- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੁੱਖ ਦੇ ਹਰੇ-ਭਰੇ ਸਰੂਪ ਵਾਂਗ ਪਰਿਵਾਰ ’ਚ ਖੁਸ਼ੀਆਂ ਦੀ ਹਰਿਆਵਲ ਬਣਾਈ ਰੱਖਣ ਲਈ ਪਿਤਰ ਪੱਖ ’ਚ ਜਿੰਨੇ ਵੀ ਪ੍ਰਬੰਧ ਕੀਤੇ ਗਏ ਹਨ, ਉਹ ਮੁੱਖ ਤੌਰ ’ਤੇ ਆਉਣ ਵਾਲੀ ਪੀੜ੍ਹੀ ਨੂੰ ਸੰਸਕਾਰ ਦੇਣ ਲਈ ਹੀ ਕੀਤੇ ਗਏ ਹਨ। ਜਦੋਂ ਪਰਿਵਾਰ ’ਚ ਬੱਚੇ ਦੇਖਦੇ ਹਨ ਕਿ ਮਾਤਾ-ਪਿਤਾ ਆਪਣੇ ਮ੍ਰਿਤਕ ਪੂਰਵਜਾਂ ਪ੍ਰਤੀ ਆਦਰ ਅਤੇ ਸ਼ਰਧਾ ਪ੍ਰਗਟ ਕਰ ਰਹੇ ਹਨ ਤਾਂ ਉਨ੍ਹਾਂ ਦੇ ਮਨ ’ਚ ਛੋਟੀ ਉਮਰ ਤੋਂ ਹੀ ਇਹ ਭਾਵਨਾ ਘਰ ਕਰ ਜਾਂਦੀ ਹੈ ਕਿ ਜੇ ਮਾਤਾ-ਪਿਤਾ ਮ੍ਰਿਤਕ ਪੂਰਵਜਾਂ ਦਾ ਆਦਰ-ਸਤਿਕਾਰ ਕਰ ਰਹੇ ਹਨ ਤਾਂ ਸਾਨੂੰ ਵੀ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ।

ਸਨਾਤਨ ਸੰਸਕ੍ਰਿਤੀ ’ਚ ਆਤਮਾ ਦੀ ਅਮਰਤਾ ਤੇ ਪੁਨਰਜਨਮ ਦੀ ਮਾਨਤਾ ਦਾ ਜ਼ਿਕਰ ਮਿਲਦਾ ਹੈ। ਪਿਤਰ ਪੱਖ ’ਚ ਪਿਤਰਾਂ ਨੂੰ ਸ਼ਰਧਾ ਵਜੋਂ ਜਲ ਅਰਪਣ, ਸ਼ਰਾਧ, ਪਸ਼ੂ-ਪੰਛੀਆਂ ਤੋਂ ਲੈ ਕੇ ਵਿਧੀਵਤ ਪਰੰਪਰਾ ਨਾਲ ਜੁੜੇ ਲੋਕਾਂ, ਖ਼ਾਸਕਰ ਬਟੁਕਾਂ ਤੇ ਗ਼ਰੀਬਾਂ ਨੂੰ ਭੋਜਨ ਕਰਵਾਉਣ ਤੇ ਧਨ ਦਾਨ ਕਰਨ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਉਪਰਾਲਿਆਂ ਰਾਹੀਂ ਪਰਿਵਾਰ ’ਚ ਸਨੇਹ-ਪਿਆਰ ਤੇ ਆਪਸੀ ਸਦਭਾਵਨਾ ਨੂੰ ਅੰਤਰਮਨ ਦੀਆਂ ਗਹਿਰਾਈਆਂ ਤੱਕ ਲਿਜਾਣ ਦਾ ਸੰਦੇਸ਼ ਵੀ ਪ੍ਰਗਟ ਹੁੰਦਾ ਹੈ। ਧਰਤੀ ਦੇ ਰੱਖਿਅਕ ਰੁੱਖਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਤੋਂ ਸਾਨੂੰ ਪ੍ਰਾਣ ਵਾਯੂ ਮਿਲਦੀ ਹੈ। ਪਰਿਵਾਰ ਵੀ ਰੁੱਖ ਵਾਂਗ ਹੁੰਦਾ ਹੈ। ਇਸੇ ਲਈ ਇਸ ਨੂੰ ਵੰਸ਼-ਰੁੱਖ ਕਿਹਾ ਜਾਂਦਾ ਹੈ। ਗੀਤਾ ’ਚ ਵੰਸ਼-ਰੁੱਖ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਵੰਸ਼-ਰੁੱਖ ਦਾ ਮੂਲ ਭਾਗ ਉੱਪਰ ਵੱਲ ਹੁੰਦਾ ਹੈ ਤੇ ਇਸ ਦੀਆਂ ਟਾਹਣੀਆਂ ਹੇਠਾਂ ਵੱਲ ਹੁੰਦੀਆਂ ਹਨ। ਰੁੱਖ ਦੇ ਹਰੇ-ਭਰੇ ਸਰੂਪ ਵਾਂਗ ਪਰਿਵਾਰ ’ਚ ਖੁਸ਼ੀਆਂ ਦੀ ਹਰਿਆਵਲ ਬਣਾਈ ਰੱਖਣ ਲਈ ਪਿਤਰ ਪੱਖ ’ਚ ਜਿੰਨੇ ਵੀ ਪ੍ਰਬੰਧ ਕੀਤੇ ਗਏ ਹਨ, ਉਹ ਮੁੱਖ ਤੌਰ ’ਤੇ ਆਉਣ ਵਾਲੀ ਪੀੜ੍ਹੀ ਨੂੰ ਸੰਸਕਾਰ ਦੇਣ ਲਈ ਹੀ ਕੀਤੇ ਗਏ ਹਨ। ਜਦੋਂ ਪਰਿਵਾਰ ’ਚ ਬੱਚੇ ਦੇਖਦੇ ਹਨ ਕਿ ਮਾਤਾ-ਪਿਤਾ ਆਪਣੇ ਮ੍ਰਿਤਕ ਪੂਰਵਜਾਂ ਪ੍ਰਤੀ ਆਦਰ ਅਤੇ ਸ਼ਰਧਾ ਪ੍ਰਗਟ ਕਰ ਰਹੇ ਹਨ ਤਾਂ ਉਨ੍ਹਾਂ ਦੇ ਮਨ ’ਚ ਛੋਟੀ ਉਮਰ ਤੋਂ ਹੀ ਇਹ ਭਾਵਨਾ ਘਰ ਕਰ ਜਾਂਦੀ ਹੈ ਕਿ ਜੇ ਮਾਤਾ-ਪਿਤਾ ਮ੍ਰਿਤਕ ਪੂਰਵਜਾਂ ਦਾ ਆਦਰ-ਸਤਿਕਾਰ ਕਰ ਰਹੇ ਹਨ ਤਾਂ ਸਾਨੂੰ ਵੀ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹੀ ਸੰਸਕਾਰ ਮਨੁੱਖ ਨੂੰ ਹੋਰ ਜੀਵ-ਜੰਤੂਆਂ ਨਾਲੋਂ ਉੱਤਮ ਬਣਾਉਂਦੇ ਹਨ। ਨਹੀਂ ਤਾਂ ਜਾਨਵਰਾਂ ’ਚ ਕੋਈ ਪਰਿਵਾਰਕ ਪ੍ਰਬੰਧ ਸਥਾਪਤ ਨਹੀਂ ਹੁੰਦਾ। ਕੁਝ ਹੀ ਸਮੇਂ ਬਾਅਦ ਜਾਨਵਰਾਂ ਦੀਆਂ ਸੰਤਾਨਾਂ ਇਕ-ਦੂਜੇ ਤੋਂ ਵੱਖ ਹੋ ਜਾਂਦੀਆਂ ਹਨ। ਸਦਾਚਾਰ ਨਾਲ ਮਨੁੱਖ ਹਰ ਥਾਂ ਸਨਮਾਨ ਪ੍ਰਾਪਤ ਕਰਦਾ ਹੈ, ਜਦਕਿ ਅਨੀਤੀਪੂਰਨ ਜੀਵਨ ਜਿਊਣ ਨਾਲ ਉਸ ਨੂੰ ਅਪਮਾਨ ਸਹਿਣਾ ਪੈਂਦਾ ਹੈ। ਭਾਵੇਂ ਕੋਈ ਹੋਰ ਵਿਅਕਤੀ ਅਪਮਾਨ ਨਾ ਵੀ ਕਰੇ, ਪਰ ਮਨੁੱਖ ਦਾ ਆਪਣਾ ਮਨ ਤਾਂ ਇਹ ਦੱਸਦਾ ਹੀ ਹੈ ਕਿ ਕੀ ਨੀਤੀ ਹੈ ਅਤੇ ਕੀ ਅਨੀਤੀ। ਅਨੀਤੀ ਕਾਰਨ ਮਨ ਵਿੱਚ ਸ਼ੰਕਾ ਅਤੇ ਡਰ ਬਣਿਆ ਰਹਿੰਦਾ ਹੈ। ਸੱਚਾ ਆਚਰਨ ਅਪਣਾਉਣ ਨਾਲ ਵਿਅਕਤੀ ਸਮਾਜ ’ਚ ਨਾਰਾਇਣ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਦਾ ਹੈ। ਇਹ ਮਨੁੱਖ ਦੇ ਸੁਖੀ ਜੀਵਨ ਦੀ ਪਹਿਲੀ ਪੌੜੀ ਹੈ। ਨਹੀਂ ਤਾਂ ਥਾਂ-ਥਾਂ ਅਪਮਾਨਿਤ ਹੁੰਦੇ ਵਿਅਕਤੀ ਨੂੰ ਸਿਰਫ਼ ਤਣਾਅ ਹੀ ਮਿਲਦਾ ਹੈ।
-ਸਲਿਲ ਪਾਂਡੇ।