- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ’ਤੇ ਹਿੰਦੂ ਨੇਤਾ ਸਦਾ ਹੀ ਭਰਮ ਵਿਚ ਰਹੇ ਹਨ। ਉਹ ਹਮੇਸ਼ਾ ‘ਵਿਦੇਸ਼ੀਆਂ ਨੂੰ ਹੀ ਦੋਸ਼ ਦਿੰਦੇ ਰਹੇ ਹਨ, ਤਾਂ ਕਿ ਅੰਦਰੂਨੀ ਜਿਹਾਦ ਨਾਲ ਅੱਖ ਨਾ ਮਿਲਾਉਣੀ ਪਵੇ। ਇਸ ਦਾ ਸਾਹਮਣਾ ਪੁਲਿਸ ਜਾਂ ਫ਼ੌਜ ਨਹੀਂ, ਨਹੀਂ ਤਾਂ ਸਾਫ਼ ਨਜ਼ਰ ਅਤੇ ਮਨੋਬਲ ਕਰਨਾ ਹੈ। ਇਸ ਦੀ ਘਾਟ ਵਿਚ ਹੀ ਬੀਤੇ ਦਹਾਕਿਆਂ ਵਿਚ ਹਿੰਦੂਆਂ ਦਾ ਸਮੂਹਿਕ ਕਤਲੇਆਮ ਕਰਨ, ਉਨ੍ਹਾਂ ਨੂੰ ਆਰੇ ਨਾਲ ਚੀਰ ਦੇਣ ਵਾਲੇ ਖੇਤਰਾਂ ’ਤੇ ਉਲਟੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੂੰ ਤਾਂ ਜਿਵੇਂ ਵੱਡੇ ਪੁਰਸਕਾਰ ਮਿਲੇ।

- ਸ਼ੰਕਰ ਸ਼ਰਨ
ਪਿਛਲੇ ਸਾਲ ਅਪ੍ਰੈਲ ਜਿਹਾਦੀਆਂ ਵੱਲੋਂ ਪਹਿਲਗਾਮ ਵਿਚ ਸੈਲਾਨੀਆਂ ਤੋਂ ਉਨ੍ਹਾਂ ਦਾ ਨਾਂ ਪੁੱਛ ਕੇ ਉਨ੍ਹਾਂ ਦੀ ਹੱਤਿਆ ਕਰਨ ਤੋਂ ਬਾਅਦ ਭਾਰਤ ਨੇ ‘ਆਪ੍ਰੇਸ਼ਨ ਸਿੰਧੂਰ’ ਦੀ ਕਾਰਵਾਈ ਕੀਤੀ ਸੀ। ਉਨ੍ਹਾਂ ਜਿਹਾਦੀਆਂ ਵਿਚ ਪਾਕਿਸਤਾਨੀਆਂ ਦੇ ਨਾਲ ਭਾਰਤੀ ਵੀ ਸਨ। ਇਨ੍ਹਾਂ ਦਾ ਕੀ ਹੋਇਆ, ਪਤਾ ਨਹੀਂ ਚੱਲਿਆ। ਬੀਤੇ ਦਿਨਾਂ ’ਚ ਕਸ਼ਮੀਰ ਦੇ ਕੁਲਗਾਮ ਵਿਚ ਪਹਿਲਗਾਮ ਵਾਂਗ ਮਜ਼ਬ੍ਹ ਪੁੱਛ ਕੇ ਦੋ ਹਿੰਦੂ ਮਜ਼ਦੂਰਾਂ ਦੀ ਹੱਤਿਆ ਕੀਤੀ ਗਈ ਸੀ। ਹੁਣ ਭਾਰਤੀ ਨੇਤਾ ਕੀ ਕਰਨਗੇ? ਕੀ ਫਿਰ ਪਾਕਿਸਤਾਨ ’ਤੇ ਹਮਲਾ ਕਰਨਗੇ, ਜੇਕਰ ਜਿਹਾਦੀ ਪਾਕਿਸਤਾਨੀ ਨਿਕਲੇ? ਜੇਕਰ ਉਹ ਭਾਰਤੀ ਹੋਏ, ਉਦੋਂ ਕੀ ਆਮ ਪੁਲਿਸ ਕਾਰਵਾਈ ਹੋਵੇਗੀ?
ਇਹ ਸਵਾਲ ਪਿਛਲੇ ਸਾਲ ਵੀ ਜਵਾਬ ਤੋਂ ਰਹਿਤ ਰਿਹਾ ਸੀ। ਇਸ ਦੇ ਕਾਰਨ ਮੁੜ ਉਹੋ ਜਿਹੀਆਂ ਹੱਤਿਆਵਾਂ ਹੋਈਆਂ। ਉਨ੍ਹਾਂ ਹੱਤਿਆਵਾਂ ਦਾ ਮੂਲ ਕਾਰਨ ਜਿਹਾਦ ਸੀ। ਉਸ ਨੂੰ ਕੁਝ ਵੀ ਕਹਿਣ ਨਾ ਕਹਿਣ ਕਰਕੇ ਹੀ ਉਹ ਉਸੇ ਤਰ੍ਹਾਂ ਰਹਿੰਦਾ ਹੈ। ਜਿਹਾਦ ਦੀਆਂ ਸਾਰੀਆਂ ਗਤੀਵਿਧੀਆਂ ’ਤੇ ਪ੍ਰਤੀਕਿਰਿਆ ਵਿਚ ਇਹੀ ਬੁਨਿਆਦੀ ਭੁੱਲ ਰਹੀ ਹੈ। ਭਾਰਤੀ ਨੇਤਾਵਾਂ ਨੇ ਅਸਲੀ ਸਮੱਸਿਆ ਤੋਂ ਨਜ਼ਰ ਬਚਾ ਕੇ ਜਿਹਾਦੀ ਮਨੋਦਸ਼ਾ ਨੂੰ ਉਸ ਦੇ ਉਸੇ ਰੂਪ ਵਿਚ ਛੱਡ ਦਿੱਤਾ ਹੈ। ਕਦੇ ‘ਨਿਰਪੱਖ ਚੋਣ’, ਕਦੇ ‘ਕਸ਼ਮੀਰੀਅਤ’, ਕਦੇ ‘ਹੀਲਿੰਗ ਟੱਚ’, ਕਦੇ ‘ਵਿਕਾਸ’ ਆਦਿ ਦੀਆਂ ਗੱਲਾਂ ਕਰਦਿਆਂ ਚਾਰ ਦਹਾਕੇ ਹੋ ਗਏ। ਪਰ ਕਸ਼ਮੀਰ ਵਿਚ ਇੱਕਾ-ਦੁੱਕਾ ਬਚੇ ਹਿੰਦੂਆਂ ਦਾ ਵੀ ਸਫਾਇਆ ਹੋਣਾ ਬੰਦ ਨਹੀਂ ਹੋਇਆ ਹੈ। ਕਿਉਂ? ਇਸ ’ਤੇ ਭਾਰਤੀ ਨੇਤਾਵਾਂ ਨੇ ਕਦੇ ਖੁੱਲ੍ਹ ਕੇ ਇਮਾਨਦਾਰੀ ਨਾਲ ਵਿਚਾਰ ਨਹੀਂ ਕੀਤਾ। ਜੇਕਰ ਕੀਤਾ ਹੁੰਦਾ ਤਾਂ ਹੁਣ ਤੱਕ ਜਿਹਾਦ ਨੂੰ ਠੰਢਾ ਜਾਂ ਬੇਵੱਸ ਕੀਤਾ ਜਾ ਸਕਦਾ ਸੀ।
ਇਸ ਦੀ ਉਮੀਦ ਇਸ ਲਈ ਵੀ ਵਿਲੱਖਣ ਹੈ ਕਿ ਅਜਿਹੀਆਂ ਹੱਤਿਆਵਾਂ ਕਰਨ ਵਾਲੇ ਖੁੱਲ੍ਹ ਕੇ ਆਪਣਾ ਜਿਹਾਦ ਉਦੇਸ਼ ਦੱਸਦੇ ਰਹੇ ਹਨ, ਫਿਰ ਵੀ ਉਸ ਨੂੰ ਅਣਦੇਖਿਆ ਕੀਤਾ ਜਾਂਦਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਆਪਣੇ ਸਿਧਾਂਤ ’ਤੇ ਅੰਧਵਿਸ਼ਵਾਸ ਬਣਿਆ ਰਹਿੰਦਾ ਹੈ। ਜਿਨ੍ਹਾਂ ਨੂੰ ਜਿਹਾਦੀ ਦੇ ਬਦਲੇ ‘ਅੱਤਵਾਦੀ’ ਕਿਹਾ ਗਿਆ, ਉਨ੍ਹਾਂ ਦੇ ਹਿੰਦੂਸਤਾਨੀ ਟਿਕਾਣਿਆਂ ’ਤੇ ਕਿਹੜੀ ਕਾਰਵਾਈ ਹੋਵੇ?
ਇਸ ’ਤੇ ਹਿੰਦੂ ਨੇਤਾ ਸਦਾ ਹੀ ਭਰਮ ਵਿਚ ਰਹੇ ਹਨ। ਉਹ ਹਮੇਸ਼ਾ ‘ਵਿਦੇਸ਼ੀਆਂ ਨੂੰ ਹੀ ਦੋਸ਼ ਦਿੰਦੇ ਰਹੇ ਹਨ, ਤਾਂ ਕਿ ਅੰਦਰੂਨੀ ਜਿਹਾਦ ਨਾਲ ਅੱਖ ਨਾ ਮਿਲਾਉਣੀ ਪਵੇ। ਇਸ ਦਾ ਸਾਹਮਣਾ ਪੁਲਿਸ ਜਾਂ ਫ਼ੌਜ ਨਹੀਂ, ਨਹੀਂ ਤਾਂ ਸਾਫ਼ ਨਜ਼ਰ ਅਤੇ ਮਨੋਬਲ ਕਰਨਾ ਹੈ। ਇਸ ਦੀ ਘਾਟ ਵਿਚ ਹੀ ਬੀਤੇ ਦਹਾਕਿਆਂ ਵਿਚ ਹਿੰਦੂਆਂ ਦਾ ਸਮੂਹਿਕ ਕਤਲੇਆਮ ਕਰਨ, ਉਨ੍ਹਾਂ ਨੂੰ ਆਰੇ ਨਾਲ ਚੀਰ ਦੇਣ ਵਾਲੇ ਖੇਤਰਾਂ ’ਤੇ ਉਲਟੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੂੰ ਤਾਂ ਜਿਵੇਂ ਵੱਡੇ ਪੁਰਸਕਾਰ ਮਿਲੇ। ਕਦੇ ਕਿਹਾ ਗਿਆਹੈ ਕਿ ਉਸ ਖੇਤਰ ਦਾ ਵਿਕਾਸ ਕਰਨਾ ਹੈ ਤੇ ਕਦੇ ਇਹ ਕਿ ‘ਅੱਤਵਾਦ ਛੱਡਣ ਵਾਲਿਆਂ ਨੂੰ ਰੁਜ਼ਗਾਰ ਦੇਣਾ ਹੈ।
ਇਸ ਅਨੁਸਾਰ ਰਾਸ਼ਟਰੀ ਕੋਸ਼ ਤੋਂ ਉਸ ਖੇਤਰ ਨੂੰ ਸਾਲਾਨਾ ਵਿਸ਼ੇਸ਼ ਸੌਗਾਤਾਂ ਦਿੱਤੀਆਂ ਗਈਆਂ, ਜਿੱਥੋਂ ਚੁਣ-ਚੁਣ ਕੇ ਲੱਖਾਂ ਹਿੰਦੂਆਂ ਨੂੰ ਮਾਰਿਆ ਗਿਆ। ਯਾਨੀ ਉਨ੍ਹਾਂ ਟਿਕਾਣਿਆਂ ਜਿੱਥੇ ਉੰਝ ਜਿਹਾਦੀ ਹਤਿਆਰੇ ਅਤੇ ਉਨ੍ਹਾਂ ਦੇ ਸਹਿਯੋਗੀ ਰਹਿੰਦੇ ਹਨ, ਜਿਨ੍ਹਾਂ ਨੇ ਆਪਣੇ ਮੁਹੱਲੇ, ਸ਼ਹਿਰ ਤੇ ਪਿੰਡ ਤੋਂ ਹਿੰਦੂਆਂ ਨੂੰ ਚੁਣ ਚੁਣ ਕੇ ਉਜਾੜ ਦਿੱਤਾ ਤੇ ਉਨ੍ਹਾਂ ਦੀ ਜਾਇਦਾਦ, ਖੇਤ, ਘਰ, ਦੁਕਾਨ ਹੜੱਪ ਲਈ, ਉਨ੍ਹਾਂ ਨੂੰ ਹੀ ਥੋਕ ਦੇ ਭਾਅ ‘ਵਿਕਾਸ’ ਦਾ ਖ਼ਾਸ ਪੈਕਜ ਮਿਲਦਾ ਰਿਹਾ। ਕੀ ਇਹ ਸਭ ਅੱਤਵਾਦੀ ਟਿਕਾਣਿਆਂ ਨੂੰ ਪੁਰਸਕਾਰ ਨਹੀਂ ਹੈ? ਅੰਗਰੇਜ਼ ਸ਼ਾਸਕ ਇਸ ਤੋਂ ਉਲਟ ਕਾਰਵਾਈ ਕਰਦੇ ਸਨ। ਜਿਸ ਖੇਤਰ ਵਿਚ ਵਾਰ ਵਾਰ ਵੱਡੇ ਰੂਪ ਵਿਚ ਅਪਰਾਧ ਹੁੰਦੇ ਰਹੇ ਹੋਣ, ਉਨ੍ਹਾਂ ’ਤੇ ਉਹ ਸਮੂਹਿਕ ਜੁਰਮਾਨਾ ਲਗਾਉਂਦੇ ਸਨ, ਤਾਂ ਕਿ ਪੂਰੇ ਖੇਤਰ ਦੇ ਲੋਕਾਂ ਦੀ ਚਿੰਤਾ ਉਨ੍ਹਾਂ ਅਪਰਾਧਾਂ ਨੂੰ ਰੋਕਣ ਵਿਚ ਹੋਵੇ।
ਉਸ ਨੀਤੀ ਦਾ ਸਹੀ ਨਤੀਜਾ ਵੀ ਆਉਂਦਾ ਸੀ। ਇਸ ਲਈ ਵੀ ਪੂਰੇ ਬ੍ਰਿਟਿਸ਼ ਸ਼ਾਸਨ ਕਾਲ ਵਿਚ ਜਿਹਾਦ ਨੇ ਸਿਰ ਨਹੀਂ ਚੁੱਕਿਆ ਸੀ। ਪਰ ਸਾਡੇ ਸ਼ਾਸਕਾਂ ਨੇ ਉਲਟਾ ਉਨ੍ਹਾਂ ਖੇਤਰਾਂ ਨੂੰ ਵਿਸ਼ੇਸ਼ ਸਹੂਲਤਾਂ, ਗ੍ਰਾਂਟਾਂ ਆਦਿ ਦੇਣ ਦੀ ਨੀਤੀ ਬਣਾਈ, ਜਿੱਥੇ ਹਿੰਸਾ, ਵੱਖਵਾਦ ਤੇ ਦੂਜੇ ਭਾਈਚਾਰਿਆਂ ਨਾਲ ਤਸ਼ੱਦਦ ਹੁੰਦਾ ਹੋਵੇ।
ਬੰਗਾਲ, ਕਸ਼ਮੀਰ, ਕੇਰਲ, ਅਸਾਮ ਆਦਿ ਅਣਗਿਣਤ ਥਾਵਾਂ ’ਤੇ ਹਿੰਦੂਆਂ ਨੂੰ ਪਛਾਣ-ਪਛਾਣ ਕੇ ਮਾਰਨ ਜਾਂ ਨਿਰਾਦਰ ਕਰਨ ਵਾਲੀਆਂ ਘਟਨਾਵਾਂ ’ਤੇ ਪਹਿਲੀ ਕਾਰਵਾਈ ਇਹੀ ਹੁੰਦੀ ਹੈ ਕਿ ਮਾਮਲੇ ਨੂੰ ਕਿਸੇ ਤਰੀਕੇ ਨਾਲ ਦਬਾ ਦਿੱਤਾ ਜਾਵੇ। ਫਿਰ ਜਿਵੇਂ-ਕਿਵੇਂ ਕਰ ਕੇ ਕੁਝ ਕਾਰਵਾਈ ਕਰ ਦਿੱਤੀ ਜਾਂਦੀ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਭਾਰਤ ਦੇ ਅਨੇਕਾਂ ਇਲਾਕਿਆਂ ਵਿਚ ਘਰ, ਮੁਹੱਲੇ, ਪਿੰਡ ਹਿੰਦੂਆਂ ਦੀ ਆਬਾਦੀ ਤੋਂ ਖਾਲੀ ਹੁੰਦੇ ਜਾਂਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਹ ਸਿਲਸਿਲਾ ਪਿਛਲੇ ਕਈ ਦਹਾਕਿਆਂ ਤੋਂ ਜਾਰੀ ਹੈ ਪਰ ਇਸ ਪਾਸੇ ਗੰਭੀਰਤਾਂ ਨਾਲ ਸੋਚਣ ਦੀ ਕਿਸੇ ਲਿਆਕਤ ਨਜ਼ਰ ਨਹੀਂ ਆਉਂਦੀ। ਹਰੇਕ ਮੁਲਾਂਕਣ ਇਸ ਦੀ ਪੁਸ਼ਟੀ ਕਰੇਗਾ ਕਿ ਬ੍ਰਿਟਿਸ਼ ਰਾਜ ਵਿਚ ਹਿੰਦੂ ਵੱਧ ਸੁਰੱਖਿਅਤ ਸਨ ਪਰ ਹੁਣ ਤਸਵੀਰ ਕੁਝ ਹੋਰ ਢੰਗ ਤਰੀਕੇ ਨਾਲ ਸਿਆਸੀ ਮੁਫਾਦਾਂ ’ਚ ਪੇਸ਼ ਹੋ ਰਹੀ ਹੈ। ਆਪ੍ਰੇਸ਼ਨ ਸਿੰਧੂਰ ਵਿਚ ਇਹ ਵੀ ਨਹੀਂ ਦੇਖਿਆ ਗਿਆ ਕਿ ਅਮਰੀਕਾ-ਯੂਰਪ ਤਾਂ ਉੰਝ ਸੈਕੜੇ ‘ਵਿਦੇਸ਼ੀ ਅੱਤਵਾਦੀ ਟਿਕਾਣਿਆਂ’ ’ਤੇ ਸੈਂਕੜੇ ਵਾਰ, ਲੱਖਾਂ ਬੰਬ ਬਰਸਾ ਚੁੱਕੇ ਹਨ। ਪਾਕਿਸਤਾਨ ’ਤੇ ਹੀ ਅਮਰੀਕਾ ਨੇ ਕਈ ਵਾਰ ਡਰੋਨ ਨਾਲ ਹਮਲੇ ਕੀਤੇ ਹਨ, ਠੀਕ ਅੱਤਵਾਦੀਆਂ ਨੂੰ ਟਿਕਾਣੇ ਲਗਾਉਣ ਦੇ ਨਾਂ ’ਤੇ ਅਜਿਹੀਆਂ ਕਾਰਵਾਈਆਂ ਕੀਤੀਆਂ ਹਨ। ਇਸ ਦਾ ਨਤੀਜਾ ਕੀ ਨਿਕਲਿਆ? ਇਕ ਹਿੰਦੂਸਤਾਨੀ ਮੌਲਾਨਾ ਨੇ ਦਿੱਲੀ ਵਿਚ ਹੀ ਫ਼ਖ਼ਰ ਨਾਲ ਕਿਹਾ ਸੀ, ‘ਇਕ ਓਸਾਮਾ ਮਰੇਗਾ ਤਾਂ ਸੌ ਪੈਦਾ ਹੋ ਜਾਣਗੇ।’ ਉਸ ਮੌਲਾਨਾ ਨੇ ਸਹੀ ਕਿਹਾ ਸੀ। ਓਸਾਮਾ ਦੇ ਬਾਅਦ ਵੀ ਕਸ਼ਮੀਰ ਤੋਂ ਕੇਰਲ ਤੱਕ ਛੋਟੇ-ਛੋਟੇ ਓਸਾਮਾਂ ਨੇ ਕਾਫ਼ਿਰਾਂ ਨੂੰ ਖ਼ਤਮ ਨਹੀਂ ਕੀਤਾ ਹੈ। ਨਤੀਜਾ ਵੀ ਉਹੀ ਹੁੰਦਾ ਰਿਹਾ, ਜੋ ਉਹ ਚਾਹੁੰਦੇ ਰਹੇ ਹਨ। ਉਹ ਹਜ਼ਾਰਾਂ ਜਿਹਾਦੀ ਮਰਵਾ ਕੇ ਵੀ ਇਕ ਛੋਟੀ ਬਸਤੀ ਆਪਣੇ ਸਿਧਾਂਤ ਦੇ ਕਬਜ਼ੇ ਵਿਚ ਲੈਣ ਫਾਇਦੇ ਦਾ ਸੌਦਾ ਸਮਝਦੇ ਹਨ। ਇਸੇ ਕੀਮਤ ’ਤੇ ਉਨ੍ਹਾਂ ਨੇ ਦੁਨੀਆ ਭਰ ਦੇ ਸੈਂਕੜੇ ਛੋਟੇ-ਛੋਟੇ ਸਥਾਨਾਂ ਨੂੰ ਕਾਫ਼ਰਾਂ ਤੋਂ ਖਾਲੀ ਕਰਵਾਇਆ ਹੈ, ਜਿਵੇਂ ਕਸ਼ਮੀਰ ਨੂੰ ਕਰਵਾਇਆ ਸੀ•। ਆਪਣੀ ਵੱਡੀ ਜਨਸੰਖਿਆ, ਫ਼ੌਜ, ਪੈਸਾ ਤੇ ਭਰਪੂਰ ਵਿਕਾਸ ਦੇ ਬਾਵਜੂਦ ਹਾਲੇ ਵੀ ਹਿੰਦੂ ਬੇਵੱਸ ਹਨ। ਉਹ ਜਿਹਾਦੀਆਂ ਦੇ ਰਾਹੀਂ ਮਾਮਲਿਆਂ ਨੂੰ ਸਮਝਣ ਵਿਚ ਅਸਮਰੱਥ ਹਨ। ਉਸ ਦੇ ਨੇਤਾ ‘ਵਿਕਾਸ’ ਤੋਂ, ਟੈਰਿਜ਼ਮ ਨੂੰ ਟੂਰਿਜ਼ਮ ਨਾਲ’ ਖ਼ਤਮ ਕਰਨ ਦਾ ਪ੍ਰਚਾਰ ਕਰਦੇ ਹਨ• ਪਰ ਨਤੀਜਾ ਉਹੀ ਰਹਿੰਦਾ ਹੈ। ਇਸ ਵਿਚ ਕੋਈ ਬਦਲਾਅ ਨਹੀਂ ਆਉਂਦਾ। ਮਿਜ਼ਾਈਲਾਂ, ਬੰਬਾਂ ਤੋਂ ਅਜਿਹੇ ‘ਅੱਤਵਾਦੀ’ ਖ਼ਤਮ ਨਹੀਂ ਹੁੰਦੇ, ਕਿਉਂਕਿ, ਉਹ ਜਿਹਾਦੀ ਹਨ। ਦੁਨੀਆ ਨੂੰ ਕਾਫ਼ਰਾਂ ਤੋਂ ਖਾਲੀ ਕਰਾਉਣ ਦੇ ਵਿਚਾਰ ਨਾਲ ਭਰੇ ਕੱਟੜ ਮਿਸ਼ਨਰੀ। ਉਨ੍ਹਾਂ ਨੂੰ ਅੱਤਵਾਦੀ ਕਹਿਣਾ ਆਪਣੇ ਆਪ ਨੂੰ ਭਰਮ ਵਿਚ ਪਾਉਣਾ ਹੈ। ਜਿਹਾਦ ਇਕ ਵਿਚਾਰ ਹੈ ਅਤੇ ਵਿਚਾਰ ਤੋਪਾਂ ਨਾਲ ਖ਼ਤਮ ਨਹੀਂ ਹੁੰਦੇ•। ਉਸ ਵਿਚਾਰ ਦਾ ਪਾਲਣ ਦਰਜਨਾਂ ਤਰੀਕਿਆਂ ਦੇ ਸ਼ਾਂਤੀਪੂਰਨ ਤਰੀਕਿਆਂ ਨਾਲ ਹੁੰਦਾ ਰਿਹਾ ਹੈ। ਅੱਤਵਾਦ ਫੈਲਾ ਕੇ ਵੀ ਅਤੇ ਬੇਵਕੂਫ਼ ਬਣਾ ਕੇ ਵੀ। ਦੋਵਾਂ ਦਾ ਉਦੇਸ਼ ਤੇ ਨਤੀਜਾ ਕਾਫ਼ਰਾਂ ਦਾ ਖਾਤਮਾ ਜਾਂ ਉਨ੍ਹਾਂ ਨੂੰ ਧੋਖੇ-ਬਲ ਨਾਲ ਆਪਣੇ ਪੰਥ ਵਿਚ ਮਿਲਾਉਣਾ ਰਿਹਾ ਹੈ। ਜਿਹਾਦ ਦੀ ਨਜ਼ਰ ਨਤੀਜੇ ’ਤੇ ਹੈ। ਤਰੀਕੇ ’ਤੇ ਨਹੀਂ। ਬੁੱਧੀਜੀਵੀ ਉਸੇ ਨੂੰ ਪਛਾਨਣ ਤੋਂ ਵੀ ਇਨਕਾਰ ਕਰਦੇ ਹਨ। ਉਹ ਜਿਹਾਦ ਨੂੰ ‘ਅੱਤਵਾਦ’ ਕਹਿੰਦੇ ਹਨ। ਇਸ ਤਰ੍ਹਾਂ ਰੋਗ ਨੂੰ ਗ਼ਲਤ ਨਾਂ ਦੇ ਕੇ ਗ਼ਲਤ ਇਲਾਜ਼ ਕਰਦੇ ਹਨ। ਨਤੀਜਾ, ਰੋਗ ਲਾਇਲਾਜ਼ ਬਣਿਆ ਰਹਿੰਦਾ ਹੈ। ਉਹ ਜਿਹਾਦ ਨੂੰ ਵਿਚਾਰਨਯੋਗ ਵਿਸ਼ਾ ਨਹੀਂ ਮੰਨਦੇ ਹਨ। ਇਸ ਲਈ ਗ਼ੈਰ ਮੁਸਲਿਮ ਤੇ ਖ਼ਾਸਕਰ ਹਿੰਦੂ ਜਿਹਾਦ ਨਹੀਂ ਦੇਖਦੇ, ਉਸ ’ਤੇ ਬੋਲਦੇ ਤੇ ਉਸ ਦਾ ਅਰਥ ਨਹੀਂ ਸਮਝਦੇ•। ਉਹ ‘ਅੱਤਵਾਦ’ ਦੇਖਦੇ ਹਨ, ਜਿਹਾਦ ਨਹੀਂ। ਇਸ ਲਈ ਜਿਹਾਦ ਸਹਿਜਤਾ ਨਾਲ ਇੰਚ ਇੰਚ ਵਧ ਰਿਹਾ ਹੈ। ਸ਼ਾਂਤੀਪੂਰਨ ਤਰੀਕੇ ਨਾਲ ਕਾਫ਼ਰਾਂ ਦੇ ਸਹਿਯੋਗ ਨਾਲ, ਕਿਉਂਕਿ ਕਾਫ਼ਰ ਇਕ ਵਿਚਾਰ ਨੂੰ ਤੋਪ ਜਾਂ ਰਿਸ਼ਵਤ ਨਾਲ ਖ਼ਤਮ ਕਰਨਾ ਚਾਹੁੰਦਾ ਹੈ। ਇਸ ਕਾਰਨ ਜਿਹਾਦ ਸੈਂਕੜੇ ਛੋਟੀਆਂ ਵੱਡੀਆਂ ਬਸਤੀਆਂ ਚੁੱਪਚਾਪ ਤਰੀਕੇ ਨਾਲ ਲੜੀਵਾਰ ਆਪਣੇ ਕਬਜ਼ੇ ’ਚ ਲੈਂਦਾ ਰਿਹਾ ਹੈ।
(ਲੇਖਕ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਅਤੇ ਸੀਨੀਅਰ ਕਾਲਮਨਵੀਸ ਹਨ) response@jagran.com।