
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੇਕਰ ਆਪਣੇ ਸੂਬੇ ਦੀ ਸਿੱਖਿਆ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਕਈ ਮੁਹਿੰਮਾਂ ਲਿਆ ਕੇ ਸੂਬੇ ਦੇ ਲੋਕਾਂ ਸਾਹਮਣੇ ਇਹ ਦਾਅਵੇ ਪੇਸ਼ ਕੀਤੇ ਕਿ ਉਨ੍ਹਾਂ ਨੇ ਸਿੱਖਿਆ ਦੀ ਬੇਹੱਦ ਤਰੱਕੀ ਕੀਤੀ ਹੈ ਪਰ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਪੱਧਰ ਕੀ ਹੈ ਇਹ ਸਾਡੇ ਸਾਹਮਣੇ ਹੈ। ਪੰਜਾਬ ਦੀ ਸਿੱਖਿਆ ਪ੍ਰਣਾਲੀ ’ਚ ਬਾਲ ਕੇਂਦਰਿਤ ਤੇ ਖੇਡ ਅਧਾਰਿਤ ਸਿੱਖਿਆ ਨੂੰ ਲਾਗੂ ਕਰਨ ਲਈ ਲੰਬੇ ਸਮੇਂ ਲਈ ਸੰਸਥਾਗਤ ਯਤਨਾਂ ਦੇ ਰੂਪ ’ਚ ਤਿਆਰ ਕੀਤਾ ਗਿਆ ਹੈ ।

ਮਜ਼ਬੂਤ ਸਿੱਖਿਆ ਪ੍ਰਣਾਲੀ ਹਰ ਮੁਲਕ ਦੇ ਵਿਕਾਸ ਦਾ ਆਧਾਰ ਹੁੰਦੀ ਹੈ। ਜਿਹੜੇ ਮੁਲਕ ਇਸ ਵਿਚਾਰਧਾਰਾ ’ਤੇ ਅਮਲ ਕਰਦੇ ਹਨ, ਉਨ੍ਹਾਂ ਦੀ ਤਰੱਕੀ ਦੇ ਰਾਹ ਸਦਾ ਖੁੱਲ੍ਹੇ ਰਹਿੰਦੇ ਹਨ। ਜਰਮਨ, ਜਾਪਾਨ, ਆਸਟ੍ਰੇਲੀਆ, ਅਮਰੀਕਾ, ਚੀਨ ਤੇ ਦੁਨੀਆ ਦੇ ਹੋਰ ਬਹੁਤ ਸਾਰੇ ਦੇਸ਼ਾਂ ਦੀ ਤਰੱਕੀ ਦਾ ਮੁੱਖ ਕਾਰਨ ਉਨ੍ਹਾਂ ਦੀ ਮਜ਼ਬੂਤ ਸਿੱਖਿਆ ਪ੍ਰਣਾਲੀ ਹੀ ਹੈ। ਭਾਰਤ ਵੀ ਉਨ੍ਹਾਂ ਮੁਲਕਾਂ ’ਚੋਂ ਹੈ, ਜਿਸ ’ਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖਿਆ ਦੇ ਵਿਕਾਸ ਨੂੰ ਬਣਦੀ ਤਰਜੀਹ ਨਹੀਂ ਦਿੱਤੀ। ਕੇਂਦਰ ਤੇ ਸੂਬਾ ਸਰਕਾਰਾਂ ਸਿੱਖਿਆ ਦੇ ਵਿਕਾਸ ਲਈ ਕਈ ਤਰ੍ਹਾਂ ਦੀਆਂ ਨੀਤੀਆਂ ਅਤੇ ਯੋਜਨਾਵਾਂ ਤਾਂ ਘੜ੍ਹਦੀਆਂ ਰਹੀਆਂ ਪਰ ਮੁਲਕ ਨੂੰ ਮਜ਼ਬੂਤ ਸਿੱਖਿਆ ਪ੍ਰਣਾਲੀ ਹਾਸਲ ਨਾ ਹੋ ਸਕੀ, ਜਿਸਦਾ ਕਾਰਨ ਸਰਕਾਰਾਂ ਦੀਆਂ ਨੀਤੀਆਂ ਅਤੇ ਨੀਅਤ ’ਚ ਖੋਟ ਹੋਣਾ ਹੈ। ਜੇਕਰ ਆਪਣੇ ਸੂਬੇ ਦੀ ਸਿੱਖਿਆ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਕਈ ਮੁਹਿੰਮਾਂ ਲਿਆ ਕੇ ਸੂਬੇ ਦੇ ਲੋਕਾਂ ਸਾਹਮਣੇ ਇਹ ਦਾਅਵੇ ਪੇਸ਼ ਕੀਤੇ ਕਿ ਉਨ੍ਹਾਂ ਨੇ ਸਿੱਖਿਆ ਦੀ ਬੇਹੱਦ ਤਰੱਕੀ ਕੀਤੀ ਹੈ ਪਰ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਪੱਧਰ ਕੀ ਹੈ ਇਹ ਸਾਡੇ ਸਾਹਮਣੇ ਹੈ। ਪੰਜਾਬ ਦੀ ਸਿੱਖਿਆ ਪ੍ਰਣਾਲੀ ’ਚ ਬਾਲ ਕੇਂਦਰਿਤ ਤੇ ਖੇਡ ਅਧਾਰਿਤ ਸਿੱਖਿਆ ਨੂੰ ਲਾਗੂ ਕਰਨ ਲਈ ਲੰਬੇ ਸਮੇਂ ਲਈ ਸੰਸਥਾਗਤ ਯਤਨਾਂ ਦੇ ਰੂਪ ’ਚ ਤਿਆਰ ਕੀਤਾ ਗਿਆ ਹੈ । ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਖੋਜ ਅਧਾਰਿਤ ਢੰਗ ਨਾਲ ਪੜ੍ਹਾਉਣ ਦਾ ਅਧਿਆਪਕਾਂ ਲਈ ਇਕ ਬਿਹਤਰੀਨ ਉਪਰਾਲਾ ਮੰਨਿਆਂ ਗਿਆ ਹੈ। ਸੂਬਾ ਸਰਕਾਰ ਵੱਲੋਂ ਸੂਬੇ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਅਧਿਆਪਕਾਂ ਨੂੰ ਵਿਦੇਸ਼ ਭੇਜ ਕੇ ਉਨ੍ਹਾਂ ਨੂੰ ਸਿੱਖਿਆ ਪ੍ਰਦਾਨ ਕਰਨ ਦੀਆਂ ਨਵੀਆਂ ਵਿਧੀਆਂ ਤੋਂ ਜਾਣੂ ਕਰਵਾਉਣਾ ਇੱਕ ਚੰਗਾ ਉਪਰਾਲਾ ਹੈ ਪਰ ਪਿਛਲਾ ਅਨੁਭਵ ਇਹ ਕਹਿੰਦਾ ਹੈ ਕਿ ਸਰਕਾਰੀ ਸਕੂਲਾਂ ’ਚ ਪੁਰਾਣੀਆਂ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਮੁਹਿੰਮਾਂ ਨਾਲ ਸਿੱਖਿਆ ’ਚ ਸੁਧਾਰ ਆਉਣ ਦੀ ਬਜਾਏ ਸਿੱਖਿਆ ਦਾ ਮਿਆਰ ਹੋਰ ਨੀਵਾਂ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨਾਲ ਅਧਿਆਪਕ ਜਮਾਤਾਂ ’ਚ ਪੜ੍ਹਾਉਣ ਦੀ ਬਜਾਏ ਕਾਗਜ਼ੀ ਕਾਰਵਾਈ ’ਚ ਉਲਝੇ ਰਹੇ। ਸਾਡੇ ਸੂਬੇ ’ਚ ਪੰਜ ਜਮਾਤਾਂ ਨੂੰ ਇਕ ਜਾਂ ਦੋ ਅਧਿਆਪਕ ਹਨ। ਕੀ ਸਾਡੇ ਸੂਬੇ ਦੇ ਸਕੂਲਾਂ ’ਚ ਉਸ ਤਰ੍ਹਾਂ ਦੀਆਂ ਸਹੂਲਤਾਂ ਹਨ? ਪ੍ਰਾਈਵੇਟ ਮਾਡਲ ਸਕੂਲ ਆਪਣੇ ਅਧਿਆਪਕਾਂ ਨੂੰ ਵਿਦੇਸ਼ਾਂ ’ਚ ਟ੍ਰੇਨਿੰਗ ਦੇਣ ਤੋਂ ਬਿਨਾ ਹੀ ਮਿਆਰੀ ਤੇ ਆਧੁਨਿਕ ਢੰਗਾਂ ਨਾਲ ਸਿੱਖਿਆ ਪ੍ਰਦਾਨ ਕਰ ਰਹੇ ਹਨ ਕਿਉਂਕਿ ਉਹ ਕੇਵਲ ਯੋਜਨਾਵਾਂ ਹੀ ਨਹੀਂ ਬਣਾਉਂਦੇ ਸਗੋਂ ਆਪਣੇ ਸਕੂਲਾਂ ’ਚ ਉਸ ਤਰ੍ਹਾਂ ਦਾ ਵਾਤਾਵਰਨ ਵੀ ਪੈਦਾ ਕਰਦੇ ਹਨ। ਉਨ੍ਹਾਂ ਸਕੂਲਾਂ ’ਚ ਅਧਿਆਪਕਾਂ ਤੇ ਸਾਜ਼ੋ-ਸਮਾਨ ਦੀ ਕੋਈ ਕਮੀਂ ਨਹੀਂ ਹੁੰਦੀ। ਅਧਿਆਪਕਾਂ ਨੂੰ ਟ੍ਰੇਨਿੰਗ ਲਈ ਜਰੂਰ ਭੇਜੋ ਪਰ ਪਹਿਲਾਂ ਸਕੂਲਾਂ ’ਚ ਅਧਿਆਪਕਾਂ ਦੀਆਂ ਅਸਾਮੀਆਂ ਭਰੋ। ਸ਼ਾਨਦਾਰ ਇਮਾਰਤਾਂ ਦਾ ਨਿਰਮਾਣ ਕਰੋ। ਮਿਆਰੀ ਸਿੱਖਿਆ ਲਈ ਲੋੜੀਂਦਾ ਸਮਾਨ ਜ਼ਰੂਰ ਮੁਹੱਈਆ ਕਰਾਓ। -ਪ੍ਰਿੰਸੀਪਲ ਵਿਜੈ ਕੁਮਾਰ, ਸੰਪਰਕ : 98726 27136।