ ਹੋ ਜਾਂਦੀ ਹੈ ਅਤੇ ਜਦੋਂ ਉਹ ਦੁਸਰਿਆਂ ਵੱਲ ਦੇਖ ਕੇ ਮਹਿੰਗੇ ਮੋਬਾਈਲ, ਕਾਰਾਂ, ਪਲਾਟ ਤੇ ਕੋਠੀਆਂ ਦੇ ਚੱਕਰ ’ਚ ਫਸ ਜਾਂਦਾ ਹੈ ਤਾਂ ਜ਼ਿੰਦਗੀ ਪੁੱਠੇ ਗੋਤੇ ਵੀ ਖਵਾ ਦਿੰਦੀ ਹੈ। ਜਦੋਂ ਸਬਰ ਸੰਤੋਖ ਹੱਲ ਜਾਵੇ ਤਾਂ ਚੰਗੇ ਭਲੇ ਸੁਖੀ ਵਸਦੇ ਬੰਦੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਜਦੋਂ ਤੁਹਾਨੂੰ ਜ਼ਿੰਦਗੀ ’ਚ ਮੂੰਹੋਂ ਮੰਗਿਆ ਮਿਲ ਜਾਵੇ, ਉਦੋਂ ਪ੍ਰਮਾਤਮਾ ਦਾ ਸ਼ੁਕਰਾਨਾ ਸਿਰਫ਼ ਧਾਰਮਿਕ ਸਮਾਗਮ ਕਰਵਾ ਕੇ ਨਹੀਂ ਸਗੋਂ ਦਿਲੋਂ ਕਰਨਾ ਚਾਹੀਦਾ ਹੈ।
ਹਰ ਰੋਜ਼ ਦੀ ਤਰ੍ਹਾਂ ਸਵੇਰ ਵੇਲੇ ਮੈਂ ਆਪਣੇ ਘਰ ਦੇ ਨੇੜੇ ਹੀ ਸਕੂਲ ’ਚ ਸੈਰ ਕਰ ਰਿਹਾ ਸੀ ਤਾਂ ਮੇਰੀ ਮੁਲਾਕਾਤ ਇਕ ਅਜਿਹੇ ਸ਼ਖਸ਼ ਨਾਲ ਹੋਈ, ਜਿਹੜਾ ਸਰਕਾਰੀ ਮਹਿਕਮੇ ਇਨਕਮ ਟੈਕਸ ’ਚ ਕਲੱਰਕ ਲੱਗਾ ਸੀ। ਰਹਿੰਦਾ ਭਾਂਵੇ ਉਹ ਮੇਰੇ ਵਾਰਡ ’ਚ ਹੀ ਸੀ ਪਰ ਵਾਕਫ਼ੀਅਤ ਤੋਂ ਅਣਜਾਣ ਸੀ। ਸੈਰ ਕਰਦਿਆਂ ਗੱਲਾਂ-ਬਾਤਾਂ ਰਾਹੀਂ ਉਸ ਨੇ ਦੱਸਿਆ ਕਿ ਉਹ ਪਹਿਲਾਂ ਫੌਜ ਦੀ ਨੌਕਰੀ ਤੋਂ ਪੈਨਸ਼ਨ ਹੋ ਕੇ ਹੁਣ ਪੰਜਾਬ ਸਰਕਾਰ ਦੀ ਨੌਕਰੀ ਕਰ ਰਿਹਾ ਹੈ। ਉਸ ਨੇ ਇਹ ਵੀ ਦੱਸਿਆ ਕਿ ਉਸ ਦਾ ਪਿਤਾ ਵੀ ਸਰਕਾਰੀ ਮਹਿਕਮੇ ਤੋਂ ਰਿਟਾਇਰ ਹੋ ਕੇ ਪੈਨਸ਼ਨ ਲੈ ਰਿਹਾ ਹੈ। ਜਿਵੇਂ ਹੀ ਅਸੀਂ ਹਰ ਰੋਜ਼ ਸੈਰ ਸਮੇਂ ਗੱਲਾਂ-ਬਾਤਾਂ ਰਾਹੀਂ ਖੁਲ੍ਹਦੇ ਗਏ ਤੇ ਇਕ ਦੂਜੇ ਦੇ ਨੇੜੇ ਹੁੰਦੇ ਗਏ।
ਇਕ ਦਿਨ ਸੈਰ ਕਰਦੇ ਸਮੇਂ ਉਹ ਆਪ ਹੀ ਆਪਣੇ ਦਿਲ ਦੀਆਂ ਗੁੱਝੀਆਂ ਗੱਲਾਂ ਕਰਨ ਲੱਗ ਪਿਆ ਤੇ ਕਹਿਣ ਲੱਗਾ, ‘ਭਰਾਵਾ, ਮੇਰੇ ਦੋ ਵਧੀਆ ਸਿਹਤਮੰਦ ਬੱਚੇ ਨੇ ਲੜਕਾ ਅਤੇ ਲੜਕੀ।’ ਜਵਾਬ ’ਚ ਮੈਂ ਕਿਹਾ, ‘ਇਹ ਤਾਂ ਪ੍ਰਮਾਤਮਾ ਦੀ ਬਹੁਤ ਵੱਡੀ ਮਿਹਰ ਹੈ ਤੇਰੇ ’ਤੇ। ਤੂੰ ਬਹੁਤ ਖੁਸ਼ਕਿਸਮਤ ਇਨਸਾਨ ਐਂ।’ ਫਿਰ ਉਹ ਆਪ ਹੀ ਕਹਿਣ ਲੱਗਾ, ‘ਮਹਿੰਗਾਈ ਬਹੁਤ ਹੈ ਖ਼ਰਚੇ ਜ਼ਿਆਦਾ ਨੇ। ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ। ਡਿਊਟੀ ’ਤੇ ਜਾਣ ਲਈ ਹੁਣ ਗੱਡੀ ਵੀ ਲਈ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਮਕਾਨ ਵੀ ਖ਼ਰੀਦ ਲਿਆ ਹੈ। ਅਜੇ ਪਰਖ ਕਾਲ ਦਾ ਸਮਾਂ ਚੱਲ ਰਿਹਾ ਤਨਖ਼ਾਹ ਵੀ ਘੱਟ ਹੈ। ਇਹ ਤਾਂ ਸਾਡਾ ਮਹਿਕਮਾ ਠੀਕ ਐ ਇਧਰੋਂ-ਉੱਧਰੋਂ ਬਚ-ਬਚਾ ਕੇ ਦੋ ਰੁਪਏ ਬਣ ਵੀ ਜਾਂਦੇ ਨੇ।’ ਮੈਨੂੰ ਉਸ ਦੀ ਇਹ ਗੱਲ ਚੰਗੀ ਨਹੀਂ ਲੱਗੀ। ਮੈਂ ਉਸ ਨੂੰ ਸਮਝਾਉਣਾ ਸ਼ੂਰੁ ਕਰ ਦਿੱਤਾ ਤੇ ਕਿਹਾ ਭਰਾਵਾ, ‘ਰਿਸ਼ਵਤ ਲੈਣ ਨਾਲੋਂ ਆਪਣਾ ਖ਼ਰਚ ਘਟਾ ਲੈ। ਨਾਲੇ ਤੇਰੀ ਆਮਦਨ ਤਨਖ਼ਾਹ ਅਤੇ ਪੈਨਸ਼ਨ ਜੋੜ ਕੇ ਵਧੀਆ ਬਣ ਜਾਂਦੀ ਹੈ। ਫਿਰ ਉਹ ਕਹਿੰਦਾ,‘ਆਪਾਂ ਲੋਕਾਂ ਵਾਂਗ ਹਲਕਦੇ ਨਹੀਂ, ਜਿਹੜਾ ਦੇ ਗਿਆ, ਉਨੇ ਨਾਲ ਹੀ ਸਬਰ ਕਰ ਲੈਂਦੇ ਹਾਂ। ਫਿਰ ਇਕ ਦਿਨ ਉਹ ਸ਼ੇਅਰ ਬਾਜ਼ਾਰ ਦੀਆਂ ਗੱਲਾਂ ਕਰਨ ਲੱਗ ਪਿਆ ਤੇ ਆਪ ਹੀ ਕਹਿੰਦਾ ਸ਼ੇਅਰ ਬਾਜ਼ਾਰ ’ਚੋਂ ਵੀ ਮੈਨੂੰ ਕਾਫ਼ੀ ਪੈਸੇ ਬਣਗੇ। ਮੈਂ ਇਕ ਪਲਾਟ ਵੀ ਕਾਲੋਨੀ ’ਚ ਖਰੀਦ ਲਿਆ ਐ। ਪਲਾਟ ਮਹਿੰਗਾ ਬਹੁਤ ਮਿਲਿਆ ਐ। ਮੈਂ ਵਧਾਈਆਂ ਦਿੱਤੀਆਂ ਤੇ ਸੈਰ ਕਰਨ ਤੋਂ ਬਾਅਦ ਅਸੀਂ-ਆਪੋ ਆਪਣੇ ਘਰੇ ਚਲੇ ਗਏ।
ਕੁਝ ਮਹੀਨਿਆਂ ਬਾਅਦ ਸੈਰ ਕਰਦਿਆਂ ਉਸ ਨੇ ਆਪਣੇ ਰੈਗੂਲਰ ਹੋਣ ਦੀ ਚੰਗੀ ਖ਼ਬਰ ਸੁਣਾਈ। ਖ਼ਬਰ ਸੁਣ ਕੇ ਮੈਂ ਬਾਗੋ-ਬਾਗ ਹੋ ਗਿਆ ਤੇ ਨਾਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ,‘ਭਰਾਵਾ ਤੂੰ ਤਾਂ ਚੰਗੇ ਕਰਮਾਂ ਵਾਲਾ ਹੈਂ, ਜਿਸਨੂੰ ਹਰ ਚੀਜ਼ ਮਿਲ ਗਈ ਹੈ ਤੇ ਮੇਰੇ ਮੂੰਹੋਂ ਅਚਨਚੇਤ ਫਿਰ ਉਹੀ ਸ਼ਬਦ ਨਿਕਲੇ, ‘ਭਰਾਵਾ ਨਾਲੇ ਹੁਣ ਤੂੰ ਲੋਕਾਂ ਦੀਆਂ ਜੇਬਾਂ ਵੱਲ ਦੇਖਣਾ ਬੰਦ ਕਰਦੇ ਕਿਉਂਕਿ ਤੇਰੀ ਆਪਣੀ ਜੇਬ ਹੁਣ ਵਾਹਿਗੁਰੂ ਨੇ ਭਰ ਦਿੱਤੀ ਹੈ।’ ਫਿਰ ਉਸ ਨੇ ਰੈਗੂਲਰ ਹੋਣ ਦੀ ਖੁਸ਼ੀ ’ਚ ਘਰ ਸੁਖਮਨੀ ਸਾਹਿਬ ਦਾ ਪਾਠ ਵੀ ਕਰਵਾਇਆ। ਮੈਂ ਵੀ ਉਸ ਧਾਰਮਿਕ ਸਮਾਗਮ ’ਚ ਸ਼ਾਮਲ ਹੋਇਆ। ਉਸ ਦਿਨ ਪਾਠ ਕਰਦਿਆਂ ਇਕ ਸੰਤ ਨੇ ਕਥਾ ਕਰਦਿਆਂ ਬੜੇ ਵਧੀਆ ਪ੍ਰਵਚਨ ਕੀਤੇ। ਉਹ ਗੁਰਮੁੱਖ ਸਮਝਾ ਰਿਹਾ ਸੀ,‘ਭਾਈ ਸਾਧ ਸੰਗਤ ਜੀ ਜੇਕਰ ਤੁਸੀਂ ਸਿੱਧੇ ਰਾਹ ਤੇ ਚੱਲੋਗੇ ਤਾਂ ਤੁਹਾਨੂੰ ਦੁਨੀਆ ਦੀ ਹਰ ਦੌਲਤ ਮਿਲੇਗੀ। ਅੱਜ ਗੁਰੂ ਮਹਾਰਾਜ ਨੇ ਭਾਈ ਸਾਹਿਬ ’ਤੇ ਕਿਰਪਾ ਕੀਤੀ ਹੈ। ਇਹਨਾਂ ਦੀ ਝੋਲੀ ਸੁੱਖਾਂ ਨਾਲ ਭਰ ਦਿੱਤੀ ਹੈ।’
ਹੁਣ ਉਹ ਹਰ ਰੋਜ਼ ਨਹੀਂ ਸਗੋਂ ਕਦੇ ਕਦਾਈਂ ਸੈਰ ਕਰਨ ਆਉਦਾਂ ਸੀ ਕਿਉਂਕਿ ਉਸ ਨੇ ਨਵੇਂ ਪਲਾਟ ’ਚ ਕੋਠੀ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ•। ਕੋਠੀ ਤੇ ਸੀਮੈਂਟ, ਸਰੀਆ ਸਾਰਾ ਮਟੀਰੀਅਲ ਮਹਿੰਗੇ ਤੋਂ ਮਹਿੰਗਾ ਲਾ ਰਿਹਾ ਸੀ ਪਰ ਉਸ ਦੀਆਂ ਸਾਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋਣ ’ਤੇ ਵੀ ਉਸ ਨੇ ਬੇਈਮਾਨੀ ਦਾ ਰਸਤਾ ਨਹੀਂ ਛੱਡਿਆ। ਜਦੋਂ ਕੋਈ ਇਮਾਨਦਾਰੀ ਦੀ ਗੱਲ ਕਰਦਾ ਸੀ ਤਾਂ ਉਹ ਕੰਨ ਬੰਦ ਕਰ ਲੈਂਦਾ ਸੀ। ਉਹ ਰਿਸ਼ਵਤ ਦਾ ਸਾਰਾ ਪੈਸਾ ਕੋਠੀ ’ਚ ਖਪਾ ਦਿੰਦਾ ਸੀ। ਉਸਦੇ ਅੰਦਰ ਠੱਗੀ ਠੋਰੀ ਨਾਲ ਧੰਨ ਦੌਲਤ ਕਮਾਉਣ ਦੀ ਇੱਛਾ ਹੋਰ ਵਧਦੀ ਗਈ। ਇਸੇ ਦੌਰਾਨ ਉਹ ਲੋਕਾਂ ਅਤੇ ਏਜੰਸੀਆਂ ਦੀ ਨਜ਼ਰ ’ਚ ਚੜ੍ਹ ਗਿਆ ਪਰ ਮਨੁੱਖ ਕਦੇ ਵੀ ਆਪਣੇ ਅੰਦਰ ਝਾਤੀ ਨਹੀਂ ਮਾਰਦਾ ਕਿਉਂਕਿ ਉਸ ਨੂੰ ਲੱਗਦੈ, ਜਿਵੇਂ ਉਸ ਨੂੰ ਕੋਈ ਨਹੀਂ ਦੇਖਦਾ ਤੇ ਉਹ ਸਹੀ ਰਸਤੇ ’ਤੇ ਚੱਲ ਰਿਹਾ ਹੈ।
ਮਕਾਨ ਉਸਾਰਨ ਤੇ ਕਿੰਨੇ ਪੈਸੇ ਲੱਗਦੇ ਨੇ ਇਸ ਦੀ ਕੋਈ ਸੀਮਾ ਨਹੀਂ ਪਰ ਹੱਕ ਸੱਚ ਨਾਲ ਕੀਤੀ ਕਮਾਈ ਦੀ ਇਕ ਸੀਮਾ ਹੁੰਦੀ ਹੈ। ਅੱਜ ਮੈਂ ਜਦੋਂ ਸਵੇਰੇ ਸੈਰ ਕਰ ਰਿਹਾ ਸੀ ਤਾਂ ਖ਼ਬਰ ਮਿਲੀ ਕਿ ਕੱਲ੍ਹ ਕੋਈ ਇਨਕਮ ਟੈਕਸ ਮੁਲਾਜ਼ਮ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਮੇਰੀਆਂ ਅੱਖਾਂ ਸਾਹਮਣੇ ਉਸ ਦੀ ਤਸਵੀਰ ਘੁੰਮਣ ਲੱਗੀ। ਜਦੋਂ ਨਾਮ ਦੱਸਿਆ ਤਾਂ ਉਹ ਉਹੀ ਸੀ ਜੋ ਲੁਕ ਛਿਪ ਕੇ ਲੋਕਾਂ ਦੀਆਂ ਜੇਬਾਂ ਕੱਟਦਾ ਸੀ ਪਰ ‘ਰੰਗੇ ਹੱਥੀਂ ਫੜਿਆ ਗਿਆ।’ ਮੇਰੇ ਮੁੰਹੋਂ ਸਿਰਫ਼ ਇਕ ਵਾਰ ਹੀ ਅਫਸੋਸ ਸ਼ਬਦ ਨਿਕਲਿਆ ਪਰ ਮੈਨੂੰ ਸੈਰ ਕਰਨ ਦਾ ਬਹੁਤ ਆਨੰਦ ਆਇਆ ਇੰਝ ਮਹਿਸੂਸ ਹੋਇਆ ਜਿਵੇਂ ਵਾਤਾਵਰਣ ਹੋਰ ਸ਼ੁੱਧ ਹੋ ਗਿਆ ਹੋਵੇ।
(ਸੰਪਰਕ : 98725-15652)