- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਗਨੀਮਤ ਹੈ ਕਿ ਐੱਫਐੱਸਐੱਸਏਆਈ ਨੂੰ ਭਾਰਤ ’ਚ ਬਣਨ ਵਾਲੀ ਵਿਦੇਸ਼ੀ ਸ਼ਰਾਬ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਹੋਈ ਹੈ ਪਰ ਕੀ ਦੇਸੀ ਸ਼ਰਾਬ ਦੀ ਵੀ ਗੁਣਵੱਤਾ ਪਰਖੀ ਜਾਵੇਗੀ? ਇਸ ਤੋਂ ਵੀ ਮਹੱਤਵਪੂਰਨ ਸਵਾਲ ਇਹ ਹੈ ਕਿ ਸੂਬਿਆਂ ਦੀਆਂ ਸਰਕਾਰਾਂ ਅਤੇ ਉਨ੍ਹਾਂ ਦੀਆਂ ਏਜੰਸੀਆਂ ਜ਼ਹਿਰੀਲੀ ਸ਼ਰਾਬ ਬਣਾਉਣ ਤੇ ਵੇਚਣ ਵਾਲੇ ਮਾਫ਼ੀਆ ਦਾ ਲੱਕ ਤੋੜਨ ’ਚ ਕਦੋਂ ਕਾਮਯਾਬ ਹੋਣਗੀਆਂ?

ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ’ਚ ਜ਼ਹਿਰੀਲੀ ਸ਼ਰਾਬ ਨਾਲ 20 ਤੋਂ ਵੱਧ ਲੋਕਾਂ ਦੀ ਮੌਤ ਇਸ ਗੱਲ ਦਾ ਪ੍ਰਮਾਣ ਹੈ ਕਿ ਆਪਣੇ ਦੇਸ਼ ’ਚ ਸਮੇਂ ਦੇ ਨਾਲ ਕੁਝ ਸਮੱਸਿਆਵਾਂ ਕਿਸ ਤਰੀਕੇ ਨਾਲ ਹੱਦੋਂ ਬਾਹਰ ਤੇ ਜਾਨਲੇਵਾ ਹੁੰਦੀਆਂ ਜਾ ਰਹੀਆਂ ਹਨ। ਇਹ ਸ਼ਰਮਨਾਕ ਹੈ ਕਿ ਕਿਸੇ ਨਾ ਕਿਸੇ ਦਿਨ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ’ਚ ਜ਼ਹਿਰੀਲੀ ਸ਼ਰਾਬ ਕਰ ਕੇ ਮੌਤਾਂ ਦਾ ਕੋਈ ਨਾ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਆਮ ਤੌਰ ’ਤੇ ਪ੍ਰਸ਼ਾਸਨ ਉਦੋਂ ਹੀ ਜਾਗਦਾ ਹੈ, ਜਦੋਂ ਮਰਨ ਵਾਲਿਆਂ ਦੀ ਸੰਖਿਆ ਵੱਧ ਹੁੰਦੀ ਹੈ। ਵਿਡੰਬਨਾ ਇਹ ਹੈ ਕਿ ਇਸ ਤੋਂ ਬਾਅਦ ਵੀ ਸਥਿਤੀਆਂ ’ਚ ਸੁਧਾਰ ਨਹੀਂ ਹੁੰਦਾ ਹੈ। ਜ਼ਹਿਰੀਲੀ ਸ਼ਰਾਬ ਬਣਾਉਣ ਤੇ ਵੇਚਣ ਵਾਲਿਆਂ ਦੀ ਗ੍ਰਿਫ਼ਤਾਰੀ ਦੇ ਨਾਲ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਵੀ ਮੁਅੱਤਲ ਕੀਤਾ ਜਾਂਦਾ ਹੈ ਪਰ ਕੁਝ ਸਮੇਂ ਬਾਅਦ ਫਿਰ ਕਿਤੇ ਨਾ ਕਿਤੇ ਅਤੇ ਕਈ ਵਾਰ ਤਾਂ ਉਸੇ ਸੂਬੇ ਵਿਚ ਜ਼ਹਿਰੀਲੀ ਸ਼ਰਾਬ ਕਹਿਰ ਕਰ ਦਿੰਦੀ ਹੈ। ਮੱਧ ਪ੍ਰਦੇਸ਼ ਤੋਂ ਪਹਿਲਾਂ ਗੁਜਰਾਤ ਅਤੇ ਬਿਹਾਰ ਵਿਚ ਕਈ ਲੋਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰੇ ਸਨ। ਇਸ ਤੋਂ ਪਹਿਲਾਂ ਮਹਾਂਰਾਸ਼ਟਰ ਵਿਚ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ। ਆਮ ਤੌਰ ’ਤੇ ਦੇਸੀ ਤਰੀਕੇ ਨਾਲ ਬਣਾਈ ਜਾਣ ਵਾਲੀ ਸ਼ਰਾਬ ਹੀ ਜ਼ਹਿਰੀਲੀ ਸ਼ਰਾਬ ਵਿਚ ਬਦਲ ਜਾਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਨੂੰ ਬਣਾਉਣ ਵਾਲੇ ਜ਼ਿਆਦਾ ਕਮਾਈ ਦੇ ਚੱਕਰ ’ਚ ਅਜਿਹੇ ਤੌਰ-ਤਰੀਕੇ ਅਪਣਾਉਂਦੇ ਹਨ, ਜੋ ਜਾਨਲੇਵਾ ਸਾਬਤ ਹੁੰਦੇ ਹਨ। ਇਕ ਸਮਾਂ ਅਜਿਹਾ ਵੀ ਹੁੰਦਾ ਸੀ, ਜਦੋਂ ਦੇਸੀ ਸ਼ਰਾਬ ਮਹੂਆ ਕੁਝ ਅਨਾਜ਼ਾਂ ਦੇ ਰਾਹੀਂ ਕੁਦਰਤੀ ਤਰੀਕੇ ਨਾਲ ਬਣਾਈ ਜਾਂਦੀ ਸੀ ਪਰ ਹੁਣ ਉਹ ਜਾਨਲੇਵਾ ਰਸਾਇਣਾਂ ਰਾਹੀਂ ਬਣਾਈ ਜਾਣ ਲੱਗੀ ਹੈ। ਇਹੀ ਸ਼ਰਾਬ ਫਿਰ ਜ਼ਹਿਰੀਲੀ ਹੋ ਜਾਂਦੀ ਹੈ। ਆਪਣੇ ਦੇਸ਼ ’ਚ ਸ਼ਰਾਬ ਨੂੰ ਸਿਹਤ ਲਈ ਹਾਨੀਕਾਰਕ ਦੱਸੇ ਜਾਣ ਤੋਂ ਬਾਅਦ ਵੀ ਉਸ ਦਾ ਰੁਝਾਨ ਵਧਦਾ ਹੀ ਜਾ ਰਿਹਾ ਹੈ ਪਰ ਉਸ ਦੀ ਗੁਣਵੱਤਾ ਦਾ ਕੋਈ ਭਰੋਸਾ ਨਹੀਂ। ਹਾਲ ਹੀ ’ਚ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਯਾਨੀ ਕਿ ਐੱਫਐੱਸਐੱਸਏਆਈ ਨੇ ਇਹ ਨਿਰਦੇਸ਼ ਦਿੱਤਾ ਸੀ ਕਿ ਇਕ ਪ੍ਰਚੱਲਿਤ ਰਮ ਨੂੰ ਇਸੇ ਸ਼੍ਰੇਣੀ ’ਚ ਨਹੀਂ ਬੇਚਿਆ ਜਾ ਸਕਦਾ, ਕਿਉਂਕਿ ਉਸ ਨੂੰ ਤੈਅ ਤਰੀਕਿਆਂ ਨਾਲ ਬਣਾਉਣ ਦੀ ਥਾਂ ਨਿਊਟ੍ਰਲ ਸਪਰਿਟ ’ਚ ਆਰਟੀਫੀਸ਼ੀਅਲ ਰਮ ਫਲੇਵਰ ਮਿਲਾ ਕੇ ਬਣਾਇਆ ਤੇ ਵੇਚਿਆ ਜਾ ਰਿਹਾ ਹੈ। ਇਹ ਗਨੀਮਤ ਹੈ ਕਿ ਐੱਫਐੱਸਐੱਸਏਆਈ ਨੂੰ ਭਾਰਤ ’ਚ ਬਣਨ ਵਾਲੀ ਵਿਦੇਸ਼ੀ ਸ਼ਰਾਬ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਹੋਈ ਹੈ ਪਰ ਕੀ ਦੇਸੀ ਸ਼ਰਾਬ ਦੀ ਵੀ ਗੁਣਵੱਤਾ ਪਰਖੀ ਜਾਵੇਗੀ? ਇਸ ਤੋਂ ਵੀ ਮਹੱਤਵਪੂਰਨ ਸਵਾਲ ਇਹ ਹੈ ਕਿ ਸੂਬਿਆਂ ਦੀਆਂ ਸਰਕਾਰਾਂ ਅਤੇ ਉਨ੍ਹਾਂ ਦੀਆਂ ਏਜੰਸੀਆਂ ਜ਼ਹਿਰੀਲੀ ਸ਼ਰਾਬ ਬਣਾਉਣ ਤੇ ਵੇਚਣ ਵਾਲੇ ਮਾਫ਼ੀਆ ਦਾ ਲੱਕ ਤੋੜਨ ’ਚ ਕਦੋਂ ਕਾਮਯਾਬ ਹੋਣਗੀਆਂ? ਉਹ ਇਸ ਤੋਂ ਜਾਣੂ ਨਹੀਂ ਹੋ ਸਕਦੀਆਂ ਕਿ ਨਾਜਾਇਜ਼ ਤਰੀਕੇ ਨਾਲ ਦੇਸੀ ਸ਼ਰਾਬ ਬਣਾਉਣ ਦਾ ਕੰਮ ਇਕ ਲਘੂ ਉਦਯੋਗ ਦਾ ਰੂਪ ਲੈ ਚੁੱਕਿਆ ਹੈ। ਕਦੇ-ਕਦੇ ਤਾਂ ਇੰਜ ਲੱਗਦਾ ਹੈ ਕਿ ਜ਼ਹਿਰੀਲੀ ਸ਼ਰਾਬ ਦੇ ਲਗਾਤਾਰ ਕਹਿਰ ਢਾਹੁਣ ਮਗਰੋਂ ਵੀ ਸ਼ਾਸਨ ਤੇ ਪ੍ਰਸ਼ਾਸਨ ਇਸ ਲਈ ਆਪਣੇ ਹਿੱਸੇ ਦੀ ਜ਼ਿੰਮੇਦਾਰੀ ਨਹੀਂ ਚੁੱਕਦਾ, ਕਿਉਂਕਿ ਉਸ ਦੇ ਲਪੇਟੇ ’ਚ ਆਉਣ ਵਾਲੇ ਆਮ ਤੌਰ ’ਤੇ ਗ਼ਰੀਬ ਲੋਕ ਹੀ ਹੁੰਦੇ ਹਨ। ਇਹ ਸਮਝਿਆ ਜਾਵੇ ਕਿ ਇਸ ਤਰ੍ਹਾਂ ਘਟਨਾਵਾਂ ਸਿਰਫ਼ ਕਾਨੂੰਨ ਦੇ ਸ਼ਾਸਨ ਨੂੰ ਕਮਜ਼ੋਰ ਨਹੀਂ ਕਰਦੀਆਂ, ਸਗੋਂ ਦੇਸ਼ ਦੀ ਬਦਨਾਮੀ ਵੀ ਕਰਦੀਆਂ ਹਨ।• ਇਹ ਠੀਕ ਨਹੀਂ ਕਿ ਅੱਜ ਜਦੋਂ ਦੇਸ਼ ਨੂੰ ਵਿਕਸਿਤ ਬਣਾਉਣ ਦੀਆਂ ਗੱਲਾਂ ਹੁੰਦੀਆਂ ਹਨ, ਉਦੋਂ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਵੇਂ ਕਿ ਅਜਿਹੀਆਂ ਘਟਨਾਵਾਂ ਤਾਂ ਕਿਸੇ ਗ਼ਰੀਬ ਦੇਸ਼ ’ਚ ਵੀ ਨਹੀਂ ਹੁੰਦੀਆਂ ਹੋਣਗੀਆਂ।