- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲੇ ਤੱਕ ਕੋਈ ਵੀ ਅਜਿਹੀ ਵਸਤੂ ਜਾਂ ਵਾਹਨ ਨਹੀਂ ਬਣਿਆ ਜਿਹੜਾ ਪ੍ਰਕਾਸ਼ ਦੀ ਚਾਲ ਦੇ ਬਰਾਬਰ ਭਾਵ ਇਕ ਸੈਕਿੰਡ ’ਚ 3 ਲੱਖ ਕਿਲੋਮੀਟਰ ਚੱਲ ਸਕੇ। ਨੇੜਲੇ ਭਵਿੱਖ ਵਿੱਚ ਵੀ ਇਹ ਲੱਭਣਾ ਨਾ ਔਖਾ ਜਾਪ ਰਿਹਾ ਹੈ। ਇਸ ਲਈ ਦੂਰ ਦੁਰੇਡੇ ਦੇ ਬ੍ਰਹਿਮੰਡ ਦੀ ਖੋਜ ’ਚ ਸਮਾਂ ਤੇ ਊਰਜਾ ਖਪਤ ਕਰਨੀ, ਬਰਬਾਦ ਕਰਨ ਦੇ ਬਰਾਬਰ ਹੀ ਜਾਪ ਰਹੀ ਹੈ। ਹਾਂ ਅਸੀਂ ਸੂਰਜੀ ਪਰਿਵਾਰ, ਇਸ ਦੇ ਗ੍ਰਹਿਆਂ, ਉਹਨਾਂ ਦਾ ਸਾਡੇ ਵਾਤਾਵਰਨ, ਆਲੇ ਦੁਆਲੇ ਜਾਂ ਧਰਤੀ ’ਤੇ ਕੀ ਅਸਰ ਪੈਂਦਾ ਹੈ। ਇਹੀ ਅਸੀਂ ਖੋਜ ਕਰ ਲਈਏ ਤਾਂ ਬਹੁਤ ਹੈ।

ਪੁਲਾੜ ’ਚ ਸ਼ੁਰੂ ਤੋਂ ਹੀ ਮਨੁੱਖ ਦੀ ਦਿਲਚਸਪੀ ਰਹੀ ਹੈ। ਮਨੁੱਖ ਗਾਹੇ-ਬੇ-ਗਾਹੇ ਪੁਲਾੜ ਦੀ ਖੋਜ ਖਬਰ ਲਈ ਯਤਨਸ਼ੀਲ ਰਿਹਾ ਹੈ। ਇਸੇ ਮਕਸਦ ਦੀ ਪੂਰਤੀ ਲਈ ਉਸ ਵੇਲੇ ਦੇ ਯੂਐੱਸਐੱਸਆਰ ਨੇ 1959 ਤੋਂ 1968 ਤੱਕ ਚੰਦਰਮਾ ਵੱਲ ਮਿਸ਼ਨ ਭੇਜੇ ਸਨ ਤਾਂ ਕਿ ਬੱਚਿਆਂ ਦੇ ਚੰਦੇ ਮਾਮੇ ਦੀ ਕੋਈ ਖੋਜ ਖ਼ਬਰ ਸਹੀ ਤਰੀਕੇ ਨਾਲ ਲੱਗ ਸਕੇ। ਅਮਰੀਕਾ ਨੇ 1968 ਤੋਂ 1972 ਤੱਕ ਚੰਦਰਮਾ ਵੱਲ ਕਈ ਮਿਸ਼ਨ ਭੇਜੇ। ਨੀਲ ਆਰਮ ਸਟਰਾਂਗ ਅਤੇ ਬੱਜ ਐਲਡਰਿਨ ਸਮੇਤ ਕਈ ਮਨੁੱਖਾਂ ਨੂੰ ਇਸ ਸਮੇਂ ਦੌਰਾਨ ਚੰਦਰਮਾ ਦੀ ਧਰਤੀ ਤੇ ਕਦਮ ਰੱਖਣ ਦਾ ਮੌਕਾ ਮਿਲਿਆ। ਭਾਰਤ ਨੇ ਵੀ ਪਿੱਛੇ ਜਿਹੇ ਚੰਦਰਯਾਨ-3 ਰਾਹੀਂ ਉੱਥੇ ਪੁੱਜਣ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਕੁਝ ਹੋਰ ਦੇਸ਼ ਵੀ ਹਨ, ਜਿਹੜੇ ਚੰਦਰਮਾ ਵੱਲ ਨੂੰ ਵਹੀਰਾਂ ਘੱਤ ਰਹੇ ਹਨ ਜਾਂ ਘੱਤਣ ਵਾਲੇ ਹਨ। ਕਹਿੰਦੇ ਨੇੜਲੇ ਭਵਿੱਖ ’ਚ ਉਥੇ ਮਨੁੱਖੀ ਬਸਤੀ ਵਸਾਉਣੀ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਜਿੱਥੇ ਚੱਜ ਨਾਲ ਸਾਹ ਵੀ ਨਹੀਂ ਲਿਆ ਜਾ ਸਕਦਾ, ਚੱਜ ਨਾਲ ਕੀ, ਲਿਆ ਹੀ ਨਹੀਂ ਜਾ ਸਕਦਾ ਕਿਉਂਕਿ ਉੱਥੇ ਵਾਤਾਵਰਨ ਹੈ ਹੀ ਨਹੀਂ। ਤਾਂ ਫਿਰ ਉਥੇ ਮਨੁੱਖੀ ਬਸਤੀ ਬਣਾਉਣ ਦੀ ਤੁੱਕ ਕੀ ਹੈ? ਚੰਦਰਯਾਨ-2 ਨੂੰ ਚੰਦ ’ਤੇ ਪਹੁੰਚਣ ਲਈ 48 ਦਿਨ ਅਤੇ ਚੰਦਰਯਾਨ-3 ਨੂੰ ਉਥੇ ਪਹੁੰਚਣ ਲਈ 40 ਦਿਨ ਦਾ ਸਮਾਂ ਲੱਗਿਆ ਸੀ। ਹੁਣ ਕਈ ਦੇਸ਼ਾਂ ਦਾ ਧਿਆਨ ਮੰਗਲ ਵੱਲ ਹੈ। ਉਹ ਮੰਗਲ ਵੱਲ ਖੋਜ ਖ਼ਬਰ ਲਈ ਪੁੱਜਣ ਲਈ ਯਤਨਸ਼ੀਲ ਹਨ। ਭਾਰਤ ਵੀ ਮੰਗਲਯਾਨ ਦੀ ਤਿਆਰੀ ਕਰ ਰਿਹਾ ਹੈ। ਕਈ ਹੋਰ ਦੇਸ਼ ਵੀ ਇਸ ਲਾਈਨ ’ਚ ਹਨ। ਨਾਸਾ ਨੇ ਵਾਈਜ਼ਰ-1 ਅਤੇ ਵਾਈਜ਼ਰ-2, 1977 ’ਚ ਲਾਂਚ ਕੀਤੇ ਸਨ। ਜਿਨ੍ਹਾਂ ਨੇ ਸੋਲਰ ਮੰਡਲ ਬਾਰੇ ਜਾਣਕਾਰੀ ਇਕੱਠੀ ਕਰਨੀ ਸੀ। ਹੁਣ ਉਹ 50 ਸਾਲ ਲਗਾਤਾਰ ਸਫ਼ਰ ਕਰ ਕੇ ਤੇ ਜਾਣਕਾਰੀ ਦਿੰਦੇ ਹੋਏ ਧਰਤੀ ਤੋਂ ਕਰਮਵਾਰ 25 ਅਰਬ 70 ਲੱਖ ਕਿਲੋਮੀਟਰ ਅਤੇ 21 ਲੱਖ 50 ਹਜਾਰ ਕਿਲੋਮੀਟਰ ਦੂਰ ਹਨ। ਵਾਈਜ਼ਰ-1 ਦੀ ਇਹ ਦੂਰੀ ਲਗਪਗ ਇਕ ਪ੍ਰਕਾਸ਼ ਸਾਲ ਬਣਦੀ ਹੈ। ਇਕ ਪ੍ਰਕਾਸ਼ ਸਾਲ ਦਾ ਮਤਲਬ ਹੈ ਕਿ ਪ੍ਰਕਾਸ਼ ਦੁਆਰਾ ਇਕ ਸਾਲ ’ਚ ਤੈਅ ਕੀਤੀ ਗਈ ਦੂਰੀ। ਭਾਵ ਪ੍ਰਕਾਸ਼ ਜੋ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਚੱਲਦਾ ਹੈ, ਇਕ ਸਾਲ ’ਚ ਉਸ ਥਾਂ ’ਤੇ ਪਹੁੰਚ ਸਕਦਾ ਹੈ, ਜਿਸ ਥਾਂ ’ਤੇ ਵਾਈਜ਼ਰ ਵਨ ਨੂੰ ਪਹੁੰਚਣ ਲਈ 49-50 ਸਾਲ ਦਾ ਸਮਾਂ ਲੱਗਿਆ ਹੈ। ਵਿਗਿਆਨੀ ਸੂਰਜੀ ਪਰਿਵਾਰ ਤੋਂ ਬਾਹਰ ਕਈ ਗ੍ਰਹਿ ਲੱਭਣ ’ਚ ਕਾਮਯਾਬ ਹੋਏ ਹਨ। ਇਹ ਗ੍ਰਹਿ ਸਾਡੇ ਤੋਂ ਕਈ-ਕਈ ਪ੍ਰਕਾਸ਼ ਵਰ੍ਹੇ ਦੂਰ ਹਨ। ਇਨ੍ਹਾਂ ਦੀ ਖੋਜ ਜਾਂ ਤਾਂ ਦੂਰਬੀਨਾਂ ਨਾਲ ਕੀਤੀ ਗਈ ਹੈ ਜਾਂ ਉਥੋਂ ਜਿਹੜੀ ਲਾਈਟ ਧਰਤੀ ’ਤੇ ਪੁੱਜੀ ਹੈ, ਉਸ ਦਾ ਪੋਸਟਮਾਰਟਮ ਕਰ ਕੇ ਪਤਾ ਲੱਗਿਆ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਮੌਜੂਦਾ ਸੰਸਾਧਨਾਂ ਨਾਲ ਜਦੋਂ ਸਾਨੂੰ ਸੂਰਜੀ ਪਰਿਵਾਰ ਤੋਂ ਬਾਹਰ ਨੇੜਲੇ ਗ੍ਰਹਿ ’ਤੇ ਪਹੁੰਚਣ ਲਈ ਕਈ ਸਦੀਆਂ ਲੱਗ ਸਕਦੀਆਂ ਹਨ ਤੇ ਉੱਥੇ ਹਾਲਾਤ ਵੀ ਸਾਡੇ ਵਰਗੇ ਨਹੀਂ ਹਨ, ਮੰਨ ਲਓ ਹੋਣ ਵੀ, ਤਾਂ ਵੀ, ਕਈ ਸਦੀਆਂ ਦਾ ਸਫ਼ਰ ਕਰ ਕੇ ਉੱਥੇ ਪਹੁੰਚਣਾ ਲਗਪਗ ਨਾ ਮੁਮਕਿਨ ਹੈ। ਜਦੋਂ ਅਸੀਂ ਉਥੇ ਪਹੁੰਚ ਹੀ ਨਹੀਂ ਸਕਦੇ ਤਾਂ ਉਹਨਾਂ ਗ੍ਰਹਿਆਂ ਦੀ ਖੋਜ ’ਚ ਕਿਉਂ ਸਮਾਂ ਅਤੇ ਧਨ ਬਰਬਾਦ ਕੀਤਾ ਜਾ ਰਿਹਾ ਹੈ? ਹਾਲੇ ਤੱਕ ਕੋਈ ਵੀ ਅਜਿਹੀ ਵਸਤੂ ਜਾਂ ਵਾਹਨ ਨਹੀਂ ਬਣਿਆ ਜਿਹੜਾ ਪ੍ਰਕਾਸ਼ ਦੀ ਚਾਲ ਦੇ ਬਰਾਬਰ ਭਾਵ ਇਕ ਸੈਕਿੰਡ ’ਚ 3 ਲੱਖ ਕਿਲੋਮੀਟਰ ਚੱਲ ਸਕੇ। ਨੇੜਲੇ ਭਵਿੱਖ ਵਿੱਚ ਵੀ ਇਹ ਲੱਭਣਾ ਨਾ ਔਖਾ ਜਾਪ ਰਿਹਾ ਹੈ। ਇਸ ਲਈ ਦੂਰ ਦੁਰੇਡੇ ਦੇ ਬ੍ਰਹਿਮੰਡ ਦੀ ਖੋਜ ’ਚ ਸਮਾਂ ਤੇ ਊਰਜਾ ਖਪਤ ਕਰਨੀ, ਬਰਬਾਦ ਕਰਨ ਦੇ ਬਰਾਬਰ ਹੀ ਜਾਪ ਰਹੀ ਹੈ। ਹਾਂ ਅਸੀਂ ਸੂਰਜੀ ਪਰਿਵਾਰ, ਇਸ ਦੇ ਗ੍ਰਹਿਆਂ, ਉਹਨਾਂ ਦਾ ਸਾਡੇ ਵਾਤਾਵਰਨ, ਆਲੇ ਦੁਆਲੇ ਜਾਂ ਧਰਤੀ ’ਤੇ ਕੀ ਅਸਰ ਪੈਂਦਾ ਹੈ। ਇਹੀ ਅਸੀਂ ਖੋਜ ਕਰ ਲਈਏ ਤਾਂ ਬਹੁਤ ਹੈ। ਚੰਦਰਯਾਨ ਨਾਲ ਅਸੀਂ, ਜਾਂ ਹੋਰ ਮਿਸ਼ਨਾਂ ਨਾਲ ਰੂਸ, ਅਮਰੀਕਾ, ਚੀਨ ਆਦਿ ਨੂੰ ਕੁਝ ਮਿਲਿਆ ਹੋਵੇ ਤਾਂ ਦੱਸਣਾ? ਸਿਵਾਏ ਪੁਲਾੜ ਤਕਨੀਕ ’ਚ ਧੋਣ ਉਚੀ ਹੋਣ ਤੋਂ? ਵਾਈਜ਼ਰ ਨੂੰ ਇਕ ਪ੍ਰਕਾਸ਼ ਸਾਲ ਦੀ ਦੂਰੀ ਤੈਅ ਕਰਨ ਲਈ 50 ਸਾਲ ਲੱਗ ਗਏ ਹਨ ਤੇ 43, 74 ਜਾਂ 223 ਪ੍ਰਕਾਸ਼ ਵਰ੍ਹੇ ਦੂਰ ਸਥਿਤ ਗ੍ਰਹਿ, ਜਿਨ੍ਹਾਂ ਨੂੰ ਅਸੀਂ ਧਰਤੀ ਵਰਗੇ ਗ੍ਰਹਿ ਕਹਿ ਰਹੇ ਹਾਂ, ਤੱਕ ਪਹੁੰਚਣ ’ਤੇ ਕਿੰਨਾ ਸਮਾਂ ਲੱਗੇਗਾ? ਇਸ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਾ ਸਕਦੇ ਹੋ। ਇਹ ਸਿਰਫ ਉਥੇ ਪਹੁੰਚਣ ਦਾ ਸਮਾਂ ਹੈ। ਉਥੋਂ ਵਾਪਸ ਆਉਣ ’ਤੇ ਵੀ ਇੰਨਾ ਹੀ ਸਮਾਂ ਲੱਗਣਾ ਹੈ। ਭਾਵ ਜੇਕਰ ਅਸੀਂ ਅੱਜ ਵੀ 100 ਪ੍ਰਕਾਸ਼ ਵਰ੍ਹੇ ਦੂਰ ਸਥਿਤ ਕਿਸੇ ਧਰਤੀ ਵਰਗੇ ਗ੍ਰਹਿ ਤੋਂ ਜਾਣਕਾਰੀ ਲੈਣ ਲਈ ਕੋਈ ਪੁਲਾੜ ਗੱਡੀ ਭੇਜੀਏ ਜਿਹੜੀ ਵਾਈਜ਼ਰ ਦੀ ਸਪੀਡ ਨਾਲ ਚੱਲੇ ਤਾਂ ਉੱਥੇ ਪਹੁੰਚਣ ਨੂੰ 5 ਹਜ਼ਾਰ ਸਾਲ ਲੱਗ ਜਾਣਗੇ, ਉਥੋਂ ਜਾਣਕਾਰੀ ਇਕੱਠੀ ਕਰਕੇ ਵਾਪਸ ਆਉਣ ਨੂੰ ਵੀ 5 ਹਜ਼ਾਰ ਸਾਲ ਲੱਗ ਜਾਣਗੇ ਭਾਵ ਅੱਜ ਭੇਜੀ ਗੱਡੀ ਤੋਂ ਸੂਚਨਾ 10 ਹਜ਼ਾਰ ਸਾਲ ਬਾਅਦ ਸਾਨੂੰ ਪ੍ਰਾਪਤ ਹੋਵੇਗੀ। ਕੋਈ ਤੁੱਕ ਬਣਦੀ ਹੈ? ਪਹਿਲੀ ਨਜ਼ਰੇ ਤਾਂ ਇਹੀ ਜਾਪਦਾ ਹੈ। ਕੋਈ ਡੂੰਘੇ ਜਾਂ ਲੁਕੇ ਵਿਗਿਆਨਕ ਮਕਸਦ ਹੋਣ ਤਾਂ ਪਤਾ ਨਹੀ?
-ਸੰਜੀਵ ਝਾਂਜੀ, ਜਗਰਾਉਂ, ਸੰਪਰਕ : 80049-10000